ਮੁੱਹਲੇ
ਵਿਚ ਬਾਂਦਰ ਬਾਂਦਰੀ ਦਾ ਤਮਾਂਸ਼ਾ ਵੇਖ ਕੇ ਲੋਕ ਖੁਸ਼ ਹੋ ਰਹੇ ਸਨ ਪਰ ਲੱਛੋ
ਬਾਂਦਰੀ ਤੇ ਉਸਦਾ ਖਾਂਵੰਦ ਕੁਝ ਨਿਰਾਸ ਅਤੇ ਮਾਯੂਸ ਨਜਰ ਆ ਰਿਹਾ ਸੀ
।
ਮਦਾਰੀ ਆਪਣੀ ਰੋਟੀ
ਰੋਜੀ ਲਈ ਬਾਦਰ ਬਾਂਦਰੀ ਨੂੰ ਆਪਣੇ ਇਸ਼ਾਰਿਆਂ ਤੇ ਉਵੇ ਨਚਹ ਰਿਹਾ ਸੀ ਜਿਵੇ
ਲੀਡਰ ਆਪਣੇ ਚਮਚਿਆਂ ਅਤੇ ਲੋਕਾਂ ਨੂੰ ਉਗਲਾਂ ਤੇ ਨਚਾਉਦੇ ਹਨ।ਬਾਦਰ
ਬਾਂਦਰੀ ਦਾ ਤਮਾਸਾ ਦੇਖ ਰਹੇ ਲੋਕਾਂ ਨੂੰ ਵੇਖਕੇ ਸਿਆਣਿਆਂ ਦੀ ਕਹੀ ਹੋਈ ਗੱਲ
ਦਿਮਾਗ ਵਿਚ ਘੁਮੰਣ ਲੱਗੀ ਕਿ ਇਨਸਾਨ ਵੀ ਪਹਿਲਾਂ ਬਾਦਰ ਸੀ
।
ਲਮੰਾ ਸਮਾ ਸੋਚਣ ਤੋ
ਬਾਅਦ ਮੈ ਇਸ ਨਤੀਜੇ ਤੇ ਪਹੁੰਚਿਆ ਕਿ ਕਿਨਾ ਚੰਗਾ ਹੁੰਦਾ ਜੇ ਮਨੁਖੱ ਬਾਦਰ ਹੀ
ਰਹਿਦਾ ।
ਮਨੁੱਖ ਜਦ
ਤੱਕ ਬਾਦਰ ਸੀ ਉਸਨੂੰ ਕੋਈ ਵੀ ਟੈਸਨ ਨਹੀ ਸੀ ,
ਬਾਦਰ ਤੋ ਮਨੁੱਖ
ਬਣਦੇ ਸਾਰ ਹੀ ਟੈਸਨ ਸੁਰੂ ਹੋ ਗਈ ,
ਹੁਣ ਆਲਮ ਇਹ ਹੈ ਕਿ
ਮਨੁੱਖ ਦੀ ਵਜ੍ਹਾਂ ਨਾਲ ਵਿਚਾਰਾ ਬਾਦਰ ਵੀ ਹੁਣ ਟੈਸਨ ਵਿਚ ਰਹਿਣ ਲਗੱ ਪਿਆ ਹੈ
।
ਅਗਰ
ਗਹੁ ਨਾਲ ਵਿਚਾਰਿਆ ਜਾਵੇ ਤਾਂ ਬਾਦਰ ਕਾਲ ਸਮੇ ਸਥਿਤੀਆ ਜਿਆਦਾ ਅਨੂਕੂਲ ਸਨ
।
ਬਾਦਰ ਹੋਣ ਸਮੇ
ਰੋਟੀ ਕਪੜਾ ਮਕਾਨ ਸਿੱਖਿਆ ਬਿਜਲੀ ਪਾਣੀ ਅਤੇ ਸਿਹਤ ਸਹੂਲਤਾਂ ਦੀ ਕੋਈ ਵੀ
ਚਿੰਤਾ ਨਹੀ ਸੀ
।
ਹੁਣ ਇਹ ਸਾਰੀਆਂ
ਚੀਜਾ ਮਨੁੱਖ ਲਈ ਚਿੰਤਾ ਦਾ ਕਾਰਨ ਬਣੀਆਂ ਹੋਈਆਂ ਹਨ
।
ਸਹੀ ਅਰਥਾਂ ਵਿਚ
ਮਨੁੱਖ ਨੇ ਪੂਰਨ ਆਜਾਦੀ ਤਾਂ ਬਾਦਰ ਹੋਣ ਸਮੇ ਹੀ ਮਾਣੀ ਹੈ
।
ਮਨੁੱਖ ਬਣਨ ਤੋ
ਬਾਅਦ ਵਾਲੀ ਆਜਾਦੀ ਤਾਂ ਇਕ ਭਰਮ ਜਾਲ ਹੈ
।
ਇਸੇ ਤਰ੍ਹਾਂ ਹੀ
ਅਸੀ ਲੋਕਤੰਤਰ ਬਾਰੇ ਵੀ ਕਹਿ ਸਕਦੇ ਹਾਂ
।
ਬਾਂਦਰ ਹੋਣ ਸਮੇ
ਟਪੂਸੀ ਮਾਰਨਾ ਸਾਡਾ ਜਮਾਂਦਰੂ ਹੱਕ ਸੀ ਪਰ ਲੋਕਤੰਤਰ ਹੁਦਿੰਆਂ ਸਾਡਾ ਇਹ ਹੱਕ
ਵੀ ਸਾਡੇ ਸਿਆਸੀ ਆਗੂਆਂ ਨੇ ਸਾਡੇ ਤੋ ਖੋਹ ਲਿਆ ਹੈ
।
ਹੁਣ ਗਿਰਗਿਟ ਵੀ
ਸਿਆਸੀ ਆਗੂਆਂ ਨੂੰ ਵੇਖ ਕੇ ਰੰਗ ਬਦਲਦਾ ਹੈ
।
ਸਿਆਸੀ ਆਗੂਆਂ ਦੀਆਂ
ਟਪੁਸੀਆਂ ਵੇਖ ਕੇ ਅਜੋਕਾ ਬਾਦਰ ਵੀ ਹੈਰਾਨ ਪ੍ਰੇਸ਼ਾਨ ਹੋ ਰਿਹਾ ਹੈ
।
ਬੁਰਾ ਨਾ ਵੇਖਣਾ
, ਬੁਰਾ ਨਾ
ਸੁਣਨਾ ਬੁਰਾ ਨਾ ਬੋਲਣਾ ਆਦਿ ਵਰਗੀਆਂ ਪ੍ਰੰਪਰਿਕ ਆਦਤਾਂ ਬਾਦਰ ਤੱਕ ਹੀ ਖਤਮ ਹੋ
ਗਈਆਂ ਹਨ ।
ਜਿਹੜੀਆਂ
ਆਾਦਤਾਂ ਬਾਦਰ ਤੱਕ ਰਹਿਣੀਆਂ ਚਾਹੀਦੀਆਂ ਸਨ ਉਹ ਮਨੁੱਖ ਨੇ ਧਾਰਨ ਕਰ ਲਈਆਂ ਹਨ
।
ਸੋਚੋ,
ਜੇ ਇਨਸਾਨ ਬਾਂਦਰ
ਹੀ ਰਹਿਦਾ ਤਾਂ ਇਸਦੇ ਬਹੁਤ ਫਾਇਦੇ ਹੋਣੇ ਸਨ
।
ਸਭ ਤੋ ਪਹਿਲਾ
ਫਾਇਦਾ ਤਾਂ ਇਹ ਹੋਣਾ ਸੀ ਕਿ ਮਹਿੰਗਾਈ ਜਿਨੀ ਮਰਜੀ ਵੱਧ ਜਾਦੀ ਸਾਡਾ ਇਕ ਪੈਸਾ
ਵੀ ਖਰੱਚ ਨਹੀ ਹੋਣਾ ਸੀ
।
ਜੰਗਲ ਵਿਚ ਇਕ
ਟਪੂਸੀ ਮਾਰਦੇ ਕਦੇ ਇਕ ਦਰਖਤ ਤੇ ਬੈਠ ਇਕ ਚੀਜ ਰੱਜ ਕੇ ਖਾਦੇ ਕਦੇ ਦੂਜੇ
ਦਰਖਤ ਤੇ ਜਾ ਬੈਠਦੇ ਤੇ ਕੋਈ ਹੋਰ ਚੀਜ ਖਾਂਦੇ
।
ਨਾ ਕਿਸੇ ਨੋਕਰ ਦੀ
ਚਿੰਤਾ ਤੇ ਨਾ ਰੋਟੀ ਦਾ ਫਿਕਰ
।
ਅੰਬ ਨੂੰ ਜੀ ਕਰਦਾ
ਅੰਬ ਖਾ ਲੈਦੇ ਅਮਰੂਦ ਨੂੰ ਜੀ ਕਰਦਾ ਅਮਰੂਦ ਤੋੜ ਕੇ ਖਾ ਲੈਦੇ
।
ਕੇਲਿਆਂ ਦੇ ਦਰੱਖਤ
ਤਾਂ ਸਾਡਾ ਪੁਸ਼ਤੈਨੀ ਕਬਜਾ ਤੁਰਿਆ ਆਉਦਾ ਸੀ
।
ਬੜੇ ਅਫਸੋਸ ਦੀ ਗੱਲ
ਹੈ ਕਿ ਜਿਹੜਾ ਮਾਲ ਕਦੇ ਮੁਫਤ ਵਿਚ ਸਾਡਾ ਹੋਇਆ ਕਰਦਾ ਸੀ ਅੱਜ ਉਹ ਗਿਣਤੀ
ਮਿਣਤੀ ਦੇ ਹਿਸਾਬ ਨਾਲ ਖ੍ਰੀਦ ਕੇ ਲਿਆਉਣਾ ਪੈਦਾ ਹੈ
।ਹੋਰ
ਦੁੱਖ ਦੀ ਗੱਲ ਇਹ ਹੈ ਕਿ ਮਾਲ ਖ੍ਰੀਦਣ ਲਈ ਪਹਿਲਾਂ ਕਮਾਈ ਕਰਨੀ ਪੈਦੀ ਹੈ
, ਹੱਡ
ਭਨੰਵੀ ਮਿਹਨਤ ਕਰਨੀ ਪੈਦੀ ਹੈ
।
ਟੈਕਸ ਵਗੈਰਾ ਦੇਣ
ਤੋ ਬਾਅਦ ਹੀ ਕੋਈ ਖਾਸ ਆਦਮੀ ਅਜਿਹੇ ਪਦਾਰਥ ਖਾ ਸਕਦਾ ਹੈ
।
ਪਰ ਗਰੀਬ ਲੋਕਾਂ
ਦੀ .ਪਹੁੰਚ ਤੋ ਤਾਂ ਅੱਜ ਵੀ ਇਹ ਪਦਾਰਥ ਬਾਹਰ ਹਨ।
ਆਮ ਆਦਮੀ
ਅਜਿਹੀਆਂ ਚੀਜਾ ਖਾਣ ਤੋ ਪਹਿਲਾਂ ਅਨੇਕਾਂ ਵਾਰ ਸੋਚਦਾ ਹੈ
।
ਇਸ ਮਾਮਲੇ ਵਿਚ
ਬਾਂਦਰ ਅੱਜ ਵੀ ਖੁਸ਼ਕਿਸਮਤ ਹੈ
।
ਉਹ ਅੱਜ ਵੀ ਰੇੜੀਆਂ
ਤੇ ਸਬਜੀ ਮੰਡੀ ਵਿਚੋ ਸੇਬ ,
ਕੇਲਾ ਅਮਰੂਦ,
ਤੇ ਅੰਬ ਆਦਿ ਜਿਸ
ਚੀਜ ਨੂੰ ਉਸਦਾ ਦਿਲ ਕਰਦਾ ਹੈ ਚੁੱਕ ਕ ੇਮਜੇ ਨਾਲ ਖ਼ਾ ਲੈਦਾ ਹੈ
।
ਵੇਖੋ ਬਾਂਦਰ ਨੇ
ਖੋਹ ਖਿਚਣ ਦੀ ਕਲਾ ਮਨੁੱਖ ਤੋ ਬਾਖੂਬੀ ਸਿਖ ਲਈ ਹੈ
।
ਬਾਂਦਰ ਰਹਿਣ ਸਮੇ ਸਾਡੀ ਸਾਰਿਆਂ ਦੀ ਇਕੋ ਹੀ ਬੋਲੀ ਹੁੰਦੀ ਸੀ ਬਸ ਖੀ ਖੀ ਕਰਨਾ
,
ਮਨੁੱਖ ਬਣਦਿਆਂ ਹੀ
ਅਸੀ ਆਪਣੀ ਆਪਣੀ ਵੱਖ ਵੱਖ ਭਾਸਾਂ ਬਣਾ ਲਈ ਹੈ ਤੇ ਇਥੇ ਭਾਸਾ ਕਾਰਨ ਹੀ
ਅਸੀ ਬਥੇਰੀ ਵਾਰ ਕੁਕੱੜ ਖੇਹ ਉਡਾਈ ਹੈ
।
ਭਾਸਾ ਵੀ ਅਜਿਹੀ
ਬਣਾਈ ਕਿ ਇਕ ਦੂਜੇ ਨੂੰ ਸਮਝ ਹੀ ਨਹੀ ਆਉਦੀ ਤੇ ਭਾਸਾਵਾਂ ਬਦਲੇ ਕਈ ਵਾਰ
ਨਰੰਸਹਾਰ ਵੀ ਹੋਰਿਆ ਹੈ
।ਇਹੀ
ਕਾਰਨ ਹੈ ਕਿ ਅਸੀ ਇਕ ਦੂਜੇ ਨੂੰ ਸਮਝ ਹੀ ਨਹੀ ਰਹੇ
।
ਬਾਂਦਰ ਰਹਿਣ ਤੱਕ
ਅਸੀ ਸਾਰੇ ਬਰਾਬਰ ਸਾਂ ,
ਊਚ ਨੀਚ
ਅਮੰੀਰ ਗਰੀਬ ਜਾਤ ਪਾਤ ਵੱਡਾ ਛੋਟਾ ਕੋਈ ਨਹੀ ਸੀ ਅਤੇ ਨਾ ਹੀ ਕੋਈ ਨੇਤਾ ਸੀ
ਅਤੇ ਨਾ ਹੀ ਕੋਈ ਜਨੰਤਾ ਸੀ
।
ਸਭ ਇਕ ਦਮ ਬਰਾਬਰ
।
ਸੰਸਦਾ ਅਤੇ
ਅਸੈਬਲੀਆਂ ਦੀ ਜਰੂਰਤ ਸਾਨੂੰ ਮਨੁੱਖ ਬਣਨ ਸਮੇ ਹੀ ਪਈ ਹੈ ਰਾਖਵਾਂਕਰਨ
ਬੇਰੁਜਗਾਰੀ ਭ੍ਰਿਸਟਾਚਾਰ ਹਉਮੇ ਤਿਗੜੰਮਬਾਜੀਆਂ ਦੂਜੇ ਨੂੰ ਬਾਂਦਰ ਬਣਾਉਣ
ਵਰਗੀਆਂ ਅਲਾਮਤਾਂ ਸਾਨੂੰ ਮਨੁੱਖ ਬਣਨ ਸਮੇ ਹੀ ਚੁਬੰੜੀਆਂ ਹਨ
।
ਮਨੂੱਖ ਬੜੀ ਕੁੱਤੀ
ਚੀਜ ਹੈ ਅਤੇ ਚੋਟੀ ਦਾ ਚਲਾਕ ਮਕਾਰ ਤੇ ਧੋਖੇਬਾਜ
।
ਜਿਸ ਬਾਂਦਰ ਤੋ
ਮਨੂੱਖ ਬਣਿਆਂ ਉਸੇ ਬਾਂਦਰ ਨੂੰ ਹੀ ਮਦਾਰੀ ਬਣ ਕੇ ਉਸਦੇ ਗੱਲ ਵਿਚ ਰੱਸੀ ਪਾਕੇ
ਆਪਣੇ ਇਸ਼ਾਰਿਆਂ ਤੇ ਨਚਾਉਣ ਲੱਗ ਪਿਆ
।
ਉਸਦਾ ਹੀ
ਸਰੀਰ ਨੋਚਕ ੇ ਉਸਤੋ ਆਪਣੇ ਇਲਾਜ ਲਈ ਦਵਾਈਆਂ ਬਣਾਉਣ ਲੱਗ ਪਿਆ
।
ਹੁਸਿ਼ਆਰ ਕਿਸਮ ਦੇ
ਮਦਾਰੀ ਤਾਂ ਸੰਸਦ ਅਤੇ ਅਸੈਬੰਲੀਆਂ ਤੱਕ ਪਹੁੰਚ ਕੇ ਸਾਰਿਆਂ ਨੂੰ ਹੀ ਬਾਂਦਰ
ਸਮਝਣ ਲੱਗ ਪਏ
।
ਵੇਖੋ ਮਨੁੱਖ
ਮਦਾਰੀ ਹੋਣ ਦਾ ਲਾਭ ਵੀ ਲੈਦਾ ਹੈ ਅਤੇ ਟਪੁੱਸੀ ਮਾਰ ਕੇ ਬਾਂਦਰ ਦਾ ਹਿੱਸਾਂ ਵੀ
ਹੜੱਪ ਜਾਦਾ ਹੈ
।
ਮਨੁੱਖ ਕਿਸੇ ਬਾਂਦਰ
ਦੇ ਮਰ ਜਾਣ ਤੇ ਲੱਖਾਂ ਰੁਪਏ ਚੰਦਾ ਇਕੱਠਾ ਕਰਕੇ ਉਸਨੂੰ ਕੂੜੇ ਦੇ ਢੇਰ ਤੇ
ਸੁੱਟ ਕੇ ਚਲਾ ਜਾਦਾ ਹੈ
।
ਮਨੁੱਖ ਦੀ ਆਪਾ
ਧਾਪੀ ,
ਮਾਰਾਮਾਰੀ ਲਾਲਚ ਤਿਗੜੰਮਬਾਜੀ ,
ਹੇਰਾਫੇਰੀ
, ਝੂਠ ਫਰੇਬ ਤੇ
ਕਮੀਨੀਆਂ ਹਰਕੱਤਾਂ ਨੂੰ ਦੇਖਦੇ ਹੋਏ ਕੂਲ ਮਿਲਾਕੇ ਇਹੀ ਕਿਹਾ ਜਾ ਸਕਦਾ ਹੈ ਕਿ
ਮਨੁੱਖ ਬਾਂਦਰ ਹੀ ਰਹਿਦੰਾ ਤਾਂ ਠਕਿ ਸੀ
।
ਇਸ ਬਾਰੇ ਤੁਹਾਡਾ
ਕੀ ਖਿਆਲ ਹੈ
।
*****
ਅਮਰਜੀਤ ਬਬੱਰੀ
9, ਗਰੀਨ
ਐਵੇਨਿਉ,
ਬਸਤੀ ਗੋਬਿੰਦਗੜ੍ਹ
ਮੋਗਾ ਪੰਜਾਬ ,
ਇੰਡੀਆ।
94172-39493, 01636-238493
(21 ਮਈ
2007) ਯੂਨੀਕੋਡ