ਸ਼ਰੀਫਾਂ ਦਾ ਸ਼ਹਿਰ
ਹੈ,
ਸ਼ਰੀਫ ਬਣਕੇ ਹੀ
ਰਹਿਣਾ.
ਇਥੇ ਜੁਰਮ
ਪਾਪ ਹੈ ,
ਜੇਕਰ ਢਕਿਆ ਨਾ
ਜਾਵੇ,
ਕਿਸੇ ਦਾ
ਹੱਕ ਖੋਹਣਾ ਹੈ ਤਾਂ ਚੁਪ ਚੁਪੀਤੇ ਖੋਹਣਾ,
ਦਾਨ ਪਾਤਰ
ਵਿੱਚ ਸਿੱਕੇ ਖੜਕਾਕੇ ਹੀ ਪਾਉਣਾ
ਸ਼ਰੀਫਾਂ ਦਾ ਸ਼ਹਿਰ ਹੈ,
ਸ਼ਰੀਫ ਬਣਕੇ ਹੀ
ਰਹਿਣਾ।
ਕਿਸੇ ਦੀ ਪੱਤ
ਲੁੱਟੋ ਤਾਂ,
ਵਾਅਦੇ ਕਰਕੇ ਹੀ
ਲੁਟੋ,
ਮਾਰੇ
ਜਾਉਗੇ ਸਦਾ ਜੇ ,
ਵਾਅਦੇ ਵਫਾ ਕਰਦੇ
ਹੋ,
ਵਾਅਦੇ ਬਾਰ
ਬਾਰ ਕਰਕੇ ਵੀ ਜ਼ਫਾ ਕਰਦੇ ਹੀ ਰਹਿਣਾ,
ਸ਼ਰੀਫਾਂ
ਦਾ ਸ਼ਹਿਰ ਹੈ,
ਸ਼ਰੀਫ ਬਣਕੇ ਹੀ
ਰਹਿਣਾ
ਕਾਨੂੰਨ ਤੋੜਨਾ ਹੈ
ਜੇਕਰ,
ਇਸਦੇ ਰਖਵਾਲੇ ਬਣਨਾ
ਸਿਖੋ,
ਜੇ ਅਗੇ
ਵਧਣਾ ਹੈ ਤਾਂ,ਕਤਾਰਾਂ
ਬਣਵਾਉਣਾ ਸਿੱਖੋ,
ਫੇਰ ਆਪ
ਤੋੜ ਕੇ ਕਤਾਰਾਂ ਅਗੇ ਵਧਦੇ ਹੀ ਰਹਿਣਾ,
ਸ਼ਰੀਫਾਂ
ਦਾ ਸ਼ਹਿਰ ਹੈ,
ਸ਼ਰੀਫ ਬਣਕੇ ਹੀ
ਰਹਿਣਾ ।
ਮੁਨਸਿਫ ਕੋਤਵਾਲ ਤੇ
ਚੋਰ,
ਬਣ ਗਏ ਨੇ ਅਜ ਭਾਈ
ਭਾਈ,
ਹਰ ਸ਼ਹਿਰ
ਹਰ ਮੁਹੱਲੇ ,
ਇਨ੍ਹਾਂ ਨੇ ਹੈ ਅਗ
ਲਗਾਈ,
ਫੇਰ
ਹਮੇਸ਼ਾ ਬਾਂਦਰ ਵੰਡ ਵਿੱਚ ,
ਇਨ੍ਹਾਂ ਹੀ ਟੁੱਕੜ
ਖਾਣਾ,
ਸ਼ਰੀਫਾਂ
ਦਾ ਸ਼ਹਿਰ ਹੈ,
ਸ਼ਰੀਫ ਬਣਕੇ ਹੀ
ਰਹਿਣਾ ।
ਦਿਲਾਂ ਦੀ ਗੱਲ
ਨਹੀਂ ,
ਪਹਿਰਾਵਾ ਚਿੱਟਾ
ਹੋਣਾ ਚਾਹੀਦੈ,
ਕਾਲਖ ਵੀ
ਢੱਕੀ ਜਾਏਗੀ ,ਜ਼ੁਬਾਂ
‘ਚ
ਰਸ
ਹੋਣਾ ਚਾਹੀਦੈ,
ਕਰਕੇ
ਰਾਤਾਂ ਨੂੰ ਗੁਨਾਹ,
ਦਿਨੇ ਬੇਗੁਨਾਹ ਹੀ
ਰਹਿਣਾ,
ਸ਼ਰੀਫਾਂ
ਦਾ ਸ਼ਹਿਰ ਹੈ,
ਸ਼ਰੀਫ ਬਣਕੇ ਹੀ
ਰਹਿਣਾ ।
ਮੌਕਾ ਤੇ ਮਤਲਬ
ਪ੍ਰਸਤੀ,
ਹੈ ਦਸਤੂਰ ਦੁਨੀਆ
ਦਾ,
ਚੜ੍ਹਦੇ
ਸੂਰਜ ਨੂੰ ਸਲਾਮ ,ਹੈ
ਦਸਤੂਰ ਦੁਨੀਆ ਦਾ,
ਮੌਕਾ ਕਹੇ
ਤਾਂ ਦੇਖ ਕੇ,
ਦਲ ਵੀ ਬਦਲ ਲੈਣਾ,
ਸ਼ਰੀਫਾਂ
ਦਾ ਸ਼ਹਿਰ ਹੈ,
ਸ਼ਰੀਫ ਬਣਕੇ ਹੀ
ਰਹਿਣਾ।
ਹਉਕਾ ਜੇ ਆਵੇ ਕਦੇ
,
ਅੰਦਰ ਹੀ ਦਬਾ ਲੈਣਾ,
ਹੰਝੂ ਕਦੇ
ਡਿੱਗਣ ਲਗੇ ,ਪਲਕਾਂ
‘ਚ
ਹੀ
ਛੁਪਾ ਲੈਣਾ,
'ਸਿੱਧੂ'
ਰੋਣ ਦਾ
ਦਸਤੂਰ ਛੱਡ,ਹਮੇਸ਼ਾ
ਮੁਸਕਰਾਂਦੇ ਹੀ ਰਹਿਣਾ,
ਸ਼ਰੀਫਾਂ ਦਾ ਸ਼ਹਿਰ ਹੈ,
ਸ਼ਰੀਫ ਬਣਕੇ ਹੀ
ਰਹਿਣਾ।
***
ਡਾ: ਬਲਵੰਤ
ਸਿੰਘ ਸਿੱਧੂ।
ਐਸੀਏਟ
ਪ੍ਰੋਫੈਸਰ ਸਾਇਕੈਟਰੀ,
ਸਰਕਾਰੀ ਮੈਡੀਕਲ ਕਾਲਜ, ਪਟਿਆਲਾ।
***
(25 ਫਰਵਰੀ 2007)
ਯੂਨੀਕੋਡ