(1) ਪਿੰਡ ਗੁਆਚ ਗਿਆ ਹੈ
ਨਾਂ ਉਹ ਪਿੰਡ ਦੀਆ
ਡੰਡੀਆ,
ਨਾਂ ਉਹ ਪਿੰਡ ਦੇ ਹਾਣੀ
ਨਾਂ
ਪਹਿਲਾਂ ਵਰਗੇ ਕਾਮੇ ਦਿਸਣ,
ਨਾਂ ਉਹ ਸੱਥ ਪੁਰਾਣੀ
ਹਸਦੀ
ਵਸਦੀ ਨਗਰੀ ਦਾ ਇਕ,
ਝੁੰਡ ਗੁਆਚ ਗਿਆ ਹੈ
।
ਸ਼ਹਿਰ ਚ ਵਸਦਿਉ
ਲੋਕੋ ਮੇਰਾ,
ਪਿੰਡ ਗੁਆਚ ਗਿਆ ਹੈ
।
ਰੁਖੀ ਮਿਸੀ ਰੋਟੀ ਖਾ ਕੇ,
ਸਾਰੇ ਠੰਡਾ ਪਾਣੀ ਪੀਂਦੇ ਸਾਂ
ਸ਼ਹਿਰਾਂ ਵਿਚ ਕਸੂਤੇ ਫਸ ਗਏ,
ਸੋਹਣੀ ਜ਼ਿੰਦਗੀ ਜੀਂਦੇ ਸਾਂ
ਨਾਂ
ਕੁੜੀਆਂ ਦੀ ਢਾਣੀ,
ਪਿੰਡ ਦਾ, ਖੂਹ ਗੁਆਚ ਗਿਆ ਹੈ
ਸ਼ਹਿਰ
ਚ ਵਸਦਿਉ ਲੋਕੋ ਮੇਰਾ,
ਪਿੰਡ ਗੁਆਚ ਗਿਆ ਹੈ
।
ਦਿਲ ਵਿਚ ਹਸਰਤ ਸੀ ਕਿ
ਮੈਂ ਵੀ,
ਚੰਗੀ ਜਿੰਦਗੀ ਜੀਵਾਂ
ਸ਼ਹਿਰ
ਦੇ ਵਿਚ ਲਗਾ ਕੇ ਡੇਰਾ,
ਤੇ ਘੁਟ ਸਵਰ ਦੇ ਪੀਵਾਂ
ਇਹ ਸਭ
ਕੁਛ ਕੁਰਲਾਂਦੇ ਦਾ,
ਮੇਰਾ ਚੈਨ ਗੁਆਚ ਗਿਆ ਹੈ
ਸ਼ਹਿਰ
ਚ ਵਸਦਿਉ ਲੋਕੋ ਮੇਰਾ,
ਪਿੰਡ ਗੁਆਚ ਗਿਆ ਹੈ
।
ਗੁਲੀ ਡੰਡਾ ਲੁਕਣ ਮੀਚਣ,
ਨਾਂ ਦਿਸਣ ਪਿੰਡ ਦੇ ਹਾਣੀਂ
ਨਾ
ਸ਼ਹਿਰਾਂ ਵਿਚ ਬੈਠੀ ਦਿਸਦੀ,
ਭੱਠੀ ਦੁਆਲੇ ਢਾਣੀ
ਦਿਨੇ
ਰਾਤ ਜੋ ਦੇਵੇ ਪਹਿਰਾ,
ਚੌਂਕੀਦਾਰ ਗੁਆਚ ਗਿਆ ਹੈ
ਸ਼ਹਿਰ
ਚ ਵਸਦਿਉ ਲੋਕੋ ਮੇਰਾ,
ਪਿੰਡ ਗੁਆਚ ਗਿਆ ਹੈ
।
ਪਿੰਡਾਂ ਵਿਚ ਨਲਕੇ ਤੇ
ਟਿਊਵਲ,
ਨਹਿਰਾਂ ਰੌਣਕ ਲਾਈ
ਸ਼ਹਿਰਾਂ ਦੇ ਵਿਚ ਰੌਲਾ ਰੱਪਾ,
ਲੋਕੀਂ ਕਾਵਾਂ ਰੌਲੀ ਪਾਈ
ਭੀੜ
ਭੜੱਕੇ ਵਿਚ ਤਾਂ ਮੇਰਾ,
ਮੀਤ ਗੁਆਚ ਗਿਆ ਹੈ
ਸ਼ਹਿਰ
ਚ ਵਸਦਿਉ ਲੋਕੋ ਮੇਰਾ,
ਪਿੰਡ ਗੁਆਚ ਗਿਆ ਹੈ
।
ਚਾਹੁੰਦਾ ਸੀ ਮੇਰੇ
ਤੜਪਦੇ ਦਿਲ ਨੂੰ,
ਕਿਤੇ ਕਰਾਰ ਮਿਲੇਗਾ
ਆਪਣੇ
ਪਿੰਡੋਂ ਸਹਿਰ ਨੂੰ ਆਉਦਾ,
ਕੋਈ ਤਾਂ ਯਾਰ ਮਿਲੇਗਾ
ਭੁਲ
ਭੁਲੇਖੇ ਸ਼ਹਿਰ ਨੂੰ ਆਉਂਦਾ,
ਯਾਰ ਗੁਆਚ ਗਿਆ ਹੈ
ਸ਼ਹਿਰ
ਚ ਵਸਦਿਉ ਲੋਕੋ ਮੇਰਾ,
ਪਿੰਡ ਗੁਆਚ ਗਿਆ ਹੈ
।
ਸੁਖ ਚੈਨ ਨਾਂ ਕਿਤੇ
ਮਹੇੜੂ,
ਪਿੰਡਾਂ ਵਰਗਾ ਪਿਆਰ ਨਾਂ ਡਿਠਾ
ਦਿਲੀ
ਪਿਆਰਾਂ ਵਾਲਾ ਯਾਰੋ,
ਨਾਂ ਐਸਾ ਸੰਸਾਰ ਹੀ ਡਿਠਾ
ਸਾਂਭ
ਲਵੋ ਰਲ ਮਿਲ ਕੇ,
ਸਾਂਝਾ ਪਰੀਵਾਰ ਗੁਆਚ ਗਿਆ ਹੈ
ਸ਼ਹਿਰ
ਚ ਵਸਦਿਉ ਲੋਕੋ,
ਮੇਰਾ ਪਿੰਡ ਗੁਆਚ ਗਿਆ ਹੈ
।
ਫਰੇਬ
ਫਰੇਬ ਦੇ ਬੱਦਲ ਸੱਚ ਦਾ
ਸੂਰਜ ਲੁਕਾ ਨਹੀਂ ਸਕਦੇ
ਨਿਕਲੇ ਤੀਰ ਕਮਾਨੋਂ ਵਾਪਿਸ ਆ ਨਹੀਂ ਸਕਦੇ
ਆਪਣੇ ਹੀ ਸਕੇ-ਸ਼ਰੀਕ
ਗੱਲਾਂ ਕਰਦੇ ‘ਚੁਭਮੀਆਂ’
ਦਿਲ ਵਿਚ ਬਲਦੀ
ਅੱਗ ਕਦੇ ਬੁਝਾ ਨਹੀਂ ਸਕਦੇ
ਤੱਕਣ ਨੂੰ ਤਾਂ ਸਾਰੇ
ਅਸਲੀ ਹੀ ਫੁਲ ਲਗਦੇ ਨੇ
ਨਕਲੀ ਕਦੇ ਵੀ ਸੱਜਰੀ ਸੇਜ ਸਜ਼ਾ ਨਹੀਂ ਸਕਦੇ
ਅੰਬਰਾਂ ਵਿਚ ਅਕਸਰ
ਤੂਫਾਨ ਆਉਂਦੇ ਜਾਂਦੇ ਨੇ
ਸਦੀਆਂ ਦੇ ਖੜੇ ਪਹਾੜਾਂ ਨੂੰ ਹਿਲਾ ਨਹੀਂ ਸਕਦੇ
ਦੇਸ਼ ਧਰੋਈ ਕੌਮ ਦੇ
ਅਕਸਰ ਯਾਦ ਰਹਿੰਦੇ ਨੇ
ਕੀਤੀਆਂ ਜੋ ਗਦਾਰੀਆਂ ਅਸੀਂ ਭੁਲਾ ਨਹੀਂ ਸਕਦੇ
ਦੱਸੋ ਭਲਾ ਦਰਖਤਾਂ ਨੂੰ
ਲੋੜ ਏ ਧੁਪਾਂ ਸੇਕਣ ਦੀ ?
ਜੋ ਵਗਦੀ ਹਵਾ ਚ
ਆਪਣਾਂ ਸਿਰ ਝੁਕਾ ਨਹੀਂ ਸਕਦੇ
ਕਦੇ ਆਸਰਾ ਬਣ ਜਾਂਦੇ ਨੇ
ਕਦੇ ਕਦੇ ਬੇ-ਆਸਰਾ
ਕੀ ਕਹਾਂ ਇੰਨਸਾਨਾਂ ਨੂੰ ਜੋ ਸੱਚ ਦਿਖਾ ਨਹੀਂ ਸਕਦੇ
ਦੋਸਤ ਐਸੇ ਟੱਕਰੇ ਪੈਸੇ
ਲੈ ਗਏ ਮੰਗ ਮੰਗ ਕੇ
ਸ਼ਰਮ ਦੇ ਮਾਰੇ ਮਹੇੜੂ ਨੂੰ ਮੁਖ ਦਿਖਾ ਨਹੀਂ ਸਕਦੇ
ਮੰਜ਼ਿਲ
ਮੰਜਿਲ ਦਾ ਟਿਕਾਣਾਂ ਦੂਰ
ਸਹੀ, ਪਰ
ਮੰਜਿਲ ਪਾਉਣੀ ਪੈਂਦੀ ਏ
ਜੇ ਮੰਨ
ਵਿਚ ਕੋਈ ਮੰਜਿਲ ਏ,
ਹਿੰਮਤ ਵੀ ਦਿਖਾਉਣੀ ਪੈਂਦੀ ਏ
।
ਹਿੰਮਤ ਨਾਂ ਹੋਵੇ ਧਾਰੀ
ਹੋਈ,
ਮੰਜਿਲ ਹੋਰ ਪਰੇ ਹੋ ਜਾਂਦੀ ਏ
ਹਵਾ ਚ,
ਮਹਿਲ ਉਸਾਰੋਗੇ, ਨੀਹ ਧਰਤੀ ਤੇ
ਬਣਾਉਣੀ ਪੈਂਦੀ ਏ
।
ਸੁਖ ਵਿਚ ਚੈਨ ਤਾਂ
ਮਿਲਦਾ ਏ,
ਆਰਾਮ ਦਾ ਬਲੀਦਾਨ ਹੋਊ
ਜ਼ਿੰਦਗੀ
ਚ, ਚਾਨਣ
ਕਰਨੇ ਲਈ, ਆਸ਼ਾ ਵੀ ਜਤਾਉਣੀ ਪੈਂਦੀ ਏ।
ਜੇ ਹੌਂਸਲਿਆਂ ਦੇ ਆਸਰੇ
ਨੇ, ਮੰਨ
ਵਿਚ ਚਾਹਤਾਂ ਬਣਨਗੀਆਂ
ਚਾਹਤਾਂ
ਨੂੰ ਪੂਰਾ ਕਰਨੇ ਲਈ,
ਇਕ ਜੋਤ ਜਗਾਉਣੀ ਪੈਂਦੀ ਏ
।
ਜਜ਼ਬੇ ਦਾ ਮੋਹ ਇਹ ਮਾੜਾ
ਨਹੀਂ,
ਫਿਰ ਪੂਰਾ ਵੀ ਤਾਂ ਹੋ ਸਕਦੈ
ਸਭ ਕੁਝ
ਪੂਰਾ ਕਰਨੇ ਲਈ,
ਮਿਹਨਤ ਭੇਟ ਚੜਾਊਣੀ ਪੈਂਦੀ ਏ ।
ਮੱਸਿਆ ਦੇ ਨ੍ਹੇਰ ਚ
ਚਾਨਣ ਨਹੀਂ,
ਕਿਰਨਾਂ ਦੀ ਕੋਈ ਤਲਾਸ਼ ਕਰੇ
ਜ਼ਿੰਦਗੀ
ਵਿਚ ਸਭ ਪਾਉਣੇ ਲਈ,
ਜਿੰਦ ਜਾਨ ਲੁਟਾਉਣੀ ਪੈਂਦੀ ਏ।
ਮੰਜਿ਼ਲ ਦੇ ਟੇਡੇ
ਰਸਤਿਆਂ ਵਿਚ,
ਕਈ ਠੇਡੇ ਖਾ ਕੇ ਡਿਗਦੇ ਨੇ
ਕਈ
ਢਹਿੰਦੇ ਅੰਬਰੀਂ ਜਾ ਲਗਦੇ,
ਮੰਨ ਜਿੱਤ ਸਜਾਉਣੀ ਪੈਂਦੀ ਏ
।
ਮਹੇੜੂ ਕਸਮਾਂ ਖਾ ਕੇ
ਕਹਿੰਦੇ ਸੀ,
ਜਿ਼ੰਦਗੀ ਚ, ਤਰੱਕੀਆਂ ਪਾਵਾਂਗੇ
ਮਜਬੂਤ
ਇਰਾਦੇ ਵਾਲਿਆਂ ਨੂੰ,
ਮਿਹਨਤ ਵੀ ਜੁਟਾਉਣੀ ਪੈਂਦੀ ਏ
।
****
(21 ਫਰਵਰੀ 2007)
ਯੂਨੀਕੋਡ