ਸਥਾਪਤ: ਅਪਰੈਲ 2001


ਪੰਜਾਬੀ ਬੋਲੋ - ਪੰਜਾਬੀ ਪੜ੍ਹੋ - ਪੰਜਾਬੀ ਲਿਖੋ
 'ਲਿਖਾਰੀ'- ਇੱਕ ਗ਼ੈਰ-ਵਿਉਪਾਰਕ, ਨਿਰੋਲ
ਸਾਹਿਤਕ ਅਤੇ ਸਮਾਜਕ ਪਰਚਾ
A non-commercial/non-profitting/non political/non religious website dedicated to promote Punjabi Language/Literature through the Internet.


www.likhari.org
www.likhari.com
e-mail:likhari2001@yahoo.co.uk Download Punjabi Fonts

 ਅਜੋਕਾ ਵਾਧਾ:: 01 June, 2008

ijgrpfrf/lyK

 

 

ਮੈਂ ਪੰਜਾਬ ਬੋਲਦਾਂ!!

ਅਮਰਜੀਤ ਬਬੱਰੀ,ਮੋਗਾ (ਪੰਜਾਬ)

 

 

 

ਮੈ ਪੰਜਾਬ ਹਾਂ, ਮੈਨੂੰ ਕਦੇ ਪੰਜ ਦਰਿਆਵਾਂ ਦੀ ਧਰਤੀ ਹੋਣ ਦਾ ਮਾਣ ਸੀ ਪਰ ਵਿਦੇਸ਼ੀ ਬਦਨੀਤੀ ਦਾ ਸਿ਼ਕਾਰ ਹੋਣ ਕਾਰਨ ਮੈ ਢਾਈ ਦਰਿਆਵਾਂ ਦਾ ਪੰਜਾਬ ਰਹਿ ਗਿਆ । ਬਾਅਦ ਵਿਚ ਮੇਰੇ ਹੀ ਪੁਤੱਰਾਂ ਮੇਰੀ ਦੁਰਗੱਤੀ ਕਰਨ ਵਿਚ ਕੋਈ ਕਸਰ ਨਹੀ ਛੱਡੀ ਤੇ ਚੀਚੀ ਤੇ ਲੱਹੂ ਲਾਕੇ ਆਪਣੇ ਆਪ ਨੂੰ ਸ਼ਹੀਦ ਕਹਾਉਣ ਵਾਲੇ ਅਖੌਤੀ ਸਿਆਸੀ ਤੇ ਧਾਰਮਿਕ ਆਗੂਆਂ ਨੇ ਆਪਣੇ ਨਿੱਜੀ ਮੁਫਾਦਾਂ ਕਾਰਨ ਮੈਨੂੰ 1966 ਵਿਚ ਫਿਰ ਤਿੰਨ ਹਿੱਸਿਆਂ ਵਿਚ ਵੰਡ ਦਿੱਤਾ ਤੇ ਹੁਣ ਮੇਰਾ ਆਕਾਰ ਸਿਰਫ ਚਿੜ੍ਹੀ ਦੇ ਪਾੳੋਚੇ ਜਿਨਾ ਰਹਿ ਗਿਆ ਹੈ ।
ਮੈਨੂੰ ਆਪਣੇ ਪ੍ਰਚੀਨਤਾ ਤੇ ਪੂਰਾ ਮਾਣ ਸੀ ਤੇ ਮੇਰੀਆਂ ਭੂਗੋਲਿਕ ਹੱਦਾਂ ਦੋ ਪ੍ਰਸਿਧ ਦਰਿਆਵਾ ਨਾਲ ਬਣੀਆਂ ਚਲੀਆਂ ਆਉਦੀਆ ਸਨ । ਲਹਿੰਦੇ ਵੱਲ ਸਿੰਧ ਦਰਿਆ ਤੇ ਚੜ੍ਹਦੇ ਵੱਲ ਜਮਨਾ । ਇਨ੍ਹਾਂ ਦੋਹਾਂ ਦੇ ਵਿਚਕਾਰ ਜਿਹਲਮ, ਝਨਾਂ, ਰਾਵੀ ਬਿਆਸ, ਤੇ ਸਤਲੁਜ । ਇਸ ਤਰ੍ਹਾਂ ਸੱਤ ਦਰਿਆਵਾਂ ਕਾਰਨ ਮੇਰਾ ਨਾਮ ਸਪਤ ਸਿੰਧੂ ਪਿਆ । ਚੜ੍ਹਦੇ ਵੱਲੋ ਸਤਲੁਜ ਤੇ ਬਿਆਸ ਰਲਕੇ ਅਤੇ ਉਤੱਰ –ਲਹਿੰਦ ੇਵੱਲੋ ਜਿਹਲਮ ਝਨਾਂ ਤੇ ਰਾਵੀ ਇਕ ਹੋਕੇ ਸ਼ਹਿਰ ਉੱਚੱ ਦੇ ਉਤੱਰ ਵੱਲ ਖੈਰਪੁਰੋ ਲਹਿੰਦੇ ਵੱਲ ਇਕ ਥਾਂ ਇਕੱਠੇ ਹੋ ਜਾਦੇ ਸਨ ਤੇ ਇਸੇ ਕਰਕੇ ਮੇਰਾ ਨਾਂ ਪੰਚ –ਨਾਦ ਪੈ ਗਿਆ । ਮੁਸਲਮਾਨਾਂ ਦੇ ਇੱਥੇ ਆਉਣ ਨਾਲ ਮੇਰਾ ਨਾਮ ਪੰਚ ਨਾਦ ਤੋ ਬਦਲ ਪੰਜਾਬ ਪੈ ਗਿਆ ਪੰਜਾਬ (ਪੰਜ+ਆਬ )ਯਾਨੀ ਪੰਜ ਦਰਿਆਵਾਂ ਦੀ ਧਰਤੀ ।ਕੋਈ ਸਮਾ ਸੀ ਜਦ ਮੇਰੇ ਉਤੱਰ ਵਾਲੇ ਪਾਸੇ ਹਿਮਾਲਾ ਪਰਬਤ ਲਹਿੰਦੇ ਪਾਸੇ ਸਿੰਧ ਦਰਿਆ ਦੱਖਣ ਵਿਚ ਰਾਜਪੁਤਾਨਾ ਤੇ ਚੜ੍ਹਦੇ ਪਾਸੇ ਜਮਨਾ ਨਦੀ ਹੁੰਦੀ ਸੀ ।ਪਰ ਅਫਸੋਸ ਅੱਜ ਮੈ ਇਨ੍ਹਾਂ ਸਾਰਿਆਂ ਤੌ ਕੋਹਾਂ ਦੂਰ ਹੋ ਗਿਆ ਹਾਂ ਏਥੋ ਤੱਕ ਕਿ ਰਮਣੀਕ ਪਹਾੜੀਆਂ ਵਾਲੇ ਸਿ਼ਵਾਲਿਕ ਦੇ ਰਿਆਸਤੀ ਇਲਾਕੇ ਨੂੰ ਮੇਰੇ ਨਾਲੋ, ਵੱਖ ਕਰਕੇ ਹਿਮਾਚਲ ਪ੍ਰਦੇਸ ਦਾ ਨਾਂ ਦੇ ਦਿੱਤਾ ਹੈ।

ਸਦੀਆਂ ਤੋ ਮੈ ਸਮਾਜਿਕ , ਰਾਜਨੀਤਕ ਤੇ ਧਾਰਮਿਕ ਉਥੱਲ ਪੁਥੱਲ ਦਾ ਸਿ਼ਕਾਰ ਰਿਹਾ ਹਾਂ । ਮੇਰੇ ਪੁੱਤ ਪੋਤੇ ਹਮੇਸ਼ਾਂ ਮਾਰ ਧਾੜ ਦਾ ਸਿ਼ਕਾਰ ਹੁੰਦੇ ਰਹੇ ਹਨ , ਪਰ ਜੇ ਕਿਸੇ ਨੇ ਅਹਿਮਦ ਸ਼ਾਹ ਅਬਦਾਲੀ ਜਾਂ ਮਹਿਮੂਦ ਗਜਨਵੀ ਵਰਗੇ ਦਾ ਨੱਕ ਭਨਿੰਆ ਹੈ ਤਾਂ ਉਹ ਮੇਰੀ ਹੀ ਔਲਾਦ ਸੀ ।ਜਰਵਾਣੇ ਨੂੰ ਸਬਕ ਸਿਖਾਉਣਾ ਮੇਰਾ ਧਰਮ ਰਿਹਾ ਹੈ । ਬਾਹਰਲਾ ਹਮਲਾਵਰ ਜੋ ਵੀ ਦਿੱਲੀ ਪਹੁੰਚਿਆ, ਉਸਨੂੰ ਮੇਰੀ ਔਲਾਦ ਨੇ ਹੀ ਦਿੱਲੀ ਜਾਦੇ ਸਮੇ ਜਾਂ ਦਿੱਲੀੳ ਵਾਪਸ ਆਉਦੇ ਸਮੇ ਲਲਕਾਰਿਆ ਹੈ ਤੇ ਚਨੇ ਚਬਾਏ ਹਨ ।ਜਿਸਨੇ ਵੀ ਜ਼ੁਲਮ ਜਾਂ ਬੇਇਨਸਾਫੀ ਨਾਲ ਟੱਕਰ ਲਈ ਹੈ ਉਸ ਦੀਆਂ ਰਗਾਂ ਵਿਚ ਮੇਰਾ ਹੀ ਖੂਨ ਤੇ ਪਾਣੀ ਦੌੜਦਾ ਰਿਹਾ ਹੈ । ਮੈਨੂੰ ਅਫਸੋਸ ਹੈ ਕਿ ਅੱਜ ਮੇਰੀ ਔਲਾਦ ਪੁਰਾਣੀਆ ਮਰਿਯਾਦਾਵਾ ਤੇ ਪਹਿਰਾ ਨਹੀ ਦੇ ਰਹੀ, ਮੇਰੇ ਸਿਆਸੀ ਆਗੂ ਸੰਤਾਂ ਵਾਲੇ ਮਖੌਟੇ ਪਾਕੇ ਅੰਦਰੋ ਅਹਿਮਦਸ਼ਾਹ ਅਬਦਾਲੀ ਬਣੇ ਬੈਠੇ ਹਨ ਉਹ ਉਪਰੋ ਮਹਾਰਾਜ ਪਰਮਹੰਸ ਤੇ ਅਦੰਰੋ ਮਹਿਮੂਦ ਗਜਨਵੀ ਦੀ ਔਲਾਦ ਬਣ ਗਏ ਹਨ । ਆਪਣੇ ਹੀ ਅਦੰਰ ਵਸਦੇ ਇਨ੍ਹਾਂ ਮਹਿਮੂਦ ਗਜਨਵੀਆਂ ਤੇ ਅਹਿਮਦ ਸ਼ਾਹ ਅਬਦਾਲੀਆਂ ਦਾ ਮੈ ਕੀ ਕਰਾਂ ਜੋ ਰਾਜ ਭਾਗ ਮਾਣਦੇ ਹੋਏ ਮੈਨੂੰ ਹੀ ਅੱਖਾਂ ਵਿਖਾਉਦੇ ਹਨ ।ਕੀਤੀਆਂ ਦੁੱਲੇ ਦੀਆਂ ਪੇਸ਼ ਲੱਧੀ ਦੇ ਆਈਆਂ ਅਨੁਸਾਰ ਇਨ੍ਹਾਂ ਦੀ ਕੀਤੀ ਕਰਾਈ ਸਦਕਾ ਹੀ ਮੇਰਾ ਆਕਾਰ ਇਨਾਂ ਛੌਟਾ ਹੋਇਆ ਹੈ ।ਕਦੇ ਮੈਨੂੰ ਪਾਕਿਸਤਾਨੀ ਪੰਜਾਬ ਤੇ ਕਦੇ ਮੈਨੂੰ ਹਿੰਦੰੋਸਤਾਨੀ ਪੰਜਾਬ ਕਿਹਾ ਜਾਦਾ ਹੈ ।ਇਸ ਗੱਲ ਨਾਲ ਮੈਨੂੰ ਦਿਲੋ ਨਫਰਤ ਹੈ ,ਮੈ ਸੱਚ ਮਨਿਉ ਸਿਰਫ ਤੇ ਸਿਰਫ ਪੰਜਾਬ ਹੀ ਰਹਿਣਾ ਚਾਹੁਦਾ ਹਾਂ ।

ਮਹਿਜੋਦਾੜੋ ਤੇ ਹੜੱ੍ਹਪਾ ਦੀਆਂ ਸਭਿਆਤਾਵਾਂ ਤੋ ਸਾਬਤ ਹੂੰਦਾ ਹੈ ਕਿ ਕਦੇ ਮੇਰੇ ਅੰਦਰ ਸੋਹਜ ਤੇ ਸੁਹੱਪਣ ਦੇ ਦਰਿਆ ਵਗਦੇ ਸਨ ।ਗਊ ਗਰੀਬ ਦੀ ਰਾਖੀ ਲਈ ਮੇਰੀ ਔਲਾਦ ਸ਼ਹਾਦਤਾਂ ਦਿੰਦੀ ਰਹੀ ਹੈ ।ਹਰੀ ਸਿੰਘ ਨਲੂਆ ੇ ਵਰਗੇ ਸਰਦਾਰਾਂ ਨੇ ਅਣੱਖ ਵਾਲੀ ਗੱਲ ਤੇ ਕਦੇ ਵੀ ਸਮਝੋਤਾ ਨਹੀ ਸੀ ਕੀਤਾ । ਗਰੀਬ ਦੀ ਰੱਖਿੱਆ ਲਈ ਮੈ ਖੁੱਦ ਆਪਣੇ ਸਿਰ ਤੇ ਕਣਕ ਦੀ ਬੋਰੀ ਚੁੱਕ ਕੇ ਉਸਦੇ ਘਰ ਪਹੁੰਚਾਈ ਹੈ । ਮੇਰੀ ਔਲਾਦ ਨੂੰ ਦੁਨੀਆਂ ਸ਼ੇਰਾਂ ਦਾ ਖਿਤਾਬ ਦਿੰਦੀ ਰਹੀ ਹੈ । ਅੱਜ ਮੇਰੀ ਹੀ ਔਲਾਦ ਦਾ ਲੱਹੂ ਚਿੱਟਾਂ ਹੌ ਗਿਆ ਹੈ ।ਜਮੀਰ ਨਾਮ ਦੀ ਚੀਜ਼ ਖ਼ਤਮ ਹੌ ਗਈ ਹੈ ।ਕਿਸੇ ਨੂੰ ਗਉ ਦੀ ਪ੍ਰਵਾਹ ਨਹੀ ਤੇ ਨਾਂ ਹੀ ਗਰੀਬ ਦੀ ਪ੍ਰਵਾਹ ਹੈ ।ਗਊ ਗਰੀਬ ਦੀ ਥਾਂ ਪੁਤੱਰ ਭਾਈ ਭਤੀਜਿਆਂ ਤੇ ਪੈਸੇ ਦੀ ਰਖਿੱਆ ਹ ੋਰਹੀ ਹੈ ।ਮੇਰਾ ਉਹ ਸਮਾਜ ਜ ੋਕਦੇ ਬੁਲੰਦੀ ਤੇ ਸੀ ਅੱਜ ਗਿਰਾਵਟ ਦੀਆਂ ਸਾਰੀਆਂ ਹੱਦਾਂ ਟਪੱਦਾ ਜਾ ਰਿਹਾ ਹੈ ।ਕਦੇ ਮਿਹਨਤ ਮਜਦੂਰੀ ਤੇ ਹੱਕ ਸੱਚ ਦੀ ਕਮਾਈ ਵਰਗੇ ਗਹਿਣੇ ਮੈ ਆਪਣੀ ਔਲਾਦ ਨੂੰ ਬੜੇ ਚਾਅ ਨਾਲ ਵੰਡੇ ਸਨ ਪਰ ਅੱਜ ਉਹ ਸਾਰੇ ਗਿਹਣੇ ਵੇਚ ਕੇ ਮੇਰੇ ਪੁਤੱਰ ਹੱਥੀ ਮਿਹਨਤ ਕਰਨ ਦੀ ਥਾਂ ਹੱਥ ਤੇ ਹਥੱ ਮਾਰਦੇ ਫਿਰਦੇ ਹਨ । ਜਿਹੜੀ ਔਲਾਦ ਆਪਣੇ ਕੰਮ ਨਾਲੋ ਟੁੱਟ ਜਾਦੀ ਹੈ ਉਸਦਾ ਹਸ਼ਰ ਸਾਰਾ ਜੱਗ ਵੇਖਦਾ ਹੈ ।ਅਸਲੀਅਤ ਇਹ ਹੈ ਕਿ ਹੁਣ ਮੈਨੂੰ ਵੀ ਆਪਣੇ ਨਾਮ ਤੋ ਨਫਰਤ ਹੋ ਗਈ ਹੈ ।ਕਦੇ ਦੇਸ਼ ਦੀ ਆਰਥਿਕਤਾ ਦੀ ਰੀੜ੍ਹ ਦੀ ਹੱਡੀ ਹੋਣ ਦਾ ਮੈਨੂੰ ਮਾਣ ਸੀ ਪਰ ਅੱਜ ਉਹ ਹੱਡੀ ਤਿੜਕਣੀ ਸੁਰੂ ਹੋ ਗਈ ਹੇ ।ਖੇਤੀ ਪ੍ਰਧਾਨ ਹੋਣ ਦੇ ਬਾਵਜੂਦ ਵੀ ਮੇਰੇ ਕਿਸਾਨ ਪੁਤੱਰ ਖੁਦਕਸ਼ੀਆਂ ਦੇ ਰਾਹ ਤੁਰ ਪਏ ਹਨ ।ਦੱਬ ਕੇ ਵਾਹ ਤੇ ਰੱਜ ਕੇ ਖਾਹ ਕਹਿਣ ਵਾਲਾ ਕਿਸਾਨ ਅੱਜ ਨਸਿ਼ਆਂ ਦਾ ਗੁਲਾਮ ਹੋ ਗਿਆ ਹੈ ਤੇ ਖੁਦਕਸ਼ੀਆਂ ਦੇ ਰਾਹ ਤੁਰ ਪਿਆ ਹੈ ।ਅੱਗੇ ਕਿਸਾਨ ਨੂੰ ਸਿਰਫ ਵਿਆਜ ਦਾ ਫਿਕਰ ਹੁੰਦਾ ਸੀ ਪਰ ਹੁਣ ਉਸਦੀ ਖੜ੍ਹੀ ਫਸਲ ਪਹਿਲਾਂ ਹੀ ਵਿਕ ਚੁੱਕੀ ਹੁੰਦੀ ਹੈ ।ਬਾਦਸ਼ਾ਼ਹ ਕਹਾਉਣ ਵਾਲੇ ਮੇਰੇ ਪੁਤੱਰਾਂ ਦੇ ਹੱਥ ਵਿਚ ਹੁਣ ਸਿਰਫ ਠੁੱਠਾ ਰਹਿ ਗਿਆ ਹੈ ।

ਮੈਨੂੰ ਗੁਰੂਆਂ ਪੀਰਾਂ , ਫਕੀਰਾਂ,ਵਲੀਆਂ ਔਲੀਆ ਤੇ ਨਾਂਤਾਂ ਜੋਗੀਆਂ ਦੀ ਧਰਤੀ ਕਿਹਾ ਜਾਦਾ ਸੀ । ਮੇਰੀ ਹਿੱਕੜੀ ਤੇ ਹੀ ਵੇਦਾਂ ਦੀ ਰਚਨਾ ਹੋਈ, ਪਵਿਤੱਰ ਗੁਰੁ ਗੰ੍ਰਥ ਸਾਹਿਬ ਦੀ ਸੰਪਾਦਨਾ ਵੀ ਇੱਥੇ ਹੀ ਹੋਈ ਹੈ।ਬਾਬਾ ਫਰੀਦ , ਗੁਰੂਨਾਨਕ ,ਬੁੱਲੇ ਸ਼ਾਂਹ ,ਵਰਗੇ ਮਾਂ ਬੋਲੀ ਦੇ ਅਲਮਬਰਦਾਰਾਂ ਨੇ ਮੇਰੀ ਬੋਲੀ ਨੂੰ ਸਵਾਰਿਆ ਤੇ ਸਿੰਗਾਰਿਆ ਹੈ । ਆਪਣੀ ਅਲ੍ਹਾਹੀ ਬਾਣੀ ਰਾਹੀ ਗੁਰੂਆਂ ਨੇ ਸੱਚੇ ਮਾਰੱਗ ਤੇ ਚੱਲਣ ਦਾ ਉਪਦੇਸ਼ ਦਿੱਤਾ । ਗੁਰੂੁ ਗੋਬਿੰਦ ਸਿੰਘ ਵਰਗੇ ਸੰਤ ਸਿਪਾਹੀ ਨੇ ਇਕ ਵਖੱਰੀ ਪਹਿਚਾਣ ਵਾਲੀ ਮਰਜੀਵੜਿਆਂ ਦੀ ਫੌਜ ਤਿਆਰ ਕਰਕੇ ਜਬਰ ਜੁਲਮ ਖਿਲਾਫ ਲੜਨ ਲਈ ਤਿਆਰ ਕੀਤੀ ,ਪਰ ਅਜੋੁਕੇ ਵਾਤਾਵਰਣ ਵਿਚ ਇਨ੍ਹਾਂ ਹੀ ਗੁਰੂਆਂ ਪੀਰਾਂ ਦੇ ਅਖੌਤੀ ਪੇਰੋਕਾਰਾਂ ਨੇ ਗੁਰੂਆਂ ਦੇ ਨਾਮ ਨੂੰ ਵੇਚਣਾ ਸੁਰੂ ਕਰ ਦਿੱਤਾ ਹੈ ਤੇ ਆਪਣੀ ਹਉਮੇ ਤੇ ਪ੍ਰਤਿਸ਼ਠਾਂ ਦਾ ਭਰਮ ਪਾਲਦਿਆਂ ਗੁਰੂਆਂ ਦੇ ਦੱਸੇ ਮਾਰਗ ਤੋ ਭੜਕ ਗਏ ਹਨ ।ਮੀਰੀ ਪੀਰੀ ਦੀ ਮਰਿਯਾਦਾ ਜਿਸ ਵਿਚ ਗੁਰੁ ਸਹਿਬਾਨ ਨੇ ਧਰਮ ਨੂੰ ਸਿਆਸਤ ਦੇ ਗੱਲ ਵਿਚ ਕੁੰਡਾ ਕਿਹਾ ਸੀ ਦੀ ਭਾਵਨਾ ਨੂੰ ਅੱਖੋ ਪ੍ਰੋਖ ਕਰਕੇ ਮੀਰੀ ਨੂੰ ਪੀਰੀ ਨਾਲੋ ਉੱਚੱਾ ਸਮਝਣ ਲੱਗ ਪਏ ਹਨ ।ਯਾਨੀ ਸਿਆਸਤ ,ਧਰਮ ਤੇ ਭਾਰੂ ਹੋ ਗਈ ਹੈ । ਥਾਂ ਥਾਂ ਤੇ ਡੇਰ ੇਉਸਰਨੇ ਸੁਰੂ ਹੋ ਗਏ ਹਨ ਤੇ ਇਨ੍ਹਾਂ ਵਿਚ ਬੈਠ ੇਅਖੌਤੀ ਸਾਧ ਰੱਬ ਨੂੰ ਮਿਲਾਉਣ ਦੀਆਂ ਆਪਣੀਆਂ ਆਪਣੀਆਂ ਦੁਕਾਂਨਾ ਖੋਲੀ ਬੈਠੇ ਹਨ ਸਿੱਖਾਂ ਦੀ ਮਿੰਨੀ ਪਾਰਲੀਮੈਟ ਪ੍ਰਚਾਰ ਨਾਲੋ ਨਿਜੀ ਤੇ ਸਿਆਸੀ ਪ੍ਰਭਾਵ ਨੂੰ ਜਿਆਦਾ ਤਰਜੀਹ ਦੇ ਰਹੀ ਹੈ ।ਆਪਣੇ ਆਕਾਂਵਾਂ ਨੂੰ ਖੁੱਸ਼ ਕਰਨ ਲਈ ਇਸਦੇ ਮੈਬਰ ਕੁਝ ਵੀ ਕਰ ਸਕਦੇ ਹਨ ।ਨੌਜਵਾਨ ਪੀੜ੍ਹੀ ਗੁਰੁ ਦੇ ਲੜ ਲਗਣ ਨਾਲੋ ਗੁਰੁ ਤੋ ਦੂਰ ਭੱਜਣ ਲਗੱ ਪਈ ਹੈ ।ਬੇਰੁਜਗਾਰੀ ਕਾਰਨ ਨਸਿ਼ਆਂ ਦਾ ਛੇਵਾਂ ਦਰਿਆ ਬੜੀ ਤੇਜੀ ਨਾਲ ਵਗੱਣਾ ਸੁਰੂ ਹੋ ਗਿਆ ਹੈ , ਜਿਸਦੇ ਵਹਾੳ ਨ ੂੰਤੇਜ਼ ਕਰਨ ਵਿਚ ਸਭ ਤੋ ਜਿਆਦਾ ਹੱਥ ਉਨ੍ਹਾਂ ਹੀ ਸਿਆਸੀ ਆਗੂਆਂ ਦਾ ਹੈ ਜੋ ਆਪਣੇ ਆਪ ਨੂੰ ਧਾਰਮਿਕ ਅਖੱਵਾਉਦੇ ਹਨ ।
ਬਾਬਾ ਫਰੀਦ , ਗੁਰੁ ਨਾਨਾਕ , ਸਾ਼ਹ ਹੁਸੈਨ ,ਬੁੱਲੇ ਸਾਂ਼ਹ ਵੱਲੋ ਸੰਵਾਰੀ ਤੇ ਸਿੰਗਾਰੀ ਮਾਖਿੳ ਮਿੱਠੀ ਬੋਲੀ ਨੂੰ ਕੇਬਲ ਕਲਚਰ ਤੇ ਸਿਆਸੀ ਚਾਂਲਾਂ ਨੇ ਤਹਿਸ਼ ਨਹਿਸ਼ ਕਰਕੇ ਰੱਖ ਦਿੱਤਾ ਹੈ ।ਪੰਜਾਬੀ ਵਿਚ ਇੰਗਲਿਸ਼ ਦੇ ਰਲਾ ਨੇ , ਪੰਜਾਬੀ ਬੋਲੀ ਨੂੰ ਨਾ ਤਾਂ ਪੰਜਾਬੀ ਰਹਿਣ ਦਿੱਤਾ ਹੈ ਤੇ ਨਾ ਇੰਗਲਿਸ਼ ਰਹਿਣ ਦਿੱਤਾ ਹੈ ।ਹੁਣ ਇਕ ਨਵੀ ਭਾਸਾਂ ਪਿੰਗਲਿਸ਼ ਦਾ ਫੇਲਾੳ ਹੋਣਾ ਸੁਰੂ ਹੋ ਗਿਆ ਹੈ ।
ਮੇਰੀਆਂ ਮੁਟਿਆਰਾਂ ਦੇ ਸਿਰਾਂ ਤੋ ਚੁੰਨੀਆਂ ਤੇ ਫੁਲਕਾਰੀਆਂ ਸਿਰਕ ਕੇ ਹੁਣ ਮੋਢਿਆਂ ਤੇ ਆ ਗਈਆਂ ਹਨ। ਸਲਮੇ ਤੇ ਚੀਰੇ ਵਾਲੀਆਂ ਪੱਗਾ ਦੀ ਥਾਂ ਹੁਣ ਗਭੱਰੂ ਕੰਨਾਂ ਵਿਚ ਨੱਤੀਆਂ ਤੇ ਬਾਲੀਵੁੱਡ ਹੈਅਰ ਸਟਾਈਲ ਬਣਾਕੇ ਬਾਜਾਰਾਂ ਵਿਚ ਘੱਮਣ ਦੇ ਆਦੀ ਹੋ ਗਏ ਹਨ ।ਜਿੱਥੇ ਕਦੇ ਰਾਝੇ ਦੇ ਪਿਆਰ ਦੀ ਵੰਝਲੀ ਵੱਜਦੀ ਸੀ ਉੱਥੇ ਹੁਣ ਨਫਰੱਤ ਪਨਪ ਰਹੀ ਹੈ । ਤੂੰਬੇ ,ਦੋਤਾਰੇ ,ਛੈਣੇ , ਸਾਰੰਗੀ ,ਬੁਗਦੂ ,ਵਰਗੇ ਲੋਕ ਸਾਜਾਂ ਦੀ ਥਾਂ ਪੱਛਮੀ ਤਰਜ ਦੇ ਆਰਕੈਸਟਰਿਆ ਨੇ ਮਲ ਲੱਈ ਹੈ ।ਗਿੱਧਾ , ਭੰਗੜਾਂ, ਝੁਮਰ ਤੇ ਸੰਮੀ ਵਰਗੇ ਲੋਕ ਨਾਚ ਜੋ ਕਦੇ ਮੇਰੇ ਪੁਤੱਰਾਂ ਦਾੇ ਜੀਵਨ ਦਾ ਅੰਗ ਹੋੁੲਆ ਕਰਦੇ ਸਨ ਉਹ ਚੁਗਾਂਣਾ ਵਿਹੜਿਆਂ ਸੱਥਾਂ ਤੈ ਖੁੱਲੀਆਂ ਥਾਵਾ ਤੋ ਸੁਗੜ ਕੇ ਸਿਰਫ ਸਟੇਜਾਂ ਦੀ ਚੀਜ ਬਣਕੇ ਰਹਿ ਗਏ ਹਨ ।

ਮੇਰੀ ਹਿੱਕੜੀ ਤੇ ਜਨਮੇ ਗੁਰੂਆਂ ਪੀਰਾਂ ਨੇ ਕਦੇ ਕਿਹਾ ਸੀ ਕਿ ਨੜੀ ਮਾਰ ਤੇ ਕੁੜੀ ਮਾਰ ਨਾਲ ਨਾਤਾ ਨਹੀ ਰੱਖਣਾ ਪਰ ਅੱਜ ਜਿੱਥੇ ਨੜੀ ਮਾਰਾਂ ਦੀ ਸਖਿੰਆ ਵੱਧ ਗਈ ਉੱਥੇ ਕੁੜੀ ਮਾਰਾਂ ਵਿਚ ਮੇਰਾ ਸਭ ਤੋ ਪਹਿਲਾ ਨੰਬਰ ਹੈ ਹੁਣ ਤਾਂ ਕੁੜੀ ਮਾਰਾਂ ਨੂੰ ਮੇਰੇ ਸਿਆਸੀ ਤੇ ਧਾਰਮਿਕ ਆਗੂ ਅਹਿਮ ਸਸੰਥਾਂਵਾਂ ਦੇ ਮੁੱਖੀ ਵੀ ਬੜੀ ਇੱਜਤ ਨਾਲ ਬਣਾਉਦੇ ਹਨ ।

ਮੇਰੇ ਦਿਲ ਖਿਚੱਵੇ ਨਜਾਰਿਆਂ ਨੂੰ ਵੇਖ ਕਦੇ ਰਬਿਦੰਰਾ ਨਾਥ ਟੈਗੋਰ ਵਰਗੇ ਨੋਬਲ ਪੁਰਸਕਾਰ ਜੇਤੂ ਸਾਹਿਤਕਾਰ ਨੇ ਲਿਖਿਆ ਸੀ “ਪੰਜਾਬ ਯੂਰਪ ਵਿਚ ਜਰਮਨੀ ,ਪੱਛਮੀ ਏਸ਼ੀਆ ਵਿਚ ਦਜ਼ਲਾ ਫਰਾਤ ਦੀ ਵਾਦੀ ,ਪੂਰਬੀ ਏਸ਼ੀਆ ਵਿਚ ਚੀਨ ਦੇ ਮੈਦਾਨ ਵਾਂਗ ਧਰਤੀ ਦੇ ਤਖੱਤੇ ਉੱਤੇ ਉਨ੍ਹਾਂ ਹਿੱਸਿਆਂ ਵਿਚੋ ਹੈ , ਜਿਨ੍ਹਾਂ ਉੱਤੇ ਇਤਿਹਾਸ ਦੇ ਵਹਿਣ ਪੂਰੇ ਜ਼ੋਰ ਨਾਲ ਵਗਦੇ ਰਹੇ ਹਨ । ਇਹ ਧਰਤੀ ਦਾ ਉਹ ਸੁੰਦਰ ਟੁੱਕੜਾ ਹੈ ਜਿਸਦੇ ਅਸਮਾਨ ਉੱਤੇ ਪਹਿਲੀ ਪ੍ਰਭਾਤ ਉੱਤਰੀ , ਜਿਸਦੇ ਤਪੋਬਨਾ ਵਿਚ ਸਾਮ ਗੀਤਾਂ ਦੀ ਪਹਿਲੀ ਕੂਕ ਉੱਠੀ ਅਤੇ ਜਿੱਥੇ ਭਾਰਤ ਦੀ ਸੰਸਕਿਤੀ ਪਹਲਿਾਂ ਪਹਿਲ ਉਦਗਮ ਹੋਈ ।”

ਮੇਰੇ ਪੁਰਾਤਨ ਸ਼ਹਿਰਾਂ –ਥਨੇਸਰ ,ਰੋਪੜ ,ਪਾਨੀਪੱਤ ,ਸਿਆਲਕੋਟ ਤੇ ਟੈਕਸਲਾ ਆਦਿ ਤੇ ਨਜਰ ਮਾਰਨ ਤੋ ਪਤਾ ਲਗਦਾ ਹੈ ਕਿ ਮੈ ਭਾਰਤ ਦੇ ਇਤਿਹਾਸ ਤੇ ਕਿਨ੍ਹਾਂ ਪ੍ਰਭਾਵ ਪਾਇਆ ਹੈ । ਇਸੇ ਕਾਰਨ ਹੀ ਮੈਨੂੰ ਬ੍ਰਹਮਰਿਸੀ ਦੇਸ਼ ਜਾਂ ਦੇਵਤਿਆਂ ਦੀ ਧਰਤੀ ਕਿਹਾ ਜਾਦਾ ਸੀ , ਪਰ ਅੱਜ ਦੇ ਸਮੁੱਚੇ ਪ੍ਰਭਾਵ , ਲੋਕਾਂ ਦੇ ਵਿਵਹਾਰ ,ਆਗੂਆਂ ਦੇ ਮਾੜੇ ਕਿਰਦਾਰ ,ਕਿਸਾਨਾ ਦੀ ਦੁਰਦਸ਼ਾ , ਨੋਜਵਾਨਾ ਤੇ ਔਰਤਾਂ ਦੀ ਅਧੋਗਤੀ ਨੂੰ ਵੇਖਦਿਆਂ ਪਰਖਦਿਆਂ ਮੈ ਆਪਣੇ ਆਪ ਨੂੰ ਦੇਵਤਿਆਂ ਦੀ ਨਹੀ ਸਗੋ ਦੈਤਾਂ ਦੀ ਧਰਤੀ ਮਹਿਸੂਸ ਕਰਨ ਲੱਗ ਪਿਆਂ ਹਾਂ ਮੇਰੇ ਹੀ ਪੁਤੱਰ ਮੇਰੀ ਬਰਬਾਦੀ ਤੇ ਤੁੱਲੇ ਹੋਏ ਹਨ । ਅਲਾੱਹ ਖੈਰ ਕਰੇ ।

(9 ਗਰੀਨ ਐਵਿਨਿਉ, ਬਸਤੀ ਗੋਬਿੰਦਗੜ੍ਹ, ਮੋਗਾ, ਪੰਜਾਬ ਇੰਡੀਆ।)
(2006)

ਅਮਰਜੀਤ ਬਬੱਰੀ ਦੀ ਹੋਰ ਰਚਨਾ ਪੜ੍ਹਨ ਲਈ ਕਲਿੱਕ ਕਰੋ

e-mail:
ilKfrI


© likhari: Punjabi Likhari Forum-2001-2006

 

'ਲਿਖਾਰੀ' ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ/ਪੱਤਰਾਂ/ਲਿਖਾਰੀ, ਲਿਖਦੇ ਨੇ! ਆਦਿ ਵਿਚ ਪ੍ਰਗਟਾਏ ਵਿਚਾਰਾਂ ਨਾਲ 'ਲਿਖਾਰੀ' ਦਾ ਸਹਿਮਤ ਹੋਣਾ ਜ਼ਰੂਰੀ ਨਹੀਂਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ 'ਰਚਨਾ' ਦਾ ਕਰਤਾ ਹੋਵੇਗਾ

free web counter

Copyright © Likhari: Panjabi Likhari Forum-2001-2008 All rights reserved.