ਸਾਹਿਤਕ/ਸਮਾਜਕ/ਰੀਪੋਰਟ/ਸਰਗਰਮੀਆਂ/ਸੂਚਨਾ

ਕਰਮਜੀਤ ਗਰੇਵਾਲ

ਸਰਵੋਤਮ ਬਾਲ ਪੁਸਤਕ ਪੁਰਸਕਾਰ ਕਰਮਜੀਤ ਗਰੇਵਾਲ ਨੂੰ

 

ਰੀਪੋਰਟ: ਜਨਮੇਜਾ ਜੌਹਲ

ਜਨਮੇਜਾ ਜੌਹਲ

 

 

ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਵਲੋਂ ਦਿੱਤਾ ਜਾਣ ਵਾਲਾ, ਪ੍ਰੋ. ਪ੍ਰੀਤਮ ਸਿੰਘ ਪਟਿਆਲਾ ਤੇ ਉਹਨਾਂ ਦੇ ਭਰਾ ਸ. ਕੁਲਵੰਤ ਸਿੰਘ ਵਲੋਂ ਆਪਣੀ ਸਵਰਗੀ ਮਾਤਾ ਸਰਦਾਰਨੀ ਜਸਵੰਤ ਕੌਰ ਦੀ ਯਾਦ ਵਿਚ ਸਥਾਪਿਤ ਸਰਬੋਤਮ ਬਾਲਪੁਸਤਕ ਪੁਰਸਕਾਰ (2005)' ਬਾਰੇ ਅਕਾਡਮੀ ਦੇ ਪ੍ਰਧਾਨ ਡਾ. ਸੁਰਜੀਤ ਪਾਤਰ ਤੇ ਮੀਤ ਪ੍ਰਧਾਨ ਪ੍ਰਿੰ. ਪ੍ਰੇਮ ਸਿੰਘ ਬਜਾਜ ਨੇ ਸਾਂਝੇ ਤੌਰ ਤੇ ਐਲਾਨ ਕੀਤਾ ਕਿ ਇਹ ਪੁਰਸਕਾਰ ਕਰਮਜੀਤ ਸਿੰਘ ਗਰੇਵਾਲ ਨੂੰ ਉਹਨਾਂ ਦੀ ਬਾਲਪੁਸਤਕ ਛੱਡਕੇ ਸਕੂਲ ਮੈਨੂੰ ਆ' ਨੂੰ ਦਿੱਤਾ ਜਾ ਰਿਹਾ ਹੈ। ਇਸ ਪੁਰਸਕਾਰ ਵਿਚ ਦਸ ਹਜ਼ਾਰ ਰੁਪਏ ਦੀ ਰਾਸ਼ੀ, ਦੋਸ਼ਾਲਾ ਤੇ ਸਨਮਾਨਪੱਤਰ ਸ਼ਾਮਲ ਹੈ। ਇਸ ਪੁਰਸਕਾਰ ਦੀ ਮਹਾਨਤਾ ਇਸ ਗੱਲ ਵਿਚ ਹੈ ਕਿ ਪੰਜਾਬੀ ਭਾਸ਼ਾ ਵਿਚ ਬੱਚਿਆਂ ਦੇ ਮਿਆਰੀ ਸਾਹਿਤ ਦੀ ਸਿਰਜਣਾ ਨੂੰ ਉਤਸ਼ਾਹ ਦਿੱਤਾ ਜਾਵੇ। ਇਹ ਪੁਸਤਕ ਬੱਚਿਆਂ ਲਈ ਲਿਖੇ ਗੀਤਾਂ ਦੀ ਪੁਸਤਕ ਹੈ। ਬੜੇ ਹੀ ਪਿਆਰੇ, ਸੂਖ਼ਮ ਤੇ ਖੂਬਸੂਰਤ ਸ਼ਬਦਾਵਲੀ ਵਿਚ ਲਿਖੇ, ਸਹਿਜੇ ਹੀ ਬੱਚਿਆਂ ਦੇ ਮੂੰਹ ਤੇ ਚੜ੍ਹ ਜਾਣ ਵਾਲੇ ਗੀਤ ਹਨ। ਇਹਨਾਂ ਗੀਤਾਂ ਵਿਚ ਸਰਲਤਾ, ਰਵਾਨਗੀ ਤੇ ਲੈਅ ਹੈ। ਇਹ ਪੁਸਤਕ ਸਹਿਜ, ਸਰਲ ਵਿਧੀ ਨਾਲ ਬਾਲਾਂ ਵਿਚ ਪੰਜਾਬੀ ਭਾਸ਼ਾ ਪ੍ਰਤੀ ਮੋਹ ਦੀ ਬੁਨਿਆਦ ਪੱਕੀ ਕਰਨ ਵਿਚ ਵੀ ਸਹਾਇਕ ਸਿੱਧ ਹੋਵੇਗੀ। ਇਹ ਪੁਰਸਕਾਰ ਹਰ ਸਾਲ 21 ਫਰਵਰੀ ਨੂੰ ਅੰਤਰਰਾਸ਼ਟਰੀ ਮਾਤਭਾਸ਼ਾ ਦਿਵਸ ਦੇ ਮੌਕੇ ਪ੍ਰਦਾਨ ਕੀਤਾ ਜਾਂਦਾ ਹੈ। ਅਗਾਮੀ ਵਰ੍ਹੇ 2006 ਦੇ ਪੁਰਸਕਾਰ ਲਈ ਲੇਖਕਾਂ ਪਾਸੋਂ ਪਹਿਲੀ ਜਨਵਰੀ 2005 ਤੋਂ 31 ਦਸੰਬਰ, 2006 ਤੱਕ ਦੇ ਦੋ ਸਾਲਾਂ ਦੌਰਾਨ ਛਪੀਆਂ ਮੌਲਿਕ ਬਾਲਪੁਸਤਕਾਂ ਦੀ ਮੰਗ ਕੀਤੀ ਜਾਂਦੀ ਹੈ। ਪੁਸਤਕਾਂ ਡਾਕ, ਦਸਤੀ ਜਾਂ ਕੋਰੀਅਰ ਰਾਹੀਂ ਪੰਜਪੰਜ ਕਾਪੀਆਂ ਦੇ ਰੂਪ ਵਿਚ ਪ੍ਰਿੰ. ਪ੍ਰੇਮ ਸਿੰਘ ਬਜਾਜ ਜੀ ਕੋਲ 31 ਮਾਰਚ, 2007 ਤਕ ਪਹੁੰਚ ਜਾਣੀਆਂ ਚਾਹੀਦੀਆਂ ਹਨ।
 

(17 ਜਨਵਰੀ 2007) ਯੂਨੀਕੋਡ

e-mail: Likhari


likhari: Punjabi Likhari Forum-2001-2007