ਲੇਖ/ਖੋਜ/ਵਿਚਾਰ/ਰੀਵੀਊ/ਆਲੋਚਨਾ

ਸੰਤੁਲਿਤ ਨਾਰੀਵਾਦੀ ਪ੍ਰਵਚਨ : ਮੀਰਾ

-ਡਾ. ਰਜਨੀ ਰਾਣੀ-


-ਪਾਲ ਕੌਰ-
 

ਪਾਲ ਕੌਰ ਦਾ ਨਾਂ ਪੰਜਾਬੀ ਸਾਹਿਤ ਜਗਤ ਵਿਚ ਇਕ ਕਵਿਤਰੀ ਵਜੋਂ ਜਾਣਿਆ ਜਾਂਦਾ ਹੈਖ਼ਲਾਅਵਾਸੀ, ਮੈਂ ਮੁਖ਼ਾਤਿਬ ਹਾਂ, ਸਵੀਕਾਰ ਤੋਂ ਬਾਦ, ਇੰਜ ਨਾ ਮਿਲੀਂ, ਬਾਰਿਸ਼ ਅੰਦਰੇ-ਅੰਦਰ ਅਤੇ ਉਸ ਦੇ ਕਾਵਿ ਸੰਗ੍ਰਹਿ ਹਨਉਸ ਦੀ ਕਵਿਤਾ ਦਾ ਪਾਠ ਇਹ ਦਰਸਾਉਂਦਾ ਹੈ ਕਿ ਉਹ ਸਤੁੰਲਿਤ ਨਾਰੀਵਾਦੀ ਦ੍ਰਿਸ਼ਟੀਕੋਣ ਦੀ ਧਾਰਨੀ ਹੈਪਾਲ ਕੌਰ ਇਸੇ ਦ੍ਰਿਸ਼ਟੀਕੋਣ ਤੋਂ ਹੀ ਉਹ ਔਰਤ ਦੀਆਂ ਪ੍ਰਸਥਿਤੀਆਂ ਦਾ ਅਧਿਐਨ ਵਿਸ਼ਲੇਸ਼ਣ ਕਰਦੀ, ਨਾਰੀ ਦੇ ਮਨੋਭਾਵਾਂ ਨੂੰ ਪੇਸ਼ ਹੀ ਨਹੀਂ ਕਰਦੀ ਸਗੋਂ ਉਸ ਨੂੰ ਆਸ਼ਾਵਾਦੀ ਦਿਸ਼ਾ ਵੀ ਪ੍ਰਦਾਨ ਕਰਦੀ ਹੈ

ਇਕ ਲੰਬੀ ਕਾਵਿਕ ਯਾਤਰਾ ਤੋਂ ਬਾਦ ਪਾਲ ਕੌਰ ਮੀਰਾਵਾਰਤਕ ਦੀ ਪੁਸਤਕ ਜਾਂ ਰੇਖਾ ਚਿੱਤਰ ਨਾਲ ਸਾਡੇ ਸਾਹਮਣੇ ਆਉਂਦੀ ਹੈਇਸ ਰੇਖਾ ਚਿਤਰ ਵਿਚ ਪ੍ਰਗਟਾ ਦਾ ਮਾਧਿਅਮ ਭਾਵੇਂ ਵਾਰਤਕ ਹੈ ਪ੍ਰੰਤੂ ਨਾਰੀਵਾਦੀ ਦ੍ਰਿਸ਼ਟੀ ਨਿਰੰਤਰਤਾ ਵਿਚ ਉਸ ਦੇ ਅੰਗ ਸੰਗ ਹੈਜਿਨਾਂ ਕੁਝ ਵੀ ਪਾਲ ਕੌਰ ਨੇ ਇਨ੍ਹਾਂ ਰੇਖਾ ਚਿੱਤਰਾਂ ਵਿਚ ਲਿਖਿਆ ਹੈ ਉਹ ਇਕ ਸਧਾਰਣ ਇਸਤਰੀ ਦੇ ਸੰਦਰਭ ਵਿਚ ਹੈਇਨ੍ਹਾਂ ਰੇਖਾ ਚਿੱਤਰਾਂ ਨੂੰ ਪੜ੍ਹ ਕੇ ਇੰਝ ਲੱਗਦਾ ਹੈ ਕਿ ਇਸਤਰੀ ਦੇ ਬਾਰੇ ਪ੍ਰਮਾਣਿਕ ਵਿਸ਼ਲੇਸ਼ਣ ਇਸਤਰੀ ਹੀ ਦੇ ਸਕਦੀ ਹੈਮੀਰਾ ਨੂੰ ਪੜ੍ਹਦੇ ਹੋਏ ਔਰਤ ਦੀ ਇਕ ਸਹੀ ਤੇ ਇਮਾਨਦਾਰੀ ਵਾਲ਼ੀ ਤਸਵੀਰ ਅੱਖਾਂ ਦੇ ਸਾਹਮਣੇ ਤੈਰਦੀ ਹੈਇਹ ਸਮਝ ਵਿਚ ਆਉਂਦਾ ਹੈ ਕਿ ਸਮਾਜ ਵਿਚ ਅਨੇਕਾਂ ਔਰਤਾਂ ਹਨ ਜੋ ਸੰਤਾਪ ਭੋਗ ਰਹੀਆਂ ਹਨਇਹ ਉਹ ਔਰਤਾਂ ਹਨ ਜੋ ਓਸੇ ਘਰ ਵਲ ਮੁੜਨਾ ਲੋਚਦੀਆਂ ਹਨ ਜਿਸ ਤੋਂ ਭੱਜ ਕੇ ਉਨ੍ਹਾਂ ਨੇ ਆਪਣੇ ਆਪ ਨੂੰ ਮੁਕਤ ਕਰਨ ਦੀ ਕੋਸਿ਼ਸ਼ ਕੀਤੀ ਸੀ

ਪਾਲ ਕੌਰ ਦੇ ਇਨ੍ਹਾਂ ਰੇਖਾ ਚਿਤਰਾਂ ਵਿਚ ਦੁੱਖ ਹੈ, ਵੇਦਨਾ ਹੈ, ਨਿਰਾਸ਼ਾ ਹੈ, ਹੰਝੂ ਹਨ, ਅੰਤਰ ਮੁਖਤਾ ਹੈ ਅਤੇ ਅਸਿੱਧੀ ਪ੍ਰਗਟਾਅ ਸ਼ੈ਼ਲੀ ਦੀ ਪ੍ਰਧਾਨਤਾ ਵੀ ਹੈਪਰ ਨਾਲ ਹੀ ਬੇਚੈਨੀ ਵੀ ਹੈਇਹ ਝੋਰਾ ਤਤਕਾਲੀਨ ਅਤੇ ਅਜੋਕੀ ਭਾਰਤੀ ਨਾਰੀ ਦੇ ਜੀਵਨ ਦਾ ਯਥਾਰਥ ਹੈ ਅਤੇ ਸੰਭਾਵਨਾ ਵੀਪਾਲ ਕੌਰ ਭਾਰਤੀ ਨਾਰੀ ਦੇ ਜੀਵਨ ਅਨੁਭਵਾਂ, ਖਾਹਿਸ਼ਾਂ ਦੀ ਅਭਿਵਿਅਕਤੀ ਕਰਨ ਵਾਲੀ ਕਲਾਕਰ ਹੈ, ਭਾਰਤੀ ਗੁਲਾਮੀ ਦੀਆਂ ਗੁੰਝਲਦਾਰ ਪਰਤਾਂ ਦਾ ਵਿਸ਼ਲੇਸ਼ਣ ਤੇ ਮੁਕਤੀ ਦੀਆਂ ਸੰਭਾਵਨਾਵਾਂ ਨੂੰ ਫਰੋਲਣ ਵਾਲੀ ਦਾਰਸ਼ਨਿਕ ਵੀ ਹੈਪਾਲ ਕੌਰ ਨੇ ਰੇਖਾ ਚਿਤਰਾਂ ਨਾਲ ਸਧਾਰਣ ਹਾਸ਼ੀਏ ਤੇ ਜੀਵਨ ਜੀ ਰਹੀਆਂ ਔਰਤਾਂ ਨੂੰ  ਮੀਰਾ ਦੇ ਵਿਦਰੋਹੀ ਵਿਅਕਤੀਤਵ ਤੋਂ ਪ੍ਰੇਰਨਾ ਲੈ ਕੇ ਅੱਗੇ ਵਧਣ ਦਾ ਸੰਦੇਸ਼ ਦਿੱਤਾ ਹੈਸਮਾਜ ਨੇ ਨਾਰੀ ਨੂੰ ਮਰਦ ਦੀ ਸਹਾਇਤਾ ਤੇ ਇੰਨਾ ਨਿਰਭਰ ਕਰ ਦਿੱਤਾ ਹੈ ਕਿ ਉਸ ਦਾ ਸਾਰਾ ਤਿਆਗ, ਸਾਰਾ ਸਨੇਹ ਅਤੇ ਸੰਪੂਰਨ ਆਤਮ ਸਮਰਪਣ ਕੈਦੀ ਦੇ ਮਜਬੂਰੀ ਵੱਸ ਨਿਭਾਏ ਫ਼ਰਜ਼ਾਂ ਬਰਾਬਰ ਹੈਭਾਰਤੀ ਸਮਾਜ ਵਿਚ ਅਜਿਹੇ ਲੋਕਾਂ ਦੀ ਕਮੀ ਨਾ ਪਹਿਲਾਂ ਸੀ ਤੇ ਅੱਜ ਹੈ ਜਿਹੜੇ ਭਾਰਤੀ ਸਭਿਅਤਾ ਅਤੇ ਸਭਿਆਚਾਰ ਦੀ ਪੁਰਾਤਨਤਾ ਦੀ ਦੁਹਾਈ ਦੇ ਨਾਰੀ ਨੂੰ ਗੁਲਾਮ ਰੱਖਣਾ ਚਾਹੁੰਦੇ ਹਨ ਉਨ੍ਹਾਂ ਲੋਕਾਂ ਦੀ ਸੋਚ ਵਿਚਾਰਾਂ ਦੀ ਆਲੋਚਨਾ ਕਰਦੀ ਹੋਈ ਪਾਲ ਕੌਰ ਔਰਤਾਂ ਦੀ ਅਜਿਹੀ ਸਥਿਤੀ ਨੂੰ ਨਿਅਤੀ ਮੰਨ ਕੇ ਨਹੀਂ ਦੇਖਦੀ ਬਲਕਿ ਉਨ੍ਹਾਂ ਸਥਿਤੀਆਂ ਦੇ ਜਿੰਮੇਵਾਰ ਤੱਤਾਂ, ਪਿਤਰ ਸੱਤਾ, ਸਮਾਜਿਕ ਸੰਰਚਨਾ ਦੇ ਨਿਯਮਾਂ ਦਾ ਮੂਲ਼ ਵੀ ਤਲਾਸ਼ਦੀ ਹੈ ਕਿ ਉਨ੍ਹਾਂ ਦੀ ਇਸ ਕਮਜ਼ੋਰੀ ਤੇ ਦੁੱਖ ਦੀ ਸਥਿਤੀ ਕਿਸਨੇ ਬਣਾਈ ਹੈ ਅਤੇ ਕਿਉਂ? ਇਹ ਕੁਝ ਉਹ ਵਾਰਤਕ ਵਿਚ ਹੀ ਕਰ ਸਕਦੀ ਸੀਪਿਤਰ ਸੱਤਾ ਦੇ ਵਿਰੁੱਧ ਕੁਝ ਲਿਖਣਾ ਜਾਂ ਬੋਲਣਾ ਇੰਨਾ ਸਰਲ ਨਹੀਂ ਹੈ ਕਿਉਂਕਿ ਪਿਤਰੀ ਵਿਚਾਰਧਾਰਾ ਨੂੰ ਔਰਤਾ ਇੰਨੀ ਗਹਿਰਾਈ ਤਕ ਅਪਣਾ ਚੁੱਕੀਆਂ ਹਨ ਕਿ ਪਿਤਰਕ ਪ੍ਰਤਿਮਾਨਾਂ ਦਾ ਵਿਰੋਧ ਕਰਨਾ ਉਨ੍ਹਾ ਨੰ ਠੀਕ ਨਹੀਂ ਲੱਗਦਾਉਹ ਖੁਦ ਹੀ ਪਰੰਪਰਾ ਦੇ ਅਰਥਾਂ, ਸਥਿਤੀਆਂ, ਸੰਸਕਾਰਾਂ ਵਿਚ ਜਕੜੇ ਰਹਿਣਾ ਚਾਹੁੰਦੀਆਂ ਹਨਅੱਜ 21ਵੀਂ ਸਦੀ ਵਿਚ ਵੀ ਭਾਰਤੀ ਔਰਤ ਮਾਤਾਪਿਤਾ ਦੁਆਰਾ ਚੁਣੇ ਵਰ ਨੂੰ ਅਸਵੀਕਾਰ ਕਰਨ ਦਾ ਸਾਹਸ ਨਹੀਂ ਕਰ ਸਕਦੀਪਰ ਮੀਰਾ 16 ਵੀਂ ਸਦੀ ਵਿਚ ਵੀ ਮਾਤਾ-ਪਿਤਾ ਦੇ ਸਾਹਮਣੇ ਗਿਰਧਰ ਗੋਪਾਲ ਨੂੰ ਆਪਣਾ ਵਰ ਸਵੀਕਾਰ ਕਰ ਇਕ ਉਦਾਹਰਣ ਪੇਸ਼ ਕਰਦੀ ਹੈਵੇਦਾਂ ਨੇ ਉਸ ਨੂੰ ਸਮਾਜਿਕ ਰੂੜ੍ਹੀਆਂ ਨਾਲ ਲੜਨ ਦੀ ਮਜਬੂਰੀ ਦਿੱਤੀ ਸੀ ਇਸ ਲਈ ਉਹ ਆਪਣੇ ਪਰਿਵੇਸ਼ ਤੋਂ ਦਵੰਦ ਦੀ ਸਥਿਤੀ ਵਿਚ ਰਹੀ ਮੀਰਾ ਦੇ ਜੀਵਨ ਦੀ ਸਭ ਤੋਂ ਵੱਡੀ ਵਿਸ਼ੇਸਤਾ ਇਹੋ ਸੀ ਕਿ ਉਹ ਸਭ ਵਿਰੋਧਾਂ ਦੇ ਬਾਵਜੂਦ ਦੁੱਖ-ਸੁੱ਼ਖ ਸਹਿੰਦੀ ਵਿਦਰੋਹੀ ਰਹੀਮੀਰਾ ਭਾਰਤੀ ਸਾਹਿਤ ਵਿਚ ਸਾਹਿਤ ਵਿਚ ਸਾਮੰਤੀ ਪਰੰਪਰਾ ਦੇ ਵਿਰੁੱਧ ਪਹਿਲੀ ਚਿੰਗਾਰੀ ਸੀਮੀਰਾ ਨੇ ਭਾਰਤੀ ਇਸਤਰੀ ਨੂੰ ਆਤਮ ਗੌਰਵ ਅਤੇ ਸਵੈਮਾਨ ਨਾਲ ਜੀਣ ਦਾ ਸੰਦੇਸ਼ ਦਿੱਤਾਲੋਕ ਲਾਜ ਦੇ ਡਰ ਦੀ ਉਸ ਨੂੰ ਕੋਈ ਚਿੰਤਾ ਨਹੀਂ ਸੀ

ਮੱਧਕਾਲ ਵਿਚ ਨਾਰੀ ਦੀ ਸੁਤੰਤਰਤਾ ਅਤੇ ਪੁਰਸ਼ ਨਿਰਪੇਖ ਭੂਮਿਕਾ ਦਾ ਪੱਥ ਪ੍ਰਦਰਸ਼ਨ ਕਰਨ ਵਾਲੀ ਔਰਤ ਸੀ ਮੀਰਾਉਸ ਨੇ ਇਸਤਰੀਆਂ ਦੇ ਲਈ ਨਵੀਨ ਉਦਾਹਰਣ ਪੇਸ਼ ਕੀਤੀ ਕਿ ਇਸਤਰੀ ਲਈ ਪੁਰਸ਼ ਨਿਰਪੇਖ ਵਿਅਕਤੀਤਵ ਦਾ ਵਿਕਾਸ ਸੰਭਵ ਹੈਮੀਰਾ ਦੇ ਵਿਅਕਤੀਤਵ ਨਾਲ ਨਾਰੀ ਜੀਵਨ ਦੇ ਸੰਦਰਭ ਵਿਚ ਪੁਰਸ਼ ਦੀ ਕੇਂਦਰੀ ਸਥਿਤੀ ਮਹੱਤਵਹੀਣ ਹੋ ਜਾਂਦੀ ਹੈਪਾਲ ਕੌਰ ਦੇ ਰੇਖਾ ਚਿੱਤਰ ਵੀ ਅਜਿਹੀਆਂ ਔਰਤਾਂ ਦੇ ਚਿੱਤਰਾਂ ਦੀ ਪੇਸ਼ਕਾਰੀ ਹੈਔਰਤ  ਮਰਦ ਨਾਲੋਂ ਵਧੇਰੇ ਭਾਵੁਕ ਰਹੀ ਹੈ ਇਸ ਲਈ ਉਹ ਚਾਹੁੰਦੇ ਹੋਏ ਵੀ ਆਪਣੇ ਰਿਸ਼ਤਿਆਂ ਨੂੰ ਨਕਾਰ ਨਹੀਂ ਸਕਦੀਨਾਰੀਵਾਦੀ ਨਾਅਰੇ ਉਸ ਨੂੰ ਪਰੇਸ਼ਾਨ ਤਾਂ ਕਰਦੇ ਹਨ ਪਰ ਉਹ ਆਪਣੀ ਪਰੰਪਰਾਗਤ ਸਥਿਤੀ ਤੋਂ ਪਾਰ ਨਹੀਂ ਜਾ ਸਕਦੀਪਹਿਲੇ ਰੇਖਾ ਚਿੱਤਰ ਵਿਚ ਪੇਸ਼ ਬਿਮਲਾ ਭਰਾਵਾਂ ਭਰਜਾਈਆਂ ਵੱਲੋਂ ਤ੍ਰਿਸਕਾਰੀ ਜਾਣ ਤੋਂ ਬਾਦ, ਪਤੀ ਦਾ ਘਰ ਛੱਡਣ ਤੇ ਨੂੰਹਾਂ-ਪੁੱਤਰਾਂ ਤੋਂ ਵੱਖ ਹੋ ਕੇ ਸਭ ਰਿਸ਼ਤੇ ਖਤਮ ਕਰਨ ਤੋਂ ਬਾਦ ਵੀ ਮੋਹ ਦੀ ਤੰਦ ਨਾਲ਼ ਬੱਝੀ ਰਹਿੰਦੀ ਹੈਇਸੇ ਲਈ ਉਹ ਭਤੀਜੇ ਦੇ ਵਿਆਹ ਉੱਤੇ ਜਾਣ ਤੇ ਉਸ ਉੱਤੇ ਖਰਚ ਹੋਣ ਵਾਲੇ ਪੈਸਿਆਂ ਦੀ ਗਲ ਵਾਰਡਨ ਨਾਲ ਕਰਦੀ ਹੈਆਪਣੀ ਕਿਸਮਤ ਵਿਚ ਲਿਖਿਆ ਦੁੱਖ ਮੰਨਣਾ ਵੀ ਉਸ ਦੀ ਭਾਰਤੀ ਸੋਚ ਨੂੰ ਹੀ ਪ੍ਰਗਟਾਉਂਦਾ ਹੈਔਰਤ ਦੀ ਟੁੱਟਦੀ ਗ੍ਰਹਿਸਥੀ ਦਾ ਅਸਰ ਉਸ ਦੇ ਨਾਲਨਾਲ ਉੁਸ ਦੀ ਔਲਾਦ ਤੇ ਵੀ ਪੈਂਦਾ ਹੈਤਦ ਹੀ ਬਿਮਲਾ ਦੇ ਪੁੱਤਰ ਰਾਜ਼ੇਸ਼ ਦੀ ਸਖਸ਼ੀਅਤ ਕਮਜ਼ੋਰ ਰਹਿ ਜਾਂਦੀ ਹੈਪੇਕਿਆਂ ਵੱਲੋਂ ਕੀਤੀ ਗਈ ਥੋੜ੍ਹੀ ਜਿਹੀ ਕਾਹਲੀ ਹੀ ਉਸ ਨੂੰ ਤੇ  ਉਸ ਦੇ ਪੁੱਤਰ ਘਰ ਗ੍ਰਹਿਸਤੀ ਨਾਲੋਂ ਤੋੜਦੀ ਹੈਜਵਾਨੀ ਦੇ ਜ਼ੋਸ਼ ਵਿਚ ਅਜਿਹਾ ਕਰਨਾ ਆਸਾਨ ਹੈ ਪਰ ਇਕ ਉਮਰ ਤੋਂ ਬਾਦ ਕੁਝ ਹੋਰ ਮਹਿਸੂਸ ਹੁੰਦਾ ਹੈ ਜਿਵੇਂ ਬਿਮਲਾ ਆਖਦੀ ਹੈ : ਉਨ੍ਹਾਂ ਤੇ ਕਾਹਦਾ ਗੁੱਸਾ? ਜਨਾਨੀਆਂ ਈ ਮਾੜੀਆਂ ਜੁੜੀਆਂ ਨੇ ਸਭ ਨੂੰਅਸਲ ਵਿਚ ਔਰਤ ਈ ਔਰਤ ਦੀ ਦੁਸ਼ਮਣ ਏ ਮੈਡਮ ਨਾਲੇ ਆਦਮੀ ਬਿਨ੍ਹਾਂ ਕਿੱਥੇ ਕਦਰ ਏ ਔਰਤ ਦੀ

 ਇਸ ਤਰ੍ਹਾਂ ਆਤਮ ਨਿਰਭਰ ਹੁੰਦੇ ਹੋਏ ਵੀ ਬਿਮਲਾ ਆਪਣੇ ਆਪ ਨੂੰ ਇੱਕਲਾ ਮਹਿਸੂਸ ਕਰਦੀ ਹੈਸਚੱਾਈ ਤੋਂ ਕਦੇ ਮੂੰਹ ਨਹੀਂ ਮੋੜਿਆ ਜਾ ਸਕਦਾਦੂਜਾ ਰੇਖਾ ਚਿੱਤਰ ਦਰਸਾਉਂਦਾ ਹੈ ਕਿ ਔਰਤ ਮਰਦ ਦਾ ਰਿਸ਼ਤਾ ਕੁਦਰਤੀ ਤੇ ਸੁਭਾਵਿਕ ਹੈਗੱਲ ਸਿਰਫ਼ ਸੋਚ ਦੀ ਹੈ ਤਦੇ ਤਾਂ ਮਿਸਿਜ਼ ਖੰਨਾ ਇਸ ਗੱਲ ਨੂੰ ਸਵੀਕਾਰਦੀ ਹੈ ਕਿ ਮਾਪੇ ਧੀਆਂ ਨੂੰ ਨਾ ਰੱਖ ਸਕਦੇ ਹਨ ਤੇ ਨਾ ਹੀ ਉਨ੍ਹਾਂ ਨੇ ਇਕ ਉਮਰ ਆਣ ਤੇ ਰਹਿਣਾ ਹੈ ਪਰ ਇਹ ਸੋਚਣਾ ਫਜ਼ੂਲ ਹੈ ਕਿ ਕੋਈ ਕਿੰਨਾ ਚਿਰ ਕਿਸੇ ਨਾਲ ਚਲ ਸਕਦਾ ਹੈਤੁਰਨਾ ਤਾਂ ਆਪਣੇ ਪੈਰੀਂ ਆਪ ਹੀ ਹੈਪਰ ਜਦੋਂ ਜੀਵਨ ਸਾਥੀ ਰਾਹਾਂ ਦੇ ਵਿਚ ਛੱਡ ਕੇ ਚਲਾ ਜਾਂਦਾ ਹੈ ਤਾਂ ਔਰਤ ਉਦਾਸ ਹੋ ਜਾਂਦੀ ਹੈਇਸ ਉਦਾਸੀ ਦਾ ਪੁਰਸ਼ ਸਮਾਜ ਲਾਭ ਉਠਾਉਂਦਾ ਹੈੳੇੁਹ ਹਮਦਰਦੀ ਕਰਕੇ ਉਸ ਨੂੰ ਜਿੱਤਣ ਦੀ ਕੋਸਿ਼ਸ਼ ਕਰਦਾ ਹੈਅਜਿਹੇ ਆਤਮ ਵਿਸ਼ਵਾਸ ਦੇ ਰਾਹ ਤੇ ਚਲਦਿਆਂ ਔਰਤਾਂ ਨੂੰ ਅਨੇਕਾਂ ਦੁੱਖ ਸਹਿਣੇ ਪੈਂਦੇ ਹਂਨਆਤਮ ਵਿਸ਼ਵਾਸ਼ ਮਨੁੱਖ ਨੂੰ ਸਵੈਮਾਨ ਦੀ ਜਿ਼ੰਦਗੀ ਜੀਣਾ ਸਿਖਾਉਂਦਾ ਹੈਆਪਣੇ ਤੱਕ ਮਹਿਦੂਦ ਰਹਿਣ ਦੀ ਆਦਤ ਨਾਲ ਮਨੁੱਖ ਨੂੰ ਇੱਕਲੇ ਰਹਿਣਾ ਔਖਾ ਨਹੀਂ ਸਗੋਂ ਵਧੀਆਂ ਤੇ ਸਹਿਜ ਆਨੰਦ ਜਾਪਦਾ ਹੈ ਇਹੋ ਤੱਥ ਇਸ ਅੰਕ ਤੋਂ ਉਜਾਗਰ ਹੁੰਦਾ ਹੈ ਪਰ ਮਿਸਿਜ਼ ਖੰਨਾ ਦੇ ਇਸ ਵਾਕ ਤੋਂ ਕਿ ਨਹੀਂ ਬੇਟੀ ਤੁਹਾਡੀ ਤਾਂ ਅਜੇ ਸਾਰੀ ਜਿੰ਼ਦਗੀ ਪਈ ਏਤੁਸੀਂ ਕਿਉਂ ਅਜਿਹੀਆਂ ਗੱਲਾਂ ਕਰਦੇ ਹੋਸਾਫ਼ ਜ਼ਾਹਿਰ ਹੈ ਕਿ ਨਾਰੀ ਆਤਮ ਵਿਸ਼ਵਾਸ ਤੇ ਸਵੈਮਾਨ ਨਾਲ ਭਰ ਜਾਣ ਤੋਂ ਬਾਦ ਵੀ ਇੱਕਲਤਾ ਨੂੰ ਆਪਣੇ ਧੁਰ ਅੰਦਰ ਸਮਾ ਲੈਂਦੀ ਹੈਇਹ ਉਸ ਦੇ ਕੁਦਰਤੀ ਸੁਭਾਅ ਦਾ ਹੀ ਸੱਚ ਹੈ

ਔਰਤ ਦਾ ਸੱਚ ਇਹੋ ਹੈ ਕਿ ਉਹ ਜਿਸ ਰਿਸ਼ਤੇ ਨੂੰ ਇਕ ਵਾਰ ਸਿ਼ੱਦਤ ਨਾਲ ਅਪਣਾ ਲੈਂਦੀ ੇਹੈ ਉਹ ਉਸ ਤੋਂ ਠੱਗੀ ਜਾਣ ਦੇ ਬਾਵਜੂਦ ਉਸ ਰਿਸ਼ਤੇ ਦੀ ਪੰਡ ਨੂੰ ਆਪਣੇ ਸਿਰ ਤੇ ਚੁੱਕੀ ਫਿਰਦੀ ਹੈਇਹੋ ਤੀਸਰੇ ਰੇਖਾ ਚਿੱਤਰ ਦਾ ਸੱਚ ਹੈਰੀਤਾ ਵੀ ਇਕ ਅਜਿਹੀ ਔਰਤ ਹੈ ਜੋ ਆਤਮ ਨਿਰਭਰ ਹੋਣ ਤੋਂ ਬਾਦ ਆਪਣੇ ਪਤੀ ਨੂੰ ਨਹੀਂ ਭੁੱਲਦੀ ਜਦੋਂ ਕਿ ਉਸ ਦਾ ਉਸ ਆਦਮੀ ਨਾਲ ਕੋਈ ਰਿਸ਼ਤਾ ਬਣ ਹੀ ਨਹੀਂ ਸੀ ਪਾਇਆਇਸ ਗੱਲ ਦੀ ਦੋਸ਼ੀ ਵੀ ਉਹ ਆਪਣੇ ਪਤੀ ਨੂੰ ਨਹੀਂ ਮੰਨਦੀਉਸ ਦਾ ਮੰਨਣਾ ਸੀ ਕਿ ਉਹ ਤਾਂ ਆਪਣੇ ਮਾਂ-ਬਾਪ ਦੇ ਦਬਾਅ ਦੇ ਕਾਰਨ ਉਸ ਨਾਲ ਵਿਆਹੁਤਾ ਜਿ਼ੰਦਗੀ ਨਹੀਂ ਸੀ ਮਾਣ ਸਕਿਆਭਾਵੇਂ ਰੀਤਾ ਅੱਜ ਆਪਣੇ ਪੈਰਾਂ ਤੇ ਖੜੀ ਹੈ ਤਦ ਵੀ ਉਸ ਦੇ ਚਿਹਰੇ ਤੇ ਜਿੰ਼ਦਗੀ ਨਜ਼ਰ ਨਾ ਆਉਣ ਦੀ ਗੱਲ ਤੋਂ ਬਿਰਤਾਤਕਾਰਾ ਨੂੰ ਜਾਪਦਾ ਹੈ ਜਿਵੇਂ ਕਿਸੇ ਤਲਾਬ ਵਿਚ ਪਾਣੀ ਠਹਿਰ ਗਿਆ ਹੋਵੇਇਹੋ ਵਾਕ ਔਰਤ ਦੇ ਅੰਦਰ ਦੇ ਸੱਚ ਨੂੰ ਉਜਾਗਰ ਕਰਦਾ ਹੈ

ਔਰਤਾਂ ਆਰਥਕਤਾ ਵਿਚ ਬਰਾਬਰ ਦੀਆਂ ਹਿੱਸੇਦਾਰ ਹੁੰਦੀਆਂ ਹੋਈਆਂ ਵੀ ਹਾਸ਼ੀਏ ਤੇ ਹੀ ਰਹੀਆਂ ਹਨਉਨ੍ਹਾਂ ਦੀ ਜਿ਼ੰਦਗੀ ਵਿਚ ਵਿਸੇ਼ਸ ਤਬਦੀਲੀ ਨਹੀਂ ਆਈਪੁਰਸ਼ ਅਤੇ ਇਸਤਰੀ ਇਕ ਦੂਜੇ ਦੇ ਸਹਾਇਕ ਜ਼ਰੂਰ ਹੁੰਦੇ ਹਨ ਪਰ ਇਸ ਸਹਾਇਕਪਣ ਵਿਚ ਪੁਰਸ਼ ਦੀ ਸ਼ਕਤੀ ਨੂੰ ਵਧੇਰੇ ਮਾਨਤਾ ਦਿੱਤੀ ਗਈ ਹੈਇਸੇ ਲਈ ਦਾਜ ਜਿਹੀ ਸਮੱਸਿਆ ਦੇ ਕਾਰਨ ਅਨੇਕਾਂ ਘਰ ਪਰਿਵਾਰ ਟੁੱਟਦੇ ਹਨ।। ਔਰਤ ਮਰਦ ਦਾ ਰਿਸ਼ਤਾ ਕੁਦਰਤੀ ਵੀ ਹੈ ਤੇ ਸਮਾਜਿਕ ਵੀਜੀਵਨ ਸਿਰਜਣਾ ਦਾ ਇਹੀ ਆਧਾਰ ਹੈਇਸੇ ਤਲਾਸ਼ ਵਿਚ ਉਹ ਹਰ ਮਰਦ ਦੇ ਹੱਥੋਂ ਠੱਗੀ ਜਾਂਦੀ ਹੈਉਸ ਦੀ ਤਲਾਸ਼ ਕੇਵਲ ਇੰਨੀ ਹੀ ਹੁੰਦੀ ਹੈ ਕਿ ਇੱਕਲਾ ਮਨੁੱਖ ਕਿਵੇਂ ਵਕਤ ਕੱਟੇਇਸੇ ਇਕੱਲਤਾ ਨੂੰ ਭਰਨ ਲਈ ਉਹ ਆਪਣੇ ਜੀਵਨ ਸਾਥੀ ਦੀ ਤਲਾਸ਼ ਵਿਚ ਲਗਾਤਾਰ ਆਪਣੇ ਖ਼ੁਦ ਨਾਲ ਹੀ ਧੋਖਾ ਕਰਦੀ ਰਹਿੰਦੀ ਹੈ

ਇਸ ਪੁਸਤਕ ਦਾ ਪੰਜਵਾਂ ਅੰਕ ਵੀ ਬੇਲਾ ਜਿਹੀ ਔਰਤ ਦੀ ਸਥਿਤੀ ਨੂੰ ਦਰਸਾਉਂਦਾ ਹੈ ਜੋ ਗਰੀਬ ਹੋਣ ਦੀ ਸਥਿਤੀ ਤੇ ਦਾਜ ਨਾ ਦੇਣ ਦੀ ਸਥਿਤੀ ਕਾਰਨ ਇੱਕਲਿਆਂ ਜੀਵਨ ਗੁਜ਼ਾਰਨ ਦੀ ਰਾਹ ਲੱਭਦੀ ਹੈ ਪਰ ਉਹ ਇਸ ਰਾਹ ਵਿਚ ਇਕ ਮਰਦ ਦਾ ਸਹਾਰਾ ਲੈਂਦੀ ਹੈ ਤੇ ਉਹ ਮਰਦ ਉਸ ਨੂੰ ਵਿਆਹ ਦੇ ਬੰਧਨ ਵਿਚ ਬੰਨ੍ਹ ਕੇ ਉਸ ਨੂੰ ਕੇਵਲ ਆਪਣੀ ਬੀਮਾਰ ਪਤਨੀ ਤੇ ਬੱਚਿਆਂ ਦੀ ਸੇਵਿਕਾ ਬਣਨ ਲਈ ਮਜਬੂਰ ਕਰ ਦਿੰਦਾ ਹੈ ਜੋ ਬੇਲਾ ਨੂੰ ਪਸੰਦ ਨਹੀਂ ਇਸ ਕਰਕੇ ਉਹ ਉਸ ਨੂੰ ਛੱਡ ਦਿੰਦੀ ਹੈ ਮਰਦ ਸਮਾਜ ਆਪ ਭਾਵੇਂ ਔਰਤ ਨੂੰ ਛੱਡ ਦੇਵੇ ਪਰ ਇਕ ਔਰਤ ਵੱਲੋਂ ਘਰ ਛੱਡਣ ਨੂੰ ਉਹ ਆਪਣੀ ਬੇਇੱਜ਼ਤੀ ਸਮਝਦਾ ਹੈ, ਇਸੇ ਲਈ ਪੁਲਿਸ ਦਾ ਸਹਾਰਾ ਵੀ ਲੈਂਦਾ ਹੈਪਰ ਬੇਲਾ ਦੇ ਬਗਾਵਤ ਭਰੇ ਬੋਲ ਪੁਲਿਸ ਨੂੰ ਵਾਪਸ ਜਾਣ ਲਈ ਮਜਬੂਰ ਕਰ ਦਿੰਦੇ ਹਂਨਬੇਲਾ ਜਿਹੀਆਂ ਔਰਤਾਂ ਨੂੰ ਹਰ ਮਰਦ ਆਪਣੀ ਕਾਮ ਤ੍ਰਿਪਤੀ ਦਾ ਸਾਧਨ ਬਣਾਉਣਾ ਤਾਂ ਲੋਚਦਾ ਹੈ ਪਰ ਯਥਾਰਥ ਵਿਚ ਆਪਣੀ ਪਤਨੀ ਬਣਾਉਣ ਤੋਂ ਸੰਕੋਚ ਕਰਦਾ ਹੈਇਸ ਪ੍ਰਕਾਰ ਔਰਤ ਆਪਣੇ ਅੰਦਰਲੇ ਸਵਾਲਾਂ ਦਾ ਦਮ ਘੁੱਟ ਕੇ ਆਪਣੇ ਆਪ ਨੂੰ ਅਸਲੋਂ ਭੁੱਲ ਜਾਣ ਦੀ ਕੋਸਿ਼ਸ ਕਰਦੀ ਹੈਇੰਨਾ ਕੁਝ ਹੋ ਜਾਣ ਦੇ ਬਾਦ ਵੀ ਉਹ ਸੁਰੱਖਿਆ ਲਈ ਮਰਦਾਂ ਦਾ ਹੀ ਆਸਰਾ ਭਾਲਦੀ ਹੈ

ਛੇਵਾਂ ਰੇਖਾ ਚਿੱਤਰ ਤ੍ਰਿਸ਼ਨਾ ਦਾ ਹੈ ਜੋ ਆਪਣੀ ਹੀ ਜ਼ਿੰਦਗੀ ਨਾਲ ਫੱਲਰਟ ਕਰਦੀ ਹੈਉਸ ਦਾ ਮੰਨਣਾ ਹੈ ਕਿ ਅਗਰ ਸਾਥੀ ਦੀ ਲੋੜ ਵਿਆਹ ਨਾਲ ਪੂਰੀ ਹੁੰਦੀ ਹੋਵੇ ਤਾਂ ਫਿਰ ਵਿਆਹੇ ਹੋਏ ਕਿਉ਼ਂ ਫਿਰਦੇ ਨੇ ਦੂਸਰੀਆਂ ਮਗਰਆਪਣੇ ਆਪ ਨਾਲ ਦਵੰਦ, ਆਪਣੇ ਆਪ ਨੂੰ ਮਿਲਣ ਤੋਂ ਕਤਰਾਉਣਾ ਇਹ ਸਭ ਇੱਕਲੇਪਨ ਦੇ ਹੀ ਲੱਛਣ ਹਨ ਇਸੇ ਇੱਕਲ ਨੂੰ ਭਰਨ ਲਈ ਹੋਰ ਸਹਾਰੇ ਤਲਾਸ਼ਣਾ ਹੀ ਇਸ ਰੇਖਾ ਚਿੱਤਰ ਨੂੰ ਸਪੱਸ਼ਟ ਕਰਦਾ ਹੈਉਦਾਹਰਣ ਦੇ ਤੌਰਤੇ ਕੰਮ ਕਰਦੀ ਕਰਾਂਉਦੀ ਸੰਵਾਦ ਬੁਣਦੀ-ਸੁਣਾਉਂਦੀ, ਤੋਹਫੇ ਇੱਕਠੇ ਕਰਦੀ ਤ੍ਰਿਸ਼ਨਾ ਆਪਣੇ ਅੰਦਰਲੇ ਖਲਾਅ ਨੂੰ ਬਾਹਰ ਫੈਲਾਉਂਦੀ  ਹੈ-ਹਰ ਸੰਪਰਕ ਦੇ ਬਿਲਕੁਲ ਸਮਾਂਤਰ, ਸੰਪਰਕ ਜੋ ਕਦੇ ਕੋਈ ਰਿਸ਼ਤਾ ਨਹੀਂ ਬਣਦਾਤ੍ਰਿਸ਼ਨਾ ਦਾ ਮੰਨਣਾ ਹੈ ਕਿ, “ਜਿਸ ਬੰਦੇ ਨੂੰ ਸੀਰੀਅਸਲੀ ਲੈ ਲਵੋ ਉਹਦੇ ਛੁੱਟਣ ਤੇ ਤਾਂ ਟੁੱਟ ਜਾਂਦਾ ਹੈ ਬੰਦਾ ਇਸ ਲਈ ਕਿਉਂ ਕਰਨੇ ਆਪਣੇ ਟੁਕੜੇਸੋ ਆਪ ਸਾਬਤ ਰਹੋ ਤੇ ਸੁਣੋ ਵਧੀਆਂ-ਵਧੀਆਂ ਸੰਵਾਦ ਤੇ ਮਾਣੋ ਮੌਜਾਂਤ੍ਰਿਸ਼ਨਾ ਦੀ ਅਜਿਹੀ ਵਿਚਾਰਧਾਰਾ ਦਾ ਦੋਸ਼ੀ ਇਹ ਪੁਰਸ਼ ਪ੍ਰਧਾਨ ਸਮਾਜ ਹੀ ਹੈ ਜਿਸ ਨੇ ਉਸ ਦੀਆਂ ਭਾਵਨਾਵਾਂ ਨੂੰ ਨਾਕਾਰਾਤਮਕ ਬਣਾ ਦਿੱਤਾ ਹੈ ਕਿ ਉਹ ਆਪਣੀ ਇਕੱਲਤਾ ਨੂੰ ਪਦਾਰਥਕ ਵਸਤੂਆਂ ਨਾਲ ਭਰ ਕੇ ਖੁਸ਼ੀ ਮਹਿਸੂਸ ਕਰਦੀ ਹੈ, ਪਰ ਹੈ ਉਹ ਅਸਲੋਂ ਇੱਕਲੀ

ਸੱਤਵਾਂ ਰੇਖਾ ਚਿੱਤਰ ਸਮਾਜ ਦੇ ਕੋਝੇਪਣ ਨੂੰ ਦਰਸਾਉਂਦਾ ਹੈ ਜਿਸ ਵਿਚ ਅਨੇਕਾਂ ਵਹਿਮਾਂ ਭਰਮ ਪਲ ਰਹੇ ਹਂਨਜਿਸ ਕਾਰਨ ਅਨੇਕਾਂ ਔਰਤਾਂ ਨੂੰ ਹੀ ਇਸ ਦਾ ਦੋਸ਼ੀ ਠਹਿਰਾਇਆ ਜਾਂਦਾ ਹੈਸਮਾਜ ਵਿਚ ਵਿਆਹ ਲੜਕਾ ਲੜਕੀ ਦੀ ਪਸੰਦ ਨਾ ਪਸੰਦ ੳੁੱਤੇ ਅਧਾਰਿਤ ਨਾ ਹੋਕੇ ਜਨਮ ਕੁੰਡਲੀਆਂ ਉਤੇ ਤੈਅ ਹੁੰਦਾ ਹੈਦੁੱਖ ਤਾਂ ਇਸ ਗੱਲ ਦਾ ਹੈ ਕਿ ਪੜ੍ਹ ਲਿਖ ਕੇ ਵੀ ਲੋਕ ਇੰਨ੍ਹਾਂ ਵਿਚ ਵਿਸਵਾਸ਼ ਕਰਦੇ ਹਂਨਗੀਤਾ ਦਾ ਰੇਖਾ ਚਿੱਤਰ ਵੀ ਇਹੋ ਦਰਸਾਉ਼ਦਾ ਹੈਪਿਆਰ ਦੀ ਆਧਾਰਸਿ਼ਲਾ ਵਿਸਵਾਸ਼ ਹੈ ਪਰ ਜਦੋਂ ਪ੍ਰੋ: ਪਵਨ ਗੀਤਾ ਦਾ ਵਿਸ਼ਵਾਸ ਤੋੜਦਾ ਹੈ ਤਾਂ ਉਹ ਧੁਰੋਂ ਹੀ ਟੁੱਟ ਜਾਂਦੀ ਹੈਪਰ ਸੱਚ ਤਾਂ ਇਹ ਹੈ ਕਿ ਗੀਤਾ ਦਾ ਮੰਗੇਤਰ ਤੇ ਪ੍ਰੋ: ਪਵਨ ਜਿਹੇ ਲੋਕ ਹੀ ਅਜਿਹੇ ਗ੍ਰਹਿ ਹਨ ਜੋ ਔਰਤਾਂ ਦੇ ਜੀਵਨ ਵਿਚ ਕੁੰਡਲੀ ਮਾਰ ਕੇ ਬੈਠ ਜਾਂਦੇ ਹਨ

ਅਗਲਾ ਰੇਖਾ ਚਿੱਤਰ ਬੱਬੂ ਤੇ ਵਿਜੈ ਦੇ ਆਪਸੀ ਸਮਲਿੰਗਕ ਰਿਸ਼ਤੇ ਨੂੰ ਦਰਸਾਉਂਦਾ ਹੈ ਸਮਲਿੰਗੀ ਕਾਮੁਕਤਾ ਇਕ ਐਸਾ ਤਰੀਕਾ ਹੈ ਜਿਸ ਦੇ ਮਾਧਿਅਮ ਰਾਹੀਂ ਇਸਤਰੀ ਆਪਣੀ ਸਮੱਸਿਆ ਦਾ ਦੱਬੀਆਂ ਭਾਵਨਾਵਾਂ ਦਾ ਕਥਾਰਸਿਸ ਕਰਦੀ ਹੈ।। ਇਹ ਵਿਸੇਸ ਸਥਿਤੀ ਜੀਵਨ ਦਾ ਹੀ ਦ੍ਰਿਸ਼ਟੀਕੋਣ ਹੈ ਜਿਸ ਦੀ ਜ਼ਿੰਮੇਵਾਰ ਸਮਾਜਿਕ, ਸਰੀਰਕ ਤੇ ਮਾਨਸਿਕ ਦਸ਼ਾ ਹੁੰਦੀ ਹੈ

ਮੀਰਾ ਦੇ ਰੇਖਾ ਚਿੱਤਰ ਰਾਹੀਂ ਲੇਖਿਕਾ ਨੇ ਔਰਤ ਦੀ ਖਾਮੌਸ਼ੀ ਨੂੰ ਪਹਿਚਾਨਣ ਦੀ ਕੋਸਿ਼ਸ਼ ਕੀਤੀ ਹੈਇਹ ਖਾਮੋਸ਼ੀ ਔਰਤ ਦੇ ਸੰਸਾਰ ਵਿਚ ਸਦਾ ਹੀ ਛਾਈ ਰਹਿੰਦੀ ਹੈਉਸ ਦਾ ਬਹੁਤ ਕੁਝ ਅਣਕਿਹਾ ਰਹਿ ਜਾਂਦਾ ਹੈ ਸ਼ਾਇਦ ਉਹ ਜਾਣ ਬੁਝ ਕੇ ਚੁੱਪ ਰਹਿੰਦੀ ਹੈ ਕਿਉ਼ਕਿ ਉਹ ਜਾਣਦੀ ਹੈ ਕਿ ਪਿਤਰੀ ਸੱਤਾ ਦੀ ਦਮਨਕਾਰੀ ਸ਼ਕਤੀ ਉਸ ਨੂੰ ਕਿੰਨੀ ਛੋਟ ਦੇ ਸਕਦੀ ਹੈ ਤੇ ਕਿੰਨੀ ਨਹੀਂਇਸ ਤਰ੍ਹਾਂ ਸਦੀਆਂ ਤੋਂ ਦੱਖ ਸਹਿੰਦੀ ਔਰਤ ਆਤਮ ਨਿਰਭਰ ਹੋ ਕੇ ਵੀ ਚੁੱਪ ਰਹਿੰਦੀ ਹੈਉਹ ਆਪਣੀ ਇਸ ਚੁੱਪ ਨੂੰ ਛੁਪਾਉਣ ਲਈ ਹੋਰ ਸਹਾਰੇ ਤਲਾਸ਼ਦੀ ਹੈ ਜਿਵੇਂ ਦੀਪਾ ਪਰਿਵਾਰਿਕ ਹੋ ਕੇ ਵੀ ਆਸ਼ਰਮ ਵਿਚ ਆਪਣਾ ਸਮਾਂ ਗੁਜ਼ਾਰਦੀ ਹੈਦੀਪਾ ਦਾ ਰੇਖਾ ਚਿੱਤਰ ਨਾਰੀਵਾਦੀ ਸਿਧਾਤਾਂ ਉਪਰ ਬਿਲਕੁਲ ਖਰਾ ਉਤਰਦਾ ਹੈਭਾਰਤੀ ਸਮਾਜ ਵਿਚ ਨਾਰੀ ਦੀਆਂ ਬੇੜੀਆਂ ਨੂੰ ਹੋਰ ਸਖਤ ਅਤੇ ਮਜ਼ਬੂਤ ਬਣਾਉਣ ਵਿਚ ਧਾਰਮਿਕ ਸੰਪ੍ਰਦਾਵਾਂ ਨੇ ਵੀ ਆਪਣੀ ਅਹਿਮ ਭੂਮਿਕਾ ਨਿਭਾਈ ਹੈਔਰਤ ਵੀ ਇਸ ਨੂੰ ਆਪਣੇ ਦਿਲ ਨਾਲ ਅਪਣਾਉਦੀ ਹੈ ਅਤੇ ਇਹ ਭਰਮ ਪਾਲਦੀ ਹੈ ਕਿ ਅਜਿਹਾ ਆਸਰਾ ਲੈ ਕੇ ਉਹ ਆਪਣੀ ਜ਼ਿੰਦਗੀ ਦੇ ਯਥਾਰਥ ਨੂੰ ਭੁਲਾ ਦੇਵੇਗੀਇਸੇ ਲਈ ਉਹ ਆਸ਼ਰਮ, ਭਾਈ ਜੀ ਦੀ ਕੁਟੀਆਂ, ਓਸ਼ੋ, ਆਸਾ ਰਾਮ ਅਤੇ ਹੋਰ ਅਨੇਕਾਂ ਅਜਿਹੀਆਂ ਸੰਸਥਾਵਾਂ ਤੇ ਜਾ ਕੇ ਆਪਣੀ ਇੱਕਲਤਾ ਨੂੰ ਤੇ ਆਪਣੀ ਕੁਦਰਤੀ ਜ਼ਰੂਰਤ ਨੂੰ ਭੁਲਾਉਣ ਦਾ ਯਤਨ ਕਰਦੀ ਹੈ

ਮੀਰਾ ਦਾ ਗਿਆਰਵਾਂ ਅੰਕ ਇਕ ਕਾਵਿਮਈ ਅੰਕ ਹੈ ਜੋ ਬਿਰਤਾਂਤਕਾਰਾ ਦੇ ਕਵਿਤਰੀ ਹੋਣ ਦਾ ਸੰਕੇਤ ਵੀ ਦਿੰਦਾ ਹੈਇਸ ਰੇਖਾ ਚਿੱਤਰ ਦੀ ਨਾਇਕਾ ਮੀਤਾ ਭਾਵੇਂ ਮਾਨਸਿਕ ਪੱਧਰ ਤੇ ਸਭ ਸਥਿਤੀਆਂ ਪਾਰ ਕਰ ਗਈ ਹੈ ਪਰ ਉਸ ਦੇ ਅਵਚੇਤਨ ਦਾ ਦਰਦ ਅਤੇ ਉਸ ਵਿਚ ਪਈਆਂ ਯਾਦਾਂ, ਵਿਚਾਰ ਤੇ ਖਾਹਿਸ਼ਾਂ ਬੇਤਰਤੀਬ ਤੇ ਅਸੰਗਤ ਨਜ਼ਰ ਆਉਂਦੀਆਂ ਹਨਅਚੇਤ ਮਨ ਦੀਆਂ ਭਾਵਨਾਵਾਂ ਪ੍ਰਸਪਰ ਸੰਬੰਧਾਂ ਵਿਚ ਅਸਧਾਰਨ ਤੌਰ ਤੇ ਪਰਿਵਰਤਨਸ਼ੀਲ ਹੁੰਦੀਆਂ ਹਂਨਇਹ ਫਿਰ ਇਕ ਦੂਜੇ ਵਿਚ ਰੰਗ ਵਟਾਉਂਦੀਆਂ ਹਨਪਿਆਰ ਨਫ਼ਰਤ ਵਿਚ ਤੇ ਨਫ਼ਰਤ ਪਿਆਰ ਵਿਚ

ਭਾਵੇਂ ਲੇਖਿਕਾ ਨੇ ਨਾਰੀਵਾਦੀ ਦ੍ਰਿਸ਼ਟੀ ਅਪਣਾਉਣ ਤੇ ਵਧੇਰੇ ਬਲ ਦਿੱਤਾ ਹੈ ਪਰ ਔਰਤ ਦੇ ਮੋਹ ਦੇ ਪਰਦੇ ਨੂੰ ਉਹ ਪੂਰੀ ਤਰ੍ਹਾਂ ਨਹੀਂ ਤੋੜ ਸਕੀਦੂਜਾ ਇਹ ਔਰਤਾਂ ਅੱਤਵਾਦੀ ਨਾਰੀਵਾਦ ਨਾਲ ਜੁੜੀਆਂ ਵੀ ਨਹੀਂ ਹਨਇਹ ਤਾਂ ਕੇਵਲ ਸਧਾਰਨ ਜ਼ਿੰਦਗੀ ਨਾਲ ਜੂਝਦੀਆਂ ਅਜਿਹੀਆਂ ਔਰਤਾਂ ਹਨ ਜੋ ਕੇਵਲ ਆਪਣੀ ਰੋਜ਼ੀ ਰੋਟੀ ਦਾ ਹੀ ਜੁਗਾੜ ਕਰਦੀਆਂ ਹਨਇਹ ਤਾਂ ਕੇਵਲ ਮੀਰਾ ਅਤੇ ਝਾਂਸੀ ਦੀ ਰਾਣੀ ਦਾ ਮਿਲਿਆਜੁਲਿ਼ਆ ਰੂਪ ਹਂਨਮੀਰਾ ਦੇ ਰੂਪ ਵਿਚ ਇਹ ਥੋਪੀਆਂ ਗਈਆਂ ਬੰਦਿਸ਼ਾਂ ਦੇ ਵਿਰੁੱਧ ਵਿਦਰੋਹ ਕਰਦੀਆਂ ਹਨ ਅਤੇ ਝਾਂਸੀ ਦੀ ਰਾਣੀ ਦੇ ਰੂਪ ਵਿਚ ਪਰਿਵਾਰ ਅਤੇ ਸਮਾਜ ਦੇ ਲਈ ਮਰਨ ਨੂੰ ਵੀ ਤਿਆਰ ਹਨ।

ਮੀਰਾਦਾ ਅਧਿਐਨ ਕਰਨ ਤੋਂ ਉਪਰੰਤ ਅਸੀਂ ਇਸ ਨਤੀਜੇ ਤੇ ਪਹੁੰਚੇ ਹਾਂ ਕਿ ਭਾਵੇਂ ਇਹ ਸਾਰੇ ਰੇਖਾ ਚਿੱਤਰ ਨਾਰੀਵਾਦੀ ਦ੍ਰਿਸ਼ਟੀ ਦੇ ਅੰਗ ਸੰਗ ਹੀ ਲਿਖੇ ਗਏ ਹਨ ਪਰ ਇਥੇ ਇਸਤਰੀ ਨੂੰ ਅਰਾਜਕ ਹੋਣ ਦੀ ਸਲਾਹ ਨਹੀਂ ਦਿੱਤੀ ਜਾ ਰਹੀਘਰ ਪਰਿਵਾਰ ਅਤੇ ਵਿਵਸਥਾ ਵਿਚ ਜਿਉਂਦੀ ਹੋਈ ਇਸਤਰੀ ਨੂੰ ਸਭ ਕੁਝ ਚੁੱਕ ਕੇ ਸੁੱਟਣ ਦਾ ਸੰਦੇਸ਼ ਵੀ ਨਹੀਂ ਦਿੱਤਾ ਜਾ ਰਿਹਾ ਬਸ ਇੰਨਾ ਹੀ ਕਿਹਾ ਜਾ ਰਿਹਾ ਹੈ ਕਿ ਹੱਕ ਦੀ ਲੜਾਈ ਲੜਨ ਵਾਲੇ ਨੂੰ ਨਿਰੰਤਰ ਚੇਤੰਨ ਰਹਿਣਾ ਹਵੇਗਾਨਾਰੀ ਨੂੰ ਆਪਣੇ ਪੈਰਾਂ ਤੇ ਖੜ੍ਹਾ ਹੋਣਾ ਪਵੇਗਾਅੰਤ ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ ਪਾਲ ਕੌਰ ਇਕ ਸੱਮਰਥ ਵਾਰਤਕਕਾਰ ਵੀ ਹੈਉਸ ਦੀ ਵਾਰਤਕ ਵਿਚ ਭਾਵਨਾਤਮਕ ਵੇਗ  ਹੈ ਤੇ ਕਲਪਨਾ ਦੀਆਂ ਉਡਾਰੀਆਂ ਵੀਇਹ ਉਸ ਦੇ ਗੁਣ ਉਸ ਦੀ ਕਾਵਿਕ ਸਖਸ਼ੀਅਤ ਦਾ ਹੀ ਹਿੱਸਾ ਹਨਮੀਰਾਜਿੱਥੇ ਬਹੁਤ ਸਾਰੇ ਪ੍ਰਸ਼ਨ ਪੈਦਾ ਕਰ ਰਹੀ ਹੈ ਉਥੇ ਇਹ ਬਹਿਸ ਵੀ ਛੇੜੇਗੀ ਕੀ ਰੇਖਾ ਚਿੱਤਰ ਤੇ ਗਲਪ ਵਿਚ ਕੀ ਅੰਤਰ ਹੋਣਾ ਚਾਹੀਦਾ ਹੈਅਜੇ ਇਸ ਦਿਸ਼ਾ ਵਿਚ ਹੋਰ ਆਲੋਚਨਾਤਮਕ ਬਹਿਸ ਦੀ ਜ਼ਰੂਰਤ ਹੈ    

(ਸੀ-122, ਯੁਨੀਵਰਸਿਟੀ ਕੈਂਪਸ, ਕੁਰੂਕਸ਼ੇਤਰ-136119, ਹਰਿਆਣਾ, ਇੰਡੀਆ)

(27 ਮਾਰਚ 2007) ਯੂਨੀਕੋਡ

ਡਾ: ਰਜਨੀ ਰਾਣੀ ਦੀ 'ਲਿਖਾਰੀ' ਵਿਚ ਛਪੀਆਂ ਸਾਰੀਆਂ ਰਚਨਾਵਾਂ ਪੜ੍ਹਨ ਲਈ ਕਲਿੱਕ ਕਰੋ >>>>>

e-mail:
ਲਿਖਾਰੀ


© likhari: Punjabi Likhari Forum-2001-2007