ਪੰਜਾਬੀ ਬੋਲੋ - ਪੰਜਾਬੀ ਪੜ੍ਹੋ - ਪੰਜਾਬੀ ਲਿਖੋ
 'ਲਿਖਾਰੀ'- ਇੱਕ ਗ਼ੈਰ-ਵਿਉਪਾਰਕ, ਨਿਰੋਲ
ਸਾਹਿਤਕ ਅਤੇ ਸਮਾਜਕ ਪਰਚਾ
A non-commercial/non-profitting/non political/non religious website dedicated to promote Punjabi Language/Literature through the Internet.

Download Punjabi Fonts English Shahmukhi Devnagri

 ਅਜੋਕਾ ਵਾਧਾ:: 26 January, 2010

ਲੇਖ/ਖੋਜ/ਵਿਚਾਰ/ਕੰਪੀਊਟਰ/ਪੰਜਾਬੀ ਯੂਨੀਕੋਡ ਫੌਂਟਸ

 

ਸੱਚ ਸੋਹੇ ਸਿਰ ਪੱਗ ਜਿਓਂ

-ਕਿਰਪਾਲ ਸਿੰਘ ਪੰਨੂੰ-

 

ਗੁਰਮੁਖੀ-ਸ਼ਾਹਮੁਖੀ ਅਤੇ ਸ਼ਾਹਮੁਖੀ-ਗੁਰਮੁਖੀ ਫੌਂਟਾਂ ਦੇ ਕਨਵਰਟਰ ਦਾ (ਪਹਿਲਾ) ਨਿਰਮਾਤਾ ਕੌਣ?’ ਇਹ ਸਵਾਲ ਉਠਾਇਆ ਗਿਆ ਸੀ, ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਹੋਈਪੰਜਾਬੀ ਵਿਕਾਸ ਕਾਨਫਰੰਸ’ 16 ਮਾਰਚ 2008 ਵਿੱਚ ਜਿਸ ਦਾ, ਡਾ: ਗੁਰਪਰੀਤ ਸਿੰਘ ਲਹਿਲ ਦੀ ਦੱਸੀ ਜਾਂਦੀ ਤਬੀਅਤ ਖ਼ਰਾਬ ਹੋਣ ਕਾਰਨ, ਉਹਨਾਂ ਦੀ ਥਾਂ ਪਰਚਾ ਪੜ੍ਹਨ ਵਾਲ਼ੇ ਡ: ਹਰਵਿੰਦਰ ਸਿੰਘ ਭੱਟੀ ਕੋਈ ਵੀ ਉੱਤਰ ਨਾ ਦੇ ਸਕੇ ਰੋਜ਼ਾਨਾ ਸਪੋਕਸਮੈਨ ਦੇ 18 ਮਾਰਚ ਦੇ ਪੰਨਾਂ ਨੰਬਰ 9 ਉੱਤੇ ਲੱਗੀ ਖ਼ਬਰ ਅਨੁਸਾਰ ਗੁਰਨਾਮ ਸਿੰਘ ਅਕੀਦਾ ਲਿਖਦੇ ਹਨ, “ਡਾ: ਲਹਿਲ ਦੇ ਇੱਥੇ (ਕਾਨਫ਼ਰੰਸ ਵਿੱਚ) ਨਾ ਹੋਣ ਕਾਰਨ ਇਹ ਗੱਲ ਅਧੂਰੀ ਹੀ ਰਹਿ ਗਈ

 

ਬੜਾ ਚੰਗਾ ਹੁੰਦਾ ਜੇ ਡਾ: ਗੁਰਪਰੀਤ ਸਿੰਘ ਜੀ ਲਹਿਲ ਆਪਣੀ ਤਬੀਅਤ ਠੀਕ ਹੁੰਦੇ ਸਾਰ ਹੀ ਪਰੈੱਸ ਵਿੱਚ ਸੱਚ ਨੂੰ ਖਿੜੇ ਮੱਥੇ ਸਵੀਕਾਰ ਕਰ ਲੈਂਦੇ ਪਰ ਪਤਾ ਨਹੀਂ ਕਿਨ੍ਹਾਂ ਮਜਬੂਰੀਆਂ ਕਾਰਨ, ਉਨ੍ਹਾਂ ਨੇ ਸਮੇਂ ਸਿਰ ਇਸ ਸਹੀ ਮਾਰਗ ਨੂੰ ਨਹੀਂ ਅਪਣਾਇਆ ਤੇ ਚੁੱਪ ਰਹਿਣਾ ਹੀ ਠੀਕ ਸਮਝਿਆ

 

ਸਹੀ ਅਰਥਾਂ ਵਿੱਚ ਸੱਚ ਤਾਂ ਉਸੇ ਦਿਨ ਕਾਨਫ਼ਰੰਸ ਵਿੱਚ ਹੀ ਨਿੱਤਰ ਕੇ ਸਾਹਮਣੇ ਆ ਗਿਆ ਸੀ, ਕੋਈ ਭਾਵੇਂ ਇਸ ਸਚਾਈ ਤੋਂ ਲੱਖ ਅੱਖਾਂ ਮੀਚੇ ਇਸ ਸੱਚ ਨੂੰ ਪੰਜਾਬੀ ਯੂਨੀਵਰਸਿਟੀ ਦੇ ਬਹੁਤ ਸਾਰੇ ਵਿਦਵਾਨ ਭਲੀ ਪਰਕਾਰ ਪਹਿਲੋਂ ਹੀ ਜਾਣਦੇ ਹਨ ਅਤੇ ਜਾਣਦੇ ਹਨ ਉਹ ਵੀ ਜੋਗੁਰਮੁਖੀ-ਸ਼ਾਹਮੁਖੀ ਅਤੇ ਸ਼ਾਹਮੁਖੀ-ਪੰਜਾਬੀ ਪਰਵਰਤਨ ਸਬੰਧੀ ਆਪਣੀ ਥੋੜ੍ਹੀ ਬਹੁਤ ਵੀ ਜਾਣਕਾਰੀ ਅਤੇ ਇਸ ਮੁੱਦੇ ਨਾਲ਼ ਸਬੰਧ ਰੱਖਦੇ ਹਨ ਜੇ ਨਹੀਂ ਜਾਣਦੇ ਤਾਂ ਕੁੱਝ ਕੁ ਪਰੈੱਸ ਵਾਲ਼ੇ ਜਾਂ ਉਹ, ਜੋ ਇਸ ਮੁੱਦੇ ਦੇ ਸਾਰੇ ਤੱਤਾਂ ਤੋਂ ਅਜੇ ਤੀਕਰ ਵੀ ਅਨਜਾਣ ਹਨ ਅਤੇ ਕੇਵਲ ਪ੍ਰੈੱਸ ਰਾਹੀਂ ਜਾਣਕਾਰੀ ਪਰਾਪਤ ਕਰਨ ਵਾਲ਼ੇ ਹੀ ਹਨ

 

ਗੱਲ ਇਹ ਵੀ ਨਹੀਂ ਕਿ ਡਾ: ਹਰਵਿੰਦਰ ਭੱਟੀ ਜੀ ਨੂੰ ਇਸ ਦਾ ਸਹੀ ਉੱਤਰ ਨਹੀਂ ਸੀ ਆਉਂਦਾ ਇਸ ਸਬੰਧੀ ਡਾ: ਗੁਰਪਰੀਤ ਸਿੰਘ ਲਹਿਲ ਅਤੇ ਡਾ: ਭੱਟੀ ਪੂਰੀ ਤਰ੍ਹਾਂ ਘਿਓ-ਖਿਚੜੀ ਵਾਂਗ ਇੱਕ-ਮਿੱਕ ਹਨ ਤੇ ਉਪਰੋਕਤ ਦੇ ਸੱਚੇ ਜਵਾਬ ਤੋਂ ਉਹ ਦੋਵੇਂ ਭਲੀ ਭਾਂਤ ਜਾਣੂੰ ਹਨ ਡਾਕਟਰ ਭੱਟੀ ਦਾ ਇੱਕ ਸੋਚੀ ਸਮਝੀ ਵਿਓਂਤ ਅਨੁਸਾਰ ਇਹ ਇੱਕ ਟੰਗ ਟਪਾਊ ਉੱਤਰ ਸੀ ਬਾਰੇ-ਬਾਰੇ ਜਾਈਏ ਵਿੱਦਵਾਨਾਂ ਦੀਆਂ ਗੋਲ਼-ਮੋਲ਼ ਤੇ ਡੂੰਘੀਆਂ ਸਵਾਰਥੀ ਚਾਲਾਂ ਤੋਂ

 

ਸ਼ਾਹਮੁਖੀ-ਗੁਰਮੁਖੀ ਫੌਂਟ ਕਨਵਰਟਰ ਦੇ ਨਿਰਮਾਤਾ ਕੌਣ?’ ਦੇ ਸਵਾਲ ਦਾ ਭਾਵ ਇਹ ਹੈ ਕਿ ਸਭ ਤੋਂ ਪਹਿਲੋਂ ਭਾਸ਼ਾ ਦੀਆਂ ਹੱਦਾਂ ਤੋੜਨ ਵਾਲ਼ੇ ਇਸ ਕਨਵਰਟਰ ਨੂੰ ਕਿਸ ਨੇ ਤਿਆਰ ਕੀਤਾ? ਭਾਵ ਕੈਨੇਡਾ ਦੇ ਮਹਾਂ ਨਗਰ ਟੋਰਾਂਟੋ ਵਿੱਚ ਰਹਿੰਦੇ ਕਿਰਪਾਲ ਸਿੰਘ ਪੰਨੂੰ ਨੇ ਜਾਂਸੰਗਮ ਪਰੋਗਰਾਮ ਰਾਹੀਂ ਪੰਜਾਬੀ ਯੂਨੀਵਰਸਿਟੀ ਦੇ ਡਾ: ਗੁਰਪਰੀਤ ਸਿੰਘ ਲਹਿਲ ਨੇ? ਜਿੱਥੋਂ ਤੀਕਰ ਇਸ ਪਰੀਵਰਤਨ ਵਿੱਚ ਸੁਧਾਰ ਕਰਨ ਜਾਂ ਇਸ ਨੂੰ ਹੋਰ ਅੱਗੇ ਲੈ ਜਾਣ ਦਾ ਸਵਾਲ ਹੈ ਉਹ ਇੱਥੇ ਵਿਚਾਰ ਅਧੀਨ ਨਹੀਂ ਹੈ ਕਿਉਂਕਿ ਇਸ ਵਿੱਚ ਅੱਗੇ ਬੜੇ ਸੁਧਾਰ ਕਿਰਪਾਲ ਸਿੰਘ ਪੰਨੂੰ ਨੇ ਵੀ ਕੀਤੇ ਹਨ ਤੇ ਡਾ: ਗੁਰਪਰੀਤ ਸਿੰਘ ਲਹਿਲ ਨੇ ਵੀ ਕੀਤੇ ਹਨ ਅਤੇ ਅੱਗੇ ਨੂੰ ਹੋਰ ਵੀ ਹੁੰਦੇ, ਕਰਦੇ ਰਹਿਣੇ ਹਨ ਹੁਣ ਤਾਂ ਯੂਨੀਕੋਡ ਫੌਂਟਾਂ ਦੇ ਆ ਜਾਣ ਨਾਲ਼ ਇਸ ਪਾਸੇ ਵੱਲ ਅਸਲੋਂ ਹੀ ਨਵੇਂ ਦਿਸਹੱਦੇ ਰੂਪਮਾਨ ਹੋ ਗਏ ਹਨ ਅਸਲ ਵਿੱਚ ਇਹ ਇੱਕ ਕਦੇ ਵੀ ਨਾ ਪੂਰਾ ਹੋਣ ਵਾਲ਼ਾ ਕਾਰਜ ਹੈ ਕਿਉਂਕਿ ਗੁਰਮੁਖੀ ਅਤੇ ਸ਼ਾਹਮੁਖੀ ਵਿੱਚ ਲਿਖੀਆਂ ਜਾਣ ਵਾਲ਼ੀਆਂ ਦੋਵੇਂ ਭਾਸ਼ਾਵਾਂ ਪੰਜਾਬੀ ਅਤੇ ਉਰਦੂ ਦਾ ਪਸਾਰਾ ਵਿਸ਼ਾਲ ਹੈ

 

ਸੋ ਵਿਚਾਰ ਅਧੀਨ ਸਵਾਲ ਦਾ ਇੱਕੋ ਇੱਕ ਸਪਸ਼ਟ ਉੱਤਰ ਇਹ ਹੈ ਕਿ ਸਭ ਤੋਂ ਪਹਿਲੋਂ ਇਹ ਕਨਵਰਟਰ ਇਸ ਲੇਖਕ, ਭਾਵ ਕਿਰਪਾਲ ਸਿੰਘ ਪੰਨੂੰ ਨੇ ਤਿਆਰ ਕੀਤਾ ਹੈ ਇਸ ਸੱਚ ਨੂੰ ਡਾ: ਗੁਰਪਰੀਤ ਸਿੰਘ ਲਹਿਲ ਨੇ ਟੈਲੀਫੋਨ ਉੱਤੇ ਅਤੇ ਮੈਨੂੰ ਭੇਜੀ ਗਈ ਆਪਣੀ ਈਮੇਲ ਰਾਹੀਂ ਮੇਰੇ ਕੋਲ਼ ਆਪ ਸਵੀਕਾਰ ਕੀਤਾ ਹੈ ਉਹ ਵੀ ਪੂਰਾ ਸੋਚ ਸਮਝ ਕੇ ਜਦੋਂ ਕਿ ਉਨ੍ਹਾਂ ਨੂੰ ਮੇਰੇ ਵੱਲੋਂ ਪਹਿਲੋਂ ਦੱਸ ਦਿੱਤਾ ਗਿਆ ਸੀ ਕਿ ਉਹ ਉੱਤਰ ਕੋਈ ਵੀ ਦੇਣ ਪਰ ਇਹ ਧਿਆਨ ਵਿੱਚ ਰੱਖਣ ਕਿ ਉਹ ਉੱਤਰ ਮੀਡੀਏ ਵਿੱਚ ਸਬੂਤ ਵਜੋਂ ਪੇਸ਼ ਕੀਤਾ ਜਾਇਗਾ ਅਸਲ ਵਿੱਚ ਇਹ ਇੱਕ ਇੱਡਾ ਵੱਡਾ ਸੱਚ ਹੈ ਜਿਸ ਨੂੰ ਕਿਸੇ ਵੀ ਹਾਲਤ ਵਿੱਚ, ਕਿਸੇ ਵੀ ਝੂਠ ਨਾਲ਼ ਜਾਂ ਕਿਸੇ ਵੀ ਸ਼ਕਤੀ ਨਾਲ਼ ਝੁਠਲਾਇਆ ਨਹੀਂ ਜਾ ਸਕਦਾ ਕੇਵਲ ਕਿਸੇ ਹੱਦ ਤੀਕਰ ਅਨਜਾਣ ਵਿਅਕਤੀਆਂ ਨੂੰ ਜਾਂ ਜੋ ਆਪ ਹੀ ਗੁਮਰਾਹ ਹੋਣ ਲਈ ਤਿਆਰ ਬੈਠੇ ਹੋਣ, ਉਨ੍ਹਾਂ ਨੂੰ ਇਸ ਸਬੰਧੀ ਗੁਮਰਾਹ ਕੀਤਾ ਜਾ ਸਕਦਾ ਹੈ

 

ਚੜ੍ਹੇ ਦਿਨ ਵਰਗਾ ਸਪਸ਼ਟ ਸੱਚ ਨਾ ਬੋਲਣ ਲਈ ਡਾ: ਗੁਰਪਰੀਤ ਸਿੰਘ ਲਹਿਲ ਜੀ ਦੀ ਕੀ ਮਜਬੂਰੀ ਰਹੀ ਹੈ, ਇਹ ਤਾਂ ਉਹ ਹੀ ਜਾਣਦੇ ਹਨ ਉਂਝ ਇਸ ਪਿੱਛੇ, ‘ਕੇਰਾਂ ਤਾਂ ਬੱਲੇ ਬੱਲੇ ਕਰਾਤੀ’, ਜਾਂ ਫਿਰਇੱਥੇ ਕਿਹੜਾ ਪੁੱਛਦਾ ਹੈ’, ਦੀ ਭਾਵਨਾ ਹੀ ਕੰਮ ਕਰਦੀ ਜਾਪਦੀ ਹੈ

 

ਇਸੇ ਕਾਨਫਰੰਸ ਵਿੱਚ ਭਾਈ ਬਲਜਿੰਦਰ ਸਿੰਘ ਰਾੜਾ ਸਾਹਿਬ ਵਾਲ਼ਿਆਂ ਦੇ ਪਰਚੇ ਅਨੁਸਾਰ ਇਸ ਲੇਖਕ (ਕਿਰਪਾਲ ਸਿੰਘ ਪੰਨੂੰ) ਵੱਲੋਂ ਆਪਣਾ ਪਰੋਗਰਾਮ ਚਲਾ ਕੇ ਕਨਵਰਸ਼ਨ ਰਾਹੀਂ ਭਾਈ ਕਾਨ੍ਹ ਸਿੰਘ ਨਾਭਾ ਦੇ ਮਹਾਨ ਕੋਸ਼ ਵਿੱਚ ਸਾਰੇ ਉਰਦੂ ਅੱਖਰ ਪਾਏ ਗਏ ਜਿਸ ਨਾਲ਼ ਉਨ੍ਹਾਂ ਦੀ ਇੱਕ ਵੱਡੀ ਔਕੜ ਹੱਲ ਹੋਈ ਇਹ ਕਾਰਜ 1999 ਵਿੱਚ ਕੀਤਾ ਗਿਆ ਆਪਣੇ ਪਰਚੇ ਵਿੱਚ ਭਾਈ ਸਾਹਿਬ ਜੀ ਲਿਖਦੇ ਹਨ, “ਸ: ਕਿਰਪਾਲ ਸਿੰਘ ਪੰਨੂੰ ਜੀ ਨੇ ਆਪਣੇ ਨਿਵੇਕਲੇ ਹੀ ਢੰਗ ਨਾਲ਼ ਮਹਾਨਕੋਸ਼ ਵਿੱਚ ਆਏ ਸ਼ਾਹਮੁਖੀ ਸ਼ਬਦ ਉਸ ਫਾਰਮਟ ਵਿੱਚ ਉਪਲਬਧ ਕਰਵਾਏ, ਜਿਹੜੇ ਮੇਰੀ ਜ਼ਰੂਰਤ ਅਨੁਸਾਰਮਾਈਕਰੋਸਾਫਟ ਵਰਡ ਫਾਈਲ ਵਿੱਚ ਪੇਸਟ ਕੀਤੇ ਜਾ ਸਕਦੇ ਸਨ ਇਹ ਅੱਜ ਤੋਂ ਤਕਰੀਬਨ 10 ਕੁ ਸਾਲ ਪਹਿਲੋਂ ਦੀ ਗੱਲ ਹੈ ਉਦੋਂ ਗੁਰਮੁਖੀ ਅਤੇ ਸ਼ਾਹਮੁਖੀ ਦੇ ਲਿੱਪੀਆਂਤਰ ਵਾਲ਼ਾ ਅਜੇ ਕੋਈ ਬਾਕਾਇਦਾ ਟੂਲ ਤਿਆਰ ਨਹੀਂ ਸੀ ਹੋਇਆ ਮੇਰੇ ਲਈ ਸ: ਕਿਰਪਾਲ ਸਿੰਘ ਜੀ ਪੰਨੂੰ ਦੁਆਰਾ ਮੁਹੱਈਆ ਕਰਵਾਈ ਸ਼ਾਹਮੁਖੀ ਸਾਮੱਗਰੀ ਕਿਸੇ ਕ੍ਰਿਸ਼ਮੇ ਤੋਂ ਘੱਟ ਨਹੀਂ ਸੀ ਜਦੋਂ ਇਹ ਸਾਰਾ ਕਾਰਜ ਮੁਕੰਮਲ ਹੋ ਗਿਆ, ਤੇ ਇਹ ਕੰਪਿਊਟਰ ਦਾ ਹਾਣੀ ਮਹਾਨਕੋਸ਼’ 1999 ਈ: ਵਿੱਚ ਖਾਲਸਾ ਪੰਥ ਦੀ ਸਿਰਜਣਾ ਦੇ 300 ਸਾਲਾ ਦਿਹਾੜੇ ਨੂੰ ਸਮਰਪਿਤ ਕਰ ਦਿੱਤਾ ਗਿਆ ਅਤੇ ਪੀ ਡੀ ਐੱਫ ਫਾਰਮਿਟ ਵਿੱਚ ਤਬਦੀਲ ਕਰ ਕੇ ਇੰਟਰਨੈੱਟ ਉੱਤੇ ਉਪਲਬਧ ਕਰਵਾ ਦਿੱਤਾ ਗਿਆ, ਜੋ ਕਿ ਆਈਕੇ13 ਡਾਟ ਕਾਮ ਤੋਂ ਮੁਫ਼ਤ ਡਾਊਨਲੋਡ ਕੀਤਾ ਜਾ ਸਕਦਾ ਹੈ” (ਨੋਟ: ਮਹਾਨਕੋਸ਼ ਦੀ ਜਾਣਕਾਰੀਲਿਖਾਰੀ ਡਾਟ ਕਾਮ ਰਾਹੀਂ ਵੀ ਪਾਠਕਾਂ ਨਾਲ਼ ਸਾਂਝੀ ਕੀਤੀ ਗਈ ਸੀ)

 

ਮੈਂ 1999-2000 ਵਿੱਚ ਪੰਜਾਬ ਆਇਆ ਅਤੇ ਮੈਂ ਆਪਣੇ ਇਸ ਪਰੋਗਰਾਮ ਦੀ ਪਰਾਪਤੀ ਦਾ ਦਰਸਾਵਾ ਪੰਜਾਬੀ ਯੂਨੀਵਰਸਿਟੀ ਪਟਿਆਲ਼ਾ ਵਿੱਚ ਹੀ ਡਾ: ਜੋਸ਼ੀ, ਡਾ: ਸੱਤਨਾਮ ਸਿੰਘ ਸੰਧੂ, ਡਾ: ਬਲਦੇਵ ਸਿੰਘ ਧਾਲੀਵਾਲ, ਡਾ: ਜਸਵਿੰਦਰ ਸਿੰਘ, ਡਾ: ਧਨਵੰਤ ਕੌਰ, ਪ੍ਰੋ: ਕੁਲਦੀਪ ਸਿੰਘ ਪਟਿਆਲਾ, ਸ: ਪਰੀਤਮ ਸਿੰਘ ਜੀ ਪਟਿਆਲਾ ਆਦਿ, ਪੰਜਾਬ ਟੈੱਕਸਟ ਬੋਰਡ ਚੰਡੀਗੜ੍ਹ ਦੇ ਦਫਤਰ ਵਿੱਚ ਡਾ: ਜੋਗਿੰਦਰ ਸਿੰਘ ਕੈਰੋਂ, ਡਾ: ਆਤਮਜੀਤ ਸਿੰਘ, ਕਾਨਾ ਸਿੰਘ, ਡਾ: ਰਮਾ ਰਤਨ, ਡਾ: ਸ਼ਾਮ ਸਿੰਘ ਆਦਿ ਦੇ ਸਾਹਮਣੇ ਕੀਤਾ ਜਿਸ ਤੋਂ ਪਰਭਾਵਤ ਹੋ ਕੇ ਡਾ: ਸ਼ਾਮ ਸਿੰਘ ਪੰਜਾਬੀ ਟ੍ਰਿਬਿਊਨ 30 ਅਪਰੈਲ 2000 ਦੇ ਪੰਨਾਂ ਨੰਬਰ 5 ਦੇ ਆਪਣੇ ਅੰਗਸੰਗ ਦੇ ਕਾਲਮ ਵਿੱਚ ਇਸ ਪਰਾਪਤੀ ਦਾ ਉਘੜਵਾਂ ਵਰਨਣ ਕਰਦੇ ਹੋਏ ਲਿਖਦੇ ਹਨ, “… ਉਸ (ਕਿਰਪਾਲ ਸਿੰਘ ਪੰਨੂੰ)  ਨੇ ਮਿਹਨਤ ਕਰਕੇ ਐਸਾ ਪਰੋਗਰਾਮ ਤਿਆਰ ਕੀਤਾ ਜਿਸ ਵਿੱਚ ਗੁਰਮੁਖੀ ਫੌਂਟ ਕੰਪਿਊਟਰ ਦੇ ਕੀ ਬੋਰਡ ਦਾ ਇੱਕ ਬਟਨ ਦੱਬਣ ਨਾਲ਼ ਹੀ ਸ਼ਾਹਮੁਖੀ (ਫਾਰਸੀ ਲਿੱਪੀ) ਫੌਂਟ ਵਿੱਚ ਬਦਲ ਜਾਂਦੇ ਹਨ ਜਿਨ੍ਹਾਂ ਨੂੰ ਦੇਖ ਕੇ ਹਰ ਕੋਈ ਹੈਰਾਨ ਰਹਿ ਜਾਵੇਗਾ ਪੰਨੂੰ ਨੇ ਇਹ ਕੰਮ ਕਰ ਕੇ ਪੰਜਾਬੀ ਸਾਹਿਤ ਸਿਰ ਵੱਡਾ ਪਰਉਪਕਾਰ ਕੀਤਾ ਹੈ ਜਿਸ ਨਾਲ਼ ਹੁਣ ਗੁਰਮੁਖੀ ਲਿਖਤਾਂ ਕੰਪਿਊਟਰ ਦੀ ਮੱਦਦ ਨਾਲ਼ ਤੁਰਤ ਫੁਰਤ ਹੀ ਸ਼ਾਹਮੁਖੀ ਅੱਖਰਾਂ ਵਿੱਚ ਛਪ ਜਾਣਗੀਆਂ ਕਿਰਪਾਲ ਸਿੰਘ ਪੰਨੂੰ ਲਈ ਤਿੰਨ ਤਾਲੀਆਂ ਅਤੇ ਸ਼ਾਹਮੁਖੀ ਅੱਖਰਾਂਚ ਵੱਡਾ ਸਲਾਮ

 

ਡਾ: ਸੱਤਨਾਮ ਸਿੰਘ ਸੰਧੂ ਪੰਜਾਬੀ ਯੂਨੀਵਰਸਿਟੀ ਪਟਿਆਲਾ ਪੰਜਾਬੀ ਟ੍ਰਿਬਿਊਨ ਦੇ 23 ਮਈ 2000 (5) ਗਿਆਨ ਵਿਗਿਆਨ ਪੰਨੇ ਉੱਤੇ ਮੇਰਾ ਲੰਮਾਂ ਚੌੜਾ ਰੂਬਰੂ ਪੇਸ਼ ਕਰਦੇ ਹੋਏ ਲਿਖਦੇ ਹਨ, “ਕੈਨੇਡਾ ਵਿੱਚ ਰਹਿੰਦੇ ਕਿਰਪਾਲ ਸਿੰਘ ਪੰਨੂੰ ਪੰਜਾਬੀ ਲਿੱਪੀ ਦਾ ਕੰਪਿਊਟਰ ਰਾਹੀਂ ਉਰਦੂ ਲਿੱਪੀਆਂਤਰ ਕਰਨ ਸਬੰਧੀ ਕੰਮ ਕਰ ਰਹੇ ਹਨ ਉਨ੍ਹਾਂ ਦਾ ਇਹ ਕੰਮ ਲਗਭਗ ਪੂਰਾ ਹੋ ਚੁੱਕਿਆ ਹੈ ਪੰਜਾਬੀ ਉਰਦੂ ਦਾ ਕੰਮ ਪੂਰਾ ਹੋ ਚੁੱਕਿਆ ਹੈ

 

ਉਦੋਂ ਤੀਕਰ ਡਾ: ਗੁਰਪਰੀਤ ਸਿੰਘ ਲਹਿਲ ਦੇ ਕਿਸੇ ਅਜੇਹੇ ਪਰੋਗਰਾਮ ਦਾ ਕੋਈ ਨਾਂ ਥਾਂ ਵੀ ਨਹੀਂ ਸੀ

 

ਕੈਲੇਫੋਰਨੀਆਂ ਨਿਵਾਸੀ ਡਾ: ਕੁਲਬੀਰ ਸਿੰਘ ਥਿੰਦ ਜੀ ਦੀ ਇੱਛਾ ਅਨੁਸਾਰ ਮੇਰੇ ਤਿਆਰ ਕੀਤੇ ਪਰੋਗਰਾਮ ਨਾਲ਼ ਮੇਰੇ ਵੱਲੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਗੁਰਬਾਣੀ ਫੌਂਟ ਤੋਂ ਸ਼ਾਹਮੁਖੀ ਬਾਬਾਫਰੀਦ ਫੌਂਟ ਵਿੱਚ ਕਨਵਰਸ਼ਨ ਕੀਤਾ ਗਿਆ ਜੋ ਅੱਜ ਵੀ ਉਨ੍ਹਾਂ ਦੀ ਵੈੱਬ ਸਾਈਟ ਸਿਰੀਗਰੰਥ ਡਾਟ ਆਰਗ - ਗੁਰਬਾਣੀ ਡਾਊਨ ਲੋਡਜ਼ - ਸ਼ਾਹਮੁਖੀ ਉੱਤੇ ਪੜ੍ਹਿਆ ਦੇਖਿਆ ਜਾ ਸਕਦਾ ਹੈ ਇਸ ਸਬੰਧੀ ਕਈ ਹੋਰ ਸਾਈਟਾਂ ਉੱਤੇ ਹਵਾਲਾ ਵੀ ਮਿਲ਼ਦਾ ਹੈ ਅਤੇ ਭਾਈ ਹਰਬੰਸ ਲਾਲ ਜੀ ਨੇ ਇਸ ਦਾ ਜ਼ਿਕਰ ਆਪਣੇ 28 ਅਗਸਤ 2004 ਦੇ ਇੱਕ ਅੰਗਰੇਜ਼ੀ ਲੇਖ ਵਿੱਚ ਵੀ ਕੀਤਾ ਹੈ ਇਸ ਕਨਵਰਸ਼ਨ ਵਿੱਚ ਹੋਰ ਸੁਧਾਰ ਸਬੰਧੀ ਪਟਿਆਲ਼ੇ ਵਾਲ਼ੇ ਡਾ: ਗੁਰਚਰਨ ਸਿੰਘ ਨਾਲ਼ ਅਤੇ ਉਨ੍ਹਾਂ ਦੇ ਯਤਨਾਂ ਸਦਕਾ ਸਿੰਘ ਸਾਹਿਬ ਜੱਥੇਦਾਰ ਮਨਜੀਤ ਸਿੰਘ ਜੀ ਨਾਲ਼ ਵਿਸਥਾਰ ਵਿੱਚ ਵਿਚਾਰ ਵਟਾਂਦਰਾ ਹੁੰਦਾ ਰਿਹਾ ਡਾ: ਗੁਰਚਰਨ ਸਿੰਘ ਹੋਰਾਂ ਨੇ ਮੇਰੇ ਇਸੇ ਪਰੋਗਰਾਮ ਦੀ ਵਰਤੋਂ ਕਰਕੇ ਆਪ ਗੁਰਬਾਣੀ ਵਿੱਚ ਆਏ ਅਰਬੀ ਫ਼ਾਰਸੀ ਮੂਲ ਦੇ ਸ਼ਬਦਾਂ ਦੇ ਕੋਸ਼ ਵਿੱਚ ਗੁਰਮੁਖੀ ਤੋਂ ਬਦਲੀ ਕਰਕੇ ਸ਼ਾਹਮੁਖੀ ਵਿੱਚ ਅੱਖਰ ਪਾਏ ਜਿਸਦਾ ਦੂਸਰਾ ਅਡੀਸ਼ਨ 2003 ਵਿੱਚ ਛਪਿਆ ਉਦੋਂ ਤੀਕਰ ਵੀ ਡਾ: ਗੁਰਪਰੀਤ ਸਿੰਘ ਲਹਿਲ ਦੇ ਇਸ ਕਨਵਰਟਰ ਦਾ ਕੋਈ ਨਾਂ ਥਾਂ ਨਹੀਂ ਸੀ

 

ਮੇਰੇ ਗੁਰਮੁਖੀ-ਸ਼ਾਹਮੁਖੀ ਕਨਵਰਟਰ ਨਾਲ਼ ਟੋਰਾਂਟੋ ਨਿਵਾਸੀ ਇਕਬਾਲ ਮਾਹਲ ਦੀ ਮਸ਼ਹੂਰ ਕਿਤਾਬਸੁਰਾਂ ਦੇ ਸੁਦਾਗਰ’, ਜੋ ਗੁਰਮੁਖੀ, ਸ਼ਾਹਮੁਖੀ ਅਤੇ ਦੇਵਨਾਗਰੀ ਵਿੱਚ ਛਪ ਚੁੱਕੀ ਹੈ, ਵੀ ਮੇਰੇ ਬਣੇ ਪਰੋਗਰਾਮ ਨਾਲ਼ ਸ਼ਾਹਮੁਖੀ ਵਿੱਚ ਲਿੱਪੀਆਂਤਰ ਕਰਕੇ ਸਤੰਬਰ 2000 ਵਿੱਚ ਛਾਪੀ ਗਈ ਉਸ ਵੇਲ਼ੇ ਵੀ ਡਾ: ਗੁਰਪਰੀਤ ਸਿੰਘ ਲਹਿਲ ਦੇ ਕਨਰਵਰਟਰ ਦਾ ਕੋਈ ਨਾਂ ਥਾਂ ਨਹੀਂ ਸੀ

 

ਇਨ੍ਹਾਂ ਦਿਨਾਂ (2000) ਵਿੱਚ ਹੀ ਲਾਹੌਰ ਵਾਲ਼ੇ ਇਕਬਾਲ ਕੈਸਰ ਦੀ ਪਰੇਰਨਾ ਅਤੇ ਉਤਸ਼ਾਹ ਸਦਕਾ ਮੇਰੇ ਵੱਲੋਂ ਸ਼ਾਹਮੁਖੀ (ਇਨਪੇਜ਼) -ਗੁਰਮੁਖੀ ਪਰੀਵਰਤਨ ਦਾ ਕਨਵਰਟਰ ਤਿਆਰ ਕੀਤਾ ਗਿਆ ਜਿਸ ਨਾਲ਼ ਬਦਲੀ ਕੀਤੇ ਹੋਏ ਅਤੇ ਸੁਧਾਰੇ ਹੋਏ ਆਸਿਫ ਸ਼ਾਹਕਾਰ ਦੇ ਅਨੇਕ ਲੇਖ ਵੀਕਲੀ ਅਜੀਤ ਟੋਰਾਂਟੋ ਵਿੱਚ ਛਾਪੇ ਗਏ ਜਦੋਂ ਕਿ ਇਸ ਕਾਰਜ ਨੂੰ ਵੀ ਡਾ: ਗੁਰਪਰੀਤ ਸਿੰਘ ਲਹਿਲ ਜੀ ਪੈਨ ਏਸ਼ੀਆ ਆਈ ਸੀ ਟੀ ਆਰ ਐਂਡ ਡੀ ਗਰਾਂਟ ਅਧੀਨ ਜੂਨ 2007 ਵਿੱਚ ਪੂਰਾ ਕਰਦੇ ਹਨ

 

17 ਫਰਵਰੀ 2002 ਵਿੱਚ ਪੰਜਾਬੀ ਸੱਥ ਲਾਂਬੜਾਂ ਵੱਲੋਂ ਆਪਣੀ ਤੇਰ੍ਹਵੀਂ ਪਰ੍ਹਿਆ ਵਿੱਚ ਗੁਰਮੁਖੀ-ਸ਼ਾਹਮੁਖੀ ਕਨਵਰਟਰ ਤਿਆਰ ਕਰਨ ਦੀ ਪਰਾਪਤੀ ਲਈ ਸ: ਲਹਿਣਾ ਸਿੰਘ ਮਜੀਠੀਆ ਪੁਰਸਕਾਰ (ਤਕਨੀਕੀ ਖੋਜ)’ ਲਈ ਮੈਨੂੰ ਸਨਮਾਨਿਆਂ ਗਿਆ

 

28 ਜੂਨ ਤੋਂ 1 ਜੁਲਾਈ 2003 ਤੱਕ ਵੈਨਕੂਵਰ-ਕੈਨੇਡਾ ਦੇ ਸ਼ਹਿਰ ਪ੍ਰਿੰਸ ਜੌਰਜ ਵਿੱਚ ਚੱਲੀ ਦੂਜੀ ਵਿਸ਼ਵ ਪੰਜਾਬੀ ਕਾਨਫਰੰਸ ਵਿੱਚ ਮੈਂ ਆਪਣੇ ਗੁਰਮੁਖੀ-ਸ਼ਾਹਮੁਖੀ ਕਨਵਰਟਰ ਦੀ ਪਰਦਰਸ਼ਣੀ ਕੀਤੀ ਉਸ ਵਿੱਚ ਡਾ: ਲਹਿਲ, ਜਨਮੇਜਾ ਸਿੰਘ ਜੌਹਲ, ਡਾ: ਕਰਨੈਲ ਸਿੰਘ ਥਿੰਦ, ਡਾ: ਕੁਲਬੀਰ ਸਿੰਘ ਥਿੰਦ, ਡਾ: ਸੁਖਪਾਲ ਸਿੰਘ ਥਿੰਦ ਆਦਿ ਸੰਸਾਰ ਭਰ ਵਿੱਚੋਂ ਨੁਮਾਂਇੰਦੇ ਆਏ ਹੋਏ ਸਨ ਉਦੋਂ ਤੀਕਰ ਡਾ: ਲਹਿਲ ਸਾਹਿਬ ਦੇ ਇਸ ਕਨਵਰਟਰ ਦੀ ਕਿਧਰੇ ਕੋਈ ਕਨਸੋਅ ਵੀ ਨਹੀਂ ਸੀ

 

ਇਸ ਸਮੇਂ ਤੀਕਰ ਆ ਕੇ ਇੰਗਲੈਂਡ ਦੀ ਇੱਕ ਯੂਨੀਵਰਸਿਟੀ ਅਤੇ ਲਾਹੌਰ ਦਾ ਇੱਕ ਗਰੁੱਪ ਵੀ ਇਹ ਕਨਵਰਟਰ ਬਨਾਉਣ ਲਈ ਯਤਨ ਕਰਨ ਲੱਗਾ ਇਸ ਸਬੰਧੀ ਆ ਰਹੀਆਂ ਔਕੜਾਂ ਬਾਰੇ ਉਹ ਸਮੇਂ ਸਮੇਂ ਬਤੌਰ ਇੱਕ ਮਾਹਿਰ ਦੇ ਮੇਰੀ ਸਲਾਹ ਲੈਂਦੇ ਰਹੇ ਹਨ ਗੁਰਮੁਖੀ-ਸ਼ਾਹਮੁਖੀ ਅਤੇ ਸ਼ਾਹਮੁਖੀ-ਗੁਰਮੁਖੀ ਕਨਵਰਟਰ ਨੂੰ ਤਿਆਰ ਕਰਨ ਅਤੇ ਹੋਰ ਸੁਧਾਰ ਕਰਨ ਲਈ ਮੇਰੀ ਦਿੱਤੀ ਸਲਾਹ, ਜੋ ਦਹਾਕੇ ਦੇ ਅਨੁਭਵਾਂ ਵਿੱਚੋਂ ਕਸ਼ੀਦ ਹੋ ਕੇ ਬਣੀ ਹੈ, ਇੱਕ ਮਾਹਿਰ ਦੀ ਸਲਾਹ ਦਾ ਸਥਾਨ ਰੱਖਦੀ ਹੈ ਮੇਰਾ ਦਾਹਵਾ ਹੈ ਕਿ ਇਹ ਅੱਜ ਵੀ ਸੱਚ ਹੈ ਅਤੇ ਕੱਲ੍ਹ ਵੀ ਰਹੇਗੀ ਇਨ੍ਹਾਂ ਸਲਾਹ ਲੈਣ ਵਾਲ਼ਿਆਂ ਦੇ ਮੈਨੂੰ ਕੇਵਲ ਦੋ ਨਾਮ ਯਾਦ ਆ ਰਹੇ ਹਨ: ਪਹਿਲਾ, ਇੰਗਲੈਂਡ ਦੀ ਯੂਨੀਵਰਸਿਟੀ ਵਾਲ਼ਾ ਵਰਿੰਦਰ ਕਾਲੜਾ, ਦੂਜਾ, ਲਾਹੌਰ ਵਾਲ਼ਾ ਐੰਮ ਗ਼ੁਲਾਮ ਅੱਬਾਸ ਮਲਿਕ ਮਲਿਕ ਜੋ ਅੱਜ ਕੱਲ੍ਹ ਫਰਾਂਸ ਵਿੱਚ ਇਸੇ ਵਿਸ਼ੇ ਉੱਤੇ ਪੀ ਐੱਚਡੀ ਕਰ ਰਿਹਾ ਹੈ, ਨੇ ਤਾਂ ਗੁਰਮੁਖੀ-ਸ਼ਾਹਮੁਖੀ ਅਤੇ ਸ਼ਾਹਮੁਖੀ-ਗੁਰਮੁਖੀ ਦਾ ਇੱਕ ਚੰਗਾ ਕਨਵਰਟਰ ਪੂਰਨ ਵੀ ਤਿਆਰ ਕੀਤਾ ਹੈ ਜਿਸ ਨੂੰ ਮੈਂ ਟੈੱਸਟ ਵੀ ਕੀਤਾ ਹੈ ਇਸ ਹਿਸਾਬ ਨਾਲ਼ ਤਾਂ ਇਹ ਕਨਵਰਟਰ ਤਿਆਰ ਕਰਨ ਵਾਲ਼ਿਆਂ ਵਿੱਚ ਡਾ: ਲਹਿਲ ਦਾ ਪਹਿਲਾ ਕੀ ਦੂਜਾ ਵੀ ਨਹੀਂ ਸ਼ਾਇਦ ਤੀਜਾ ਅਸਥਾਨ ਬਣਦਾ ਹੋਵੇ

 

ਮੇਰੇ ਇਸ ਸੱਚ ਨੂੰ ਜਾਨਣ ਵਾਲ਼ੇ ਟੋਰਾਂਟੋ, ਵੈਨਕੂਵਰ, ਵਾਸ਼ਿੰਗਟਨ, ਪਾਕਿਸਤਾਨ, ਇੰਗਲੈਂਡ ਆਦਿ ਵਿੱਚ ਅਨੇਕਾਂ ਗਵਾਹ ਹਨ, ਜਿਨ੍ਹਾਂ ਸਾਰਿਆਂ ਦੇ ਸਤਿਕਾਰਤ ਨਾਂ ਇੱਥੇ ਲਿਖਣੇ ਸੰਭਵ ਨਹੀਂ ਹਨ, ਜਿਨ੍ਹਾਂ ਨੇ ਇਸ ਵਰਤਾਰੇ ਨੂੰ ਆਪਣੀ ਅੱਖੀ ਦੇਖਿਆ ਤੇ ਜਾਣਿਆਂ ਹੈ ਅਤੇ ਉਹ ਵੀ ਜਿਨ੍ਹਾਂ ਨੇ ਇਸ ਸਬੰਧੀ ਮੇਰਾ ਰੂਬਰੂ ਕਰਕੇ ਆਪਣੀ ਕਲਮ ਨਾਲ਼ ਇਸ ਕਨਵਰਟਰ ਨੂੰ ਸਤਿਕਾਰ ਦਿੱਤਾ ਹੈ, ਅੱਜ ਵੀ ਭਲੀ ਭਾਂਤ ਜਾਣਦੇ ਹਨ ਕਿ ਗੁਰਮੁਖੀ-ਸ਼ਾਹਮੁਖੀ ਅਤੇ ਸ਼ਾਹਮੁਖੀ-ਗੁਰਮੁਖੀ ਕਨਵਰਟਰ ਦਾ ਪਹਿਲਾ ਨਿਰਮਾਤਾ ਕਿਰਪਾਲ ਸਿੰਘ ਪੰਨੂੰ ਹੀ ਹੈ ਇਸ ਹਾਲਤ ਵਿੱਚ ਵੀ ਕੋਈ ਕੋਰਾ ਝੂਠ ਕਿਵੇਂ ਬੋਲ ਸਕਦਾ ਹੈ? ਇਹੋ ਹੀ ਕਾਰਨ ਹੈ ਕਿ ਡਾ: ਗੁਰਪਰੀਤ ਸਿੰਘ ਲਹਿਲ ਵੱਲੋਂ ਅੱਜ ਤੀਕਰ ਕਿਧਰੇ ਵੀ ਇਹ ਨਹੀਂ ਨਕਾਰਿਆ ਗਿਆ ਕਿ ਇਹ ਕਨਵਰਟਰ ਪਹਿਲੋਂ ਕਿਰਪਾਲ ਸਿੰਘ ਪੰਨੂੰ ਨੇ ਨਹੀਂ ਤਿਆਰ ਕੀਤਾ ਹਾਂ ਕੁੱਝ ਕਿੰਤੂਆਂ ਪ੍ਰੰਤੂਆਂ ਨਾਲ਼ ਅਧੂਰਾ ਸੱਚ ਬੋਲ ਕੇ ਪਹਿਲੇ ਕਨਵਰਟਰ ਨਿਰਮਾਤਾ ਹੋਣ ਦਾ ਇਹ ਮਾਣ ਜ਼ਰੂਰ ਉਨ੍ਹਾਂ ਨੇ ਆਪਣੇ ਨਾਂ ਲਿਖਵਾਉਣਾ ਚਾਹਿਆ ਹੈ

 

ਅਜੇਹਾ ਕਰਨ ਵਿੱਚ ਡਾ: ਲਹਿਲ ਸਾਹਿਬ ਜੀ ਦੀ ਕੀ ਮਜਬੂਰੀ ਹੈ ਇਹ ਉਹੋ ਹੀ ਜਾਣਦੇ ਹਨ ਪਰ ਉਹ ਹੇਠ ਲਿਖੇ ਦੋ ਮੁੱਦਿਆਂ ਤੋਂ ਸਾਫ ਇਨਕਾਰੀ ਹਨ:

 

ਪਹਿਲਾ: ਕਿ ਉਨ੍ਹਾਂ ਦੇ ਕਨਵਰਟਰ ਤਿਆਰ ਕਰਨ ਤੋਂ ਕਿਤੇ ਪਹਿਲੋਂ ਮੈਂ ਆਪਣਾ ਓਪਨ ਮੈਕਰੋ ਪਰੋਗਰਾਮ ਉਨ੍ਹਾਂ ਦੇ ਕੰਪਿਊਟਰ ਵਿੱਚ ਪਾਇਆ ਸੀ ਉਹ ਇਸ ਸੱਚ-ਵਿਚਾਰ ਨੂੰਮੇਰਾ ਖਿਆਲ ਨਹੀਂ ਕਿ ਪਾਇਆ ਹੋਵੇ ਦੇ ਵੱਟੇ ਖੱਟੇ ਵਿੱਚ ਪਾ ਕੇ ਟਾਲ਼ਦੇ ਹਨ ਉਨ੍ਹਾਂ ਮੈਨੂੰ ਟੈਲੀਫੋਨ ਉੱਤੇ ਦੱਸਿਆ, “ਮੇਰਾ ਨਹੀਂ ਖਿਆਲ ਕਿ ਤੁਸੀਂ ਇਹ ਪਰੋਗਰਾਮ ਮੇਰੇ ਕੰਪਿਊਟਰ ਵਿੱਚ ਪਾਇਆ ਸੀ ਜਦੋਂ ਕਿ ਮੈਂ ਕਹਿੰਦਾ ਹਾਂ, “ਮੇਰਾ ਇਹ ਯਕੀਨ ਹੈ ਕਿ ਅਸਾਡੀ ਪਹਿਲੀ ਮਿਲਣੀ ਵਿੱਚ ਹੀ ਮੈਂ ਆਪਣਾ ਪਰੋਗਰਾਮ ਤੁਹਾਡੇ ਕੰਪਿਊਟਰ ਵਿੱਚ ਪਾਇਆ ਸੀ ਨੋਟ: ਉਨ੍ਹਾਂ ਤੋਂ ਇਲਾਵਾ ਵੀ ਮੈਂ ਆਪਣਾ ਪਰੋਗਰਾਮ ਅਨੇਕਾਂ ਕੰਪਿਊਟਰਾਂ ਵਿੱਚ ਪਾਇਆ ਹੈ ਅਤੇ ਮੁਫਤ ਪਾਇਆ ਹੈ ਜਦੋਂ ਕਿ ਸੰਗਮ ਲਈ 25,00 ਰੁਪਏ ਦੇਣੇ ਪੈਂਦੇ ਹਨ ਚਾਬੀ ਫਿਰ ਵੀ ਡਾ: ਲਹਿਲ ਦੇ ਹੱਥ ਰਹਿੰਦੀ ਹੈ ਜੇ ਕਿਸੇ ਕਾਰਨ-ਵੱਸ ਆਪਣੇ ਕੰਪਿਊਟਰ ਵਿੱਚ ਸੰਗਮ ਫਿਰ ਤੋਂ ਪਾਉਣਾ ਪਏ ਤਾਂ ਪਾਸਵਰਡ ਫਿਰ ਡਾ: ਸਾਹਿਬ ਤੋਂ ਮੰਗਣਾ ਪਇਗਾ ਦੇਖੋ ਕਿਤਨਾ ਵੱਡਾ ਉਪਕਾਰ ਕੀਤਾ ਹੈ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਅਤੇ ਡਾ: ਲਹਿਲ ਸਾਹਿਬ ਨੇ ਪੰਜਾਬੀ ਪਿਆਰਿਆਂ ਉੱਤੇ! ਜਦੋਂ ਕਿ ਮੈਂ ਅਤੇ ਭਾਈ ਬਲਜਿੰਦਰ ਸਿੰਘ ਜੀ ਰਾੜਾ ਸਾਹਿਬ ਵਾਲ਼ਿਆਂ ਨੇ ਵੀਸੀ ਬੋਪਾਰਾਏ ਜੀ ਅੱਗੇ ਇਸ ਨੂੰ ਮੁਫਤ ਜਾਂ ਮਾਮੂਲੀ ਮੁੱਲ ਉੱਤੇ ਆਰ-ਪਾਰ ਦੇ ਪੰਜਾਬੀਆਂ ਲਈ ਉਪਲਬਧ ਕਰਵਾਏ ਜਾਣ ਦੀ ਭਰਪੂਰ ਵਕਾਲਤ ਕੀਤੀ ਸੀ

 

ਦੂਜਾ: 25 ਅਪਰੈਲ 2004 ਵਿੱਚ ਅਮਰਦੀਪ ਸਿੰਘ ਸ਼ੇਰਗਿੱਲ ਮੈਮੋਰੀਅਲ ਕਾਲਜ ਮੁਕੰਦਪੁਰ ਵਿੱਚ ਤਿੰਨ ਵੀ. ਸੀਆਂ ਦੇ ਸਾਹਮਣੇ ਮੈਂ ਆਪਣਾ ਪਰਚਾ ਪੜ੍ਹਿਆ ਸੀ ਉਸ ਵਿੱਚ ਮੈਂ ਆਪਣੇ ਗੁਰਮੁਖੀ-ਸ਼ਾਹਮੁਖੀ ਕਨਵਰਟਰ ਦਾ ਭਰਪੂਰ ਜ਼ਿਕਰ ਕੀਤਾ ਸੀ ਅਤੇ ਡਾ: ਗੁਰਪਰੀਤ ਸਿੰਘ ਲਹਿਲ ਅਤੇ ਡਾ: ਹਰਵਿੰਦਰ ਸਿੰਘ ਹੋਰਾਂ ਨੇ ਆਪਣੇ ਪਰਚੇ ਵਿੱਚ ਅੱਖਰ ਪਰੋਗਰਾਮ ਦੀ ਪਰਦਰਸ਼ਣੀ ਕੀਤੀ ਸੀ (ਉਦੋਂ ਉਨ੍ਹਾਂ ਆਪਣੇ ਗੁਰਮੁਖੀ-ਸ਼ਾਹਮੁਖੀ ਕਰਨਵਰਟਰ ਦਾ ਕੋਈ ਵੀ ਵਨਰਣ ਨਹੀਂ ਕੀਤਾ ਅਤੇ ਨਾਂ ਹੀ ਕੋਈ ਪਰਦਰਸ਼ਣੀ ਕੀਤੀ) ਉਨ੍ਹਾਂ ਦੀ ਕਾਰ ਵਿੱਚ ਹੀ ਵਾਪਸੀ ਸਮੇਂ ਡਾ: ਭੱਟੀ ਨੇ ਮੇਰੇ ਅੱਗੇ ਇਹ ਪਰਸਤਾਵ ਰੱਖਿਆ ਸੀ ਕਿ ਅਸੀਂ ਤਿੰਨੇ ਹੀ ਗੁਰਮੁਖੀ-ਸ਼ਾਹਮੁਖੀ ਕਨਵਰਟਰ ਉੱਤੇ ਅੱਗੇ ਕੰਮ ਕਰੀਏ ਇਹ ਕਹਿਕੇ, “ਮੈਂ ਕੈਨੇਡਾ ਵਿੱਚ ਰਹਿੰਦਾ ਹਾਂ ਮੇਰੇ ਲਈ ਇਹ ਸੰਭਵ ਨਹੀਂ ਹੈ ਕਿ ਲੰਮੇ ਸਮੇਂ ਲਈ ਮੈਂ ਤੁਹਾਡੇ ਕੋਲ਼ ਰਹਿ ਸਕਾਂ ਮੇਰਾ ਪਰੋਗਰਾਮ ਓਪਨ ਹੈ ਅਤੇ ਤੁਹਾਡੇ ਕੰਪਿਊਟਰ ਵਿੱਚ ਪਾਇਆ ਹੋਇਆ ਹੈ ਇਸ ਨੂੰ ਅੱਗੇ ਵਰਤਣ ਲਈ ਮੇਰੇ ਵੱਲੋਂ ਆਪ ਜੀ ਨੂੰ ਖੁੱਲ੍ਹੀ ਛੁੱਟੀ ਹੈ ਭਾਵੇਂ ਮੇਰੇ ਕੋਲ਼ੋਂ ਲਿਖਤੀ ਰੂਪ ਵਿੱਚ ਵੀ ਲੈ ਲਵੋ ਮੈਂ ਆਪਣੀ ਮਜਬੂਰੀ ਅਤੇ ਸਹਿਮਤੀ ਪਰਗਟਾਈ ਮੇਰੇ ਨਾਲ਼ ਟੈਲੀਫੋਨ ਉੱਤੇ ਹੋਈ ਵਾਰਤਾਲਾਪ ਵਿੱਚ ਡਾ: ਲਹਿਲ ਜੀ ਨੇ ਫਿਰ ਇਹੋ ਹੀ ਕਿਹਾ ਕਿ ਉਨ੍ਹਾਂ ਦੇ ਖ਼ਿਆਲ ਵਿੱਚ ਅਜੇਹੀ ਕੋਈ ਗੱਲ ਬਾਤ ਨਹੀਂ ਹੋਈ

 

ਡਾ: ਲਹਿਲ ਜੀ ਨੇ ਇਹ ਵੀ ਕਿਹਾ ਕਿ ਮੈਂ ਯੂਨੀਵਰਸਿਟੀ ਦੀ ਰਾਜਨੀਤੀ ਵਿੱਚ ਨਾ ਆਵਾਂ ਤੇ ਮੇਰੇ ਦਿਲ ਨੇ ਉਸੇ ਵੇਲ਼ੇ ਹੀ ਕਿਹਾ ਸੀ ਕਿ ਮੈਂ ਤਾਂ ਸ਼ਾਇਦ ਨਾ ਆਵਾਂ ਪਰ ਡਾ: ਲਹਿਲ ਸਾਹਿਬ ਮੇਰੇ ਨਾਲ਼ ਪੂਰੀ ਰਾਜਨੀਤੀ ਜ਼ਰੂਰ ਹੀ ਖੇਡ ਰਹੇ ਹਨ ਸ਼ਿਸ਼ਟਾਚਾਰ ਵਜੋਂ ਇਹ ਵਿਚਾਰ ਮੈਂ ਉਨ੍ਹਾਂ ਨੂੰ ਨਹੀਂ ਦਰਸਾਏ

 

ਡਾ: ਲਹਿਲ ਜੀ ਦੇ ਬਨਾਮ ਵਿੱਚ ਖੜ੍ਹਾ ਹੋਣ ਦੀ ਮੇਰੀ ਰਤੀ ਭਰ ਵੀ ਇੱਛਾ ਨਹੀਂ ਹੈ ਮੈਂ ਉਨ੍ਹਾਂ ਦਾ ਬਹੁਤ ਹੀ ਮਾਣ-ਤਾਣ ਕਰਦਾ ਹਾਂ ਪਰ ਇਸ ਸੱਚ ਨੂੰ ਦੱਸਣ ਦਾ ਅਤੇ ਸਵੈ-ਪਰਸੰਸਾ ਦਾ ਅੱਕ ਮੈਨੂੰ ਬਹੁਤ ਹੀ ਮਜਬੂਰੀ-ਵੱਸ ਚੱਬਣਾ ਪੈ ਰਿਹਾ ਹੈ ਸਹੀ ਗੱਲ ਤਾਂ ਇਹ ਹੈ ਕਿ ਜੋ ਵੀ ਪੰਜਾਬੀ ਦੀ ਉੱਨਤੀ ਲਈ ਕਾਰਜ ਕਰ ਰਿਹਾ ਹੈ ਉਸ ਅੱਗੇ ਮੇਰਾ ਸਿਰ ਸਦਾ ਝੁਕਿਆ ਹੈ ਅਤੇ ਝੁਕਿਆ ਰਹੇਗਾ ਮੈਂ ਡਾ: ਲਹਿਲ ਸਾਹਿਬ ਦੀ ਨਿਮਰਤਾ ਦਾ ਬਹੁਤ ਹੀ ਸਤਿਕਾਰ ਕਰਦਾ ਹਾਂ ਅਤੇ ਦਿਲੋਂ ਚਾਹੁੰਦਾ ਹਾਂ ਕਿ ਉਹ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰਨ ਪਰ ਉਨ੍ਹਾਂ ਦੀ ਇਹ ਪੈਸੇ ਪੂਸੇ ਵੱਟਣ ਅਤੇ ਸਾਰੀ ਦੀ ਸਾਰੀ ਵਡਿਆਈ ਆਪ ਲੁੱਟ ਲੈਣ ਦੀ ਰੁਚੀ ਕਿਸੇ ਵੀ ਹਾਲਤ ਵਿੱਚ ਕੋਈ ਬਹੁਤੀ ਪਰਸੰਸਾ ਯੋਗ ਨਹੀਂ ਹੁੰਦੀ ਤੇ ਨਾਂ ਹੀ ਦੂਜੇ ਦੀ ਘਾਲਣਾ ਨੂੰ ਮਿੱਟੀ ਘੱਟੇ ਰੋਲ਼ ਕੇ ਆਪਣਾ ਨਾਂ ਤੇ ਆਪਣੀ ਥਾਂ ਚਮਕਾਉਣਾ ਹੀ ਸੋਭਾ ਦਿੰਦਾ ਹੈ

 

ਕਿਉਂਕਿ ਇੱਕ ਵੇਰ ਬੰਦਾ ਝੂਠ ਬੋਲਕੇ ਜਾਂ ਅਧੂਰਾ ਸੱਚ ਦਰਸਾਕੇ ਫਿਰ ਹਜ਼ਾਰ ਵੇਰ ਇਸ ਕਾਰਜ ਨੂੰ ਦੁਹਰਾਉਣ ਲਈ ਮਜਬੂਰ ਹੋ ਜਾਂਦਾ ਹੈ ਸ਼ਾਇਦ ਉਪਰੋਕਤ ਵਰਤਾਰਾ ਇਸੇ ਕਰਕੇ ਹੀ ਚੱਲ ਰਿਹਾ ਹੋਵੇ

 

ਆਪਣੇ ਮੂੰਹ ਮੀਆਂ ਮਿੱਠੂ ਬਣਨਾ ਕਦੀ ਵੀ ਚੰਗਾ ਨਹੀਂ ਹੁੰਦਾ ਦੋ ਕੁ ਸਾਲ ਹੋਏ ਭਾਈ ਬਲਜਿੰਦਰ ਸਿੰਘ ਜੀ ਰਾੜੇਵਾਲ਼ਿਆਂ ਨੇ, ਜਿਨ੍ਹਾਂ ਨੇ ਗੁਰਬਾਣੀ ਨੂੰ ਕੰਪਿਊਟਰ ਉੱਤੇ ਪਾਉਣ ਦਾ ਮਹਾਨ ਕਾਰਜ ਕੀਤਾ ਹੈ, ਪੰਜਾਬੀ ਯੂਨੀਵਰਸਿਟੀ ਦੇ ਤੱਤਕਾਲੀਨ ਵੀਸੀ ਨਾਲ਼ ਇੱਕ ਸਦਭਾਵਨਾ ਮੀਟਿੰਗ ਰੱਖੀ ਜਿਸ ਵਿੱਚ ਮੈਂ ਅਤੇ ਪੰਜਾਬੀ ਯੂਨੀਵਰਸਿਟੀ ਦੇ ਡਾ: ਬਲਤੇਜ ਮਾਨ ਵੀ ਹਾਜ਼ਰ ਸਾਂ ਗੱਲਾਂ ਗੱਲਾਂ ਵਿੱਚ ਭਾਈ ਸਾਹਿਬ ਨੇ ਜ਼ਿਕਰ ਕੀਤਾ ਕਿ ਪੰਨੂੰ ਸਾਹਿਬ ਨੇ ਸਭ ਤੋਂ ਪਹਿਲੋਂ ਗੁਰਮੁਖੀ-ਸ਼ਾਹਮੁਖੀ ਪਰੋਗਰਾਮ ਤਿਅਰ ਕੀਤਾ ਇਹ ਸੁਣਕੇ ਸਮੇਂ ਦੇ ਵੀਸੀ ਨੇ ਡਾ: ਲਹਿਲ ਨੂੰ ਟੈਲੀਫੋਨ ਕਰਕੇ ਉਸੇ ਮੀਟਿੰਗ ਵਿੱਚ ਬੁਲਾਕੇ ਸਪਸ਼ਟੀ ਕਰਨ ਮੰਗਿਆ ਤਾਂ ਡ: ਸਾਹਿਬ ਨੇ ਇਹ ਮੰਨਦਿਆਂ ਕਿ ਹਾਂ ਪਹਿਲੋਂ ਪੰਨੂੰ ਨੇ ਕਨਵਰਟਰ ਤਿਆਰ ਕੀਤਾ ਸੀ ਪਰ ਕੁੱਝ ਕੁ ਦਲੀਲਾਂ ਦੇ ਕੇ ਇਹ ਸਿੱਧ ਕੀਤਾ ਕਿ ਜੋ ਯੂਨੀਵਰਸਿਟੀ ਨੇ ਤਿਆਰ ਕੀਤਾ ਉਸ ਵਿੱਚ ਮਹਾਨ ਵਾਧੇ ਕੀਤੇ ਹੋਏ ਹਨ ਉਹ ਪਹਿਲੋਂ ਤਿਆਰ ਨਹੀਂ ਸੀ ਹੋਇਆ ਖੈਰ ਉੱਥੇ ਨਾ ਹੀ ਮੇਰਾ ਆਪਣੀ ਵਡਿਆਈ ਕਰਨ ਦਾ ਕੋਈ ਇਰਾਦਾ ਸੀ ਅਤੇ ਨਾਂ ਹੀ ਉਸ ਸਦਭਾਵਨਾ ਭਰੇ ਵਾਤਾਵਰਨ ਨੂੰ ਵਿਗਾੜਨ ਵਿੱਚ ਕੋਈ ਸਿਆਣਪ ਸੀ ਤੇ ਉਹ ਮੁੱਦਾ ਉੱਥੇ ਹੀ ਸਮਾਪਤ ਹੋ ਗਿਆ

 

ਅਖੀਰ 2007 ਜਾਂ ਅਰੰਭ 2008 ਵਿੱਚ ਭਾਈ ਬਲਜਿੰਦਰ ਸਿੰਘ ਜੀ ਰਾੜੇਵਾਲ਼ਿਆਂ ਨਾਲ਼ ਹੀ ਭਾਈ ਨੰਦ ਲਾਲ ਜੀ ਦੀਆਂ ਗ਼ਜ਼ਲਾਂ ਦੇ ਉਰਦੂ ਪਰਿਵਰਤਨ ਦੀ ਸੁਧਾਈ ਦੇ ਸਬੰਧ ਵਿੱਚ ਪੰਜਾਬੀ ਯੂਨੀਵਰਸਿਟੀ ਦੇ ਉਰਦੂ ਕੈੰਪ ਵਿੱਚ ਮਲੇਰ ਕੋਟਲੇ ਜਾਣ ਦਾ ਮੈਨੂੰ ਵੀ ਮਾਣ ਪਰਾਪਤ ਹੋਇਆ ਜੇ ਸਾਡੇ ਕੋਲ਼ ਪੰਨੂੰ ਸਾਹਿਬ ਤੁਹਾਡਾ ਕਨਵਰਟਰ ਨਾ ਹੁੰਦਾ ਤਾਂ ਅਸੀਂ ਕਿਸੇ ਪਾਸੇ ਵੀ ਨਹੀਂ ਸੀ ਲੱਗ ਸਕਦੇ ਇਹ ਭਾਈ ਬਲਜਿੰਦਰ ਸਿੰਘ ਜੀ ਅਤੇ ਹੋਰ ਸਾਰਿਆਂ ਦੇ ਸਾਹਮਣੇ ਕਹੇ ਗਏ ਬੋਲ ਡਾ: ਲਹਿਲ ਦੇ ਇੱਕ ਸਹਿਯੋਗੀ ਦੇ ਹਨ ਜੋ ਉਸ ਵੇਲ਼ੇ ਹਿੰਦੀ ਤੋਂ ਉਰਦੂ ਦਾ ਕਨਵਰਟਰ ਤਿਆਰ ਕਰ ਰਿਹਾ ਸੀ ਉਸ ਦਾ ਸਪਸ਼ਟ ਭਾਵ ਮੇਰੇ ਗੁਰਮੁਖੀ-ਸ਼ਾਹਮੁਖੀ ਪਰੋਗਰਾਮ ਦਾ ਪੰਜਾਬੀ ਯੂਨੀਵਰਸਿਟੀ ਵੱਲੋਂ ਡਾ: ਲਹਿਲ ਦੀ ਦੇਖ ਰੇਖ ਥੱਲੇ ਤਿਆਰ ਕੀਤੇ ਗਏ ਸੰਗਮ ਪਰੋਗਰਾਮ ਵਿੱਚ ਸਹਾਈ ਹੋਣ ਤੋਂ ਸੀ ਉਸ ਵੇਲ਼ੇ ਮੈਂ ਇਸ ਕਥਨ ਨੂੰ ਆਪਣੇਮਾਣ ਤਾਣ ਅਤੇ ਕੀਤੀ ਕਮਾਈ ਦੀ ਮਾਣਤਾ ਵਜੋਂ ਹੀ ਸਵੀਕਾਰ ਕੀਤਾ ਸੀ ਪਰ ਅੱਜ ਇਸ ਦੇ ਅਰਥ ਕਿਤੇ ਡੂੰਘੇਰੇ ਨਿਕਲ਼ ਰਹੇ ਹਨ

 

ਡਾ: ਲਹਿਲ ਸਾਹਿਬ ਜੀ ਦੀ ਸਮੱਸਿਆ ਇਹ ਜਾਪਦੀ ਹੈ ਕਿ ਉਹ ਆਪਣੇ ਕਿਸੇ ਵੀ ਸਹਿਯੋਗੀ ਨੂੰ ਬਣਦਾ ਮਾਣ ਤਾਣ ਨਹੀਂ ਦੇਣਾ ਚਾਹੁੰਦੇ ਉਹ ਸੰਗਮ ਕਨਵਰਟਰ ਨੂੰ ਤਿਆਰ ਕਰਨ ਦਾ ਸਾਰਾ ਸਿਹਰਾ ਆਪਣੇ ਹੀ ਸਿਰ ਬੰਨ੍ਹ ਲੈਣਾ ਚਾਹੁੰਦੇ ਹਨ ਜਦੋਂ ਕਿ ਨੈਤਿਕਤਾ ਇਹ ਮੰਗ ਕਰਦੀ ਹੈ ਕਿ ਜਿਸ ਨੇ ਵੀ ਇਸ ਦੀ ਤਿਆਰੀ ਵਿੱਚ ਜਿਤਨਾ ਸਹਿਯੋਗ ਦਿੱਤਾ ਹੈ ਉਤਨਾ ਉਸਦਾ ਵਰਨਣ ਜ਼ਰੂਰ ਕੀਤਾ ਜਾਵੇ ਜਿਤਨਾ ਵੀ ਪਹਿਲਾਂ ਤਿਆਰ ਹੋ ਚੁੱਕੇ ਹੋਰ ਕਿਸੇ ਪਰੋਗਰਾਮ ਤੋਂ ਇਸ ਵਿੱਚ ਲਾਭ ਉਠਾਇਆ ਗਿਆ ਹੈ ਉਸ ਲਈ ਉਸ ਦਾ ਧੰਨਵਾਦ ਜ਼ਰੂਰ ਕੀਤਾ ਜਾਵੇ ਜਿਵੇਂ ਕਿ ਯੂਨੀਵਰਸਿਟੀਆਂ ਦੀ ਆਮ ਰਵਾਇਤ ਹੈ

 

ਮੈਂਗੁਰਮੁਖੀ-ਸ਼ਾਹਮੁਖੀ ਕਨਵਰਟਰ ਉੱਤੇ ਆਦਿ (ਸਕਰੈਪ) ਤੋਂ ਕੰਮ ਅਰੰਭ ਕੀਤਾ ਹੈ ਇਸ ਦੀਆਂ ਸਾਰੀਆਂ ਖੁਆਰੀਆਂ ਦੁਸ਼ਵਾਰੀਆਂ ਨਾਲ਼ ਦੋ ਚਾਰ ਹੋਇਆ ਹਾਂ ਫਿਰ ਵੀ ਮੈਂ ਇਸ ਵਿੱਚ ਕੇਵਲ ਤੇ ਕੇਵਲ ਇਸ ਨੂੰ ਤਿਆਰ ਕਰਨ ਵਿੱਚ ਇਸ ਕਰਕੇ ਹੀ ਸਫਲ ਹੋ ਸਕਿਆ ਹਾਂ ਕਿ ਗੁਰਮੁਖੀ ਸਬੰਧੀ ਮੇਰੀ ਕਾਫੀ (ਪੰਜਾਬੀ ਆਨਰਜ) ਜਾਣਕਾਰੀ ਹੈ, ਉਰਦੂ ਅੱਖਰ ਭਲਿਆਂ ਵੇਲ਼ੇ ਮੈਂ ਚਾਰ ਜਮਾਤਾਂ ਪੜ੍ਹੇ ਹਨ ਅਤੇ ਮੈਂ ਸਾਰੀ ਉਮਰ ਇਨ੍ਹਾਂ ਨਾਲ਼ ਜੁੜਿਆ ਰਿਹਾ ਹਾਂ, ਅਤੇ ਲੱਗ ਪੱਗ ਦਹਾਕੇ ਦੀ ਘਾਲਣਾ ਸਦਕਾ ਮੈਂ ਆਪਣੀ ਲੋੜ ਅਨੁਸਾਰ ਮੈਕਰੋ ਲਿਖਣ ਵਿੱਚ ਮਾਣ ਕਰਨ ਦੀ ਹੱਦ ਤੀਕਰ ਮੁਹਾਰਤ ਪਰਾਪਤ ਕਰ ਲਈ ਹੈ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਇਸ ਪਰੋਗਰਾਮ ਸਬੰਧੀ ਮੈਨੂੰ ਜਿੱਥੋਂ ਵੀ ਸਹਿਯੋਗ ਪਰਾਪਤ ਕਰਨ ਦੀ ਲੋੜ ਪਈ ਮੈਂ ਮੰਗਿਆ ਹੈ ਅਤੇ ਮੈਨੂੰ ਮਿਲ਼ਿਆ ਹੈ ਇਨ੍ਹਾਂ ਸਹਿਯੋਗੀਆਂ ਦੀ ਗਿਣਤੀ ਸੈਂਕੜੇ ਹੋ ਸਕਦੀ ਹੈ ਕਿਸੇ ਵੀ ਫੌਂਟ ਨੂੰ ਆਪਣੀ ਲੋੜ ਅਨੁਸਾਰ ਢਾਲਣ ਦੀ ਜਾਂਚ ਮੈਂ ਆਪ ਸਿੱਖੀ ਹੈ

 

ਡਾ: ਲਹਿਲ ਸਾਹਿਬ ਨਾ ਤੇ ਦਸਵੀਂ ਦੇ ਪੱਧਰ ਤੋਂ ਵੱਧ ਪੰਜਾਬੀ ਜਾਣਦੇ ਹਨ ਉਰਦੂ ਕਹਿੰਦੇ ਉਨ੍ਹਾਂ ਨੇ ਕੈਦਾ ਪੜ੍ਹਕੇ ਸਿੱਖਿਆ ਹੈ ਫੌਂਟ ਉਨ੍ਹਾਂ ਲਈ ਕੋਈ ਹੋਰ ਤਿਆਰ ਕਰਦਾ ਹੈ ਹਾਂ ਪਰੋਗਰਾਮਿੰਗ ਵਿੱਚ ਉਨ੍ਹਾਂ ਕੋਲ਼ ਮੁਹਾਰਤ ਜ਼ਰੂਰ ਹੋ ਸਕਦੀ ਹੈ ਉਹ ਇਕੱਲੇ ਇਸਸੰਗਮ ਨੂੰ ਕਿਵੇਂ ਤਿਆਰ ਕਰ ਸਕਦੇ ਹਨ? ਇਹ ਮੇਰੀ ਸਮਝ ਤੋਂ ਪਾਰ ਦੀ ਗੱਲ ਹੈ ਪੂਰਾ ਸੰਭਵ ਹੈ ਕਿ ਉਨ੍ਹਾਂ ਨੇ ਇਸ ਕਾਰਜ ਵਿੱਚ ਪੰਜਾਬੀ ਯੂਨੀਵਰਸਿਟੀ ਦੇ ਪੰਜਾਬੀ, ਉਰਦੂ ਆਦਿ ਵਿਭਾਗਾਂ ਦਾ ਅਤੇ ਉਨ੍ਹਾਂ ਦੇ ਵਿਦਿਆਰਥੀਆਂ ਦਾ ਵੀ ਯੋਗਦਾਨ ਪਰਾਪਤ ਕੀਤਾ ਹੋਵੇ ਜੋ ਕੋਈ ਗੁਨਾਹ ਨਹੀਂ ਹੈ ਪਰ ਉਹ ਕਿਹੜੀਆਂ ਮਜਬੂਰੀਆਂ ਹਨ ਜਿਨ੍ਹਾਂ ਕਰਕੇ ਡਾ: ਸਾਹਿਬ ਉਨ੍ਹਾਂ ਦਾ ਬਣਦਾ ਵਰਨਣ ਵੀ ਇਸ ਸਬੰਧੀ ਨਹੀਂ ਕਰਨਾ ਚਾਹੁੰਦੇ ਰਹੀ ਮੇਰੇ ਸਹਿਯੋਗ ਅਤੇ ਯੋਗਦਾਨ ਦੀ ਗੱਲ, ਜੋ ਉਨ੍ਹਾਂ ਨੇ ਮੂਲੋਂ ਹੀ ਅੱਖੋਂ ਉਹਲੇ ਕਰ ਛੱਡਿਆ ਹੈ, ਕਿਉਂਕਿ ਮੈਂ ਉਨ੍ਹਾਂ ਦੇ ਕਈ ਲੈਕਚਰ ਸੁਣੇ ਹਨ, ਉਨ੍ਹਾਂ ਨੇ ਕਦੀ ਵੀ ਮੇਰੇ ਪਾਏ ਯੋਗਦਾਨ ਦਾ ਬਣਦਾ ਮੁੱਲ ਨਹੀਂ ਪਾਇਆ, ਹਾਂ ਇੱਕੇ ਦੁੱਕੇ ਵਿਅਕਤੀ ਦੀ ਹਾਜ਼ਰੀ ਵਿੱਚ ਜ਼ਰੂਰ ਇਸ ਦਾ ਵਰਨਣ ਕੀਤਾ ਹੈ ਮੈਂ ਆਪਣੀਆਂ ਪਰਾਪਤੀਆਂ ਅਤੇ ਉਨ੍ਹਾਂ ਦਿਆਂ ਟਾਲ਼ਿਆਂ ਮਾਲ਼ਿਆਂ (ਪੈਰੀਆਂ) ਦਾ ਅੱਜ ਸਪਸ਼ਟ ਤੌਰ ਉੱਤੇ ਸਭ ਦੇ ਸਾਹਮਣੇ ਵਰਨਣ ਕਰ ਰਿਹਾ ਹਾਂ ਹਾਂ ਜੇ ਉਨ੍ਹਾਂ ਵਿੱਚ ਹਿੰਮਤ ਹੈ ਜਾਂ ਉਨ੍ਹਾਂ ਪੱਲੇ ਰਤੀ ਭਰ ਵੀ ਸੱਚ ਹੈ ਤਾਂ ਉਹ ਖੁੱਲ੍ਹ ਕੇ ਇਨ੍ਹਾਂ ਵਿੱਚ ਕਿਸੇ ਛੁਪੇ ਝੂਠ ਨੂੰ ਜ਼ਰੂਰ ਉਜਾਗਰ ਕਰਨ ਇਸ ਨਾਲ਼ ਮੈਨੂੰ ਬਹੁਤ ਹੀ ਖੁਸ਼ੀ ਹੋਵੇਗੀ ਅਤੇ ਮੈਂ ਉਨ੍ਹਾਂ ਦਾ ਦਿਲੋਂ ਧੰਨਵਾਦੀ ਵੀ ਹੋਵਾਂਗਾ:

 

ਇੱਕ: ਸੰਗਮ ਦੇ ਮੁਢਲੇ ਅਤੇ ਪਹਿਲੇ ਰੂਪ ਵਿੱਚ ਡਾ: ਲਹਿਲ ਸਾਹਿਬ ਜੀ ਨੇ ਮੁੱਖ ਤੌਰ ਉੱਤੇ ਮੇਰੇ ਮੈਕਰੋ ਪਰੋਗਰਾਮ ਦੀ ਹੀ ਵਿਧੀ, ਲੌਜਿਕ ਵਰਤੀ ਹੈ ਕੇਵਲ ਉਸ ਜਾਣਕਾਰੀ ਨੂੰ ਬਾਕਾਇਦਾ ਇੱਕ ਪਰੋਗਰਾਮ ਦਾ ਰੂਪ ਦਿੱਤਾ ਹੈ ਸਰਲ ਸ਼ਬਦਾਂ ਵਿੱਚ ਇਹ ਕਹਿ ਸਕਦੇ ਹਾਂ, ਜਿਵੇਂ ਮੈਂ ਇੱਕ ਕਵਿਤਾ ਨੂੰ ਮੌਲਿਕ ਰੂਪ ਵਿੱਚ ਗੁਰਮੁਖੀ ਵਿੱਚ ਲਿਖਿਆ ਹੋਵੇ ਅਤੇ ਉਨ੍ਹਾਂ ਨੇ ਉਸੇ ਕਵਿਤਾ ਨੂੰ ਅਤੇ ਉਨ੍ਹਾਂ ਹੀ ਵਿਚਾਰਾਂ ਨੂੰ ਅੰਗਰੇਜ਼ੀ ਅੱਖਰਾਂ ਵਿੱਚ ਲਿਖ ਦਿੱਤਾ ਹੋਵੇ ਜੋ ਕਿਸੇ ਵੀ ਪਰੋਗਰਾਮਰ ਲਈ ਕੋਈ ਔਖੀ ਗੱਲ ਨਹੀਂ ਜੇ ਔਖੀ ਅਤੇ ਅਸਲ ਗੱਲ ਹੈ ਤਾਂ ਉਹ ਹੈ ਲੋੜੀਂਦਾ ਲੌਜਿਕ ਉਸਾਰਨਾ

 

ਦੋ: ਡਾ: ਸਾਹਿਬ ਜੀ ਨੇ ਜੋ ਸ਼ਾਹਮੁਖੀ ਲਈ ਫੌਂਟ ਵਰਤੀ ਹੈ ਤੇ ਜੋ ਉਨ੍ਹਾਂ ਦੇ ਇੱਕ ਸ਼ਾਗਿਰਦ ਨੇ ਤਿਆਰ ਕੀਤੀ ਹੈ, ਉਹ ਲੱਗ ਪੱਗ ਸੌ ਫੀ ਸਦੀ ਮੇਰੀ ਤਰਤੀਬੀ ਫੌਂਟ ਬਾਬਾਫਰੀਦ ਦੀ ਹੀ ਨਕਲ ਹੈ ਕੀਤਾ ਕੇਵਲ ਇਹ ਗਿਆ ਹੈ ਕਿ ਉਸ ਨੂੰ ਆਸਕੀ ਕੀਆਂ ਤੋਂ ਚੁੱਕ ਕੇ ਨਵੇਂ ਨਾਂ ਨਾਲ਼ ਯੂਨੀਕੋਡ ਕੀਆਂ ਦੇ ਨਿੱਜੀ ਖੇਤਰ ਵਿੱਚ ਜਾ ਪਾਇਆ ਹੈ ਜੋ ਯੂਨੀਕੋਡ ਪਰਬੰਧ ਨਾਲ਼ ਆਪਣੇ ਆਪ ਵਿੱਚ ਹੀ ਇੱਕ ਧਰੋਅ ਹੈ ਗੱਲ ਕੀ ਬਾਬਾਫਰੀਦ ਫੌਂਟ ਨੂੰ ਤਰਤੀਬ ਦੇਣ ਲਈ ਜਿੱਥੇ ਮੇਰੇ ਮਹੀਨੇ ਖ਼ਰਚ ਹੋਏ ਸਨ ਉਹ ਯੂਨੀਵਰਸਿਟੀ ਨੇ ਕੁੱਝ ਦਿਨਾਂ ਵਿੱਚ ਹੀ ਨਵੀਂ ਥਾਂ ਉੱਤੇ ਪਾ ਲਈ ਇਸ ਨੂੰ ਕਹਿੰਦੇ ਹਨ, ‘ਕਿਰਤ ਕੋਈ ਕਰੇ ਤੇ ਸਿਰ ਸਿਹਰਾ ਕੋਈ ਧਰੇ ਜਾਂ ਜੇਬਾਂ ਕੋਈ ਭਰੇ

 

ਇਨ੍ਹਾਂ ਠੋਸ ਤੱਥਾਂ ਸਬੂਤਾਂ ਦੇ ਹੁੰਦਿਆਂ ਵੀ ਡਾ: ਸਾਹਿਬ ਜੀ ਨੇ ਮੇਰੇ ਪਰੋਗਰਾਮ ਨੂੰ ਬਣਦਾ ਮਾਣ ਸਨਮਾਨ ਤਾਂ ਕੀ ਦੇਣਾ ਸੀ ਸਗੋਂ ਉਹ ਤੇ ਇਹ ਸਵੀਕਾਰ ਕਰਨ ਲਈ ਵੀ ਤਿਆਰ ਨਹੀਂ ਹਨ ਕਿ ਉਨ੍ਹਾਂ ਨੇ ਮੇਰੇ ਪਰੋਗਰਾਮ ਤੋਂ ਕੋਈ ਸੇਧ ਲਈ ਹੈ ਜਾਂ ਕੋਈ ਲਾਭ ਉਠਾਇਆ ਹੈ ਜਦੋਂ ਕਿ ਮੈਂ ਉਨ੍ਹਾਂ ਦੇ ਸਾਹਮਣੇ ਇਹ ਠੋਕ ਵਜਾ ਕੇ ਕਹਿੰਦਾ ਹਾਂ ਕਿਸੰਗਮ ਪਰੋਗਰਾਮ ਵਿੱਚ ਜੋ ਸ਼ਾਹਮੁਖੀ ਫੌਂਟ ਡਾ: ਸਾਹਿਬ ਨੇ ਵਰਤੀ ਹੈ, ਉਸ ਵਿੱਚ ਕੋਈ ਵੀ ਕਨਵਰਟਰ ਮੇਰੀ ਵਿਧੀ ਭਾਵ ਲੌਜਿਕ ਨੂੰ ਅਪਨਾਏ ਬਿਨਾਂ ਕਿਸੇ ਹੋਰ ਤਰ੍ਹਾਂ ਤਿਆਰ ਹੋ ਹੀ ਨਹੀਂ ਸਕਦਾ ਇਸ ਲਈ ਭਾਵੇਂਖੁਦ ਖੁਦਾ ਜੀ ਵੀ ਯਤਨ ਕਰਨ ਇਸ ਕਥਨ ਦੀ ਪੁਸ਼ਟੀ ਲਹਿਲ ਸਾਹਿਬ ਦੇ ਸੰਗਮ ਪਰੋਗਰਾਮ ਦੀਰੀਡ ਓਨਲੀ ਫਾਈਲ ਵਿੱਚ ਸਪਸ਼ਟ ਰੂਪ ਵਿੱਚ ਪਈ ਹੈ ਜਿੱਥੇ ਉਹ ਅੰਤ ਵਿੱਚ ਜਾ ਕੇ ਲਿਖਦੇ ਹਨ ਕਿ ਸੰਗਮ ਸ਼ਾਹਮੁਖੀ ਵਿੱਚ ਸੋਧ ਨਹੀਂ ਹੋ ਸਕਦੀ (ਨੋਟ: ਮੇਰੇ ਵੱਲੋਂ ਬਾਬਾਫਰੀਦ ਸ਼ਾਹਮੁਖੀ ਫੌਂਟ, ਗੁਰਮੁਖੀ ਫੌਂਟ ਸਮਤੋਲ ਦੇ ਸਮਾਨਾਂਨਤਰ ਉਸਾਰੀ ਗਈ ਹੈ ਇਹ ਵੀ ਖੱਬੇ ਤੋਂ ਸੱਜੇ ਵੱਲ ਨੂੰ ਹੀ ਚੱਲਦੀ ਹੈ ਇਸ ਨੂੰ ਟਾਈਪ ਨਹੀਂ ਕੀਤਾ ਜਾ ਸਕਦਾ ਕੇਵਲ ਕੰਪਿਊਟਰ ਰਾਹੀਂ ਸਮਤੋਲ ਤੋਂ ਕਨਵਰਟ ਹੀ ਕੀਤਾ ਜਾ ਸਕਦਾ ਹੈ  ਇਹ ਸਮੱਸਿਆ ਹੁਣ ਇਨਪੇਜ ਦੀ ਨਸਤਾਲੀਕ ਫੌਂਟ ਅਤੇ ਯੂਨੀਕੋਡ ਫੌਂਟਾਂ ਨੇ ਦੂਰ ਕਰ ਦਿੱਤੀ ਹੈ ਕਿਰਪਾਲ ਸਿੰਘ ਪੰਨੂੰ)

 

ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਇਸ ਕਾਨਫਰੰਸ ਤੋਂ ਪਿੱਛੋਂ ਮੇਰੇ ਨਾਲ਼ ਮੁੱਖ ਤੌਰ ਉੱਤੇ ਡਾ: ਲਹਿਲ ਜੀ ਨਾਲ਼ ਟੈਲੀਫੋਨ ਉੱਤੇ ਵਿਸਥਾਰ ਵਿੱਚ ਵਿਚਾਰ ਵਟਾਂਦਰਾ ਹੁੰਦਾ ਰਿਹਾ ਹੈ ਸਪੋਕਸਮੈਨ ਅਖ਼ਬਾਰ ਵਿੱਚ ਆਪਣੇ ਸਵਾਲ ਨੂੰ ਉਠਾਉਣ ਵਾਲ਼ੇ ਗੁਰਨਾਮ ਸਿੰਘ ਅਕੀਦਾ ਨਾਲ਼ ਵੀ ਟੈਲੀਫੋਨ ਉੱਤੇ ਕਈ ਵੇਰ ਗੱਲਬਾਤ ਹੋਈ ਉਨ੍ਹਾਂ ਦੇ ਕਹਿਣ ਉੱਤੇ ਮੈਂ ਸਾਰੀ ਲੋੜੀਂਦੀ ਜਾਣਕਾਰੀ ਦੀ ਈਮੇਲ ਕਰ ਦਿੱਤੀ ਚੰਗਾ ਤਾਂ ਇਹੋ ਸੀ ਕਿ ਇਸ ਉਠਾਏ ਗਏ ਸਵਾਲ ਦਾ ਨਿਰਨਾ ਵੀ ਉਸੇ ਹੀ ਅਖ਼ਬਾਰ ਵਿੱਚ ਹੋ ਜਾਂਦਾ ਪਰ ਅਕੀਦਾ ਸਾਹਿਬ ਦੇ ਮੈਨੂੰ ਬਾਰ ਬਾਰ ਯਕੀਨ ਦੁਆਉਣ ਉੱਤੇ ਅਤੇ ਮੇਰੇ ਬਾਰ-ਬਾਰ ਟੈਲੀਫੋਨ ਰਾਹੀਂ ਯਾਦ ਕਰਾਉਣ ਤੇ ਵੀ ਉਹ ਅੱਜ-ਕੱਲ੍ਹ ਅੱਜ-ਕੱਲ੍ਹ ਕਰਕੇ ਮੁੱਦੇ ਨੂੰ ਟਾਲ਼ਦੇ ਰਹੇ, ਟਾਲ਼ਦੇ ਹੀ ਰਹੇ ਸੋ ਲੰਮਾ ਸਮਾਂ ਉਡੀਕ ਕਰਨ ਪਿੱਛੋਂ ਇਸ ਸਾਜ਼ਸੀ ਚੁੱਪ ਨੂੰ ਤੋੜਨ ਲਈ ਇਹ ਸਪਸ਼ਟੀ ਕਰਨ ਮੈਂਸੀਰਤ ਰਾਹੀਂ ਦੇ ਦਿੱਤਾ ਸੀ, ਜੋ ਹੁਣ ਬੰਦ ਹੋ ਗਿਆ ਹੈ ਪਰ ਇਸ ਦੇ ਸਬੰਧ ਵਿੱਚ ਵੀ ਡਾ: ਗੁਰਪ੍ਰੀਤ ਸਿੰਘ ਜੀ ਲਹਿਲ ਹੋਰਾਂ ਵੱਲੋਂ ਅਜੇ ਤੀਕਰ ਕੋਈ ਸਪਸ਼ਟੀਕਰਨ ਪਰਾਪਤ ਨਹੀਂ ਹੋਇਆ

 

ਉਪਰੋਕਤ ਦਲੀਲਾਂ ਅਤੇ ਤੱਥਾਂ ਦੇ ਆਧਾਰ ਤੇ ਮੈਂ ਇਹ ਦਾਹੀਏ ਨਾਲ਼ ਕਹਿ ਸਕਦਾ ਹਾਂ ਕਿ ਗੁਰਮੁਖੀ-ਸ਼ਾਹਮੁਖੀ ਅਤੇ ਸ਼ਾਹਮੁਖੀ-ਗੁਰਮੁਖੀ ਕਨਵਰਟਰ ਸੰਸਾਰ ਭਰ ਵਿੱਚ ਸਭ ਤੋਂ ਪਹਿਲੋਂ ਮੈਂ ਭਾਵ ਕਿਰਪਾਲ ਸਿੰਘ ਪੰਨੂੰ, ਟੋਰਾਂਟੋ-ਕੈਨੇਡਾ ਨੇ ਤਿਆਰ ਕੀਤਾ ਹੈ ਅਤੇ ਡਾ: ਲਹਿਲ ਵੱਲੋਂ ਆਪਣਾ ਗੁਰਮੁਖੀ-ਸ਼ਾਹਮੁਖੀ ਦਾ ਪਰੋਗਰਾਮਅੱਖਰ ਤਿਆਰ ਕਰਨ ਵੇਲ਼ੇ ਕੇਵਲ ਮੇਰੇ ਪਰੋਗਰਾਮ ਦੀ ਸਹਾਇਤਾ ਹੀ ਨਹੀਂ ਲਈ ਗਈ ਸਗੋਂ ਉਹ ਮੇਰੇ ਹੀ ਮੈਕਰੋ ਪਰੋਗਰਾਮ ਦੀ ਇੱਕ ਦੂਸਰੇ ਪਰੋਗਰਾਮ ਵਿੱਚ ਪੂਰੀ ਦੀ ਪੂਰੀ ਕਾਪੀ ਕਰਨ ਦੇ ਨੇੜੇ ਤੇੜੇ ਹੈ ਉਸ ਵਿੱਚ ਅੱਖਰ ਤੋਂ ਅੱਖਰ ਦੇ ਬਦਲਾਉ ਦੇ ਨਾਲ਼ ਨਾਲ਼ ਜੋ ਵੱਧ ਕੰਮ ਕੀਤਾ ਗਿਆ ਹੈ ਉਹ ਹੈ ਸ਼ਬਦ ਦੇ ਨਾਲ਼ ਸ਼ਬਦ ਦਾ ਬਦਲਾਉ ਉਹ ਵੀ ਮੇਰਾ ਹੀ ਸੁਝਾਉ ਸੀ ਤੇ ਹੈ ਸ਼ਬਦ ਤੋਂ ਸ਼ਬਦ ਦੇ ਅਮੁੱਕ ਪਰੋਗਰਾਮ ਤੋਂ ਤਾਂ ਹੀ ਬਚਿਆ ਜਾ ਸਕਦਾ ਹੈ ਜੇ ਕਰ ਗੁਰਮੁਖੀ ਸ਼ਾਹਮੁਖੀ ਟਾਈਪ ਕਰਤਾ ਇੱਕ ਵਿਸ਼ੇਸ਼ ਨਿਯਮ ਰਾਹੀਂ ਹੀ ਸਹੀ ਸਹੀ ਟਾਈਪ ਕਰਨ

 

ਹੁਣ ਆਪਣੇ ਸਪਸ਼ਟੀ ਕਰਨ ਲਈ ਵੀ ਡਾ: ਗੁਰਪਰੀਤ ਸਿੰਘ ਜੀ ਲਹਿਲ ਹੋਰਾਂ ਨੂੰ ਇਸ ਪ੍ਰੈੱਸ ਦੇ ਕੁਰੂਕੁਸ਼ੇਤਰੀ ਮੈਦਾਨ ਵਿੱਚ ਉੱਤਰਨਾ ਚਾਹੀਦਾ ਹੈ ਇਸ ਨਾਲ਼ ਇਨ੍ਹਾਂ ਭੁਲੇਖਿਆਂ ਦੇ ਜੰਗਲ਼ਾਂ ਦੇ ਹੋਰ ਵੀ ਅੰਧੇਰੇ ਪੱਖ ਉਜਾਗਰ ਹੋ ਜਾਣ ਦੀ ਪਰਬਲ ਸੰਭਾਵਨਾ ਹੈ ਇਹ ਮੇਰੀ ਹਾਰਦਿਕ ਇੱਛਾ ਹੈ ਨਹੀਂ ਤਾਂ ਫਿਰੋ ਇਹੋ ਹੀ ਸਮਝਿਆ ਜਾਇਗਾ ਕਿ ਡਾ: ਗੁਰਪਰੀਤ ਜੀ ਲਹਿਲ ਉਪਰੋਕਤ ਅੱਖਰ-ਅੱਖਰ ਨੂੰ ਸਹੀ ਮੰਨਦੇ ਹਨ
(ਕਿਰਪਾਲ ਸਿੰਘ ਪੰਨੂੰ 905-796-0531)

(15 ਨਵੰਬਰ 2009)

ਕਿਰਪਾਲ ਸਿੰਘ ਪੰਨੂੰ ਦੀਆਂ ਲਿਖਾਰੀ ਵਿੱਚ ਛਪੀਆਂ ਸਾਰੀਆਂ ਲਿਖਤਾਂ ਪੜ੍ਹਨ ਲਈ ਕਲਿੱਕ ਕਰੋ

e-mail:
ਲਿਖਾਰੀ


© likhari: Punjabi Likhari Forum-2001-2009

'ਲਿਖਾਰੀ' ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ/ਪੱਤਰਾਂ/ਲਿਖਾਰੀ, ਲਿਖਦੇ ਨੇ! ਆਦਿ ਵਿਚ ਪ੍ਰਗਟਾਏ ਵਿਚਾਰਾਂ ਨਾਲ 'ਲਿਖਾਰੀ' ਦਾ ਸਹਿਮਤ ਹੋਣਾ ਜ਼ਰੂਰੀ ਨਹੀਂਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ 'ਰਚਨਾ' ਦਾ ਕਰਤਾ ਹੋਵੇਗਾ

 

Copyright © Likhari: Panjabi Likhari Forum-2001-2010 All rights reserved.