ਲੇਖ/ਖੋਜ/ਵਿਚਾਰ/ਆਲੋਚਨਾ/ਪਠਨ

 


ਸੁਰਜੀਤ ਕਲਸੀ

ਹੇਠ ਵਗੇ ਦਰਿਆ: ਇੱਕ ਅਧਿਐਨ

 ਸੁਰਜੀਤ ਕਲਸੀ, ਬਰਨਬੀ, ਕੈਨੇਡਾ


ਕਰਮ ਸਿੰਘ ਮਾਨ

 

ਕਹਾਣੀਕਾਰ ਕਰਮ ਸਿੰਘ ਮਾਨ, ਵਿਦੇਸਾਂ ਵਿੱਚ ਰਚੇ ਜਾਂਦੇ ਕਹਾਣੀ ਸਾਹਿਤ ਵਿੱਚ ਕੈਨੇਡਾ-ਅਮ੍ਰੀਕਾ ਦੀ ਸਰਹੱਦ ਦੇ ਦੋਹੀਂ ਪਾਸੀ ਵਿਚਰਨ ਵਾਲਾ ਕਹਾਣੀਕਾਰ ਹੈਉਸ ਨੇ ਹੁਣ ਤੱਕ ਤਿੰਨ ਕਹਾਣੀ ਸੰਗ੍ਰਹਿ – “ਹੰਝੂ ਇੱਕ ਅੱਖ ਦੇ”, “ਵੇਦਣ ਕਹੀਐ ਕਿਸੁਅਤੇ ਹੇਠ ਵਗੇ ਦਰਿਆ ਸਾਹਿਤ ਦੀ ਝੋਲੀ ਪਾਏ ਹਨ ਅਤੇ ਆਪਣੀ ਪਛਾਣ ਇੱਕ ਬ੍ਰਿਤਾਂਤਿਕ ਕਹਾਣੀਕਾਰ ਦੇ ਤੌਰ ਤੇ ਬਣਾਈ ਹੈਸਾਲ 2000 ਵਿੱਚ ਜਦੋਂ ਮੈਂ ਪੰਜਾਬੀ ਲੇਖਕ ਮੰਚ ਵੈਨਕੂਵਰ ਦੀ ਕੋਆਰਡੀਨੇਟਰ ਸਾਂ, ਕਰਮ ਸਿੰਘ ਮਾਨ ਦੇ ਪਲੇਠੇ ਕਹਾਣੀ ਸੰਗ੍ਰਹਿ ਹੰਝੂ ਇੱਕ ਅੱਖ ਦੇਦੀਆਂ ਸੰਤਾਪ ਭੋਗ ਰਹੀਆਂ ਔਰਤਾਂ ਦੇ ਦੁਖਾਂਤ ਅਤੇ ਵੇਦਨਾ ਨੂੰ ਵਰਨਣ ਕਰਦੀਆਂ ਕਹਾਣੀਆਂ ਨੇ ਮੇਰਾ ਧਿਆਨ ਖਿੱਚਿਆਉਂਝ ਤਾਂ ਬਹੁਤ ਸਾਰੇ ਲੇਖਕ ਕੈਨੇਡਾ ਵਿੱਚ ਕਹਾਣੀਆਂ ਲਿਖ ਰਹੇ ਸਨ ਤੇ ਹੁਣ ਵੀ ਲਿਖ ਰਹੇ ਹਨ, ਪਰ ਮਾਨ ਹੋਰਾਂ ਦੀਆਂ ਹੰਝੂ ਇੱਕ ਅੱਖ ਦੇ”, “ਖਰਖ਼ਰਾਅਤੇ ਸ਼ੇਰਨੀਵਰਗੀਆਂ ਕਹਾਣੀਆਂ ਆਪਣੀ ਪਿੱਠ-ਭੂਮੀ ਪੰਜਾਬ ਦੀ ਧਰਤੀ ਦੀ ਮਹਿਕ ਵਿੱਚੋਂ ਪੁੰਗਰੀਆਂ ਹਨ ਜੋ ਪ੍ਰਸਥਿਤੀਆਂ ਨੂੰ ਬੁਣਦੀਆਂ ਹਨ ਤੇ ਪਰਵਾਸ ਦੇ ਸੂਖਮ ਵਿਸ਼ਿਆ ਨੂੰ ਬੜੇ ਸੰਵੇਦਨਸ਼ੀਲ ਢੰਗ ਨਾਲ ਪੇਸ਼ ਕਰਦੀਆਂ ਹਨ ਕਨੇਡਾ/ਅਮ੍ਰੀਕਾ ਵਿੱਚ ਪੰਜਾਬੀ ਕਹਾਣੀ ਦਾ ਸਫ਼ਰ ਕੋਈ ਬਹੁਤਾ ਲੰਬਾ ਨਹੀਂ, ਜ਼ਿਆਦਾ ਲੇਖਕ ਪਿਛਲੇ ਦਹਾਕੇ ਵਿੱਚ ਹੀ ਸਾਹਮਣੇ ਆਏ ਹਨਰੋਜ਼ੀ ਰੋਟੀ ਲਈ ਭਟਕਣ ਅਤੇ ਧਰਤੀ-ਮਾਂ ਦਾ ਉਦਰੇਵਾਂ ਇਹਨਾਂ ਦੇ ਮੁੱਖ ਵਿਸ਼ਿਆਂ ਦਾ ਕੇਂਦਰੀ ਬਿੰਦੂ ਰਿਹਾ ਹੈਪਿਛਲੇ ਸਾਲਾਂ ਵਿੱਚ ਕੋਈ 10-15 ਕਹਾਣੀਕਾਰਾਂ ਨੇ ਇਨ੍ਹਾਂ ਵਿਸ਼ਿਆਂ ਨੂੰ ਨਿਰੰਤਰ ਜਾਰੀ ਰੱਖਿਆ ਹੈਵੈਨਕੂਵਰ ਵਿੱਚ ਹੋਈ ਪਹਿਲੀ ਪੰਜਾਬੀ ਕਾਨਫਰੰਸ (1987) ਸਮੇਂ ਪੜ੍ਹੇ ਗਏ ਮੇਰੇ ਪਰਚੇ ਕੈਨੇਡੀਅਨ ਪੰਜਾਬੀ ਕਹਾਣੀਵਿੱਚ ਕੋਈ 25 ਦੇ ਕਰੀਬ ਲੇਖਕਾਂ ਦੀਆਂ ਇੱਕਾ-ਦੁੱਕਾ ਕਹਾਣੀਆਂ ਦਾ ਜਾਇਜ਼ਾ ਲਿਆ ਗਿਆ ਸੀਉਨ੍ਹਾਂ ਦਿਨਾਂ ਵਿੱਚ ਛਪੇ ਅਮਰਜੀਤ ਚਾਹਲ ਦੇ ਪਲੇਠੇ ਕਹਾਣੀ ਸੰਗ੍ਰਹਿ ਬਾਹਰੋਂ ਆਇਆ ਆਦਮੀ ਨੂੰ ਕਾਫ਼ੀ ਹੁੰਗਾਰਾ ਮਿਲਿਆ ਸੀ

ਇਸ ਵਕਤ ਜੋ ਲੇਖਕ ਕੈਨੇਡਾ ਅਮ੍ਰੀਕਾ ਵਿੱਚ ਪੰਜਾਬੀ ਵਿੱਚ ਕਹਾਣੀ ਲਿਖ ਰਹੇ ਹਨ ਉਹਨਾਂ ਵਿੱਚ ਕੁਝ ਨਾਮ ਇਹ ਹਨ ਕੈਨੇਡਾ ਵਿੱਚ ਸਾਧੂ, ਅਮਨਪਾਲ ਸਾਰਾ, ਸੁਰਜੀਤ ਕਲਸੀ, ਅਵਤਾਰ ਗਿੱਲ, ਜਰਨੈਲ ਸੇਖਾ, ਹਰਪ੍ਰੀਤ ਸੇਖਾ, ਹਰਚੰਦ ਬਾਗੜੀ, ਜਰਨੈਲ ਸਿੰਘ, ਬਲਬੀਰ ਸੰਘੇੜਾ, ਮਿੰਨੀ ਗਰੇਵਾਲ, ਮੇਜਰ ਮਾਂਗਟ, ਕੁਲਜੀਤ ਮਾਨ, ਇੰਦਰਜੀਤ ਕੌਰ ਸਿੱਧੂ, ਸੁਸ਼ੀਲ ਕੌਰ ਅਤੇ ਬਲਜਿੰਦਰ ਢਿੱਲੋਂ ਸਰਗਰਮ ਹਨਅਮਰੀਕਾ ਵਿੱਚ ਕਰਮ ਸਿੰਘ ਮਾਨ, ਜਗਜੀਤ ਸਿੰਘ, ਪ੍ਰਵੇਜ਼ ਸੰਧੂ, ਪ੍ਰਿੰਸੀਪਲ ਦਰਸ਼ਨ ਨੱਤ, ਅਮਰਜੀਤ ਕੌਰ ਪੰਨੂ, ਕਰਨੈਲ ਸਿੰਘ ਗਿਆਨੀ ਤੇ ਨਵਾਂ ਲਿਖਣ ਲੱਗੇ ਹੋਰ ਦਸ-ਬਾਰਾਂ ਕਹਾਣੀਕਾਰ ਹਨਕਰਮ ਸਿੰਘ ਮਾਨ ਦਾ ਨਾਮ ਕੈਨੇਡੀਅਨ ਪੰਜਾਬੀ ਕਹਾਣੀਕਾਰਾਂ ਵਿੱਚ ਵੀ ਸ਼ੁਮਾਰ ਹੈਇਹਨਾਂ ਕਹਾਣੀਕਾਰਾਂ ਦੀ ਕਹਾਣੀ ਵਿੱਚ ਹੌਲੀ ਹੌਲੀ ਧਰਤੀ-ਮਾਂ ਦੇ ਹੇਰਵੇ ਦਾ ਤਿਆਗ ਹੋ ਰਿਹਾ ਹੈ ਅਤੇ ਇੱਥੋਂ ਦੇ ਸਰੋਕਾਰਾਂ ਨੂੰ ਅਪਨਾਉਣ ਦਾ ਯਤਨ ਹੈਇਹਨਾਂ ਨੇ ਵਰਤਮਾਨ ਦੇ ਪ੍ਰਵਾਹ ਨਾਲ ਰਿਸ਼ਤਾ ਬਣਾਈ ਰੱਖਿਆ ਹੈਜੋ ਸਾਡੇ ਆਸ ਪਾਸ ਵਾਪਰ ਰਿਹਾ ਹੈ ਉਹ ਸਹਿਜੇ ਹੀ ਇਹਨਾਂ ਦੀਆਂ ਕਹਾਣੀਆਂ ਵਿੱਚ ਪ੍ਰਵੇਸ਼ ਕਰਦਾ ਜਾ ਰਿਹਾ ਹੈਮਨੁੱਖੀ ਰਿਸ਼ਤੇ ਅਤੇ ਉਹਨਾਂ ਦੇ ਬਦਲਦੇ ਰੂਪ ਹੌਲੀ ਹੌਲੀ ਪੰਜਾਬੀ ਕਹਾਣੀ ਦੇ ਵਿਸ਼ੇ ਬਣ ਸਾਹਮਣੇ ਆਉਣ ਲੱਗੇ ਹਨ

ਵਿਦੇਸ਼ੀ ਪੰਜਾਬੀ ਕਹਾਣੀ ਨੇ ਜਿੱਥੇ ਮਰਦ ਔਰਤ ਦੇ ਰਿਸ਼ਤਿਆਂ ਦੀ ਜਟਿਲਤਾ ਨੂੰ ਵਰਨਣ ਕੀਤਾ ਹੈ ਉੱਥੇ ਬਜ਼ੁਰਗਾਂ ਦੀ ਦੁਰਗਤੀ ਅਤੇ ਨਸਲਵਾਦ ਦੇ ਜ਼ਿਕਰ ਦੇ ਨਾਲ ਨਾਲ ਵਰਜਿਤ ਸੰਬੰਧਾਂ ਦੇ ਵਿਸ਼ੇ ਦੀ ਚਰਚਾ ਛੇੜਨ ਦਾ ਯਤਨ ਵੀ ਕੀਤਾ ਗਿਆ ਹੈ ਜਿਨ੍ਹਾਂ ਵਿੱਚ ਰਿਸ਼ਤੇਦਾਰਾਂ ਵਲੋਂ ਕੁੜੀਆਂ ਨਾਲ ਲਿੰਗਕ ਤੌਰ ਤੇ ਦੁਰਵਿਵਹਾਰ ਕਰਨਾ, ਅਤੇ ਭਾਰਤੀ ਸਮਾਜ ਵਿੱਚੋਂ ਛੇਕੇ ਸਮਝੇ ਜਾਂਦੇ ਹਮ-ਜਿਨਸੀ ਸੰਬੰਧਾਂ ਔਰਤ-ਔਰਤ ਅਤੇ ਮਰਦ-ਮਰਦ ਸਬੰਧਾਂ ਉੱਤੇ ਵੀ ਕਹਾਣੀਆਂ ਲਿਖੀਆਂ ਜਾ ਰਹੀਆਂ ਹਨਅਮਰੀਕਾ ਦੀ ਲੇਖਕਾ ਪਰਵੇਜ਼ ਸੰਧੂ ਦਾ ਨਾਮ ਉਸ ਦੀ ਕਹਾਣੀ ਸੌਂਕਣਹਮਜਿਨਸੀ ਸੰਬੰਧਾਂ ਨੂੰ ਆਧਾਰ ਬਣਾਉਂਦੀ ਹੈਵਿਸ਼ੇ ਦਾ ਨਿਭਾਹ ਸਮਾਜਿਕ ਤੇ ਪਰੰਪਰਕ ਧਾਰਨਾਵਾਂ ਨੂੰ ਮੁੱਖ ਰੱਖ ਕੇ ਹੀ ਕੀਤਾ ਗਿਆ ਹੈਇਸ ਵਰਜਿਤ ਰਿਸ਼ਤੇ ਦਾ ਵਿਸ਼ਾ ਨਿੰਦਰ ਗਿੱਲ ਨੇ ਵੀ ਆਪਣੀ ਕਹਾਣੀ ਸਵੈ-ਪਛਾਣਵਿੱਚ ਉਭਾਰਿਆ ਹੈਇਸੇ ਤਰ੍ਹਾਂ ਕੈਨੇਡਾ ਦੇ ਹਰਪ੍ਰੀਤ ਸੇਖਾ ਦੀ ਕਹਾਣੀ ਪਰੰਪਰਾਗਤ ਦਾਇਰੇ ਵਿੱਚੋਂ ਨਿਕਲ ਕੇ ਨਵੇਂ ਦਾਇਰੇ ਵਿੱਚ ਪ੍ਰਵੇਸ਼ ਕਰ ਗਈ ਹੈਹਮ-ਜਿਨਸੀ ਰਿਸ਼ਤੇ ਦੇ ਵਿਸ਼ੇ ਨੂੰ ਜਿਸ ਅਸਿੱਧੇ ਲੁਕਵੇਂ ਅਤੇ ਮੌਕਾ-ਮੇਲ ਵਿਧਾ (ਚਰਿਚੁਮਸਟਅਨਚਅਿਲ ਸਟਿੁਅਟੋਿਨਸ ਟੲਚਹਨਤਿੁੲ) ਰਾਹੀਂ ਲੇਖਕਾਂ ਨੇ ਔਖੇ ਵਿਸ਼ਿਆਂ ਨੂੰ ਨਿਭਾਉਣ ਦਾ ਯਤਨ ਕੀਤਾ ਹੈ ਜਿਸ ਲਈ ਉਹਨਾਂ ਨੂੰ ਕੁਝ ਸਨਸਨੀਖੇਜ਼ ਸਥਿਤੀਆਂ ਵੀ ਸਿਰਜਣੀਆਂ ਪਈਆਂ ਹਨ ਜਿਹਨਾਂ ਦੇ ਨਤੀਜੇ ਕਈ ਵਾਰ ਕਹਾਣੀ ਨੂੰ ਸੰਭਾਵੀ ਮੋੜ ਦੇ ਜਾਂਦੇ ਹਨ

ਕਰਮ ਸਿੰਘ ਮਾਨ ਹੋਰਾਂ ਦੇ ਇਸ ਨਵੇਂ ਕਹਾਣੀ-ਸੰਗ੍ਰਹਿ ਹੇਠ ਵਗੇ ਦਰਿਆ ਦੀਆਂ ਤਕਰੀਬਨ ਸਾਰੀਆਂ ਕਹਾਣੀਆਂ ਮੈਨੂੰ ਖਰੜੇ ਦੇ ਰੂਪ ਵਿੱਚ ਪੜ੍ਹਨ ਦਾ ਅਵਸਰ ਪ੍ਰਾਪਤ ਹੋਇਆ ਹੈਇੱਕ ਪਾਠਕ ਦੇ ਤੌਰ ਤੇ ਮੈਂ ਇਹਨਾਂ ਦਾ ਅਧਿਐਨ ਕੀਤਾ ਜਿਸ ਦੇ ਆਧਾਰ ਤੇ ਇਹਨਾਂ ਕਹਾਣੀਆਂ ਦਾ ਸਾਹਿਤਕ ਵਿਸ਼ਲੇਸ਼ਣ ਗੁਣਾਅਤਿਮਕ ਪੱਖੋਂ ਪੇਸ਼ ਕਰਨ ਲਈ ਇਹਨਾਂ ਦੇ ਵਿਸ਼ੇ-ਵਸਤੂ, ਪਲਾਟ, ਬੋਲੀ, ਸ਼ੈਲੀ, ਪਾਤਰ-ਉਸਾਰੀ, ਤੇ ਸ਼ਿਲਪਕਾਰੀ ਦੀ ਗੱਲ ਕਰਾਂਗੀ

ਵਿਸ਼ਾ-ਵਸਤੂ

ਹੇਠ ਵਗੇ ਦਰਿਆ ਕਹਾਣੀ ਸੰਗ੍ਰਹਿ ਵਿੱਚ ਨੌਂ ਕਹਾਣੀਆਂ ਹਨ ਅਤੇ ਇਹਨਾਂ ਵਿੱਚ ਤਕਰੀਬਨ ਨੌਂ ਹੀ ਵਿਸ਼ੇ ਹਨਵਿਸ਼ੇ ਦੇਸ਼ ਵਿਦੇਸ਼ ਦੀਆਂ ਸਾਮਾਨੰਤਰ ਪ੍ਰਸਥਿਤੀਆਂ ਨੂੰ ਤੁਲਨਾਤਮਿਕ ਪੱਧਰ ਤੇ ਵੱਖਰੇ ਵੱਖਰੇ ਮਾਹੌਲ ਦੀ ਪਿਠਭੂੰਮੀ ਵਿੱਚ ਚਿਤਰਦੇ ਹਨਇਨ੍ਹਾਂ ਵਿੱਚ ਰਸਮੋ-ਰਿਵਾਜ਼ਾਂ, ਭਾਈਚਾਰਕ-ਸੰਬੰਧਾਂ ਅਤੇ ਬਦਲਦੇ ਸਾਕ-ਸਕੀਰੀਆਂ ਵਿਚਲੇ ਦਵੰਦਾਂ ਦਾ ਬਹੁਤ ਹੀ ਭਾਵਪੂਰਤ ਬਿਰਤਾਂਤ ਮਿਲਦਾ ਹੈਮੂਲ ਵਿਸ਼ੇ ਰੋਜ਼ਗਾਰ ਦੇ ਵੱਖ ਵੱਖ ਰੂਪ ਦਰਸਾਉਂਦੇ ਹਨ ਅਤੇ ਪਰਵਾਸ ਦੇ ਜੀਵਨ ਦੀਆਂ ਮੁਸ਼ਕਲਾਂ ਦੀ ਥੀਮ ਦੀ ਇਕਾਗਰਤਾ ਰਹਿੰਦੀ ਹੈਅਤੀਤ ਦੀਆਂ ਯਾਦਾਂ ਤੇ ਹੇਰਵੇ ਦੀ ਥੀਮ ਕਈ ਕਹਾਣੀਆਂ ਵਿੱਚ ਉਜਾਗਰ ਹੁੰਦੀ ਹੈਕਰਮ ਸਿੰਘ ਮਾਨ ਖ਼ੁਦ ਲਿਖਦੇ ਹਨ:

ਮੈਂ ਪਰਦੇਸ ਆ ਕੇ ਲੋਕਾਂ ਦਾ ਜੋ ਦੁੱਖ ਵੇਖਿਆ ਤੇ ਅਨੁਭਵ ਕੀਤਾ, ਉਸ ਨੂੰ ਮੈਂ ਲਿਖਣ ਦਾ ਯਤਨ ਕੀਤਾ ਹੈਇਸ ਦੁੱਖ ਵਿੱਚ ਸ਼ਰੀਕ ਹੋ ਕੇ ਇਸ ਨੂੰ ਹੱਡੀਂ ਹੰਢਾਇਆ ਹੈਲਿਖਣਾ ਮੇਰਾ ਕਿੱਤਾ ਨਹੀਂਮੇਰੇ ਸ਼ੌਕ ਤੋਂ ਵੱਧ ਮੇਰੀ ਮਨੋਵਿਗਿਆਨਿਕ ਲੋੜ ਹੈਮੇਰੀਆਂ ਬਹੁਤੀਆਂ ਕਹਾਣੀਆਂ ਦੂਰੀ ਚੋਂ ਪੈਦਾ ਹੋਏ ਦੁਖਾਂਤ ਨੂੰ ਪ੍ਰਗਟ ਕਰਦੀਆਂ ਹਨਇਹ ਦੂਰੀ ਦੇਸ ਤੋਂ ਦੂਰ ਜਾਣ ਦੀ ਵੀ ਹੈ, ਆਪਣੀ ਸਭਿਅਤਾ ਤੇ ਸਭਿਆਚਾਰਕ ਕਦਰਾਂ ਕੀਮਤਾਂ ਤੋਂ ਪਰੇ ਹੋ ਜਾਣ ਦੀ ਵੀ ਹੈ; ਇਹ ਦੂਰੀ ਰਿਸ਼ਤਿਆਂ ਦੀ ਵੀ ਹੈ; ਇਹ ਦੂਰੀ ਆਪਣੇ ਅੰਦਰ ਦੇ ਸੱਚ ਨੂੰ ਪਹਿਚਾਣ ਕੇ ਉਸ ਤੋਂ ਮੂੰਹ ਮੋੜਨ ਦੀ ਵੀ ਹੈ, ਇਹ ਦੂਰੀ ਉਮਰ ਦੀ ਪੌੜੀ ਤੇ ਚੜ੍ਹਦੇ ਚੜ੍ਹਦੇ ਉੱਪਰਲੇ ਡੰਡਿਆਂ ਦੇ ਨਜ਼ਦੀਕ ਪਹੁੰਚਣ ਦੀ ਵੀ ਹੈ

 ਇਸ ਵਿੱਚ ਕੋਈ ਸ਼ੰਕਾ ਨਹੀਂ ਕਿ ਵਿਚਾਰ ਅਧੀਨ ਕਹਾਣੀਆਂ ਵਿੱਚ ਚਾਹੇ ਉਹ ਕੈਨੇਡੀਅਨ ਅੰਸ਼ ਪੇਸ਼ ਕਰਦੀਆਂ ਹਨ ਜਾਂ ਪੰਜਾਬ ਦੀ ਮਿੱਟੀ ਦਾ ਮੋਹ ਜਾਂ ਹੇਰਵਾ, ਸਮਾਜਿਕ ਅੰਸ਼ ਪ੍ਰਧਾਨ ਹਨਲਗਭਗ ਸਾਰੀਆਂ ਕਹਾਣੀਆਂ ਆਮ ਰੋਜ਼ਾਨਾ ਜ਼ਿੰਦਗ਼ੀ ਦੇ ਯਥਾਰਥ ਦੇ ਨੇੜੇ ਵਿਚਰਦੀਆਂ ਹਨ ਫਿਰ ਵੀ ਕੁਝ ਇੱਕ ਕਹਾਣੀਆਂ ਵਿੱਚ ਕਾਲਪਨਿਕ ਅੰਸ਼ ਹਨ ਜੋ ਅਵਚੇਤਨ ਮਨ ਵਿੱਚ ਵਸੇ ਹੋਏ ਪੰਜਾਬ ਦੀਆਂ ਉਹ ਥਾਵਾਂ, ਜੂਹਾਂ, ਬੇਲਿਆਂ ਦੇ ਬਿਰਤਾਂਤ ਹਨ ਜਿਹਨਾਂ ਸਦਕਾ ਮਿੱਟੀ ਦਾ ਮੋਹ ਅਤੇ ਆਪਣੇ ਅਤੀਤ ਨਾਲ ਭਾਵਾਤਮਿਕ ਸਾਂਝ ਤੀਬਰ ਰਹਿੰਦੀ ਹੈ

ਪਹਿਲੀ ਕਹਾਣੀ ਬਿੰਦੂਵਿੱਚ ਹਰ ਪਾਤਰ ਸੰਵੇਦਨਸ਼ੀਲ ਹੈਕਿੰਨਾ ਗ਼ਮਖੋਰ ਹੈ ਸਰਨਾਦੂਜਿਆਂ ਦੇ ਗ਼ਮ ਆਪਣੇ ਦਿਲ ਲਾ ਲ਼ੈਂਦਾਕੀ ਲਗਦੀ ਆ ਇਹਦੀ ਗਰੇਸੀਜਿਸ ਨੂੰ ਸਰਨੇ ਨੇ ਇੱਕ ਕਾਰ ਹਾਦਸੇ ਚੋਂ ਬਚਾ ਕੇ ਹਸਪਤਾਲ ਪਹੁੰਚਾਇਆ ਸੀ ਤੇ ਆਪ ਆਪਣੀ ਧੀ ਰਮਣੀਕ ਦੇ ਆਉਣ ਦੀ ਉਡੀਕ ਵਿੱਚ ਦਿਨ ਕੱਟ ਰਿਹਾ ਸੀ ਕਿ ਉਸ ਦੇ ਸਿਰ ਤੇ ਜਿਵੇਂ ਬੰਬ ਫਟ ਗਿਆ ਹੋਵੇ ਜਦੋਂ ਇਮੀਗ੍ਰੇਸ਼ਨ ਦੀ ਚਿੱਠੀ ਆਈ ਜਿਸ ਵਿੱਚ ਉਹਨਾਂ ਉਸ ਦੀ ਧੀ ਨੂੰ ਉਸ ਦੀ ਨਹੀਂ ਸਗੋਂ ਡੀ.ਐਨ.ਏ. ਦੇ ਆਧਾਰ ਤੇ ਕਿਸੇ ਹੋਰ ਦੀ ਸਾਬਤ ਕੀਤਾ ਸੀਇਸ ਕਹਾਣੀ ਵਿੱਚ ਦਗ਼ੇਬਾਜ਼ੀ ਤੋਂ ਜੋ ਦਿਲ ਨੂੰ ਝਟਕਾ ਲੱਗਾ ਉਸ ਦਾ ਬਿਆਨ ਬਹੁਤ ਹੀ ਦਿਲ-ਵਿੰਨਵਾਂ ਹੈ

ਸ਼ਰਧਾਂਜਲੀਕਹਾਣੀ ਇੱਥੋਂ ਦੇ ਯਥਾਰਥ ਦਾ ਇੱਕ ਤਰ੍ਹਾਂ ਹੂ-ਬ-ਹੂ ਨਕਸ਼ਾ ਹੈ: ਹੁਣ ਮਾਂ ਦਾ ਆਉਣਾ ਲੋੜ ਬਣ ਗਈ ਸੀ ਮਾਂ ਘਰੇ ਰਹਿੰਦੀ, ਬੱਚਿਆਂ ਨੂੰ ਸਾਂਭਦੀ ਤੇ ਘਰ ਦੇ ਹੋਰ ਨਿੱਕੇ ਮੋਟੇ ਕੰਮ ਕਰਦੀ ਜਦੋਂ (ਪਤਨੀ) ਦੇ ਮਾਂ-ਪਿਉ ਆ ਗਏ ਤਾਂ ਮਾਂ ਫੇਰ ਵਾਧੂ ਹੋ ਗਈਲਿਵਿੰਗ ਰੂਮ ਵਿੱਚ ਮਾਂ ਦੀ ਲੱਗੀ ਤਸਵੀਰ ਦੀ ਥਾਂ ਸੁਹਣੀ-ਮਹੀਵਾਲ ਦੀ ਤਸਵੀਰ ਨੇ ਲੈ ਲਈ…” ਜਦੋਂ ਪਤਨੀ ਨੇ ਕਿਹਾ ਕਿ ਤੇਰੀ ਮਾਂ ਨਿੱਕੀ ਨਿੱਕੀ ਗੱਲ ਤੇ ਸੂਹਣ ਖੜੀ ਰੱਖਦੀ ਐਮਾਂ ਦੇਸ ਚਲੀ ਗਈ ਸੀਹੁਣ ਲੋਕ ਕਹਿ ਰਹੇ ਸਨ, “ਰਾਤ ਚੰਗੀ ਭਲੀ ਸੀਰਾਤ ਦੇ ਇੱਕ ਵਜੇ ਅਚਾਨਕ ਦੌਰਾ ਪੈ ਗਿਆ, ਰੱਬ ਨੇ ਹਸਪਤਾਲ ਲਿਜਾਣ ਦਾ ਮੌਕਾ ਹੀ ਨਹੀਂ ਦਿੱਤਾਮੁੜ ਕੇ ਬੋਲੀ ਨੀਇਸ ਕਹਾਣੀ ਵਿੱਚ ਬਹੁਤ ਹੀ ਠੋਸ ਤਰੀਕੇ ਨਾਲ ਦਿਖਾਇਆ ਹੈ ਕਿ ਇੱਥੇ ਪਰਦੇਸਾਂ ਵਿੱਚ ਬਜ਼ੁਰਗਾਂ ਨੂੰ ਕਿਸ ਤਰ੍ਹਾਂ ਵਰਤਿਆ ਜਾਂਦਾ ਹੈਜੇ ਲੋੜ ਮੁੱਕ ਜਾਂਦੀ ਹੈ ਤਾਂ ਉਹ ਕਿਵੇਂ ਵਾਧੂ ਭਾਰ ਲੱਗਣ ਲੱਗ ਪੈਂਦੇ ਹਨ

ਇਸ ਤੋਂ ਅੱਗੇ ਨਾਵਲਿਟ ਵਰਗੀ ਲੰਮੀ ਕਹਾਣੀ ਹੇਠ ਵਗੇ ਦਰਿਆ ਹੈ ਜਿਸ ਦਾ ਜ਼ਿਕਰ ਬੇਸ਼ਕ ਇਸੇ ਵਿਸ਼ੇ-ਵਸਤੂ ਵਿੱਚ ਕੀਤਾ ਜਾ ਸਕਦਾ ਹੈ ਕਿ ਬਜ਼ੁਰਗ ਜੋ ਪਿੱਛੇ ਪੰਜਾਬ ਵਿੱਚ ਜ਼ਮੀਨਾਂ ਵਾਲੇ ਸਨ ਇੱਥੇ ਕਾਮਿਆਂ ਵਾਂਗ ਕੰਮ ਕਰਦੇ ਹਨ ਤੇ ਕਰੜੀ ਮੁਸੱ਼ਕਤ ਕਰਦਿਆਂ ਦੀ ਦਿਹਾੜੀ ਨਿਕਲਦੀ ਹੈਵਿਦੇਸ਼ਾਂ ਵਿੱਚ ਬਜ਼ੁਰਗਾਂ ਦੀ ਹੋ ਰਹੀ ਦੁਰਗਤੀ ਅਤੇ ਪਛਾਣ ਦੇ ਮਸਲੇ ਵੀ ਕਈ ਕਹਾਣੀਕਾਰਾਂ ਵਲੋਂ ਉਠਾਏ ਗਏ ਹਨ ਜਿਵੇਂ ਅਮਰਜੀਤ ਚਾਹਲ ਦੀਆਂ ਕਹਾਣੀਆਂ ਅਹਿਸਾਸਅਤੇ ਆਖਰੀ ਦਿਨ”; ਟੋਰਾਂਟੋ ਵਾਲੇ ਜਰਨੈਲ ਸਿੰਘ ਦੀ ਕਹਾਣੀ ਪਛਾਣਅਤੇ ਹਰਪ੍ਰੀਤ ਸੇਖੇ ਦੀ ਇੱਕ ਕਹਾਣੀ ਰਾਮ- ਗਊਵਿੱਚ ਬਜ਼ੁਰਗਾਂ ਦੀ ਦੁਰਗਤੀ ਰਿਸ਼ਤੇਦਾਰਾਂ ਵਲੋਂ ਹੁੰਦੀ ਦਿਖਾਈ ਗਈ ਹੈ; ਪਰ ਕਰਮ ਸਿੰਘ ਮਾਨ ਨੇ ਆਪਣੀ ਬਹੁ-ਚਰਚਿਤ ਕਹਾਣੀ ਹੇਠ ਵਗੇ ਦਰਿਆ ਵਿੱਚ ਬਜ਼ੁਰਗ ਸਹਿ-ਕਾਮਿਆਂ ਦੀ ਹਾਲਤ ਨੂੰ ਬੜੇ ਹੀ ਨਵੇਂ ਅਤੇ ਸੂਖਮ ਅੰਦਾਜ਼ ਵਿੱਚ ਰੁਮਾਂਚਿਕ ਢੰਗ ਨਾਲ ਉਭਾਰਿਆ ਹੈਬੈਰੀ ਤੋੜ ਰਹੇ ਲੋਕਾਂ ਵਿੱਚ ਇਹ ਇੱਕ ਜੋੜਾ ਗੁਲਜ਼ਾਰਾ ਸਿੰਘ ਅਤੇ ਚੰਦ ਕੌਰ ਬੇਸ਼ਕ ਹੁਣ ਸੱਠਾਂ ਤੋਂ ਟੱਪ ਚੁੱਕੇ ਹਨ ਪਰ ਅਤੀਤ ਦੀ ਰੁਮਾਂਚਿਕ ਜ਼ਿੰਦਗੀ ਦੇ ਪਲ ਯਾਦ ਕਰ ਕਰ ਕੇ ਦਿਨ ਦੀ ਮੁਸ਼ੱਕਤ ਇਹਨਾਂ ਨੂੰ ਔਖੀ ਨਹੀਂ ਲਗਦੀਇਹ ਭਾਵਾਤਮਕ ਥਰਥਰੀ ਵਗਦੇ ਦਰਿਆ ਵਾਂਗ ਚੁੱਪ ਚਾਪ ਤੁਰਦੀ ਇਹਨਾਂ ਪਾਤਰਾਂ ਵਿੱਚ ਸਹਿਜ ਨਾਲ ਵਿਚਰਦੀ ਹੈਜਿਹੜੀ ਬੁਢਾਪੇ ਵਿੱਚ ਗੁਲਜ਼ਾਰੇ ਅਤੇ ਚੰਦ ਕੌਰ ਨੂੰ ਉਹ ਪੁਰਾਣੀਆਂ ਯਾਦਾਂ ਮੁੜ ਤਾਜ਼ੀਆਂ ਕਰਨ ਲਈ ਪ੍ਰੇਰਦੀ ਹੈ ਪਰ ਪਰਵਾਸ ਦਾ ਸੰਤਾਪ ਕਿ ਉਹਨਾਂ ਨੂੰ ਹੁਣ ਬੈਰੀ ਤੋੜਨ ਦਾ ਵੱਧ ਫਿਕਰ ਹੈਭਾਵੇਂ ਉਹ ਇਕੱਠੇ ਬੈਰੀ ਤੋੜਨ ਵਿੱਚ ਇੱਕ ਦੂਜੇ ਦੇ ਫਿਰ ਨੇੜੇ ਸਮਝਣ ਲਗਦੇ ਹਨ ਤੇ ਗੁਲਜ਼ਾਰਾ ਚੰਦ ਕੌਰ ਦੇ ਫਲੈਟ ਚੁੱਕਣ ਵਿੱਚ ਵੀ ਮਦਦ ਕਰਦਾ ਹੈਇਸ ਕਹਾਣੀ ਵਿੱਚ ਨਵੀਂ ਸਹੇੜੀ ਜ਼ਿੰਦਗੀ ਦੀਆਂ ਦੁਸ਼ਵਾਰੀਆਂ ਅਤੇ ਅਤੀਤ ਦੀਆਂ ਮੋਹ-ਭਿੱਜੀਆਂ ਯਾਦਾਂ ਦਾ ਮਿਸ਼ਰਣ ਹੈਹੇਠ ਵਗੇ ਦਰਿਆਇਸ ਕਹਾਣੀ-ਸੰਗ੍ਰਹਿ ਦੀ ਇੱਕ ਬਹੁਤ ਹੀ ਅਹਿਮ ਕਹਾਣੀ ਹੈ, ਲੇਖਕ ਦੇ ਗਹਿਰੇ ਅਨੁਭਵ ਦੀ ਨਿਸ਼ਾਨਦੇਹੀ ਕਰਦੀ ਹੈਇਸ ਵਿੱਚ ਨਿੱਕੀ ਨਿੱਕੀ ਵਾਰਤਾਲਾਪ ਰਾਹੀਂ ਨਾ ਸਿਰਫ਼ ਇੱਥੋਂ ਦੀ ਜ਼ਿੰਦਗੀ ਦਾ ਬਹੁ-ਪੱਖੀ ਪਸਾਰ ਨਜ਼ਰ ਆਉਂਦਾ ਹੈ ਸਗੋਂ ਪਾਤਰਾਂ ਦੇ ਅਤੀਤ ਦੀਆਂ ਯਾਦਾਂ ਵੀ ਉਜਾਗਰ ਹੁੰਦੀਆਂ ਹਨ

ਰਾਤ ਦੇ ਦਸ ਵਜੇ ਘਰ ਮੁੜੀਦਾਸੌਂਦਿਆਂ ਨੂੰ ਗਿਆਰਾਂ ਵੱਜ ਜਾਂਦੇ ਆਪੰਜ ਵਜੇ ਉੱਠੋਲੰਚ ਬਣਾਉਜੁਆਕਾਂ ਦੀਆਂ ਤੱਤੀਆਂ ਠੰਡੀਆਂ ਸੁਣੋਉੱਤੋਂ ਬੰਦਿਆਂ ਦੇ ਸੌ ਸੌ ਨਖ਼ਰੇ …”

ਚੰਦ ਕੌਰ ਤੇ ਗੁਲਜ਼ਾਰਾ ਪਿੱਛੋਂ ਪਿੰਡ ਤੋਂ ਹੀ ਇੱਕ ਦੂਜੇ ਨੂੰ ਦਿਲ ਦੇ ਬੈਠੇ ਸਨਪਰ ਮਗਰੋਂ ਚੰਦ ਕੌਰ ਦਾ ਵਿਆਹ ਕਿਤੇ ਹੋਰ ਹੋ ਗਿਆ, ਦੋ ਬੱਚੇ ਹੋਏ, ਪੰਜ ਕੁ ਸਾਲ ਹੋਏ ਸਨ ਵਿਆਹ ਨੂੰ ਘਰ ਵਾਲਾ ਮੋਟਰ ਸਾਈਕਲ ਦੇ ਹਾਦਸੇ ਵਿੱਚ ਮਾਰਿਆ ਗਿਆਬੱਚੇ ਪੇਕਿਆਂ ਦੇ ਸਿਰ ਤੇ ਪਾਲ ਕੇ ਕੁੜੀ ਉੱਥੇ ਹੀ ਵਿਆਹ ਦਿੱਤੀ ਤੇ ਮੁੰਡਾ ਬਾਹਰ ਭੇਜ ਦਿੱਤਾ ਜਿਸ ਨੇ ਚੰਦ ਕੌਰ ਨੂੰ ਬੁਲਾ ਲਿਆ ਸੀਇਸੇ ਤਰ੍ਹਾਂ ਗੁਲਜ਼ਾਰਾ ਵੀ ਆਪਣੇ ਮੁੰਡੇ ਦੇ ਪਰਿਵਾਰ ਨਾਲ ਰਹਿ ਰਿਹਾ ਹੈਦੋਹਾਂ ਨੂੰ ਇੱਕੋ ਵੈਨ ਚੁੱਕ ਕੇ ਖੇਤਾਂ ਵਿੱਚ ਲਿਜਾਂਦੀ ਹੈ ਤੇ ਉਹਨਾਂ ਨੂੰ ਆਨੀ ਬਹਾਨੀ ਅਤੀਤ ਦੇ ਉਹ ਸੁਹਾਵਣੇ ਦਿਨਾਂ ਦੀ ਯਾਦ ਆਈ ਰਹਿੰਦੀ ਹੈਫਿਰ ਜਦੋਂ ਯਥਾਰਥ ਵਿੱਚ ਰੁਜ਼ਗਾਰ ਕਮਾਉਣ ਦਾ ਜੋਖ਼ਮ ਸਾਹਮਣੇ ਆ ਖੜੋਂਦਾ ਹੈ ਤਾਂ ਗੁਲਜ਼ਾਰਾ ਮਨੀਰਾਮ ਨੂੰ ਸਮਝਾਉਂਦਾ ਹੈ:

ਤੈਂ ਕੀ ਚੰਦ ਕੁਰ ਤੋਂ ਵੜੇਵੇਂ ਲੈਣੇ ਆ, ਬੁੱਢੇ ਵਾਰੇ ਕਿੱਥੋਂ ਕਰਦੈਂ ਜਖ਼ਮ ਹਰੇ! ਸਿੱਧਾ ਹੋ ਕੇ ਕੰਮ ਕਰ ਮਨੀ-ਰਾਮਾਕਿਉਂ ਤੰਗ ਕਰਦੈਂਇਉਂ ਤਾਂ (ਮਾਂ ਜਾਬੀਦੀ) ਆਥਣ ਨੂੰ ਅੱਗੇ ਨਾਲੋਂ ਅੱਧੀ ਵੀ ਨੀ ਟੁੱਟਣੀ

ਗੁਲਜ਼ਾਰੇ ਨੇ ਆਪਣੇ ਮਨ ਨੂੰ ਲਾਹਨਤ ਪਾਈਇਉਂ ਤਾਂ ਕੈਨੇਡਾ ਦੇ ਫਾਰਮਾਂ ਵਿੱਚ ਅਨੇਕਾਂ ਬਜ਼ੁਰਗ ਨਿੱਤ ਬੇਰੀ ਤੋੜਦੇ ਅਤੇ ਦੇਸ ਦੀਆਂ ਯਾਦਾਂ ਦੇ ਆਸਰੇ ਜਿਉਣ ਦਾ ਆਹਰ ਵੀ ਕਰਦੇ ਹਨ ਪਰ ਜਿਸ ਕਹਾਣੀ ਵਿੱਚ ਗੁਲਜ਼ਾਰੇ ਨੂੰ ਆਪਣੀ ਪਹਿਲੀ ਮੁਹੱਬਤ ਨਾਲ, ਜਿਹੜੀ ਕਦੇ ਵੀ ਸਿਰੇ ਨਾ ਚੜ੍ਹ ਸਕੀ, ਹੁਣ ਬੁੱਢੇ-ਵਾਰੇ ਸੰਯੋਗ-ਵੱਸ ਚੰਦ ਕੌਰ ਨਾਲ ਬੈਰੀ ਤੋੜਨ ਦਾ ਮੌਕਾ ਮਿਲ ਜਾਂਦਾ ਹੈ, ਪਰ ਹੁਣ ਉਸ ਨੂੰ ਮੁਹੱਬਤ ਦੇ ਉਸ ਸੂਖਮ ਰਿਸ਼ਤੇ ਨੂੰ ਮੁੜ-ਸੁਰਜੀਤ ਕਰਨ ਨਾਲੋਂ ਬੇਰੀ ਤੋੜ ਕੇ ਫਲੈਟ ਭਰਨ ਦਾ ਜਿ਼ਆਦਾ ਫਿਕਰ ਹੈ

ਜੋ ਗੱਲਾਂ ਦੇਸ ਵਿੱਚ ਨਿਗੂਣੀਆਂ ਲਗਦੀਆਂ ਸਨ ਉਹਨਾਂ ਵਰਗੀਆਂ ਗੱਲਾਂ ਜਾਂ ਉਹਨਾਂ ਵਰਗੇ ਪਾਤਰਾਂ ਨੂੰ ਜਦੋਂ ਇੱਥੋਂ ਦੇ ਸਭਿਆਚਾਰ ਵਿੱਚ ਵਿਚਰਦੇ ਦੇਖਦੇ ਹਾਂ ਤੇ ਉਹੀ ਗੱਲਾਂ ਉਹੀ ਪਾਤਰ ਸਮਾਜ ਅਤੇ ਜ਼ਿੰਦਗ਼ੀ ਦੇ ਬਹੁਤ ਹੀ ਮਹੱਤਵਪੂਰਣ ਪ੍ਰਤੀਨਿਧ ਹੋ ਨਿੱਬੜਦੇ ਹਨ ਜਿਵੇਂ ਮਣੀਆਕਹਾਣੀ ਵਿੱਚ ਇੱਥੋਂ ਦੇ ਪਰਵਾਸੀਆਂ ਦੀ ਤੁਲਨਾ ਰੋਜ਼ੀ ਰੋਟੀ ਖਾਤਰ ਪੰਜਾਬ ਵਿੱਚ ਆਏ ਭਈਆਂ ਦੀ ਉਦਾਹਰਣ ਲੈ ਕੇ ਪਰਵਾਸੀਆਂ ਦੀ ਮਾਨਸਿਕਤਾ ਅਤੇ ਮਜ਼ਬੂਰੀਆਂ ਦਾ ਚਿਤਰਣ ਕੀਤਾ ਹੈ

ਨਾਟ ਏ ਬੈਡ ਆਈਡੀਆਵਿੱਚ ਮਨੁੱਖੀ ਮਨ ਦੀ ਕਰੂਰਤਾ ਦਾ ਸਿਰਾ ਪੇਸ਼ ਕੀਤਾ ਹੈ, ਜਵਾਨ ਪੁੱਤ ਅਤੇ ਬਾਪ ਵਿਚਾਲੇ ਇਹ ਵਾਰਤਾਲਾਪ ਕਹਾਣੀ ਦਾ ਧੁਰਾ ਹੈ:

ਡੈਡ! ਮੈਨੂੰ ਕਦੋਂ ਮਿਲੂਗੀ ਪਰਾਪਰਟੀ?” ਮੁੰਡੇ ਨੇ ਐਲੀਗੇਟਰ ਵਾਂਗ ਸਾਰਾ ਹੀ ਮੂੰਹ ਖੋਲ੍ਹਿਆ ਜਿਵੇਂ ਉਹ ਹੁਣੇ ਹੀ ਆਪਣੇ ਖੁੱਲ੍ਹੇ ਜਬਾੜ੍ਹਿਆਂ ਵਿੱਚ ਚਬਾ ਜਾਣਾ ਚਾਹੁੰਦਾ ਹੋਵੇ

ਮਿਲੂਗੀ ਤਾਂ ਮੇਰੇ ਮਰੇ ਤੋਂ ਬਾਅਦ

ਟੂ ਡੇ, ਅੱਜ ਹੀ, ਹੁਣੇ ਈ ਮਰ ਜਾ! ਪਰੇਮ ਨੇ ਜ਼ੋਰ ਨਾਲ ਮੇਜ਼ ਤੇ ਮੁੱਕਾ ਮਾਰਿਆ

ਮੰਗੇ ਤੋਂ ਤਾਂ ਮੌਤ ਆਉਂਦੀ ਨੀਜ਼ਿਆਦਾ ਲੋੜ ਹੈ ਤਾਂ ਗਲ ਅੰਗੂਠਾ ਦੇ ਦੇਮੈਂ ਲਿਖ ਕੇ ਰੱਖ ਜਾਨਾ, ਮੈਂ ਆਪਣੀ ਮਰਜ਼ੀ ਨਾਲ ਖ਼ੁਦਕੁਸ਼ੀ ਕੀਤੀ ਹੈ

ਨਾਟ ਏ ਬੈਡ ਆਈਡਿਆ!ਪਰੇਮ ਦੇ ਚਿਹਰੇ ਤੇ ਖ਼ੁਸ਼ੀ ਇੱਕ ਦਮ ਭੰਗੜਾ ਪਾਉਣ ਲੱਗੀ

ਲੇਖਕ ਨੇ ਰਿਸ਼ਤਿਆਂ ਦੀਆਂ ਸੂਖਮ ਤੰਦਾਂ ਨੂੰ ਜਿੱਥੇ ਪੇਸ਼ ਕੀਤਾ ਹੈ ਉੱਥੇ ਤਾਣੇ ਪੇਟੇ ਦੀ ਪੇਚੀਦਗੀ ਨੂੰ ਵੀ ਪੇਸ਼ ਕੀਤਾ ਹੈਡਾਕਟਰ ਵਰਮਾ ਵਰਗੇ ਪਾਤਰ ਦੀ ਮਾਨਸਿਕਤਾ ਹਾਲਾਤ ਦੀਆਂ ਮਜਬੂਰੀਆਂ ਦਾ ਚਿਤਰਣ ਹੈਚੋਖ਼ੇ ਪੈਸੇ ਦੀ ਕਮਾਈ ਕਰ ਰਿਹਾ ਡਾਕਟਰ ਸਭ ਕੁਝ ਹੁੰਦਿਆਂ ਹੋਇਆਂ ਵੀ ਖ਼ਾਲੀ ਹੈਉਸ ਕੋਲ ਉਹ ਮਨੁੱਖੀ ਸਪਰਸ਼ ਨਹੀਂ ਜਿਸ ਨਾਲ ਜ਼ਿੰਦਗੀ ਜਿਉਈ ਜਾਂਦੀ ਹੈ

ਇਸੇ ਤਰ੍ਹਾਂ ਕੁਕਨੂਸਕਹਾਣੀ ਵਿੱਚ ਪੰਜਾਬ ਦੀ ਪੁਲੀਸ ਅਤੇ ਪਿੰਡ ਤੇ ਅਖੌਤੀ ਚੌਧਰੀਆਂ ਦੇ ਘਿਨੌਣੇ ਕਿਰਦਾਰਾਂ ਦੇ ਪਾਜ ਇੱਕ ਸਾਧਾਰਨ ਪਾਤਰ ਘੀਚਰ ਦਾਸ ਨੂੰ ਸਾਧਨ ਬਣਾ ਕੇ ਖੋਲ੍ਹੇ ਗਏ ਹਨਕਾਫ਼ਲਾਕਹਾਣੀ ਹੱਕਾਂ ਲਈ ਇਕਮੁੱਠ ਹੋ ਸੰਘਰਸ਼ ਕਰਨ ਲਈ ਉੱਠ ਖੜੋਣ ਦੀ ਸੂਚਕ ਹੈ ਜਿਸ ਵਿੱਚ ਖ਼ੂਨ ਦੇ ਰਿਸ਼ਤੇ ਜਦ ਪਾਣੀ ਬਣ ਜਾਂਦੇ ਹਨ ਉਨ੍ਹਾਂ ਰਿਸ਼ਤੇਦਾਰੀਆਂ ਖਿਲਾਫ਼ ਬਗ਼ਾਵਤ ਹੈ

ਵਿਦੇਸ਼ੀ ਪੰਜਾਬੀ ਕਹਾਣੀਕਾਰਾਂ ਦੀ ਇਹ ਵਿਸ਼ੇਸ਼ਤਾ ਹੈ ਕਿ ਉਹ ਦੂਹਰੀ ਮਾਨਸਿਕਤਾ ਹੰਢਾਉਂਦੇ ਹਨ ਅਤੇ ਇੱਥੋਂ ਦੀਆਂ ਤਤਕਾਲੀ ਅਤੇ ਅਤੀਤ ਵਿੱਚ ਹੰਢਾਈਆਂ ਪ੍ਰਸਥਿਤੀਆਂ ਨੂੰ ਅੰਗ-ਸੰਗ ਰੱਖ ਕੇ ਉਹਨਾਂ ਵਿੱਚ ਇੱਕ ਤੁਲਨਾਤਮਿਕ ਸਹਿਜਤਾ ਲਿਆਉਣ ਦਾ ਯਤਨ ਕਰਦੇ ਹਨਇਸੇ ਤਰ੍ਹਾਂ ਕਰਮ ਸਿੰਘ ਦੀਆਂ ਬਹੁਤੀਆਂ ਕਹਾਣੀਆਂ ਵਿੱਚ ਇਹ ਤੁਲਨਾਤਮਿਕ ਅਧਿਅਨ ਸੁਖਾਲਾ ਹੀ ਲੱਭਿਆ ਜਾ ਸਕਦਾ ਹੈਇੱਕ ਇਸੇ ਤਰ੍ਹਾਂ ਦੀ ਪਾਰਦਰਸ਼ੀ ਕਹਾਣੀ ਗ੍ਰਹਿਣਹੈ ਜਿਸ ਵਿੱਚ ਪੰਜਾਬ ਦੇ ਇੱਕ ਅਪਾਹਜ ਪਾਤਰ ਚੰਦਅਤੇ ਅਮਰੀਕਾ ਦੇ ਇੱਕ ਅਪਾਹਜ ਪਾਤਰ ਵੈਂਗਦੇ ਜੀਵਨ ਨੂੰ ਮੁਕਾਬਲੇ ਤੇ ਪੇਸ਼ ਕਰਦਿਆਂ ਲੇਖਕ ਪਾਠਕਾਂ ਦਾ ਧਿਆਨ ਇਸ ਗੱਲ ਵਲ ਦੁਆਉਣਾ ਚਾਹੁੰਦਾ ਹੈ ਕਿ ਇੱਥੇ ਕੈਨੇਡਾ/ਅਮ੍ਰੀਕਾ ਵਰਗੇ ਮੁਲਕਾਂ ਵਿੱਚ ਅਪਾਹਜ ਬੱਚਿਆਂ ਲਈ ਕਿੰਨੀਆਂ ਸਹੂਲਤਾਂ ਪ੍ਰਾਪਤ ਹਨ ਜਦੋਂ ਕਿ ਭਾਰਤ ਵਰਗੇ ਦੇਸ ਵਿੱਚ ਅਪਾਹਜ ਬੱਚੇ ਸਦਾ ਲਈ ਗ੍ਰਹਿਣੇ ਜਾਂਦੇ ਹਨ ਤੇ ਉਹਨਾਂ ਦੀ ਦੇਖ ਭਾਲ ਦਾ ਕੋਈ ਸਾਧਨ ਨਹੀਂ। 

ਪਲਾਟ/ਘਟਨਾਵਾਂ ਦੀ ਲੜੀ

ਕਹਾਣੀ ਵਿੱਚ ਪਾਤਰਾਂ, ਘਟਨਾਵਾਂ ਅਤੇ ਹਾਲਾਤ ਨੂੰ ਛੋਟੇ ਛੋਟੇ ਕਿਰਦਾਰਾਂ ਦੇ ਕਰਮਾਂ ਪ੍ਰਤੀਕਰਮਾਂ ਨਾਲ ਜਾਂ ਬੋਲਚਾਲ ਅਤੇ ਵਾਰਤਾਲਾਪ ਰਾਹੀਂ ਦਰਸਾਇਆ ਜਾਂਦਾ ਹੈਕਹਾਣੀ ਦਾ ਕੈਨਵਸ ਕਿਉਂਕਿ ਸੀਮਿਤ ਹੁੰਦਾ ਹੈ ਇਸ ਲਈ ਬੁਰਸ਼-ਛੋਹਾਂ ਨਾਲ ਮੌਜੂਦਾ ਘਟਨਾ ਨੂੰ ਲੈ ਕੇ ਕਹਾਣੀ ਉਸਾਰੀ ਜਾਂਦੀ ਹੈ ਉਸ ਦੇ ਅੱਗੇ ਬਹੁਤ ਕੁਝ ਵਾਪਰ ਚੁੱਕਾ ਹੁੰਦਾ ਹੈ ਬਹੁਤ ਕੁਝ ਪਿੱਛੋਂ ਵਾਪਰ ਸਕਦਾ ਹੈ ਪਰ ਉਸ ਵਲ ਲੇਖਕ ਕੋਈ ਵਿਸ਼ੇਸ਼ ਧਿਆਨ ਨਹੀਂ ਦਿੰਦਾਪਾਤਰ ਉਸਾਰੀ ਵੀ ਮੁਕੰਮਲ ਨਹੀਂ ਹੁੰਦੀ ਪਾਤਰ ਦਾ ਸਿਰਫ਼ ਇੱਕ ਹੀ ਪੱਖ ਸਾਹਮਣੇ ਆਉਂਦਾ ਹੈ ਜੋ ਉਸ ਇੱਕ ਖ਼ਾਸ ਘਟਨਾ ਨਾਲ ਬੱਝਾ ਹੁੰਦਾ ਹੈਕਰਮ ਸਿੰਘ ਮਾਨ ਹੋਰਾਂ ਦੀਆਂ ਕਹਾਣੀਆਂ ਦੇ ਬਹੁਤੇ ਪਲਾਟ ਯਾਨੀ ਕਿ ਘਟਨਾ/ਘਟਨਾਵਾਂ ਦੇ ਬਿਰਤਾਂਤ ਹਨ ਜੋ ਸਪਾਟ ਚਲਦੇ ਹਨ ਅਤੇ ਉਹਨਾਂ ਦੀ ਗੌਂਦ ਵਿੱਚ ਕੋਈ ਸਿਖ਼ਰ ਜਾਂ ਪ੍ਰਤਿਸਿਖ਼ਰ ਲੱਭਣਾ ਪੈਂਦਾ ਹੈਕਈ ਕਹਾਣੀਆਂ ਜਿਵੇਂ ਹੇਠ ਵਗੇ ਦਰਿਆ ਦਾ ਪਲਾਟ ਬਹੁਤ ਨਿੱਕੀਆਂ ਨਿੱਕੀਆਂ ਯਾਦਾਂ ਦੇ ਨੋਕ ਝੋਕ ਨਾਲ ਪੁਰ ਕੀਤਾ ਗਿਆ ਹੈ ਕਹਾਣੀ ਵੈਨ ਦੇ ਆਉਣ ਤੇ ਸਵਾਰੀਆਂ ਚੁੱਕਣ ਤੋਂ ਸ਼ੁਰੂ ਹੁੰਦੀ ਹੈ ਤੇ ਸ਼ਾਮ ਨੂੰ ਸਵਾਰੀਆਂ ਨੂੰ ਮੁੜ ਉਹਨਾਂ ਨੂੰ ਫਾਰਮਾਂ ਤੋਂ ਲੈ ਜਾਣ ਤੇ ਆ ਖ਼ਤਮ ਹੁੰਦੀ ਹੈਲੇਖਕ ਨੇ ਲਗਭਗ ਇੱਕ ਦਿਨ ਦੇ ਬਾਰਾਂ ਘੰਟੇ ਦੇ ਕੈਨਵਸ ਵਿੱਚ ਪਾਤਰਾਂ ਤੇ ਘਟਨਾਵਾਂ ਦੇ ਬਿਰਤਾਂਤ ਵਿੱਚ ਹੁਣ ਦਾ ਤੇ ਅਤੀਤ ਦੀਆਂ ਘਟਨਾਵਾਂ ਦਾ ਬਹੁਤ ਹੀ ਸੂਖ਼ਮ ਛੋਹਾਂ ਨਾਲ ਨਕਸ਼ਾ ਖਿੱਚਿਆ ਹੈਪਰ ਅਜਿਹੀ ਕੋਈ ਘਟਨਾ ਨਹੀਂ ਵਾਪਰਦੀ ਜੋ ਅਚਾਨਕ ਕਹਾਣੀ ਕਹਿਣ ਦਾ ਕਾਰਣ ਹੁੰਦੀ ਤੇ ਸਿਖ਼ਰ ਤੇ ਪ੍ਰਤਿਸਿਖ਼ਰ ਸਿਰਜਦੀ ਪਾਠਕਾਂ ਨੂੰ ਚਕਾਚੌਂਧ ਕਰ ਜਾਂਦੀਹਾਲਾਂਕਿ ਕਹਾਣੀ ਦਾ ਵਿਸ਼ਾ ਅਜਿਹਾ ਹੀ ਹੈਪਰ ਹਰ ਲੇਖਕ ਦੀ ਸ਼ਿਲਪਕਾਰੀ ਵਿੱਚ ਵਿਲੱਖਣਤਾ ਹੁੰਦੀ ਹੈ ਤੇ ਕਰਮ ਸਿੰਘ ਮਾਨ ਹੋਰਾਂ ਦੀ ਵਿਲੱਖਣਤਾ ਇਹਨਾਂ ਦੇ ਵਾਰਤਾਲਾਪ ਅਤੇ ਬਿਰਤਾਂਤ ਵਿੱਚ ਹੈਬਿੰਦੂ”, “ਨਾਟ ਏ ਬੈਡ ਆਈਡੀਆ”, “ਸ਼ਰਧਾਂਜਲੀ”, “ਮਣੀਆ”, “ਕਾਫ਼ਲਾਪਲਾਟ ਦੇ ਪੱਖੋਂ ਬਹੁਤ ਹੀ ਸਫ਼ਲ ਕਹਾਣੀਆਂ ਕਹੀਆਂ ਜਾ ਸਕਦੀਆਂ ਹਨ

ਪਾਤਰ-ਉਸਾਰੀ

ਮਣੀਆਦਾ ਪਾਤਰ ਮਣੀਆ, “ਗ੍ਰਹਿਣਦਾ ਚੰਦ, “ਬਿੰਦੂਦਾ ਸਰਨਾ ਤੇ ਚੇਤੇ ਆਉਂਦਾ ਚੰਦ ਅਤੇ ਕੁਕਨੂਸਦਾ ਘੀਚਰ ਦਾਸ ਅਜਿਹੇ ਘਟਨਾ ਗ੍ਰਹਿਸਥ ਪਾਤਰ ਹਨ ਜਿਹਨਾਂ ਦੀ ਯਾਦ ਹੀ ਘਟਨਾਵਾਂ ਦੀ ਯਾਦ ਹੈ ਤੇ ਇਹ ਪਾਤਰ ਲੇਖਕ ਦੇ ਚੇਤੇ ਵਿੱਚ ਕਿਧਰੇ ਪਏ ਹਨ ਜਿਹਨਾਂ ਦੀ ਪੇਸ਼ਕਾਰੀ ਇੱਥੋਂ ਦੀਆਂ ਪਰਸਥਿਤੀਆਂ ਨਾਲ ਮੇਲ ਕਰਣ ਲਈ ਤੁਲਨਾਤਮਿਕ ਤੌਰ ਤੇ ਕੀਤੀ ਗਈ ਹੈ ਜੋ ਕਹਾਣੀ ਦਾ ਧੁਰਾ ਹਨ ਅਤੇ ਪਲਾਟ ਇਹਨਾਂ ਦੁਆਲੇ ਸਿਰਜੇ ਗਏ ਹਨ।   

ਉਹ ਪਾਤਰ ਉਸਾਰੀ ਸਫ਼ਲ ਕਹੀ ਜਾ ਸਕਦੀ ਹੈ ਜਦੋਂ ਲੇਖਕ ਦੀ ਕਲਪਨਾ ਵਿੱਚੋਂ ਉਘਾੜ ਕੇ ਪੇਸ਼ ਕੀਤੇ ਪਾਤਰ ਬਿਲਕੁਲ ਯਥਾਰਥਕ ਲੱਗਣ ਲੱਗ ਪੈਣਹਾਂ, ਕਈ ਵਾਰ ਕੋਈ ਪਾਤਰ ਪਹਿਲਾਂ ਹੀ ਲੇਖਕ ਦੇ ਜਿ਼ਹਨ-ਪੱਟ ਉੱਤੇ ਉੱਕਰੇ ਹੁੰਦੇ ਹਨ ਉਹਨਾਂ ਦੀ ਛਾਪ ਕਿਸੇ ਅਤੀਤ ਵਿੱਚ ਵਾਪਰੀ ਘਟਨਾ ਨਾਲ ਜੁੜੀ ਹੁੰਦੀ ਹੈ ਅਤੇ ਕੁਝ ਏਹੋ ਜਿਹਾ ਵਰਤਮਾਨ ਵਿੱਚ ਵਾਪਰ ਰਿਹਾ ਹੁੰਦਾ ਹੈ ਜੋ ਉਹਨਾਂ ਪਾਤਰਾਂ ਨੂੰ ਸਜੀਵ ਕਰ ਦਿੰਦਾ ਹੈ ਤੇ ਲੇਖਕ ਆਪਣੇ ਚੇਤੇ ਚੋਂ ਉਹਨਾਂ ਨੂੰ ਉਜਾਗਰ ਕਰ ਦਿੰਦਾ ਹੈਹੇਠ ਵਗੇ ਦਰਿਆ ਦੀਆਂ ਕਹਾਣੀਆਂ ਦੇ ਪਾਤਰ ਲਗਭਗ ਸਾਰੇ ਹੀ ਦੇਸ ਵਿੱਚ ਜੰਮੇ ਪਲੇ ਹਨ ਪਰ ਹੁਣ ਉਹ ਪਰਵਾਸੀ ਹਨ ਵਿਦੇਸ਼ੀ ਧਰਤੀ ਤੇ ਨਵੀਆਂ ਚਣੌਤੀਆਂ ਅਤੇ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਨਜ਼ਰ ਆਉਂਦੇ ਹਨਨਾਲ ਲਿਆਂਦੀਆਂ ਪਰੰਪਰਾ ਦੀਆਂ ਕਦਰਾਂ ਕੀਮਤਾਂ, ਸੁਭਾਅ, ਦੁੱਖ, ਸੁੱਖ ਗਮੀਆਂ ਖੁਸ਼ੀਆਂ, ਨਫ਼ਰਤਾਂ, ਲੈਣਦਾਰੀਆਂ ਤੇ ਦੇਣਦਾਰੀਆਂ ਵਿੱਚ ਵਿਚਰ ਰਹੇ ਹਨਪਾਤਰਾਂ ਦੀ ਚੇਤਨਤਾ ਦੋਵੱਲੀ ਹੈਅੱਧਾ ਕੁ ਉਹ ਇੱਥੇ ਵਿਚਰਦੇ ਹਨ ਤੇ ਅਰਧ-ਚੇਤਨ ਪੰਜਾਬ ਵਿੱਚ ਵਿਚਰਦੇ ਹਨਕਹਾਣੀਆਂ ਵਿਚਲੇ ਪਾਤਰ ਦੇਸ ਵਿੱਚ ਜੰਮੇ ਹਨ ਤੇ ਪਰਦੇਸ ਵਿੱਚ ਨਵੀਆਂ ਚਣੌਤੀਆਂ ਤੇ ਨਵੀਆਂ ਰੋਜ਼ੀ ਰੋਟੀ ਦੀਆਂ ਸਮੱਸਿਆਵਾਂ ਨਾਲ ਲੋਹਾ ਲੈਂਦੇ ਹਨ ਪਰ ਧੁਰ ਅੰਦਰਲੀ ਸੋਚ ਉਹਨਾਂ ਨੂੰ ਹਰ ਘੜੀ ਦੇਸ ਵਿਚਲੇ ਪਲਾਂ ਦੇ ਹੇਰਵੇ ਵਲ ਖਿੱਚੀ ਰੱਖਦੀ ਹੈਇਹ ਪਾਤਰ ਜੋ ਪੰਜਾਬ ਦੇ ਸਾਧਾਰਨ ਪੇਂਡੂ ਜੀਵਨ ਨਾਲ ਸੰਬੰਧ ਰੱਖਦੇ ਹਨ ਕੰਮ ਤੋਂ ਹਾਰਨ ਵਾਲੇ ਨਹੀਂਜੀ-ਤੋੜ ਮਿਹਨਤ ਕਰਦੇ ਹਨ ਪਰ ਆਪਣੀ ਹੀ ਔਲਾਦ ਦੀ ਬੇਰੁਖ਼ੀ ਅਤੇ ਅਣਗਹਿਲੀ ਤੋਂ ਹਾਰ ਜਾਂਦੇ ਹਨ

ਹੇਠ ਵਗੇ ਦਰਿਆ ਦੇ ਗੁਲਜ਼ਾਰਾ ਤੇ ਚੰਦ ਕੌਰ ਦੀ ਪਤਾਰ ਉਸਾਰੀ ਲੇਖਕ ਦੀ ਕਲਾ ਕੌਸ਼ਲਤਾ ਦਾ ਸਬੂਤ ਹੈਉਹ ਜਿਹੜਾ ਵੀ ਪਾਤਰ ਪੇਸ਼ ਕਰਦਾ ਹੈ, ਉਸ ਦਾ ਭੌਤਕ ਤੇ ਮਾਨਸਿਕ ਹੁਲੀਆ ਬਹੁਤ ਬਰੀਕੀ ਨਾਲ ਬਿਆਨ ਕਰਦਾ ਹੈ

ਗੁਲਜ਼ਾਰਾ ਖੁੱਲ੍ਹੇ ਚੁਗਾਠੇ, ਖੁੱਲ੍ਹੀ ਡੀਲ-ਡੌਲ ਤੇ ਪੂਰੇ ਜਬ੍ਹੇ ਵਾਲਾ ਸੀਚੰਦ ਕੌਰ ਵੀ ਹੱਡਾਂ ਪੈਰਾਂ ਦੀ ਖੁੱਲ੍ਹੀ ਸੀ” (36)

ਪਾਤਰ ਤੇ ਲੇਖਕ ਕਈ ਕਹਾਣੀਆਂ ਵਿੱਚ ਰਲ ਗੱਡ ਹੋ ਜਾਂਦੇ ਹਨ, ਜਿਵੇਂ ਗ੍ਰਹਿਣਕਹਾਣੀ ਵਿੱਚ ਇੱਕ ਹੈਲਪਰ ਸੁਰਜੀਤ ਵਲੋਂ ਇੱਕ ਅਪਾਹਜ ਦੀ ਮਦਦ ਕਰਨ ਦੀ ਕਹਾਣੀ ਦੱਸਦਾ ਹੈ – “ਅਧਿਆਪਕ ਨੇ ਸੁਰਜੀਤ ਦੀ ਡਿਊਟੀ ਵੈਨ ਗੇਂਗ ਤੇ ਲਾ ਦਿੱਤੀ”; ਫਿਰ ਉਸੇ ਹੈਲਪਰ ਪਾਤਰ ਦੀ ਬਿਰਤੀ ਵਿੱਚੋਂ ਪਿੰਡ ਵਾਲੇ ਗੂੰਗੇ-ਬੋਲੇ ਚੰਦਦੀ ਕਹਾਣੀ ਉਜਾਗਰ ਹੋ ਸਾਹਮਣੇ ਲਿਆਉਂਦਾ ਹੈ

ਬੋਲੀ/ਸ਼ਬਦਾਵਲੀ/ਮੁਹਾਵਰਾ

ਕਰਮ ਸਿੰਘ ਮਾਨ ਸਾਰੀ ਉਮਰ ਅਧਿਆਪਨ ਦੇ ਕਿੱਤੇ ਨਾਲ ਸੰਬੰਧਤ ਰਹੇ ਹੋਣ ਕਰਕੇ ਕਹਾਣੀਆਂ ਦੀ ਬੋਲੀ ਸਰਲ, ਢੁੱਕਵੀਂ, ਮੁਹਾਵਰੇਦਾਰ ਅਤੇ ਰੋਚਕ ਹੈਹੇਠ ਵਗੇ ਦਰਿਆ ਵਿਚਲੇ ਵਾਰਤਾਲਾਪ ਅਤੇ ਪਾਤਰਾਂ ਵਲੋਂ ਬੈਰੀ ਤੋੜਦਿਆਂ ਨੋਕਾਂ ਝੋਕਾਂ ਕਰਨਾ ਇਹ ਰੋਮਾਂਚਿਕ ਰੌਚਿਕਤਾ ਪਾਠਕਾਂ ਨੂੰ ਅੰਤ ਤੱਕ ਇਸ ਜਗਿਆਸਾ ਨਾਲ ਜੋੜੀ ਰਖਦੀ ਹੈ ਕਿ ਸ਼ਾਇਦ ਕੁਝ ਹੋਣ ਵਾਲਾ ਹੈਇਸਦੇ ਨਾਲ ਨਾਲ ਗੁਲਜ਼ਾਰੇ ਅਤੇ ਚੰਦ ਕੌਰ ਦੇ ਦਿਲਾਂ ਵਿੱਚ ਅਤੀਤ ਦੀਆਂ ਯਾਦਾਂ ਦਾ ਦਰਿਆ ਨਿਰੰਤਰ ਚਲਦਾ ਰਹਿੰਦਾ ਹੈ

ਦਰਿਆ ਨਿਰੰਤਰ ਵਗਦੀ ਸੋਚ ਤੇ ਯਾਦਾਂ ਦੇ ਪਰਵਾਹ ਦਾ ਬਿੰਬ ਹੈ

ਦਰਿਆ ਨਿਰੰਤਰ ਵਗਦੇ ਰਹਿਣ ਦਾ ਸਜੀਵ ਬਿੰਬ ਹੈ ਇਸ ਵਿੱਚ ਵਗਦੇ ਰਹਿਣ ਦੀ ਸਮਰੱਥਾ ਹੈ

ਦਰਿਆ ਦੀ ਖ਼ਾਸੀਅਤ ਹੈ ਕਿ ਇਹ ਇੱਕ ਵਾਰ ਜਿੱਥੋਂ ਲੰਘ ਜਾਂਦਾ ਹੈ ਮੁੜ ਉੱਥੋਂ ਕਦੀ ਨਹੀਂ ਲੰਘਦਾ

ਦਰਿਆ ਜੀਵਨ ਦੇ ਪਰਵਾਹ ਦੀ ਤਰਜਮਾਨੀ ਕਰਦਾ ਹੈ ਕਿ ਜੀਵਨ ਵਿੱਚ ਕਈ ਛੋਟੇ ਵੱਡੇ ਹਾਦਸੇ ਆਉਂਦੇ ਹਨ ਪਰ ਜੀਵਨ ਦਾ ਜਲ-ਪਰਵਾਹ ਨਿਰੰਤਰ ਨਿਰਵਿਘਨ ਚਲਦਾ ਰਹਿੰਦਾ ਹੈ

ਦਰਿਆ ਵਿੱਚ ਅੱਥਰੀ ਹਨੇਰੀ ਤੇ ਝੱਖੜਾਂ ਨਾਲ ਉੱਡ ਕੇ ਆਏ ਪੱਤਝੜ ਦੇ ਪੀਲੇ ਪੱਤੇ, ਸੁੱਕੀਆਂ ਟਾਹਣੀਆਂ, ਤੇ ਹੋਰ ਘਾਹ-ਫੂਸ ਨੂੰ ਵਗਦੇ ਪਾਣੀ ਰੋੜ੍ਹ ਲੈ ਜਾਂਦੇ ਹਨ ਤੇ ਉਹਨਾਂ ਦਾ ਨਾਮੋ-ਨਿਸ਼ਾਂ ਵੀ ਬਾਕੀ ਨਹੀਂ ਰਹਿੰਦਾ

ਦਰਿਆ ਦਾ ਨਿਰੰਤਰ ਵਗਦਾ ਪਾਣੀ ਪਵਿੱਤਰ, ਸਵੱਛ ਤੇ ਸਾਫ਼ ਕਰਨ ਦੀ ਸਮਰਥਾ ਰੱਖਦਾ ਹੈ

ਦਰਿਆ ਕਿਉਂਕਿ ਪਾਣੀ ਹੈ, ਪਾਣੀ ਜੀਵਾਂ, ਜੰਤੂਆਂ, ਬਨਸਪਤੀ ਨੂੰ ਜ਼ਿੰਦਗੀ ਪ੍ਰਦਾਨ ਕਰਦਾ ਹੈ

ਦਰਿਆ ਦੋਂਹ ਸੁੱਕੀਆਂ ਧਰਤੀਆਂ ਵਿਚਾਲੇ ਸੰਪਰਕ ਲਈ ਕਿਸ਼ਤੀਆਂ/ਜਹਾਜ਼ਾਂ ਦੀ ਆਵਾਜਾਈ ਦਾ ਸਾਧਨ ਹੈ 

ਦਰਿਆ ਦਾ ਨਿਰੰਤਰ ਵਗਦਾ ਪਾਣੀ ਨਿਰਾਸ ਹੋਏ ਵਿਅਕਤੀਆਂ ਦੀਆਂ ਦੇਹਾਂ ਵੀ ਰੋੜ੍ਹ ਲਿਜਾਂਦਾ ਹੈ ਤੇ ਉਹਨਾਂ ਨੂੰ ਢੋਈ ਦੇ ਕੇ ਢਕ ਲੈਂਦਾ ਹੈ

ਹੇਠ ਵਗੇ ਦਰਿਆਂਕਹਾਣੀ ਵਿੱਚ ਦਰਿਆ ਦੀਆਂ ਸਾਰੀਆਂ ਖ਼ਾਸੀਅਤਾਂ ਸ਼ਾਮਲ ਹਨ, ਪਿੱਠ-ਭੂਮੀ ਵਿੱਚ ਮੋਹ ਦਾ, ਸੋਚਾਂ ਦਾ, ਪਿਆਰ ਦਾ, ਵੇਦਨਾ ਦਾ, ਯਾਦਾਂ ਦਾ ਦਰਿਆ ਨਿਰੰਤਰ ਵਹਿ ਰਿਹਾ ਹੈ ਜੋ ਜ਼ਿੰਦਗੀ ਨੂੰ ਤੁਰਦੇ ਰੱਖਣ ਦਾ ਇੱਕ ਸਾਧਨ ਹੈਭਾਵਾਤਮਿਕ ਸਾਂਝ ਦਾ ਵਗਦਾ ਦਰਿਆ ਹੈ ਜਿੱਥੇ ਪਾਤਰ ਇੱਕ ਦੂਜੇ ਦੀ ਵਿਥਿਆ ਨੂੰ ਆਪਣੇ ਆਪਣੇ ਅੰਦਰ ਵਗਦੇ ਦਰਿਆਵਾਂ ਵਿੱਚ ਜਲ-ਪਰਵਾਹ ਕਰੀ ਜਾ ਰਹੇ ਹਨ

ਜੁਗਿੰਦਰ ਕੈਰੋਂ ਦੇ ਕਹਿਣ ਅਨੁਸਾਰ, “ਇਸ ਵਿਚਲੀਆਂ ਛੋਟੀਆਂ ਛੋਟੀਆਂ ਛੋਹਾਂ, ਵਾਕ ਕਥਨ ਅਤੇ ਟੋਟਕੇ ਪਰਵਾਸ ਵਿੱਚ ਮਜਬੂਰੀ ਵੱਸ ਹੋਏ ਲੋਕਾਂ ਦੀ ਮਾਨਸਿਕਤਾ ਨੂੰ ਪੇਸ਼ ਕਰਦੇ ਹਨ ਜਿਹਨਾਂ ਨੂੰ ਹੰਢਾਉਣਾ ਉਹਨਾਂ ਦਾ ਨਸੀਬ ਬਣ ਗਿਆ ਹੈਜੋਖ਼ਮ ਝੇਲਦੇ ਇਹਨਾਂ ਬਜ਼ੁਰਗ ਪਾਤਰਾਂ ਦੀ ਵੇਦਨਾ ਉਹਨਾਂ ਦੇ ਵਾਰਤਾਲਾਪ ਤੋਂ ਪ੍ਰਗਟ ਹੁੰਦੀ ਹੈਲੇਖਕ ਪਿੱਠਭੂਮੀ ਵਿੱਚ ਸਿਰਜੇ ਦਿੱ੍ਰਸ਼ਾਂ ਦਾ ਜਦੋਂ ਬਿਆਨ ਕਰਦਾ ਹੈ ਤਾਂ ਉਸਦੀ ਸ਼ੈਲੀ ਕਾਵਿਕ ਹੋ ਜਾਂਦੀ ਹੈ; ਇੱਕ ਦੋ ਮਿਸਾਲਾਂ ਦੇਖਦੇ ਹਾਂ:

ਸੂਰਜ ਥੱਲੇ ਜਾ ਰਿਹਾ ਸੀਕਿਰਨਾਂ ਨੂੰ ਕਾਬਾਂ ਛਿੜ ਗਿਆ ਸੀਡੁੱਬਦੇ ਸੂਰਜ ਦੀ ਪੀਲੀ ਧੁੱਪ ਨਾਲ ਬਲਿਊ-ਬੈਰੀ ਦੇ ਦਾਣੇ ਸੁਨਹਿਰੀ ਭਾਅ ਮਾਰਨ ਲੱਗੇ” (ਪੰਨਾ 54, ਹੇਠ ਵਗੇ ਦਰਿਆ)

ਅਤੇ ਮੁਹਾਵਰੇ ਦੀ ਖ਼ਾਲਸ ਪੰਜਾਬੀਅਤ ਪੰਜਾਬ ਦੇ ਖੇਤਾਂ ਦੀ ਯਾਦ ਦੁਆ ਦਿੰਦੀ ਹੈਦੇਖੋ:

ਯਾਰ ਕੋਈ ਸੂਰਜ ਥੱਲੇ ਸਲੰਘ ਦੇ ਦੇ, ਘੰਟਾ ਹੋਰ ਬੈਰੀ ਤੋੜ ਲਈਏਮਾਂ ਜਾਬੀਦੀ ਤੇ ਨਾਲ ਨਾਲ ਪਾਤਰ ਦੇ ਮੂੰਹ ਚੋਂ ਨਿਕਲਿਆ ਤਕੀਆ ਕਲਾਮ ਭਾਵੇਂ ਕਿਤੇ ਕਿਤੇ ਅੱਖਰਦਾ ਹੈ ਪਰ ਪਾਤਰ ਦੇ ਖ਼ਾਸੇ ਵਲ ਸੰਕੇਤ ਕਰਦਾ ਹੈ

ਕਹਾਣੀਆਂ ਦੀ ਭਾਸ਼ਾ ਪੁਰੋ ਪੁਰ ਪੰਜਾਬੀ ਮੁਹਾਵਰਿਆਂ ਨਾਲ ਸ਼ਿੰਗਾਰੀ ਹੋਈ ਹੈਪ੍ਰਮਾਣ ਹਾਜ਼ਰ ਹਨ: ਘਰ ਦੀ ਗੱਲ ਘਰੇ ਰਹਿ ਜਾਏ ਤਾਂ ਠੀਕਆਪਣਾ ਢਿੱਡ ਨੀ ਲੋਕਾਂ ਨੂੰ ਵਿਖਾਈਦਾਰਿੱਧੀ ਨੂੰ ਢਕੀ ਰਹਿਣ ਦਿਉ”(ਪੰਨਾ 25)

ਇਹ ਜਾਭਾਂ ਦੇ ਭੇੜ ਬਿਨ ਨੀ ਸਰਦਾਜੱਕੜ ਈ ਮਾਰਨੇ ਆ ਤਾਂ ਖੁੰਢਾਂ ਤੇ ਜਾ ਕੇ ਮਾਰ ਆਓ”(ਪੰਨਾ 29)

ਬਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ” (ਪੰਨਾ 31)

ਕੰਮ ਨੇ ਰੋੜਆਜ ਦੀ ਲਾਰੀ ਆਂਗੂੰ ਖੜਕਾਤੀ” (ਪੰਨਾ 36)

ਆਤਮ ਘਾਤੀ ਮਹਾਂ ਪਾਪੀ” (ਪੰਨਾ 82)

ਜਿੱਥੇ ਜੀਵਨ ਸਰਾਪ ਉੱਥੇ ਮਰਨ ਦਾ ਕੀ ਪਾਪ” (ਪੰਨਾ 83)

ਬਣਤਰ/ਬੁਣਤਰ/ਵਿਉਂਤ ਜਾਂ ਗੋਂਦ

ਹੇਠ ਵਗੇ ਦਰਿਆ ਸੰਗ੍ਰਹਿ ਦੀਆਂ ਕਹਾਣੀਆਂ ਰੌਚਕ ਹਨ ਪਾਤਰਾਂ ਅਤੇ ਵਾਰਤਾਲਾਪ ਕਰਕੇਪਰ ਜਦੋਂ ਇਹਨਾਂ ਵਿਚਲੀ ਘਟਨਾਵਾਂ ਦੀ ਵਿਉਂਤ, ਗੋਂਦ, ਬਣਤਰ ਜਾਂ ਬੁਣਤਰ ਵੱਲ ਧਿਆਨ ਦੇਈਏ ਤਾਂ ਕਹਾਣੀ ਦੇ ਬਿਰਤਾਂਤ ਕਈ ਵਾਰ ਸਪਾਟ ਸਿੱਧੀਆਂ ਸੜਕਾਂ ਵਾਂਗ ਤੁਰੇ ਜਾਂਦੇ ਹਨ ਤੇ ਪਤਾ ਨਹੀਂ ਲਗਦਾ ਕਿ ਕਹਾਣੀ ਕਿੱਥੇ ਖ਼ਤਮ ਹੋਣ ਵਾਲੀ ਹੈਇਹ ਇੱਕ ਤਰ੍ਹਾਂ ਉਤਸੁਕਤਾ ਨੂੰ ਲਮਕਾਉਂਦੇ ਤਾਂ  ਹਨ ਪਰ ਕੋਈ ਸਿਖ਼ਰ ਸਿਰਜਦੇ ਨਹੀਂ ਲਗਦੇਕਹਾਣੀ ਦੀ ਬਣਤਰ ਜਾਂ ਘਟਨਾਵਾਂ ਦੀ ਵਿਉਂਤ ਕੋਈ ਸਿਖ਼ਰ ਤੇ ਫਿਰ ਕੋਈ ਪ੍ਰਤਿਸਿਖ਼ਰ ਜਾਂ ਉਤਾਰ/ਪਤਨ ਸਿਰਜਦੀ ਹੈਪਰ ਇਹਨਾਂ ਕਹਾਣੀਆਂ ਵਿੱਚ ਸਿਖ਼ਰ ਤੇ ਪ੍ਰਤੀਸਿਖ਼ਰ ਸਿਰਜਨ ਦੀ ਪੂਰਣ ਸਮਰਥਾ ਹੈ ਅਤੇ ਸੁਭਾਵਿਕ ਸਿਖ਼ਰ ਆਉਂਦੇ ਵੀ ਹਨ ਪਰ ਲੇਖਕ ਆਪ ਉਹਨਾਂ ਵਲੋਂ ਅਵੇਸਲਾ ਲਗਦਾ ਹੈਇਸੇ ਲਈ ਕਈ ਕਹਾਣੀਆਂ ਵਿੱਚ ਬਿਰਤਾਂਤ ਬੇਲੋੜਾ ਤੁਰੇ ਜਾਂਦੇ ਹਨ, ਜਿਸ ਨਾਲ ਅੰਤ ਸਮਤਲ/ਪੱਧਰੇ ਹੋ ਜਾਂਦੇ ਹਨ ਤੇ ਪਾਠਕ ਦੀ ਕਈ ਵਾਰ ਜਗਿਆਸਾ ਨੂੰ ਵੀ ਪੱਧਰਾ ਕਰ ਦਿੰਦੇ ਹਨਇੱਕ ਮਿਸਾਲ ਹੈ ਕਹਾਣੀ ਗ੍ਰਹਿਣਜਿਸ ਵਿੱਚ ਬਹੁਤ ਸ਼ਿੱਦਤ ਨਾਲ ਹਰ ਪਾਤਰ ਨੂੰ ਗ੍ਰਹਿਣ ਲੱਗਿਆ ਹੋਇਆ ਦਿਖਾਇਆ ਹੈ ਪਰ ਗ੍ਰਹਿਣੇ ਲੋਕਾਂ ਦੀ ਆਪਸੀ ਇੱਕ ਸਮਝ ਅਤੇ ਭਾਵਾਤਮਕ ਨਿਰਭਰਤਾ ਦੀ ਮੂਕ ਸਾਂਝ ਹੈ ਕਹਾਣੀ ਦਾ ਸਿਖ਼ਰ ਹੈ ਜਦੋਂ ਭੰਤੋ, ਦੇਬੇ ਦੀ ਸਬਾਤ ਚੋਂ ਬਾਹਰ ਆਉਂਦੀ ਹੈ ਇੱਕ ਸਸਪੈਨਸ ਹੈ ਪਾਠਕਾਂ ਨੂੰ ਵੀ ਨਹੀਂ ਪਤਾ ਲਗਦਾ ਕਿ ਕੀ ਹੋਇਆ ਹੈ ਪਰ ਚੰਦਵਿੱਚ ਇੱਕ ਤਬਦੀਲੀ ਆਉਂਦੀ ਹੈਉਸ ਵਿੱਚ ਈਰਖਾ ਤੇ ਮਰਦਊਪੁਣੇ ਦੇ ਭਾਵ ਭਾਰੀ ਹੋ ਕੇ ਉਜਾਗਰ ਹੁੰਦੇ ਹਨ ਤੇ ਉਹ ਲੋਹਾ ਲਾਖ਼ਾ ਹੋ ਕੇ ਪਹਿਲੀ ਵਾਰ ਭੰਤੋ ਤੇ ਆਪਣੀ ਮੇਰ ਜਿਤਾ ਦਿੰਦਾ ਹੈ ਪਰ ਜਿਸ ਤਰੀਕੇ ਨਾਲ ਜਿਤਾਉਂਦਾ ਹੈ ਉਸ ਮੇਰ ਦੇ ਭੇਤ ਦਾ ਭੰਤੋ ਤੇ ਖੁੱਲ੍ਹਣਾ ਹੀ ਕਹਾਣੀ ਦਾ ਸਿਖ਼ਰ ਹੈ ਤੇ ਚੰਦ ਦਾ ਚੀਖ਼ ਕੇ ਉਸ ਉੱਤੇ ਥੁੱਕ ਕੇ ਉੱਥੋਂ ਚਲੇ ਜਾਣਾ ਪ੍ਰਤਿਸਿਖ਼ਰ ਹੈ ਕਹਾਣੀ ਦਾ ਅੰਤ ਹੈ ਦੁੱਖ ਨਾਲ ਕਰਾਹੁੰਦੀ ਭੰਤੋ ਦੀਆਂ ਚੀਕਾਂ ਤੇ ਤਰਲੇ ਉਸ ਦੇ ਕਦਮਾਂ ਨੂੰ ਰੋਕ ਨਾ ਸਕੇਇਸ ਤੋਂ ਬਾਅਦ ਜੋ ਵੀ ਬਿਰਤਾਂਤ ਹੈ ਉਹ ਸਭ ਵਾਧੂ ਵਿਸਥਾਰ ਹੈ ਜੋ ਕਹਾਣੀ ਨੂੰ ਸਮੇਟਦਾ ਨਹੀਂ ਸਗੋਂ ਚੰਦਦੇ ਹੋਰ ਸੂਖ਼ਮ ਪੱਖਾਂ ਨੂੰ ਵੇਂਗ ਦੇ ਮੁਕਾਬਲੇ ਵਿੱਚ ਉਘਾੜਨ ਲੱਗ ਜਾਂਦਾ ਹੈ ਅਤੇ ਹੈਲਪਰ ਸੁਰਜੀਤ ਚੰਦਬਾਰੇ ਹੀ ਸੋਚੀ ਜਾਂਦਾ ਹੈ ਜਿੱਥੋਂ ਕਿ ਇੱਕ ਹੋਰ ਨਵੀਂ ਕਹਾਣੀ ਦੀ ਸ਼ੁਰੂਆਤ ਹੋਣ ਦਾ ਭੁਲੇਖਾ ਪੈਂਦਾ ਹੈਕਹਾਣੀ ਦੇ ਸਿਖ਼ਰ ਤੋਂ ਬਾਅਦ ਕਹਾਣੀ ਨੂੰ ਸਮੇਟਣਾ ਕਹਾਣੀ ਦੀ ਸ਼ਿਲਪ-ਕਲਾ ਦੀ ਮੰਗ ਕਰਦਾ ਹੈ

ਅੰਤਿਕਾ

ਹੇਠ ਵਗੇ ਦਰਿਆ ਕਹਾਣੀ ਸੰਗ੍ਰਹਿ ਇੱਕ ਸਫਲ ਯਤਨ ਹੈਇਹਨਾਂ ਕਹਾਣੀਆਂ ਵਿੱਚ ਵਿਸ਼ੇ ਦੀ ਤਾਜ਼ਗੀ ਤੇ ਪਾਤਰਾਂ ਵਿੱਚ ਅਸਲੀ ਪੰਜਾਬੀ ਸੁਭਾਅ ਦੀ ਪੇਸ਼ਕਾਰੀ, ਇਹਨਾਂ ਦੀ ਰੌਚਿਕਤਾ ਵਧਾਉਂਦੀ ਹੈਇਹ ਇਹਨਾਂ ਵਿੱਚ ਇੱਕ ਵਖਰਾਪਨ ਹੈਹੁਣ ਜਦੋਂ ਕਿ ਕਰਮ ਸਿੰਘ ਮਾਨ ਹੋਰਾਂ ਦੀਆਂ ਕਹਾਣੀਆਂ ਉੱਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸੀਨੀਅਰ ਫੈਲੋ, ਜੁਗਿੰਦਰ ਕੈਰੋਂ, ਅਤੇ ਪੰਜਾਬੀ ਯੂਨੀਵਰਸਿਟੀ ਦੀ ਡਾਕਟਰ ਧੰਨਵੰਤ ਕੌਰ ਹੋਰਾਂ ਦੀਆਂ ਨਜ਼ਰਾਂ ਇਨਾਇਤ ਹੋ ਗਈਆਂ ਹਨ ਤਾਂ ਸੰਭਾਵਨਾ ਬੱਝਦੀ ਹੈ ਕਿ ਉਹ ਜਦੋਂ ਆਪਣੇ ਅਗਲੇ ਪਰਚੇ ਲਿਖਣਗੇ ਤਾਂ ਇਹਨਾਂ ਕਹਾਣੀਆਂ ਦਾ ਬਣਦਾ ਜ਼ਿਕਰ ਵੀ ਕਰਨਗੇ

ਦੇਖਿਆ ਗਿਆ ਹੈ ਕਿ ਜਦੋਂ ਯੂਨੀਵਰਸਿਟੀਆਂ ਦੇ ਪ੍ਰੋਫੈਸਰ ਵਿਦੇਸ਼ੀ ਸਾਹਿਤ ਬਾਰੇ ਪਰਚੇ ਲਿਖਦੇ ਹਨ ਤਾਂ ਉਹਨਾਂ ਦੀ ਖੋਜ ਦੀਆਂ ਊਣਤਾਈਆਂ ਉਹਨਾਂ ਵਲੋਂ ਵਿਦੇਸ਼ਾਂ ਵਿੱਚ ਰਹਿ ਰਹੇ ਲੇਖਕਾਂ ਦੀ ਕੀਤੀ ਹੋਈ ਚੋਣ ਤੋਂ ਹੀ ਝਲਕ ਪੈਂਦੀਆਂ ਹਨਪਿੱਛੇ ਜਿਹੇ ਕੁਝ ਪਰਚੇ ਕਹਾਣੀ ਅਤੇ ਕਵਿਤਾ ਬਾਰੇ ਪੜ੍ਹਨ ਨੂੰ ਮਿਲੇਕਹਾਣੀ ਦੇ ਪਰਚੇ ਵਿੱਚ ਇੰਗਲੈਂਡ ਦੇ ਲੇਖਕਾਂ ਦੀ ਬਹੁਤਾਤ ਅਤੇ ਕੈਨੇਡਾ/ ਉੱਤਰੀ ਅਮ੍ਰੀਕਾ ਵਿੱਚੋਂ ਅਕਸਰ ਇੱਕ ਅੱਧ ਲੇਖਕ ਦਾ ਹੀ ਜ਼ਿਕਰ ਕੀਤਾ ਹੋਇਆ ਮਿਲਦਾ ਹੈਇਉਂ ਜਾਪਦਾ ਹੈ ਕਿ ਜਾਂ ਤਾਂ ਇਹ ਸਮੀਖਿਆਕਾਰ ਖੋਜ ਕਰਨ ਦੀ ਮਿਹਨਤ ਤੋਂ ਭੱਜਦੇ ਲੱਗਦੇ ਹਨ, ਜਾਂ ਪੱਖਪਾਤੀ ਹਨ, ਅਤੇ ਜਾਂ ਦੇਸ ਵਿੱਚ ਛਪੀਆਂ ਪੁਸਤਕਾਂ ਉਹਨਾਂ ਤੱਕ ਪਬਲਿਸ਼ਰਜ਼ ਪਹੁੰਚਾਉਂਦੇ ਹੀ ਨਹੀਂ

ਅੰਤ ਵਿੱਚ ਮੈਂ ਇਹ ਕਹਿੰਦਿਆਂ ਮਾਣ ਮਹਿਸੂਸ ਕਰ ਰਹੀ ਹਾਂ ਕਿ, “ਹੇਠ ਵਗੇ ਦਰਿਆ ਦਾ ਖਰੜਾ ਇਸ ਵਰ੍ਹੇ, ਅਪ੍ਰੈਲਜੁਲਾਈ, ਵਿੱਚ ਮੈਨੂੰ ਪੜ੍ਹਨ ਅਤੇ ਲੇਖਕ ਨਾਲ ਰੂ-ਬ-ਰੂ ਵਿਚਾਰ-ਵਟਾਂਦਰਾ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਸੀਅਸੀਂ ਬਹੁਤ ਸਾਰੇ ਸ਼ਬਦ-ਜੋੜ ਦੁਹਰਾਏ ਤੇ ਠੀਕ ਕੀਤੇ ਸਨਜਿੱਥੇ ਇਸ ਨੂੰ ਹੁਣ ਪੁਸਤਕ ਰੂਪ ਵਿੱਚ ਦੇਖ ਕੇ ਖ਼ੁਸ਼ੀ ਹੋਈ ਹੈ ਉੱਥੇ ਇਸ ਪੁਸਤਕ ਦੀ ਛਪਾਈ ਦੇਖ ਕੇ ਘੋਰ ਨਿਰਾਸ਼ਾ ਵੀ ਹੋਈ ਹੈ; ਕਿਉਂਕਿ ਇਸ ਵਿੱਚ ਖਰੜੇ ਵਿਚਲੀਆਂ ਕੱਢੀਆਂ ਗਲਤੀਆਂ ਤਾਂ ਜਿਉਂ ਦੀਆਂ ਤਿਉਂ ਹੀ ਹਨ ਸਗੋਂ ਹੋਰ ਵੀ ਅਨੇਕਾਂ ਸ਼ਬਦ-ਜੋੜਾਂ ਦੀਆਂ ਗ਼ਲਤੀਆਂ, ਪਬਲਿਸ਼ਰ ਦੀ ਅਣਗਹਿਲੀ ਕਰਕੇ, ਰਹਿ ਗਈਆਂ ਹਨਨਾ ਸਿਰਫ ਇਹ ਗਲਤੀਆਂ ਪੁਸਤਕ ਦੀ ਪੜ੍ਹਤ ਵਿੱਚ ਦਿੱਕਤ ਪੈਦਾ ਕਰਦੀਆਂ ਹਨ, ਸਗੋਂ ਪੰਜਾਬੀ ਲੇਖਕ/ਪਾਠਕ ਲਈ ਵਿਸ਼ੇ ਦੇ ਅਰਥ ਸੰਚਾਰ ਦੀ ਸਮੱਸਿਆ ਦਾ ਸਾਧਨ ਵੀ ਬਣਦੀਆਂ ਹਨ

*****
(੧੨ ਦਸੰਬਰ ੨੦੦੬)

 

ਲਿਖਾਰੀ
Likhari


© likhari: Punjabi Likhari Forum-2001-2007