ਸਥਾਪਤ: ਅਪਰੈਲ 2001


ਪੰਜਾਬੀ ਬੋਲੋ - ਪੰਜਾਬੀ ਪੜ੍ਹੋ - ਪੰਜਾਬੀ ਲਿਖੋ
 'ਲਿਖਾਰੀ'- ਇੱਕ ਗ਼ੈਰ-ਵਿਉਪਾਰਕ, ਨਿਰੋਲ
ਸਾਹਿਤਕ ਅਤੇ ਸਮਾਜਕ ਪਰਚਾ
A non-commercial/non-profitting/non political/non religious website dedicated to promote Punjabi Language/Literature through the Internet.


www.likhari.org
www.likhari.com
e-mail:likhari2001@yahoo.co.uk Download Punjabi Fonts

 ਅਜੋਕਾ ਵਾਧਾ:: 01 June, 2008

ਮੱਖ ਪੰਨਾ

ਲੇਖ/ਆਲਾ-ਦੁਆਲਾ/ਜਾਣਕਾਰੀ/ਯਾਤਰਾ/ਚੇਤਿਆਂ ਭਰੀ ਚੰਗੇਰ

ਲਿਖਾਰੀ

ਜੋੜ ਤੋੜ ਦੀ ਨੀਤੀ ਇਕ ਸਫਲ ਨੀਤੀ


ਅਮਰਜੀਤ ਬਬੱਰੀ ਮੋਗਾ, ਪੰਜਾਬ

 ਸਮੇਂ ਦੇ ਬਦਲਣ ਨਾਲ ਪਦਾਰਥਾਂ, ਪ੍ਰਪੰਰਾਂਵਾਂ ਅਤੇ ਸੰਕਲਪਾਂ ਦੇ  ਅਰਥ ਵੀ ਬਦਲ ਗਏ ਹਨ ਸਿਆਸਤਦਾਨਾਂ ਦੀਆਂ ਕੋਝੀਆਂ ਚਾਲਾਂ ਕਾਰਨ ਖਾਸ ਤੌਰ ਤੇ ਮਾਹੋਲ ਅਜਿਹਾ ਬਣ ਗਿਆ ਹੈ ਕਿ ਨੈਤਿਕਤਾ, ਕਦਰਾਂ ਕੀਮਤਾਂ ਅਤੇ ਜਨਸੇਵਾ ਨਾਮ ਦੀਆਂ ਸੱਚੀਆਂ ਸੁੱਚੀਆਂ ਮਨੁੱਖੀ ਬਿਰਤੀਆਂ ਅਤ ਦੀਆਂ ਨਿਵਾਣਾਂ ਤੱਕ ਗਰਕ ਗਈਆਂ ਹਨ ਨੀਤੀ ਅਤੇ ਸਿਧਾਂਤ ਸਭ ਅਲੋਪ ਹੋ ਗਏ ਹਨ ਜੀਵਨ ਦੇ ਹਰ ਖੇਤਰ ਵਿਚ ਬਸ ਇਕੋ ਇਕ ਜੋੜ ਤੋੜ ਦੀ ਨੀਤੀ ਨੂੰ ਪਹਿਲ ਦਿੱਤੀ ਜਾ ਰਹੀ ਹੈ ਸਮਾਜਿਕ ਧਾਰਮਿਕ ਅਤੇ ਰਾਜਨੀਤਕ ਆਦਿ ਖੇਤਰਾਂ ਵਿਚ ਤਾਂ ਇਸ ਜੋੜ ਤੋੜ ਦੀ ਨੀਤੀ ਦਾ ਬੋਲਬਾਲਾ ਰਹਿ ਗਿਆ ਹੈ ਅਤੇ ਹਰ ਕੋਈ ਇਸ ਨੀਤੀ ਦੀ ਪੌੜੀ ਚੜ੍ਹਕੇ ਧਨ ਯਸ਼ ਅਤੇ ਸੱਤਾ ਪ੍ਰਾਪਤ ਕਰਨ ਦੇ ਜੁਗਾੜ ਵਿਚ ਲਗਿਆ ਹੋਇਆ ਹੈ ਸਿਆਸੀ ਲੋਕਾਂ ਵਲੋਂ ਇਹ ਸਭ ਕੁਝ ਪ੍ਰਾਪਤ ਕਰਨ ਲਈ ਝੋਲਿਆਂ ਅਤੇ ਡੌਲਿਆਂ ਦੀ ਖੁੱਲਕੇ ਵਰਤੋਂ ਕੀਤੀ ਜਾ ਰਹੀ ਹੈ ਇੱਥੇ ਇਕ ਗੱਲ ਭਲੀ ਭਾਂਤ ਸਮਝ ਲੈਣੀ ਚਾਹੀਦੀ ਹੈ ਕਿ ਪੈਸਾ ਤੇ ਨੈਤਿਕਤਾ ਇਕ ਨਦੀ ਦੈ ਦੋ ਕਿਨਾਰੇ ਹਨ ਸਿਆਸਤਦਾਨਾਂ ਦੀਆਂ ਨੀਵੇਂ ਦਰਜੇ ਦੀਆਂ ਸਾਮ ਦਾਮ ਤੇ ਨਾਮ ਕਮਾਉਣ ਦੀਆਂ ਤਿਗੜਮਬਾਜੀਆਂ ਨੂੰ ਵੇਖਦਿਆਂ ਸਵਾਮੀ ਤੁਲਸੀ ਦਾਸ ਜੀ ਦਾ ਇਕ ਦੋਹਾ ਯਾਦ ਆ ਰਿਹਾ ਹੈ ਜਿਸ ਵਿਚ ਉਨ੍ਹਾਂ ਕਿਹਾ ਹੈ ਸਕਲ ਪਦਾਰਥ ਇਸ ਜੱਗ ਮਾਹਿ, ਕਰਮਹੀਣ ਨਰ ਪਾਵਤ ਨਾਹਿ ਯਾਨੀ ਜੱਗ ਵਿਚ ਸਾਰੇ ਪਦਾਰਥ ਕਰਮਹੀਣ ਮਨੁੱਖ ਪ੍ਰਾਪਤ ਨਹੀ ਕਰ ਸਕਦਾ, ਪਰ ਅਜੋਕੇ ਸਿਆਸਤਦਾਨਾਂ ਨੇ ਇਸ ਦੇ ਵੀ ਅਰਥ ਬਦਲ ਦਿੱਤੇ ਹਨ ਤੁਲਸੀ ਦਾਸ ਜੀ ਵਲੋਂ ਦਰਸਾਏ ਗਏ ਮਾਰਗ ਦਾ ਜੋ ਬਦਲਵਾਂ ਰੂਪ ਸਾਹਮਣੇ ਆਇਆ ਹੈ ਉਸ ਨੂੰ ਇਸ ਤਰ੍ਹਾਂ ਕਿਹਾ ਜਾ ਸਕਦਾ ਹੈ ਸਕਲ ਪਦਾਰਥ ਇਸ ਜੱਗ ਮਾਹਿ, ਜੋੜ ਤੋੜ ਬਿਨ ਪਾਵਤ ਨਾਹਿ ਬਦਲੇ ਹੋਏ ਅਰਥਾਂ ਵਿਚ ਪਦਾਰਥਾਂ ਦੇ ਅਰਥ ਵੀ ਬਦਲ ਗਏ ਹਨ ਬ੍ਰਹਮ ਗਿਆਨ ਤੱਤਗਿਆਨ  ਮੁਕਤੀ, ਆਤਮਾ, ਕਲਿਆਣ ਅਤੇ ਹੋਰ ਰੂਹਾਨੀਅਤ ਦੇ ਅਲਮ ਬਰਦਾਰਾਂ ਵਲੋਂ ਦੱਸੇ ਗਏ ਕਰਮਾਂ ਦੇ ਪ੍ਰਾਪਤ ਹੋਣ ਵਾਲੇ ਸੁੱਖ ਆਰਾਮ ਅਤੇ ਸ਼ਾਂਤੀ ਦੇ ਅਰਥ ਬਦਲਕੇ ਵਰਤਮਾਨ ਸਮੇਂ ਵਿਚ ਸਕਲ ਪਦਾਰਥ ਦਾ ਮਤਲਬ ਪਦ (ਅਹੁਦਾ ) ਪੈਸਾ ਅਤੇ ਪ੍ਰਤਿਸ਼ਠਾ ਹੋ ਗਿਆ ਹੈ ਕਿਉਂਕਿ ਇਨ੍ਹਾਂ ਦੇ ਨਾਲ ਹੀ ਮਨੁੱਖ ਦਾ ਆਪਣਾ, ਆਪਣੇ ਪ੍ਰੀਵਾਰ, ਭਰਾ ਭਾਈਆਂ, ਰਿਸ਼ਤੇਦਾਰਾਂ ਅਤੇ ਆਪਣੇ ਆਕਾਵਾਂ ਦਾ ਕਲਿਆਣ ਹੁੰਦਾ ਹੈ ਧਰਮ ਅਰਥ ਕਾਮ ਤੇ ਮੋਕਸ਼ ਵਗੈਰਾ ਵਗੈਰਾ ਸਾਰੀਆਂ ਉਪਾਧੀਆਂ ਪੈਸਾ ਅਤੇ ਪ੍ਰਤਿਸ਼ਠਾ ਨਾਲ ਸਬੰਧਿਤ ਹਨ ਗੱਲ ਕੀ ਪਦਾਰਥਵਾਦੀ ਯੁੱਗ ਵਿਚ ਮਨੁੱਖ ਦਾ ਭੌਤਿਕ ਅਤੇ ਆਤਮਿਕ ਕਲਿਆਣ ਵੀ ਇਨ੍ਹਾਂ ਨਾਲ ਹੀ ਹੁੰਦਾ ਹੈ

ਹੁਣ ਸਵਾਲ ਪੈਦਾ ਹੁੰਦਾ ਹੈ ਕਿ ਪਦ ਪੈਸਾ ਅਤੇ ਪ੍ਰਤਿਸ਼ਟਾ ਪ੍ਰਾਪਤ ਕਿਵੇਂ ਹੋਵੇ ? ਇਸ ਲਈ ਜਰੂਰੀ ਹੈ ਕਿ ਜੋੜ ਤੋੜ ਦੀ ਨੀਤੀ ਅਪਣਾਈ ਜਾਵੇਇਸੇ ਨੀਤੀ ਨਾਲ ਹੀ ਅਲਪ ਸਖਿੰਅਕ ਪਾਰਟੀਆਂ ਕਈ ਰਾਜਾਂ ਵਿਚ ਸੱਤਾ ਦਾ ਅੰਨਦ ਮਾਣ ਰਹੀਆਂ ਹਨ ਸਪਸ਼ਟ ਹੈ ਕਿ ਦੋ ਨੀਤੀਆਂ ਅਪਣਾਉਣੀਆਂ ਹੁੰਦੀੀਆਂ ਹਨ ਇਕ ਜੋੜ ਦੀ ਤੇ ਦੂਜੀ ਤੋੜ ਦੀ ਇਨ੍ਹਾਂ ਨੀਤੀਆਂ ਵਿਚ  ਨੈਤਿਕਤਾ ਜ਼ਮੀਰ ਅਤੇ ਕਦਰਾਂ ਕੀਮਤਾਂ ਦਾ ਕੋਈ ਦਖ਼ਲ ਨਹੀ ਹੁੰਦਾ ਫ਼ਰਜ ਕਰੋ ਕਿਸੇ ਨੇ ਕੋਈ ਪਦ (ਅਹੁਦਾ) ਪ੍ਰਾਪਤ ਕਰਨਾ ਹੈ ਤਾਂ ਨੀਤੀ ਅਪਣਾਉਣੀ ਹੋਵੇਗੀ ਜੋੜ ਦੀ ਮਤਲਬ ਕੁਨੇਕਸ਼ਨ ਨਾਲ ਕੁਨੇਕਸ਼ਨ ਜੋੜਦੇ ਹੋਏ ਉਸ ਵਿਆਕਤੀ ਤੱਕ ਪਹੁੰਚ ਕਰਨੀ ਹੋਵੇਗੀ ਜਿਸਦੀ ਕ੍ਰਿਪਾ ਨਾਲ ਉਹ ਅਹੁਦਾ ਪ੍ਰਾਪਤ ਹੋਣਾ ਹੈ ਇਸ ਕੰਮ ਲਈ ਗਲੀ ਛਾਪ ਨੇਤਾ ਤੋਂ ਲੈਕੇ ਰਾਜ ਪਧੱਰ ਤੱਕ ਦੇ ਨੇਤਾ ਤੱਕ ਵਾਇਰਿੰਗ ਜੁੜਨੀ ਚਾਹੀਦੀ ਹੈ ਇਸ ਕ੍ਰਿਆ ਵਿਚ ਕਦੇ ਕਦੇ ਵਿਰੋਧ ਵੀ ਪੈਦਾ ਹੋ ਜਾਂਦੇ ਹਨ, ਜਿਵੇ ਇਕ ਵਿਆਕਤੀ ਜੋੜ ਲਗਾ ਰਿਹਾ ਹੈ ਤਾਂ ਦੂਜੇ ਪਾਸੇ ਕੋਈ ਹੋਰ ਵਿਆਕਤੀ ਦੌੜ ਵਿਚ ਸ਼ਾਮਲ ਹੋ ਜਾਵੇ ਤਾਂ ਉਸਦੀ ਕੋਸ਼ਿਸ਼ ਹੁੰਦੀ ਹੈ ਕਿ ਆਪਣਾ ਮੈਦਾਨ ਸਾਫ ਕਰਨ ਲਈ ਤੋੜ ਦੀ ਨੀਤੀ ਅਪਣਾਈ ਜਾਵੇ ਪਹਿਲੇ ਸਮਿਆਂ ਵਿਚ ਤੋੜ ਦਾ ਮਤਲਬ ਕਿਸੇ ਨੂੰ ਤੋੜ ਕੇ ਇਕ ਪਾਸੇ ਸੁਟਣਾ ਹੁੰਦਾ ਸੀ ਅਤੇ ਉਸ ਬਾਰੇ ਪਹਿਲੀ ਕਤਾਰ ਦੇ ਨੇਤਾਵਾਂ ਨੂੰ ਇਹ ਗੱਲ ਬਾਰ ਬਾਰ ਕਹੀ ਜਾਂਦੀ ਸੀ ਜਨਾਬ, ਉਸਨੂੰ ਕਿੱਥੇ ਇਹ ਅਹੁਦਾ ਦੇ ਰਹੇ ਹੋ, ਉਹ ਤਾਂ ਪਰਲੇ ਦਰਜੇ ਦਾ ਭ੍ਰਿਸ਼ਟ, ਚਰਿਤਰਹੀਨ ਅਤੇ ਮੌਕਾ ਪ੍ਰਸਤ ਆਦਮੀ ਹੈ ਅਗਰ ਵਿਆਕਤੀ ਦੇ ਠੀਕ ਹੋਣ ਦੇ ਬਾਵਜੂਦ ਵੀ ਉਸਨੂੰ ਪਰ੍ਹੇ ਵਗਾਹ ਕੇ ਮਾਰਨਾ ਹੋਵੇ ਤਾਂ ਕਹਿੰਦੇ ਹਨ ਜਨਾਬ ਛਡੋ ਜੀ, ਉਹ ਤਾਂ ਬੜਾ ਚਰਿਤਰਵਾਨ, ਸਿਧਾਂਤੀ ਤੇ ਇਮਾਨਦਾਰ ਆਦਮੀ ਹੈ ਉਹ ਤਾਂ ਲੋਕਾਂ ਲਈ ਪ੍ਰੇਸ਼ਾਨੀਆਂ ਖੜੀਆ ਕਰੇਗਾ ਅਤੇ ਆਪਣੇ ਮੁਤਾਬਕ ਕੰਮ ਵੀ ਨਹੀ ਕਰੇਗਾ

ਅਜਿਹੀ ਹੀ ਜੋੜ ਤੋੜ ਦੀ ਨੀਤੀ ਨਜਾਇਜ ਪੈਸਾ ਕਮਾਉਣ ਲਈ ਵਰਤੀ ਜਾਂਦੀ ਹੈ ਗੱਲ ਕੀ ਵਗਦੀ ਗੰਗਾ ਵਿਚ ਹੱਥ ਰੰਗਣ ਵਾਲੀ ਗੱਲ ਹੈਇਸ ਨੀਤੀ ਵਿਚ ਝੂਠ, ਤੂਫਾਨ, ਹੇਰਾ ਫੇਰੀ, ਦਗੇਬਾਜੀ, ਲੁੱਟ ਖਸੁੱਟ ਆਦਿ ਸਭ ਜਾਇਜ ਹੈ ਪੈਸੇ ਦੇ ਮਾਮਲੇ ਵਿਚ ਅਗਰ ਹਮ ਖਿਆਲ ਸੰਗੀ ਸਾਥੀ ਮਿਲ ਜਾਂਦਾ ਹੈ ਤਾਂ ਜੋੜ ਦੀ ਨੀਤੀ ਅਪਣਾ ਲਉ ਤੁਸੀਂ ਬੱਸ ਇਹੀ ਸਿੱਧ ਕਰਨਾ ਹੈ ਕਿ ਤੁਹਾਡ ਵਿਰੋਧੀ ਅਤ ਦਰਜੇ ਦਾ ਕਮੀਨਾ ਅਵਿਵਹਾਰਕ ਅਤੇ ਆਦਰਸ਼ਵਾਦੀ ਹੈ ਦੁਨੀਆਂ-ਦਾਰੀ ਦਾ ਉਸਨੂੰ ਜਰਾ ਜਿਨਾਂ ਵੀ ਗਿਆਨ ਨਹੀਂ ਹੈ ਸਕੇ ਸਬੰਧੀਆਂ ਨਾਲ ਲੁੱਟ ਖਸੁੱਟ ਕਰਕੇ ਤੇ ਦਗੇਬਾਜੀ ਤੇ ਹੇਰਾ ਫੇਰੀ ਕਰਕੇ ਤੋੜ ਦੀ ਨੀਤੀ ਅਪਣਾ ਲੈਣੀ ਚਾਹੀਦੀ ਹੈ

ਹੁਣ ਆਖਰ ਤੇ ਗੱਲ ਆਉਦੀ ਹੈ ਪ੍ਰਤਿਸ਼ਠਾ ਦੀ ਯਾਨੀ ਮਾਣ ਸਨਮਾਣ ਦੀ ਵੈਸੇ ਤਾਂ ਪਦ ਅਤੇ ਪੈਸੇ ਦੇ ਆਸਰੇ ਤੁਸੀਂ ਹਰ ਰੋਜ ਹੀ ਪ੍ਰਤਿਸ਼ਠਾ ਦੀਆਂ ਉਚਾਈਆ ਛੋਹ ਸਕਦੇ ਹੋ ਇਸ ਵਿਚ ਵੀ ਜੋੜ ਤੋੜ ਦੀ ਨੀਤੀ ਅਨੁਸਾਰ ਤੁਸੀਂ ਜਿੰਨੇ ਮਰਜੀ ਵਿਰੋਧੀ ਧਿਰ ਦੇ ਸੰਸਦ ਮੈਬਰ ਜਾਂ ਵਿਧਾਇਕਾਂ ਨੂੰ ਭੇਡਾਂ ਬਕਰੀਆਂ ਵਾਂਗ ਪੈਸੇ ਦੇ ਜ਼ੋਰ ਨਾਲ ਖ੍ਰੀਦ ਸਕਦੇ ਹੋ ਪੈਸੇ ਦੇ ਬਲਬੂਤੇ ਮੰਤਰੀ ਪਦ, ਪ੍ਰਧਾਨਗੀ, ਮੁੱਖ ਮਹਿਮਾਨੀ, ਵਰਿਸ਼ਠ ਮੁੱਖ ਮਹਿਮਾਨ  ਅਭੀਨੰਦਨ ਅਤੇ ਮਾਨ ਸਨਮਾਨ ਵਗੈਰਾ ਜਿਸ ਵੀ ਵਿਭਾਗ ਜਾਂ ਅਦਾਰੇ ਪਾਸੋਂ ਲੈਣਾ ਚਾਹੁੰਦੇ ਹੋ ਲੈ ਸਕਦੇ ਹੋ

ਕਈ ਵਾਰ ਇਕ ਅਨਾਰ ਸੌ ਬਿਮਾਰ ਵਾਲੀ ਗੱਲ ਬਣ ਜਾਂਦੀ ਹੈ ਯਾਨੀ ਪਦ ਇਕ ਹੁੰਦਾ ਹੈ ਅਤੇ ਚਾਹੁਣ ਵਾਲੇ ਜ਼ਿਆਦਾ ਹੁੰਦੇ ਹਨ ਉਸ ਵਕਤ ਤੋੜ ਦੀ ਨੀਤੀ ਅਪਣਾਉਂਦੇ ਹੋਏ ਆਯੋਜਕਾਂ ਨੂੰ ਬੁਸਲਾਉ  ਫੁਸਲਾਉ ਜਾਂ ਧਮਕਾਉਇਸ ਲਈ ਵੀ ਤੁਸੀਂ ਝੋਲੇ ਤੇ ਡੌਲੇ ਵਰਗੇ ਪ੍ਰੰਪਰਾਗਤ ਤਰੀਕਿਆਂ ਤੋਂ ਲੈਕੇ ਵਿਚਾਰਧਾਰਾ, ਫਿਰਕੂ ਜਨੂੰਨ, ਰਾਸ਼ਟਰਵਾਦ, ਸਵਦੇਸ਼ੀ, ਵਿਦੇਸ਼ੀ, ਪ੍ਰਾਂਤਕ, ਸਰਵ ਧਰਮ, ਪਰਮਧਰਮ, ਜਾਤੀਵਾਦ ਅਤੇ ਉਪਜਾਤੀਵਾਦ ਤੀਰਾਂ ਦਾ ਉਪਯੋਗ ਵੀ ਕਰ ਸਕਦੇ ਹੋ ਇਨ੍ਹਾਂ ਤੀਰਾਂ ਵਿਚੋਂ ਕੋਈ ਨਾ ਕੋਈ ਤੀਰ ਤਾਂ ਨਿਸ਼ਾਨੇ ਤੇ ਲਗੇਗਾ ਹੀ ਸੋ ਸਾਰੇ ਪਦਾਰਥ ਪ੍ਰਾਪਤ ਕਰਨ ਲਈ ਅੱਜ ਤੋਂ ਹੀ ਜੋੜ ਤੋੜ ਦੀ ਨੀਤੀ ਅਪਣਾਉਣ ਵਿਚ ਜੁੱਟ ਜਾਉ

 ਅਮਰਜੀਤ ਬੱਬਰੀ
9, ਗਰੀਨ ਐਵੇਨਿਉ, ਬਸਤੀ ਗੋਬਿੰਦਗੜ੍ਹ
ਮੋਗਾ ਪੰਜਾਬ
, ਇੰਡੀਆ
9417239493, 01636-238493

(5 ਅਪਰੈਲ 2007) ਯੂਨੀਕੋਡ

ਅਮਰਜੀਤ ਬਬੱਰੀ ਦੀ ਹੋਰ ਰਚਨਾ ਪੜ੍ਹਨ ਲਈ ਕਲਿੱਕ ਕਰੋ

 

ਲਿਖਾਰੀ
Likhari


© likhari: Punjabi Likhari Forum-2001-2007

 

'ਲਿਖਾਰੀ' ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ/ਪੱਤਰਾਂ/ਲਿਖਾਰੀ, ਲਿਖਦੇ ਨੇ! ਆਦਿ ਵਿਚ ਪ੍ਰਗਟਾਏ ਵਿਚਾਰਾਂ ਨਾਲ 'ਲਿਖਾਰੀ' ਦਾ ਸਹਿਮਤ ਹੋਣਾ ਜ਼ਰੂਰੀ ਨਹੀਂਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ 'ਰਚਨਾ' ਦਾ ਕਰਤਾ ਹੋਵੇਗਾ

free web counter

Copyright © Likhari: Panjabi Likhari Forum-2001-2008 All rights reserved.