ਮੁੱਖ ਪੰਨ

ਸਾਰੇ ਸਤਿਕਾਰ ਯੋਗ ਲੇਖਕਾਂ, ਪਾਠਕਾਂ ਅਤੇ ਸਹਿਯੋਗੀਆਂ ਦਾ ਹਾਰਦਿਕ ਧੰਨਵਾਦੀ ਹਾਂ ਜਿਹਨਾਂ ਦੀ ਹੱਲਾਸ਼ੇਰੀ ਨੇ 'ਲਿਖਾਰੀ' ਦਾ ਕਾਫ਼ਲਾ ਚਲਦਾ ਰੱਖਣ ਜੋਗੇ ਕਰ ਦਿੱਤਾ ਹੈ--ਗੁਰਦਿਆਲ ਸਿੰਘ ਰਾਏ

ਲਿਖਾਰੀ
2 ਅਪਰੈਲ 2007

'ਲਿਖਾਰੀ' ਪਹਿਲਾਂ ਵਾਂਗ ਹੀ ਚਲਦਾ ਰਹੇਗਾ

ਲਿਖਾਰੀ ਦੇ ਪਾਠਕਾਂ ਅਤੇ ਲੇਖਕਾਂ ਵਲੋਂ ਆਏ ਖ਼ਤਾਂ ਅਤੇ ਟੈਲੀਫ਼ੋਨਾਂ ਨੇ ਸਾਡੇ ਉੱਤੇ ਇੰਨਾ ਮਾਣ ਅਤੇ ਵਿਸ਼ਵਾਸ਼ ਪਰਗ ਕੀਤਾ ਹੈ ਕਿ ਅਸੀਂ ਆਪਣਾ ਫੈਸਲਾ ਬਦਲਣ ਬਾਰੇ ਮਨ ਬਣਾ ਲਿਆ ਹੈ। ਪਾਠਕਾਂ ਅਤੇ ਲੇਖਕਾਂ ਦੀ ਹੱਲਾਸ਼ੇਰੀ ਨੇ ਸਾਨੂੰ ਲਿਖਾਰੀ ਦਾ ਕਾਫ਼ਲਾ ਚਲਦਾ ਰੱਖਣ ਜੋਗੇ ਕਰ ਦਿੱਤਾ ਹੈ। ਸਾਨੂੰ ਲਿਖਾਰੀ ਦੀ ਅਹਿਮੀਅਤ ਦਾ ਅਹਿਸਾਸ ਹੀ ਹੁਣ ਹੋਇਆ ਹੈ ਅਸੀਂ ਸਾਰੇ ਸਹਿਯੋਗੀਆਂ ਦੇ ਬਹੁਤ ਬਹੁਤ ਧੰਨਵਾਦੀ ਹਾਂ।

ਇਸ ਵਕਤ ਅਸੀਂ ਲਿਖਾਰੀ ਦੇ ਪਾਠਕਾਂ ਅਤੇ ਲੇਖਕਾਂ ਨੂੰ ਕੁਝ ਬੇਨਤੀਆਂ ਕਰਨੀਆਂ ਚਾਹਾਂਗੇ:

 1· ਜਦੋਂ ਕੋਈ ਵੀ ਚਿੱਠੀ ਜਾਂ ਰਚਨਾ ਭੇਜੀ ਜਾਵੇ, ਸਾਨੂੰ ਉਸ ਨੂੰ ਵੈੱਬਸਾਈਟ ਉੱਤੇ ਲਾਉਣ ਲਈ ਘੱਟੋ ਘੱਟ 15 ਦਿਨ ਦਾ ਸਮਾਂ ਜ਼ਰੂਰ ਦਿੱਤਾ ਜਾਵੇ। ਤੁਰੰਤ ਸ਼ੁਰੂ ਕੀਤੀ ਪੁੱਛਗਿੱਛ ਬਹੁਤ ਸਮਾਂ ਬਰਬਾਦ ਕਰ ਦਿੰਦੀ ਹੈ। ਹਰ ਵਕਤ ਈ-ਮੇਲਜ਼ ਚੈੱਕ ਕਰਦੇ ਰਹਿਣਾ ਸਾਡੇ ਲਈ ਸੰਭਵ ਨਹੀਂ ਹੈ।

2· ਜਿਹੜੀ ਚਿੱਠੀ ਜਾਂ ਰਚਨਾ ਪਾਠਕਾਂ ਨਾਲ ਸਾਂਝੀ ਕੀਤੀ ਜਾਣ ਦੇ ਯੋਗ ਨਾ ਹੋਵੇ, ਉਸ ਨੂੰ ਮੱਲੋਜ਼ੋਰੀ ਵੈੱਬਸਾਈਟ ਉੱਤੇ ਲਾਉਣ ਲਈ ਮਜਬੂਰ ਨਾ ਕੀਤਾ ਜਾਵੇ। ਇਤਨਾ ਕੁ ਬਣਦਾ ਅਧਿਕਾਰ ਸੰਪਾਦਕ ਕੋਲ਼ ਜ਼ਰੂਰ ਰਹਿਣ ਦਿੱਤਾ ਜਾਵੇ ।

3· ਆਪਣੀਆਂ ਪੁਸਤਕਾਂ ਦੇ ਰੀਵੀਊ ਆਪ ਨਾ ਭੇਜੋ; ਰੀਵੀਊ ਕਰਨ ਲਈ ਕੇਵਲ ਪੁਸਤਕਾਂ ਭੇਜੋ। ਜੋ ਪੁਸਤਕ ਨਾਂਹਪੱਖੀ ਰੀਵੀਊ ਦੀ ਹੱਕਦਾਰ ਹੋਏਗੀ, ਨਾ ਹੀ ਉਸਦਾ ਰੀਵੀਊ ਕੀਤਾ ਜਾਏਗਾ ਅਤੇ ਨਾ ਹੀ ਛਾਪਿਆ ਜਾਏਗਾ। ਇਸ ਨਿਰਨੇ ਲਈ ਸੰਪਾਦਕ ਖਿਮਾ ਦਾ ਜਾਚਕ ਹੈ।

4· ਆਪਣੀਆਂ ਪੁਸਤਕਾਂ ਜਾਂ ਰਚਨਾਵਾਂ ਬਾਰੇ ਅਸਹਿਮਤੀ ਵਾਲੇ ਵਿਚਾਰ ਛਾਪਣ ਤੇ ਰੋਕ ਨਾ ਲਾਈ ਜਾਵੇ ਅਤੇ ਅਸਹਿਮਤੀ ਵਾਲੇ ਵਿਚਾਰ ਪੜ੍ਹ ਕੇ ਪਰਚਾ ਬੰਦ ਕਰਵਾਉਣ ਦੀਆਂ ਧਮਕੀਆਂ ਨਾ ਦਿੱਤੀਆਂ ਜਾਣ। ਸਗੋਂ ਕੌੜੇ ਸੱਚ ਨੂੰ ਸਹਾਰਨ ਦਾ ਯਤਨ ਕੀਤਾ ਜਾਵੇ।

5· ਸਮੇਂ ਦੀਆਂ ਮਜਬੂਰੀਆਂ ਕਾਰਨ ਰਚਨਾਵਾਂ ਲਾਉਣ ਜਾਂ ਲਾਹੁਣ ਵਿੱਚ ਹੋਈ ਦੇਰ ਬਰਦਾਸ਼ਤ ਕੀਤੀ ਜਾਵੇ ਅਤੇ ਕਿਸੇ ਕਿਸਮ ਦੀ ਦੂਸ਼ਣਬਾਜ਼ੀ ਤੋਂ ਬਚਿਆ ਜਾਵੇ।

6· ਮਾਸਕ ਇਕੱਤਰਤਾਵਾਂ ਅਤੇ ਹੋਰ ਛੋਟੀਆਂ ਮੋਟੀਆਂ ਸਰਗਰਮੀਆਂ ਦੀਆਂ ਰੀਪੋਰਟਾਂ ਸਾਡਾ ਬਹੁਤ ਸਮਾਂ ਲੈ ਜਾਂਦੀਆਂ ਹਨ; ਇਹ ਨਾ ਭੇਜੀਆਂ ਜਾਣ। ਅਹਿਮ ਸਰਗਰਮੀਆਂ ਜ਼ਰੂਰ ਪਾਠਕਾਂ ਨਾਲ ਸਾਂਝੀਆਂ ਕੀਤੀਆਂ ਜਾਣ। ਪਰ ਤਸਵੀਰ ਸਿਰਫ ਇੱਕ ਹੀ ਭੇਜੀ ਜਾਵੇ। ਤਸਵੀਰਾਂ ਉੱਤੇ ਬਹੁਤ ਸਮਾਂ ਲੱਗ ਜਾਂਦਾ ਹੈ ਅਤੇ ਵੈੱਬ ਪੰਨੇ ਲੋਢ ਹੋਣ ਵਿੱਚ ਵੀ ਦੇਰੀ ਹੁੰਦੀ ਹੈ।

7. ਸਰਗਰਮੀਆਂ ਮੁੱਖ ਪੰਨੇ ਤੇ ਕੇਵਲ ਇੱਕ ਮਹੀਨਾ ਰਹਿਣਗੀਆਂ ਜਦ ਕਿ ਸਾਹਿਤਕ ਰਚਨਾਵਾਂ ਦੋ ਮਹੀਨੇ। ਉਪਰੰਤ ਲਿਖਤਾਂ ਟੈਬਸ ਰਾਹੀਂ ਆਰਕਾਈਵ (ਲਾਇਬਰੇਰੀ) ਤੋਂ ਪੜ੍ਹੀਆਂ ਜਾ ਸਕਣਗੀਆਂ।

ਸਾਹਿਤਕ ਰਚਨਾਵਾਂ (ਕਹਾਣੀਆਂ, ਕਵਿਤਾਵਾਂ ਅਤੇ ਲੇਖ) ਸਾਨੂੰ ਆਪ ਭੇਜੋ ਅਤੇ ਹੋਰਨਾਂ ਲੇਖਕਾਂ ਤੋਂ ਵੀ ਭਿਜਵਾਵੋ। ਇਸ ਕੰਮ ਲਈ ਸਮਾਂ ਅਸੀਂ ਹਰ ਹਾਲਤ ਵਿੱਚ ਕੱਢਾਂਗੇ। ਇਹੋ ਹੀ ਲਿਖਾਰੀ ਦਾ ਉਦੇਸ਼ ਹੈ।

ਅਸੀਂ ਆਸ ਕਰਦੇ ਹਾਂ ਕਿ ਪਰਚੇ ਨੂੰ ਚਲਦਾ ਰੱਖਣ ਲਈ ਸਾਡੀਆਂ ਇਹ ਬੇਨਤੀਆਂ ਪਰਵਾਨ ਕਰ ਲਈਆਂ ਜਾਣਗੀਆਂ।

ਚੰਗੇ ਹੁੰਗਾਰੇ ਦੀ ਆਸ ਵਿੱਚ,
ਗੁਰਦਿਆਲ ਸਿੰਘ ਰਾਏ

31 ਮਾਰਚ 2007

-ਲਿਖਾਰੀ ਬੰਦ ਨਾ ਕਰੋ-

‘ਲਿਖਾਰੀ’ ਦੀ ਲੰਮੀਂ ਉਮਰ ਦੀ ਕਾਮਨਾ ਨਾਲ ਮੈਂ ਇਹ ਪੱਤਰ ਲਿਖ ਰਿਹਾ ਹਾਂ। ਇਹ ਸਿਰਫ ਮੇਰੀ ਹੀ ਕਾਮਨਾ ਨਹੀਂ ਬਲਕਿ ਉਨ੍ਹਾਂ ਸਾਰਿਆਂ ਦੀ ਕਾਮਨਾ ਹੈ ਜੋ ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਨਾਲ ਸੱਚਾ ਪਿਆਰ ਕਰਦੇ ਹਨ। ਉਮੀਦ ਹੈ ਕਿ ਤੁਸੀਂ ਆਪਣੇ ਫੈਸਲੇ ‘ਤੇ ਦੁਬਾਰਾ ਵਿਚਾਰ ਕਰੋਗੇ।-
-
ਹਰਸਿਮਰਨ ਸਿੰਘ ਰੰਧਾਵਾ (ਡਾ.), ਰੀਡਰ, ਪੰਜਾਬੀ ਵਿਭਾਗ,
ਕੁਰੂਕੁਸ਼ੇਤਰ ਯੂਨੀਵਰਸਿਟੀ, ਕੁਰੂਕੁਸ਼ੇਤਰ।

Please review your decision and ask any service entrusted to me----Opinderjeet(DR.), Kurukshetra

ਲਿਖਾਰੀ ਨੇ ਪੰਜਾਬੀ ਸਾਹਿਤਕ ਜਗਤ ਵਿਚ ਵਿਸ਼ੇਸ਼ ਥਾਂ ਬਣਾਈ ਹੈ….ਕੋਸ਼ਿਸ਼ ਕਰੋ ਕਿ ਏਹ ਏਸੇ ਤਰਾਂ ਚਲਦਾ ਰਹੇ
-
ਡਾ: ਅਮਰਜੀਤ ਕੌਂਕੇ, ਪਟਿਆਲਾ-

Closing of Likhari -----is very sad, but I still feel we can do something to keep 'this light' on.
-Janmeja Johl, Ludhiana-

ਕ੍ਰਿਪਾ ਕਰਕੇ ਜਲਦੀ ਤੋਂ ਜ਼ਲਦੀ 'ਲਿਖਾਰੀ' ਮੁੜ ਸੁਰੂ ਕੀਤਾ ਜਾਵੇ--ਬਲਜਿੰਦਰ ਪਾਲ, ਖੀਵਾ ਕਲਾਂ,ਜ਼ਿਲਾ ਮਾਨਸਾ

ਸੇਵਕ ਉਦਾਸ ਹੋ ਕੇ ਅਦਿੱਖ ਹੋਣਾ ਪਸੰਦ ਕਰਦੇ ਹਨਆਸ ਹੈ ਕਿ ਆਪ ਦੁਬਾਰਾ ਵਿਚਾਰ ਕਰੋਗੇ, ਹੋਰਨਾ ਤੋਂ ਮਦਦ ਲੈ ਕੇ
-ਕੁਲਦੀਪ ਸਿੰਘ ਬਾਸੀ, ਅਮਰੀਕਾ-

Punjabi writers and readers will have nowhere to turn for good writing and reading.
Please review your decision------Mohinder Bhatnagar, New Delhi

-ਐਨੀ ਵਧੀਆ, ਨਿਰਪੱਖ, ਸਾਹਿਤ ਰਸੀਆ, ਉਸਾਰੂ, ਸਮਾਜ ਪੱਖੀ ਅਤੇ ਦੇਸ-ਦਸਾਂਤਰ ਹਰ ਮਨ ਪਿਆਰਾ ਵੈੱਬ ਸਾਈਟ ਬੰਦ --- ਮੈਂ, ਡਾਕਟਰ ਸਾਹਿਬ, ਤੁਹਾਨੂੰ ਸੁਨਿਮਰ ਬੇਨਤੀ ਕਰਦਾ ਹਾਂ ਕਿ ਅਜਿਹਾ ਕਦਮ ਨਾ ਚੁੱਕੋ
-ਦਲਜੀਤ ਸਿੰਘ ਐਡਮਿੰਟਨ-

ਮੈਂ ਇਸ ਖਬਰ ਨਾਲ ਬਹੁਤ ਹੀ ਉਦਾਸ ਹਾਂ।  ਮੈ ਤਾਂ ਬੜੀ ਮੁਸ਼ਕਿਲ ਨਾਲ
ਲਿਖਾਰੀ ਲਈ ਪੰਜਾਬੀ ਟਾਈਪ ਸਿੱਖੀ ਸੀ
--
ਡਾ:ਬਲਵੰਤ ਸਿੰਘ ਸਿੱਧੂ, ਸਰਕਾਰੀ ਮੈਡੀਕਲ ਕਾਲਜ, ਪਟਿਆਲਾ

Wish ---you should ---- be able to cotinue Likhari.---Karam Singh Mann

ਲਿਖਾਰੀ ਦੇ ਹਜ਼ਾਰਾਂ ਪਾਠਕ ਇਹ ਨਹੀਂ ਚਾਹੁਣਗੇ ਕਿ ਇਹ ਸਾਈਟ ਬੰਦ ਹੋਵੇ---ਡਾ: ਕਰਮਜੀਤ ਸਿੰਘ, ਇੰਡੀਆ

We make double request to you never to think of closing Likhari. You must move on and the Likhari must move on.--
Harbhajan Singh Bains, Seattle, Washington, & Gian Singh Kotli, Vancouver, BC, Canada.

Please ------ help this site…They were the first to display my writings both in English and Punjabi----
R S Dhillon, Surrey

ਤੁਸੀਂ ਇਹ ਪਰਚਾ ਜ਼ਰੂਰ ਯਾਰੀ ਰੱਖੋ----ਸੋਹਣ ਸਿੰਘ ਮਹੇੜੂ, ਅਮਰੀਕਾ

ਲਿਖਾਰੀ’ ਚਾਲੂ ਰਖਿਆ ਜਾ ਸਕੇ ਤਾਂ ਮੈਂ ਹਰ ਤਰ੍ਹਾਂ ਦੀ ਯੋਗ ਮਦਦ ਲਈ ਤਿਆਰ ਹਾਂ--ਹਰਬਖ਼ਸ਼ ਮਕਸੂਦਪੁਰੀ, ਯੂ.ਕੇ.

ਲਿਖਾਰੀ ਬੰਦ ਨਾ ਕੀਤਾ ਜਾਵੇ ਸਗੋਂ ਪੰਜਾਬੀ ਪਿਆਰਿਆਂ ਦੇ ਜ਼ਿੰਮੇ ਕੋਈ ਸੇਵਾ ਲਾਈ ਜਾਵੇ--ਸ਼ਿਵਚਰਨ ਜੱਗੀ ਕੁੱਸਾ,ਲੰਡਨ

I am shocked to know its closure. Please do not commit this murder...B.S. Dhillon (Advocate),Chandigarh

The site may please be continued so that the thirst of reading & writing may be
fulfilled of the literary world......(Dr.) Rajni Rani, Kurukshetra University, Haryana

I join other respected writers in requesting you to continue Likhari despite hardships you better know----Pritam Singh Grewal (Prof.)

ਕ੍ਰਿਪਾ ਕਰ ਕੇ ਇਕ ਵਾਰ ਫਿਰ ਸੋਚੋ ਲਿਖਾਰੀ ਨੂੰ ਪਿਆਰ ਕਰਨ ਵਾਲੇ ਕਿਧਰ ਜਾਣ?--ਦਵਿੰਦਰ ਸੇਖਾ

Hoping to see the site again soon---Balbir Sanghera, Canada

---hope the Likhari will be there as ever---Gian Singh Kotli, Vancouver, Canada 

It will make us very happy to see Likhari continue---Sadhu Binning, Canada

ਪਾਠਕਾਂ ਤੇ ਲੇਖਕਾਂ ਦੀਆਂ ਭਾਵਨਾਵਾਂ ਨੂੰ ਧਿਆਨ ਗੋਚਰੇ ਰੱਖਦੇ ਹੋਏ ਇਸ ਨੂੰ ਚਲਦਾ ਰੱਖਿਆ ਜਾਵੇ ਜੀ--ਰੋਜ਼ੀ ਸਿੰਘ, ਗੁਰਦਾਸਪੁਰ

ਇਸਨੂੰ ਬੰਦ ਕਰਨ ਬਾਰੇ ਨਾ ਸੋਚੋ --- ਕੇਹਰ ਸ਼ਰੀਫ਼ (ਜਰਮਨੀ)

ਸਭ ਤੋਂ ਵੱਧ ਸਫਲਤਾ ਨਾਲ਼ ਚਲਦਾ ਪਰਚਾ ਇਵੇਂ ਬੰਦ ਨਹੀਂ ਹੋਣਾ ਚਾਹੀਦਾ ---ਡਾ: ਕਰਮਜੀਤ ਸਿੰਘ

I am shocked ----It is the only literary and high standard website--Harbir Singh Bhanwer

I'm deeply shocked---Dr.Faqir Chand Shukla

ਲਿਖਾਰੀ ਨੂੰ ਬੰਦ ਕਰਨ ਦੀ ਮਜਬੂਰੀ ਦਾ ਕਾਰਨ ਜ਼ਰੂਰ ਹੀ ਪੂਰੀ ਤਰ੍ਹਾਂ ਸਾਂਝਾ ਕਰਨਾ ਚਾਹੀਦਾ ਹੈ,
ਬੰਦ ਕਰਨ ਵਾਲ਼ਾ ਅਖ਼ੀਰੀ ਕਦਮ ਚੁੱਕਣ ਤੋਂ ਪਹਿਲਾਂ
-ਸੰਤੋਖ ਸਿੰਘ (ਗਿ:) ਅਸਟਰੇਲੀਆ

 ਲਿਖਾਰੀ ਦੇ ਪਾਠਕ ਤੇ ਸਨੇਹੀ ਤੁਹਾਨੂੰ ਇਹ ਕਦਮ ਨਹੀਂ ਪੁੱਟਣ ਦੇਣਗੇ --- ਚਰਨਜੀਤ ਸਿੰਘ ਪੰਨੂ

ਲਿਖਾਰੀ ਦੀ ਖ਼ਬਰ ਅਣਦੇਖੇ ਝੱਖੜ-ਝੁੱਲੇ ਵਰਗਾ ਅਸਰ ਪਾ ਰਹੀ ਹੈ--ਗੁਰਦੇਵ ਸਿੰਘ ਘਣਗਸ

ਦੁਖੀ ਮਨ ਨਾਲ ਸਾਡੇ ਵਲੋਂ ਦਿੱਤੀ ਗਈ ਸੂਚਨਾ ਸਬੰਧੀ ਲਿਖਾਰੀ ਦੇ ਪਾਠਕਾਂ ਅਤੇ ਲੇਖਕਾਂ ਵਲੋਂ ਆਏ ਸੁਨੇਹੇ ਇਸ ਸੂਚਨਾ ਦੇ ਹੇਠਾਂ ਲਾਏ ਗਏ ਹਨ।

ਬੇਹੱਦ ਦੁੱਖ ਨਾਲ ਇਹ ਸੂਚਨਾ ਦਿੱਤੀ ਜਾ ਰਹੀ ਹੈ ਕਿ
ਅਪਰੈਲ 2001 ਤੋਂ ਲਗਾਤਾਰ ਚੱਲਦਾ ਆ ਰਿਹਾ ਇੰਟਰਨੈੱਟ ਪਰਚਾ


ਜਿਸ ਵਿੱਚ ਹੁਣ ਤੱਕ ਪੰਜਾਬੀ, ਸ਼ਾਹਮੁਖੀ ਅਤੇ ਅੰਗਰੇਜੀ ਦੀਆਂ ਲਗਪਗ 4,000 ਤੋਂ ਵੀ ਵੱਧ ਰਚਨਾਵਾਂ: ਕਹਾਣੀਆਂ, ਕਵਿਤਾਵਾਂ-ਗ਼ਜ਼ਲਾਂ-ਗੀਤ, ਲੇਖ--ਸਾਹਿਤਕ, ਸਮਾਜਕ, ਲਿਖਣ-ਪ੍ਰਕਿਰਿਆ, ਆਲੋਚਨਾ, ਰੀਵੀਊ, ਵਿਦਿਅਕ, ਸਵੈ-ਸੇਧ ਅਤੇ ਸਵੈ-ਸੋਧਕ, ਡਾਇਰੀਆਂ, ਕਲਾ-ਕਿਰਤਾਂ ਅਤੇ ਸੈਂਕੜੇ ਸਰਗਰਮੀਆਂ ਛੱਪ ਚੁੱਕੀਆਂ ਹਨ;
ਬੰਦ ਕਰਨ ਲਈ ਮਜ਼ਬੂਰ ਹੋ ਰਿਹਾ ਹਾਂ।
ਸੰਮੂਹ ਲੇਖਕਾਂ, ਪਾਠਕਾਂ ਅਤੇ ਪੰਜਾਬੀ ਪਿਆਰਿਆਂ ਦੇ ਸਹਿਯੋਗ ਲਈ
ਧੰਨਵਾਦੀ ਹੁੰਦਿਆਂ
ਉਹਨਾਂ ਕੁਝ ਇੱਕ ਸਨੇਹੀ ਲੇਖਕਾਂ ਤੋਂ ਖ਼ਿਮਾਂ ਮੰਗਦਾਂ ਹਾਂ
ਜਿਹਨਾਂ ਦੀ ਪਰਖ ਕਸਵਟੀ 'ਤੇ
'ਸੱਤਰ ਸਾਲਾ ਲਿਖਾਰੀ' ਆਪਣੀਆਂ ਸੀਮਤ ਕੋਸ਼ਿਸ਼ਾਂ, ਅਕਾਅ/ਥਕਾ ਦੇਣ ਵਾਲੀ ਮਿਹਨਤ, ਮੰਦੀ ਸਿਹਤ ਅਤੇ ਆਰਥਕ ਥੁੜਾਂ ਦੇ ਬਾਵਜ਼ੂਦ, ਪੂਰਾ ਨਹੀਂ ਉਤਰ ਸਕਿਆ।
-ਗੁਰਦਿਆਲ ਸਿੰਘ ਰਾਏ-
(28.3.2007)

ਇਸ ਸੂਚਨਾ ਸਬੰਧੀ ਈ-ਮੇਲ ਰਾਹੀਂ  'ਲਿਖਾਰੀ' ਦੇ ਪਾਠਕ ਅਤੇ ਲਿਖਾਰੀ ਲਿਖਦੇ ਹਨ:

 

‘ਲਿਖਾਰੀ’ ਦੀ ਲੰਮੀਂ ਉਮਰ ਦੀ ਕਾਮਨਾ ਨਾਲ ਮੈਂ ਇਹ ਪੱਤਰ ਲਿਖ ਰਿਹਾ ਹਾਂ। ਇਹ ਸਿਰਫ ਮੇਰੀ ਹੀ ਕਾਮਨਾ ਨਹੀਂ ਬਲਕਿ ਉਨ੍ਹਾਂ ਸਾਰਿਆਂ ਦੀ ਕਾਮਨਾ ਹੈ ਜੋ ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਨਾਲ ਸੱਚਾ ਪਿਆਰ ਕਰਦੇ ਹਨ। ਉਮੀਦ ਹੈ ਕਿ ਤੁਸੀਂ ਆਪਣੇ ਫੈਸਲੇ ‘ਤੇ ਦੁਬਾਰਾ ਵਿਚਾਰ ਕਰੋਗੇ।-
-
ਹਰਸਿਮਰਨ ਸਿੰਘ ਰੰਧਾਵਾ (ਡਾ.), ਰੀਡਰ, ਪੰਜਾਬੀ ਵਿਭਾਗ,
ਕੁਰੂਕੁਸ਼ੇਤਰ ਯੂਨੀਵਰਸਿਟੀ, ਕੁਰੂਕੁਸ਼ੇਤਰ।

 

ਸਤਿਕਾਰਯੋਗ ਰਾਏ ਸਾਹਿਬ,
ਸਤਿ ਸ੍ਰੀ ਅਕਾਲ।
‘ਲਿਖਾਰੀ’ ਦੇ ਸਬੰਧ ਵਿਚ ਤੁਹਾਣਾ ਬਿਆਨ ਪੜ੍ਹ ਕੇ ਮਨ ਬੜਾ ਪਰੇਸ਼ਾਨ ਹੋਇਆ ਹੈ। ਮੈਂ ਸਮਝਦਾ ਹਾਂ ਕਿ ਇਸ ਸਮੇਂ ‘ਲਿਖਾਰੀ’ ਦਾ ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਵਿਚ ਜੋ ਨਾਮ ਅਤੇ ਸਥਾਨ ਹੈ ਉਹ ਕਿਸੇ ਤੋਂ ਲੁਕਿਆ ਹੋਇਆ ਨਹੀਂ ਹੈ। ਤੁਹਾਡਾ ਇਹ ਜਤਨ ਜਿੰਨਾ ਸਲਾਹਿਆ ਜਾਏ ਓਨਾ ਹੀ ਘਟ ਹੈ ; ਤਿੰਨਾਂ ਭਾਸ਼ਾਵਾਂ ਵਿਚ ਇਸ ਨੂੰ ਨਿਰੰਤਰ ਜਾਰੀ ਰੱਖਣਾ ਕਿਸੇ ਇਕੱਲੇ ਬੰਦੇ ਦੇ ਵੱਸ ਦੀ ਗੱਲ ਨਹੀਂ ਪਰ ਤੁਸੀਂ ਇਸ ਨੂੰ ਲਗਾਤਾਰ ਤੋਰ ਰਹੇ ਹੋ ਇਹ ਤੁਹਾਣੀ ਹੀ ਹਿੰਮਤ ਹੈ। ਅਜਿਹੇ ਹਿੰਮਤੀ ਇਨਸਾਨ ਕੋਲੋਂ ‘ਲਿਖਾਰੀ’ ਨੂੰ ਬੰਦ ਕਰਨ ਦਾ ਫੈਸਲਾ ਸੁਣ ਕੇ ਯਕੀਨ ਨਹੀਂ ਹੋ ਰਿਹਾ।
ਦਰਅਸਲ ਗੱਲ ਇਹ ਹੈ ਰਾਏ ਸਾਹਿਬ ਕਿ ਜਿਹੜੇ ਬੰਦੇ ਕਿਸੇ ਦੀ ਕਦਰ ਨਹੀਂ ਕਰਦੇ ਉਹ ਕਦਰ ਕਿਵੇਂ ਪੁਆ ਸਕਦੇ ਹਨ? ਤੁਸਾਂ ਹਰ ਕਿਸੇ ਨੂੰ ਉਸਦੇ ਬਣਦੇ ਥਾਂ ਤੋਂ ਵੱਧ ਥਾਂ ਦਿੱਤੀ ਹੈ ਅਤੇ ਜੇਕਰ ਉਹ ਫਿਰ ਵੀ ਖੁਸ਼ ਨਹੀਂ ਹੁੰਦੇ ਤਾਂ ਫਿਰ ਬਹੁਤੀ ਪਰਵਾਹ ਨਹੀਂ ਕਰਨੀ ਚਾਹੀਦੀ। ਦੇਖੋ, ਤੁਰਿਆਂ ਹੀ ਮੰਜ਼ਿਲ ‘ਤੇ ਪਹੁੰਚਿਆ ਜਾ ਸਕਦਾ ਹੈ ਅਤੇ ਤੁਰਦਿਆਂ ਤਾਂ ਕਈ ਦਿੱਕਤਾਂ ਆਉਦੀਆਂ ਹੀ ਹੁੰਦੀਆਂ ਹਨ। ਕੁਝ ਲੋਕ ਜੋ ਬਿਨਾ ਤੁਰੇ ਮੰਜ਼ਿਲ ‘ਤੇ ਪਹੁੰਚਣਾ ਚਾਹੁੰਦੇ ਹਨ ਉਨ੍ਹਾਂ ਨੂੰ ਤੁਰ ਰਹੇ ਲੋਕ ਚੰਗੇ ਨਹੀਂ ਲੱਗਦੇ ਹੁੰਦੇ। ਅਜਿਹੇ ਲੋਕਾਂ ਨੂੰ ਨੰਗਿਆਂ ਕਰਨ ਦੀ ਲੋੜ ਹੁੰਦੀ ਹੈ ਨਾ ਕਿ ਉਨ੍ਹਾਂ ਨੂੰ ਆਪਣੇ ਮਨਸੂਬਿਆਂ ਵਿਚ ਸਫਲ ਹੋਣ ਦੇਈਦਾ ਹੁੰਦਾ ਹੈ।
ਲਿਖਾਰੀ’ ਨਾਲ ਇੰਟਰਨੈੱਟ ਦੀ ਦੁਨੀਆਂ ਵਿਚ ਪੰਜਾਬੀ ਸਾਹਿਤ, ਭਾਸ਼ਾ ਅਤੇ ਸਭਿਆਚਾਰ ਦੀ ਚਰਚਾ ਤੁਰ ਰਹੀ ਹੈ। ਇਹ ਤੁਹਾਡੇ ਸੁਹਿਰਦ ਜਤਨ ਸਦਕਾ ਹੀ ਸੰਭਵ ਹੋ ਰਿਹਾ ਹੈ। ਇਸ ਤਰ੍ਹਾਂ ਕਰਕੇ ਤੁਸੀਂ ਮਾਂ-ਬੋਲੀ ਦੀ ਸੇਵਾ ਕਰ ਰਹੇ ਹੋ। ਕਿਸੇ ਮਾੜੇ ਬੰਦੇ ਨੇ ਜੇਕਰ ਕੋਈ ਗੱਲ ਕੀਤੀ ਹੈ ਤਾਂ ਇਸ ਦਾ ਮਤਲਬ ਇਹ ਨਹੀਂ ਕਿ ਤੁਸੀਂ ਮਾਂ ਦੀ ਸੇਵਾ ਕਰਨੀ ਛੱਡ ਦਿਓ।
‘ਲਿਖਾਰੀ’ ਦੀ ਲੰਮੀਂ ਉਮਰ ਦੀ ਕਾਮਨਾ ਨਾਲ ਮੈਂ ਇਹ ਪੱਤਰ ਲਿਖ ਰਿਹਾ ਹਾਂ। ਇਹ ਸਿਰਫ ਮੇਰੀ ਹੀ ਕਾਮਨਾ ਨਹੀਂ ਬਲਕਿ ਉਨ੍ਹਾਂ ਸਾਰਿਆਂ ਦੀ ਕਾਮਨਾ ਹੈ ਜੋ ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਨਾਲ ਸੱਚਾ ਪਿਆਰ ਕਰਦੇ ਹਨ। ਉਮੀਦ ਹੈ ਕਿ ਤੁਸੀਂ ਆਪਣੇ ਫੈਸਲੇ ‘ਤੇ ਦੁਬਾਰਾ ਵਿਚਾਰ ਕਰੋਗੇ।
‘ਲਿਖਾਰੀ’ ਦਾ ਅਦਨਾ ਜਿਹਾ ਪਾਠਕ
ਹਰਸਿਮਰਨ ਸਿੰਘ ਰੰਧਾਵਾ (ਡਾ.)
ਰੀਡਰ, ਪੰਜਾਬੀ ਵਿਭਾਗ,
ਕੁਰੂਕੁਸ਼ੇਤਰ ਯੂਨੀਵਰਸਿਟੀ, ਕੁਰੂਕੁਸ਼ੇਤਰ।
hssrkuk@yahoo.com

31st March 2007

Please review your decision and ask any service entrusted to me----Opinderjeet(DR.)

Respected Dr. Rai Ji,
Sat Sri Akal Ji
I am shocked to read that you are going to close down the LIKHARI which has been doing great service to the Panjabi language, literature and culture. I remained a silent but regular reader of your magzine. I request on behalf of all readers like me, please review your decision and ask any service entrusted to me.
OPINDERJEET (DR.)
D 49 University Campus K.U. Kurukshetra

(31 March 2007)

 

ਲਿਖਾਰੀ ਨੇ ਪੰਜਾਬੀ ਸਾਹਿਤਕ ਜਗਤ ਵਿਚ ਵਿਸ਼ੇਸ਼ ਥਾਂ ਬਣਾਈ ਹੈ….ਕੋਸ਼ਿਸ਼ ਕਰੋ ਕਿ ਏਹ ਏਸੇ ਤਰਾਂ ਚਲਦਾ ਰਹੇ
-
ਡਾ: ਅਮਰਜੀਤ ਕੌਂਕੇ, ਪਟਿਆਲਾ-

ਬਹਤ ਪਿਆਰੇ ਡਾ. ਰਾਇ ਸਾਹਿਬ,
ਲਿਖਾਰੀ ਦੇ ਬੰਦ ਹੋਣ ਦੀ ਖਬਰ ਬਹੁਤ ਹੀ ਦੁਖੀ ਦਿਲ ਨਾਲ ਪੜ੍ਹੀ
ਲਿਖਾਰੀ ਨੇ ਪੰਜਾਬੀ ਸਾਹਿਤਕ ਜਗਤ ਵਿਚ ਵਿਸ਼ੇਸ਼ ਥਾਂ ਬਣਾਈ ਹੈ….ਕੋਸ਼ਿਸ਼ ਕਰੋ ਕਿ ਏਹ ਏਸੇ ਤਰਾਂ ਚਲਦਾ ਰਹ…..ਮੇਰੀਆਂ ਸ਼ੁਭ ਦੁਆਵਾਂ ਨਾਲ ਹਨ….ਮੇਰੇ ਲਈ ਕੋਈ ਜਿੰਮੇਵਾਰੀ ਹੋਵੇ ਤਾਂ ਦੱਸੋ…….

ਅਮਰਜੀਤ ਕੌਂਕੇ, ਪਟਿਆਲਾ….
098142-31698 (31st March 2007)

 

Closing of Likhari -----is very sad, but I still feel we can do something to keep 'this light' on.
-Janmeja Johl, Ludhiana-

Respected Rai sahib,
Since reading the news, I have tried to call you on phone, but it is probabily also not working. Though the
closing of Likhari -----is very sad, but I still feel we can do something to keep 'this light' on. Let me know when and which number I can talk to you.

Regards: Janmeja Johl
91-98159-45018
31st March 2007

 

ਕ੍ਰਿਪਾ ਕਰਕੇ ਜਲਦੀ ਤੋਂ ਜ਼ਲਦੀ 'ਲਿਖਾਰੀ' ਮੁੜ ਸੁਰੂ ਕੀਤਾ ਜਾਵੇ--ਬਲਜਿੰਦਰ ਪਾਲ, ਖੀਵਾ ਕਲਾਂ,ਜ਼ਿਲਾ ਮਾਨਸਾ

ਸਤਿਕਾਰਯੋਗ ਰਾਇ ਜੀ,
ਸਤਿ ਸ੍ਰੀ ਅਕਾਲ,
ਬੜਾ ਦੁੱਖ ਹੋਇਆ ਇਹ ਸੁਣ ਕਿ ਅਦਾਰਾ 'ਲਿਖਾਰੀ' ਜੋ ਕਿ ਲੱਖਾਂ ਪੰਜਾਬੀਆਂ ਦੇ ਦਿਲਾਂ ਦੀ ਧੜਕਣ ਹੈ, ਅੱਜ ਕੁਝ ਕੁ ਸਾਹਿਤ ਦੋਖੀਆਂ ਦੀ ਆਲੋਚਨਾ ਦਾ ਸਿ਼ਕਾਰ ਹੋ ਕਿ ਬੰਦ ਹੋ ਰਿਹਾ ਹੈ। ਪਰ ਇਸ ਦੇ ਬੰਦ ਹੋਣ ਨਾਲ ਕਿੰਨੇ ਹੀ ਲੇਖਕਾਂ, ਚਿੰਤਕਾਂ ਤੇ ਪਾਠਕਾਂ ਦੇ ਦਿਲ ਟੁੱਟਣਗੇ ਇਹ ਸ਼ਾਇਦ ਕੋਈ ਅੰਦਾਜ਼ਾ ਨਹੀਂ ਲਾ ਸਕਦਾ। ਸਤਿਕਾਰਤ ਰਾਇ ਸਾਹਿਬ ਹਰੇਕ ਸਫ਼ਲ ਅਦਾਰੇ ਦੀ ਸਫ਼ਲਤਾ ਤੋਂ ਕੁਝ ਕੁ ਲੋਕ ਜ਼ਰੂਰ ਨਾਰਾਜ਼ ਹੁੰਦੇ ਹਨ ਪਰ ਲਿਖਾਰੀ ਦੇ ਸੁੰਭਚਿੰਤਕ ਉਨ੍ਹਾਂ ਨੂੰ ਆਸਾਨੀ ਨਾਲ ਪਾਰ ਪਾ ਸਕਦੇ ਹਨ। ਪਰ ਕੁਝ ਕੁ ਲੋਕਾਂ ਦੀ ਖੁਸ਼ੀ ਲਈ ਇ਼ਨਾਂ ਸਖ਼ਤ ਕਦਮ ਠੀਕ ਨਹੀਂ। ਕ੍ਰਿਪਾ ਕਰਕੇ ਜਲਦੀ ਤੋਂ ਜ਼ਲਦੀ 'ਲਿਖਾਰੀ' ਮੁੜ ਸੁਰੂ ਕੀਤਾ ਜਾਵੇ।
ਆਪ ਦਾ ਆਪਣਾ,
ਬਲਜਿੰਦਰ ਪਾਲ, ਪਿੰਡ ਤੇ ਡਾਕਖਾਨਾ ਖੀਵਾ ਕਲਾ, ਜਿਲਾ ਮਾਨਸਾ , ਪੰਜਾਬ (ਇੰਡੀਆ)।

(31 March 2007)

ਸੇਵਕ ਉਦਾਸ ਹੋ ਕੇ ਅਦਿੱਖ ਹੋਣਾ ਪਸੰਦ ਕਰਦੇ ਹਨ ਆਸ ਹੈ ਕਿ ਆਪ ਦੁਬਾਰਾ ਵਿਚਾਰ ਕਰੋਗੇ, ਹੋਰਨਾ ਤੋਂ ਮਦਦ ਲੈ ਕੇ
-ਕੁਲਦੀਪ ਸਿੰਘ ਬਾਸੀ, ਅਮਰੀਕਾ-

ਗੁਰਦਿਆਲ ਜੀ, ਸਤਿ ਸ੍ਰੀ ਅਕਾਲ।

ਦੁੱਖ ਹੈ ਪਰਚਾ ਅਚਾਨਕ ਬੰਦ ਹੋ ਗਿਆ ਹੈ ਆਪ ਨੇ ਇੱਕ ਕਾਰਨ ਸਿਹਤ, ਦੂਜਾ ਕੁੱਝ ਲੇਖਕਾਂ ਦੇ ਵਿਚਾਰ ਅਤੇ ਤੀਜਾ ਸ਼ਾਇਦ ਰੋਕੜ ਅਰਦਾਸ ਹੈ ਵਾਹਿਗੁਰੂ ਆਪ ਨੂੰ ਤੰਦਰੁਸਤੀ ਪਰਦਾਨ ਕਰੇ ਪੈਸੇ ਦੀ ਲ਼ੋੜ ਲੇਖਕਾਂ ਅਤੇ ਪਾਠਕਾਂ ਰਾਹੀਂ ਪੂਰੀ ਹੋ ਸਕਦੀ ਹੈ ਪਰਚਾ ਚਲਾਉਣ ਲਈ ਚੰਗੇ ਵਿਦਵਾਨਾਂ ਦਾ ਹੋਣਾ ਜ਼ਰੂਰੀ ਹੈ----ਵਿਦਵਾਨ ਮਦਦ ਕਰਨ ਲਈ ਤਿਆਰ ਹਨ-----ਪੰਜਾਬੀ ਭਾਸ਼ਾ ਦੀ ਕਿਸਮਤ ਹੀ ਖਰਾਬ ਹੈ ਸੇਵਕ ਉਦਾਸ ਹੋ ਕੇ ਅਦਿੱਖ ਹੋਣਾ ਪਸੰਦ ਕਰਦੇ ਹਨ ਆਸ ਹੈ ਕਿ ਆਪ ਦੁਬਾਰਾ ਵਿਚਾਰ ਕਰੋਗੇ, ਹੋਰਨਾ ਤੋਂ ਮਦਦ ਲੈ ਕੇ

ਕੁਲਦੀਪ ਸਿੰਘ ਬਾਸੀ, ਅਮਰੀਕਾ
651 748 1061
(31 ਮਾਰਚ 2007)

 

Punjabi writers and readers will have nowhere to turn for good writing and reading.
Please review your decision------Mohinder Bhatnagar

Dear Dr Rai,
 
I have received with shock the news of closing down of Likhari which has been doing yeoman's service to the Punjabi literature. It is no doubt a publication of the highest quality. Punjabi writers and readers will have nowhere to turn for good writing and reading. Please review your decision.
 
I am prepared to do any service entrusted to me for the sake of Likhari. Thanks.
 
Sincerely,
Mohinder Bhatnagar
215 Deluxe Apt
Vasundhara Enclave, New Delhi - 110 096
Cell: 919818377608.
 31st March 2007

 

-ਐਨੀ ਵਧੀਆ, ਨਿਰਪੱਖ, ਸਾਹਿਤ ਰਸੀਆ, ਉਸਾਰੂ, ਸਮਾਜ ਪੱਖੀ ਅਤੇ ਦੇਸ-ਦਸਾਂਤਰ ਹਰ ਮਨ ਪਿਆਰਾ ਵੈੱਬ ਸਾਈਟ ਬੰਦ --- ਮੈਂ, ਡਾਕਟਰ ਸਾਹਿਬ, ਤੁਹਾਨੂੰ ਸੁਨਿਮਰ ਬੇਨਤੀ ਕਰਦਾ ਹਾਂ ਕਿ ਅਜਿਹਾ ਕਦਮ ਨਾ ਚੁੱਕੋ
-ਦਲਜੀਤ ਸਿੰਘ ਐਡਮਿੰਟਨ-

ਪਿਆਰੇ ਡਾ. ਰਾਏ ਜੀ,

ਮੈਨੂੰ ਇਹ ਜਾਣ ਕੇ ਬਹੁਤ ਦੁੱਖ ਹੋਇਆ ਕਿ ਐਨੀ ਵਧੀਆ, ਨਿਰਪੱਖ, ਸਾਹਿਤ ਰਸੀਆ, ਉਸਾਰੂ, ਸਮਾਜ ਪੱਖੀ ਅਤੇ ਦੇਸ-ਦਸਾਂਤਰ ਹਰ ਮਨ ਪਿਆਰਾ ਵੈੱਬ ਸਾਈਟ ਬੰਦ ਹੋ ਰਿਹਾ ਹੈ ਇਹ ਪਾਠਕਾਂ ਅਤੇ ਲੇਖਕਾਂ ਲਈ ਬਹੁਤ ਸਦਮੇ ਵਾਲੀ ਗੱਲ ਹੈ ਆਖ਼ਰ, ਪਤਾ ਤਾਂ ਲੱਗੇ ਕਿ ਕੀ ਕਾਰਨ ਹੈ? ਮੈਂ, ਡਾਕਟਰ ਸਾਹਿਬ, ਤੁਹਾਨੂੰ ਸੁਨਿਮਰ ਬੇਨਤੀ ਕਰਦਾ ਹਾਂ ਕਿ ਅਜਿਹਾ ਕਦਮ ਨਾ ਚੁੱਕੋ ਮਿਹਨਤ ਤੁਹਾਡੀ ਨਿਸ਼ਕਾਮ ਹੈ ਨਿਸ਼ਕਾਮ ਸੇਵਾ ਨੂੰ ਡਰ ਕਾਹਦਾ! ਸਚਾਈ-ਬੁਰਾਈ ਨੇ ਰਹਿਣਾ ਹੀ ਹੈ ਸਚਾਈ ਵੀ ਟਾਲ਼ੀ ਨਹੀਂ ਜਾ ਸਕਦੀ ਸਚਾਈ ਨੂੰ ਥੰਮ੍ਹ ਬਣ ਕੇ ਡਟਣਾ ਚਾਹੀਦਾ ਹੈ ਮੈਂ ਹੋਰ ਕੀ ਕਹਿ ਸਕਦਾ ਹਾਂ ਬੱਸ ਦਿਲ ਨਾ ਤੋੜੋ

ਤੁਹਾਡਾ ਸ਼ੁੱਭ ਚਿੰਤਕ,
ਦਲਜੀਤ ਸਿੰਘ,
ਐਡਮਿੰਟਨ, ਕਨੇਡਾ

(780) 989 – 2977
(31.3.07)

 

ਮੈਂ ਇਸ ਖਬਰ ਨਾਲ ਬਹੁਤ ਹੀ ਉਦਾਸ ਹਾਂ।  ਮੈ ਤਾਂ ਬੜੀ ਮੁਸ਼ਕਿਲ ਨਾਲ
ਲਿਖਾਰੀ ਲਈ ਪੰਜਾਬੀ ਟਾਈਪ ਸਿਖੀ ਸੀ
--
ਡਾ:ਬਲਵੰਤ ਸਿੰਘ ਸਿੱਧੂ

ਮਾਨਯੋਗ ਅਤੇ ਪਰਮ ਸਤਕਾਰਯੋਗ ਰਾਏ ਸਾਹਿਬ ਜੀ
ਅਜ ਬਹੁਤ ਹੀ ਅਫਸੋਸ ਹੋਇਆ ਜਦੋਂ ਇੰਟਰਨੈਟ ਤੇ
ਲਿਖਾਰੀ ਬੰਦ ਹੋਣ ਦੀ ਖਬਰ ਪੜ੍ਹੀ ਮੈਂ ਇਸ ਖਬਰ ਨਾਲ ਬਹੁਤ ਹੀ ਉਦਾਸ ਹਾਂ ਜੇ ਮੇਰੀ ਕੋਈ ਕਿਸੇ ਵੀ ਤਰ੍ਹਾਂ ਦੀ ਮਦਦ ਦੀ ਲੋੜ ਹੋਵੇ ਤਾਂ ਹਾਜ਼ਰ ਹਾਂ ਮੈ ਤਾਂ ਬੜੀ ਮੁਸ਼ਕਿਲ ਨਾਲ ਲਿਖਾਰੀ ਲਈ ਪੰਜਾਬੀ ਟਾਈਪ ਸਿੱਖੀ ਸੀ
ਹਮੇਸ਼ਾ ਤੁਹਾਡਾ ਰਿਣੀ

ਡਾ: ਬਲਵੰਤ ਸਿੰਘ ਸਿੱਧੂ
ਐ: ਪੋਫੈਸਰ ਸਾਇਕੈਟਰੀ
ਸਰਕਾਰੀ ਮੈਡੀਕਲ ਕਾਲਜ ਪਟਿਆਲਾ

(31 ਮਾਰਚ 2007)

 

Wish ---you should ---- be able to cotinue Likhari.---Karam Singh Mann

Respected Rai Sahib:
Likhari has done a great service to Panjabi literature.Wish that you should overcome over the circumstances and be able to cotinue Likhari.
With regards
Karam Singh Mann.(31 March 2007)

 

ਲਿਖਾਰੀ ਦੇ ਹਜ਼ਾਰਾਂ ਪਾਠਕ ਇਹ ਨਹੀਂ ਚਾਹੁਣਗੇ ਕਿ ਇਹ ਸਾਈਟ ਬੰਦ ਹੋਵੇ---ਡਾ: ਕਰਮਜੀਤ ਸਿੰਘ, ਇੰਡੀਆ

ਪਿਆਰੇ ਰਾਏ ਜੀ,

ਲਿਖਾਰੀ ਦੇ ਬੰਦ ਹੋਣ ਦੀ ਸੂਚਨਾ ਤੋਂ ਹੀ ਇਹ ਝਲਕ ਪੈ ਰਹੀ ਸੀ ਕਿ ਕਿਸੇ ਈਰਖਾਲੂ ਦੇ ਮੰਦੇ ਬੋਲਾਂ ਨੇ ਆਪਨੂੰ ਡਿਸਟਰਬ ਕੀਤਾ ਹੈ ਹੁਣ ਛਪੀਆਂ ਚਿੱਠੀਆਂ ਨੇ ਇਹ ਗੱਲ ਹੋਰ ਵੀ ਵਧੇਰੇ ਸਪੱਸ਼ਟ ਕੀਤੀ ਹੈ। ... ... ... ... ... ... ਜੇ ਕੋਈ ਪੁਸਤਕ ਸਾਲ ਤੋਂ ਲਿਖਾਰੀ ਉਪਰ ਹੈ ਤਾਂ ਉਹ ਇਹ ਮਾਣ ਦੀ ਹੱਕਦਾਰ ਹੈ। ... ... ... ... ... ... ... ... ... .... ਲਿਖਾਰੀ ਨੂੰ ਇਨ੍ਹਾਂ ਦਾ ਤਰਕ ਨਾਲ਼ ਉੱਤਰ ਦੇਣਾ ਚਾਹੀਦਾ ਹੈ ਨਾ ਕਿ ਉਨ੍ਹਾਂ ਦੇ ਆਖੇ ਲੱਗ ਕੇ ਵੈੱਬਸਾਈਟ ਹੀ ਬੰਦ ਕਰ ਦੇਣੀ ਚਾਹੀਦੀ ਹੈ ਕੋਈ ਪੱਤਰ ਲਿਖੇ ਨਾ ਲਿਖੇ ਪਰ ਲਿਖਾਰੀ ਦੇ ਹਜ਼ਾਰਾਂ ਪਾਠਕ ਇਹ ਨਹੀਂ ਚਾਹੁਣਗੇ ਕਿ ਇਹ ਸਾਈਟ ਬੰਦ ਹੋਵੇ

ਕਰਮਜੀਤ ਸਿੰਘ (ਡਾ:), ਕੁਰੂਕਸ਼ੇਤਰ, ਹਰਿਆਣਾ (ਇੰਡੀਆ)
(30 ਮਾਰਚ 2007)

We make double request to you never to think of closing Likhari. You must move on and the Likhari must move on.--
Harbhajan Singh Bains, Seattle, Washington, & Gian Singh Kotli, Vancouver, BC, Canada.

Most respected Dr Gurdial Singh Rai Ji,

Waheguru ji ka Khalsa Waheguru Ji ki fateh.
Just know I talked to S. Harbhajan Singh Bains, Seattle, who came back after attending various literary programs with you in London. When I told him the disappointing  news of Likhari closure he expressed his deep shock and told me to immdediately email double request from both of us to Dr Rai Sahib.

Therefore Dr Sahib Ji we both pray to Akaalpurkh for your good health and Charhdikala of Likhari. We make double request to you never to think of closing Likhari. You must move on and the Likhari must move on. Financial problem can be dealt with easily with the support of Likhari well wishers. It is evident from the email wishes of the Likhari-family that they can never think of the closure of Likhari. We are confident you will be able to rejuvinate yourself and gain desired Shakti from Waheguru and from the well wishes of your numerous well wishers all over the world for rendering this valuable sewa for the benefit of international Likhari-family.   Thanks.

Your well-wishers. 

Harbhajan Singh Bains, Seattle, Washington, USA. Tel. 253-856 8500   
Gian Singh Kotli, Vancouver, BC, Canada. Tel. 604 3216351

(30 March 2007)

 

Please ---------------- help this site…They were the first to display my writings both in English and Punjabi---R S Dhillon, Surrey

Please ---------------- help this site…They were the first to display my writings both in English and Punjabi Had this not happened there would be no Nila Noor or Rupe Dhillon today!!

R S Dhillon, Surrey England (30 March 2007)

 

ਤੁਸੀਂ ਇਹ ਪਰਚਾ ਜ਼ਰੂਰ ਯਾਰੀ ਰੱਖੋ----ਸੋਹਣ ਸਿੰਘ ਮਹੇੜੂ, ਅਮਰੀਕਾ

ਰਾਏ ਸਾਹਿਬ ਜੀ,

ਲਿਖਣਾਂ, ਲੇਖਕ ਅਤੇ ਲੋਕਾਂ ਲਈ, ਭਗਤੀ ਹੈ, ਈਬਾਦਤ ਹੈ, ਲਿਖਣ ਦਾ ਮਨੋਰਥ ਸਿਰ ਪਿਆ ਇਖਲਾਕੀ ਕਰਜ਼ਾ ਲਾਹੁਣਾਂ ਵੀ ਹੁੰਦਾ ਹੈ। ਨਵੇਂ ਲੇਖਕਾਂ ਨੂੰ ਯਕੀਨੀ ਤੌਰ ਤੇ ਜਜ਼ਬਾ ਤੋਰਦਾ ਹੈ ਤੇ ਸਾਹਿਤ ਆਪਣੇ ਯੁਗ ਦੀ ਉਪਜ ਹੈ। ਤੁਸੀਂ ਇਹ ਪਰਚਾ ਜ਼ਰੂਰ ਯਾਰੀ ਰੱਖੋ ਕਿਉਂਕੇ ਇਸ ਤੋਂ ਵਧੀਆ ਲੇਖਿਕਾਂ ਲਈ ਹੋਰ ਕੋਈ ਵੀ ਚੰਗਾ ਪਲੇਟਫਾਰਮ ਨਹੀਂ ਮਿਲ ਸਕਦਾ

ਸੋਹਣ ਸਿੰਘ ਮਹੇੜੂ
ਮਿਲਪੀਟਸ ਕੈਲੀਫੋਰਨੀਆਂ (ਅਮਰੀਕਾ)
30 ਮਾਰਚ 2007

 

 

‘ਲਿਖਾਰੀ’ ਚਾਲੂ ਰਖਿਆ ਜਾ ਸਕੇ ਤਾਂ ਮੈਂ ਹਰ ਤਰ੍ਹਾਂ ਦੀ ਯੋਗ ਮਦਦ ਲਈ ਤਿਆਰ ਹਾਂ--ਹਰਬਖ਼ਸ਼ ਮਕਸੂਦਪੁਰੀ, ਯੂ.ਕੇ.

ਪਿਆਰੇ ਰਾਏ ਸਾਹਿਬ
ਅਜ ਹੀ ਪਤਾ ਲੱਗਾ ਕਿ ਤੁਸੀਂ ਲਿਖਾਰੀ ਬੰਦ ਕਰ ਰਹੇ ਹੋ। ਸੱਚ ਮੁਚ ਇਹ ਬੜੀ ਦੁਖਦਾਇਕ ਖਬਰ ਹੈ।
ਜੇ ਕਿਸੇ ਤਰ੍ਹਾਂ ਵੀ ‘ਲਿਖਾਰੀ’ ਚਾਲੂ ਰਖਿਆ ਜਾ ਸਕੇ ਤਾਂ ਮੈਂ ਹਰ ਤਰ੍ਹਾਂ ਦੀ ਯੋਗ ਮਦਦ ਲਈ ਤਿਆਰ ਹਾਂ।
ਥੁਹਾਡਾ ਹਿੱਤੂ
ਹਰਬਖਸ਼ ਮਕਸੂਦਪੁਰੀ, ਡਰਬੀ (ਯੂ.ਕੇ.)
30 ਮਾਰਚ 2007

 

ਲਿਖਾਰੀ ਬੰਦ ਨਾ ਕੀਤਾ ਜਾਵੇ ਸਗੋਂ ਪੰਜਾਬੀ ਪਿਆਰਿਆਂ ਦੇ ਜ਼ਿੰਮੇ ਕੋਈ ਸੇਵਾ ਲਾਈ ਜਾਵੇ--ਸ਼ਿਵਚਰਨ ਜੱਗੀ ਕੁੱਸਾ

ਅਤੀਅੰਤ ਸਤਿਕਾਰਯੋਗ ਰਾਏ ਸਾਹਿਬ,

ਹੁਣੇ-ਹੁਣੇ ਹੀ 'ਲਿਖਾਰੀ' ਦੇ ਬੰਦ ਹੋਣ ਦੀ ਖ਼ਬਰ ਕਪਾਲ਼ ਵਿਚ ਰੋੜੇ ਵਾਂਗ ਵੱਜੀ ਘੋਰ ਅਫ਼ਸੋਸ ਹੋਇਆ ਮੈਂ ਸੋਚ ਰਿਹਾ ਹਾਂ ਕਿ ਜੇ ਪੰਜਾਬੀ ਮਾਂ ਦੇ ਗੋਰਖ ਵਰਗੇ ਪੁੱਤਰ ਹੀ ਟਿੱਲਾ ਛੱਡ ਕੇ ਭੱਜ ਤੁਰਨ, ਤਾਂ ਮੇਰੇ ਵਰਗੇ ਕੰਨ ਪੜਵਾਉਣ ਵਾਲਿ਼ਆਂ ਦਾ ਕੀ ਹਸ਼ਰ ਹੋਊ? ਲਿਖਾਰੀ ਬੰਦ ਨਾ ਕੀਤਾ ਜਾਵੇ ਸਗੋਂ ਪੰਜਾਬੀ ਪਿਆਰਿਆਂ ਦੇ ਜ਼ਿੰਮੇ ਕੋਈ ਸੇਵਾ ਲਾਈ ਜਾਵੇ ਮੇਰੇ 77 ਸਾਲਾ ਬਾਪੂ ਜੀ ਕਾਫ਼ੀ ਬੀਮਾਰ ਹਨ, ਦੋ ਅਪ੍ਰੈਲ, ਦਿਨ ਸੋਮਵਾਰ ਨੂੰ ਪੰਜਾਬ ਜਾ ਰਿਹਾ ਹਾਂ ਪਹਿਲਾਂ ਦੀ ਸੀਟ ਨਹੀਂ ਮਿਲੀ ਅਗਰ ਮੇਰੇ ਲਾਇਕ ਕੋਈ ਸੇਵਾ ਹੋਵੇ, ਤਾਂ ਮੇਰਾ ਪੰਜਾਬ ਦਾ ਨੰਬਰ 98 141 27527 ਹੈ!

ਆਪ ਜੀ ਦਾ ਅਜ਼ੀਜ਼,
ਸ਼ਿਵਚਰਨ ਜੱਗੀ ਕੁੱਸਾ, (ਲੰਡਨ)
(30 ਮਾਰਚ 2007)

 

I am shocked to know its closure. Please do not commit this murder.

Rai Sahib,
                  One punjabi writer known in Punjab only up to your connection in 2002 is today's B.S.Dhillon an International Writer because of you. I am shocked to know its closure. Please do not commit this murder.

Advocate B.S.Dhillon,  Chandigarh.
(30 March 2007)

 

The site may please be continued so that the thirst of reading & writing may be
fulfilled of the literary world......(Dr.) Rajni Rani, Kurukshetra University, Haryana

Respected Gurdial Singh Rai Ji

The Philosophy & customs of a language can only brought forward & revealed by the print as well as electronic media. Likhari organization was a step ahead in this direction. This site was proving very helpful to all the writers, readers & critics as well. This is very unlucky & unfortunate towards the Literature world.

It has been taken as a great shock by all the literary minded persons that Likhari Organization has been discontinued.

It is requested that the site may please be continued so that the thirst of reading & writing may be fulfilled of the literary world.

With regards:
RAJNI RANI (Dr.)

C-122 Kurukshetra University, Kurukshetra – 136 119, Haryana (India)
(30 March 2007)

 

I join other respected writers in requesting you to continue Likhari despite hardships you better know----Pritam Singh Grewal (Prof.)

Dear Dr Rai Sahib,

What? Likhari to disappear! Can't believe. I have been contributing my writings, both Punjabi and English, with a feeling of pride. My last pieces could not be included tho' sent about 2 weeks ago. Now, it clears the reason, why? the mag itself won't be there.

I join other respected writers in requesting you to continue Likhari despite hardships you better know.
Regards
Pritam Singh Grewal (30 March 2007)

 

ਕ੍ਰਿਪਾ ਕਰ ਕੇ ਇਕ ਵਾਰ ਫਿਰ ਸੋਚੋ ਲਿਖਾਰੀ ਨੂੰ ਪਿਆਰ ਕਰਨ ਵਾਲੇ ਕਿਧਰ ਜਾਣ?--ਦਵਿੰਦਰ ਸੇਖਾ

ਸਤਿਕਾਰਯੋਗ ਰਾਇ ਸਾਹਿਬ, ਸਤਿ ਸ੍ਰੀ ਅਕਾਲ

ਅੱਜ ਨੈੱਟ ਖੋਲ੍ਹਿਆ ਤਾਂ ਬੇਹੱਦ ਦੁਖ ਹੋਇਆ ਕਿ ਤੁਸੀਂ 'ਲਿਖਾਰੀ' ਨੂੰ ਬੰਦ ਕਰਨ ਦਾ ਫੈਸਲਾ ਕਰ ਲਿਆ ਹੈ ਕ੍ਰਿਪਾ ਕਰ ਕੇ ਇਕ ਵਾਰ ਫਿਰ ਸੋਚੋ ਲਿਖਾਰੀ ਨੂੰ ਪਿਆਰ ਕਰਨ ਵਾਲੇ ਕਿਧਰ ਜਾਣ? ਮੰਨਿਆਂ ਕਿ ਆਪ ਦੀ ਸਿਹਤ ਇਜਾਜ਼ਤ ਨਹੀਂ ਦਿੰਦੀ ਅਤੇ ਹੋਰ ਮਜ਼ਬੂਰੀਆਂ ਵੀ ਹਨ ਪਰ ਪਰਮਾਤਮਾ ਤੁਹਾਨੂੰ ਬਲ ਬਖਸ਼ੇ

ਆਪਦਾ ਹਿਤੂ, ਦਵਿੰਦਰ ਸਿੰਘ ਸੇਖਾ (30 ਮਾਰਚ 2007)

The Likhari has made its mark in the web publishing field.----Hoping to see the site again soon------Balbir Sanghera

Rai Sahib,

As I have mentioned on the phone today that for couple of days I was unable to check the likhari web site. Today, I had received few telephone calls regarding Likhari. I was shocked to notice that you have decided to terminate the site. We had discussed this when I was in England last. I know it is very hard for you with yours and Surjit Ji's health issues. At the same time our writers do expect a reliable platform which you had created. Should there be some criticism or complains, we can try to assess the situation and find a solution. As being the part of the board member, I seriously request you to reconsider. The Likhari has made its mark in the web publishing field. Through this we can reach a readership at the world level.

Hoping to see the site again soon.

Regards:
Balbir Sanghera (30 March 2007)

---hope the Likhari will be there as ever---Gian Singh Kotli, Vancouver, Canada 

Highly Respected dear Dr. Gurdial Singh Rai Ji,

Waheguru Ji ka khalsa waheguru Ji Fateh. I am really shocked to read the news about the closure of Likhari. I can well feel the all round pressure and responsibility of running Likhari that you have been so nicely braving for so long. It was really a blessing of Waheguru on you that you did this multi-lingual rare job of bringing out this internet magazine. And I believe the blessing of Waheguru will still be there on you in this unique service. You were destined to start this marvelous service with the grace of Waheguru and I am confident He will continue to give you good health and strong will to do this job. Guru Amar Das Ji has rightly said, :"Gurmukh Buddhe kade naaheen jinhaan antar surt gian."  Those devotees who has in them the spiritual knowledge  and are attuned to God, never grow old. A devoted person can never lack the abundance of Waheguru's blessings.  I am sure local hands can come forward to minimize your burden and also the financial problem is no problem in the presence of readers of Likhari all over the world. I pray to Waheguru for your Chardhdikala along with your numerous well wishers and hope the Likhari will be there as ever. Thanks.    

Gian Singh Kotli Vancouver Canada      Tel/fax 6043216351.
(30 March 2007)

It will make us very happy to see Likhari continue---Sadhu Binning, Canada

Dear Dr. Rai ji,
This is indeed a sad news. Likhari has become a habit - a good habit. We are very great full for all you have done.
It will make us very happy to see Likhari continue.  However, at the end we will respect your decision.
Regards
Sadhu Binning
604-437-9014
--
Sadhu Binning
Department of Asian Studies
UBC, Vancouver, B.C.,Canada
(30 March 2007)

 

ਪਾਠਕਾਂ ਤੇ ਲੇਖਕਾਂ ਦੀਆਂ ਭਾਵਨਾਵਾਂ ਨੂੰ ਧਿਆਨ ਗੋਚਰੇ ਰੱਖਦੇ ਹੋਏ ਇਸ ਨੂੰ ਚਲਦਾ ਰੱਖਿਆ ਜਾਵੇ ਜੀ
-ਰੋਜ਼ੀ ਸਿੰਘ, ਗੁਰਦਾਸਪੁਰ-

ਸਤਿਕਾਰਯੋਗ ਰਾਏ ਸਾਹਿਬ,
   ਪੰਜਾਬੀ ਸਾਹਿਤ ਜਗਤ ਤੇ
ਲਿਖਾਰੀ ਨੇ ਜੋ ਯੋਗਦਾਨ ਪਾਇਆ ਹੈ, ਉਸਦੀ ਮਿਸਾਲ ਸ਼ਬਦਾਂ ਵਿੱਚ ਨਹੀ ਦਿਤੀ ਜਾ ਸਕਦੀ ਜਦ ਇਸ ਮੈਗਜੀਨ ਦੇ ਬੰਦ ਹੋਣ ਸਬੰਧੀ ਪਤਾ ਲੱਗਾ ਤਾਂ ਡਾਢਾ ਦੁੱਖ ਹੋਇਆ ਪਤਾ ਨਹੀ ਕਿਉਂ ਇਕ ਅਜੀਬ ਸਾਂਝ ਪੈ ਗਈ ਏ 'ਲਿਖਾਰ' ਨਾਲ ਅਸੀ ਤਾਂ ਅਰਜੋਈ ਹੀ ਕਰ ਸਕਦੇ ਹਾਂ ਕੇ ਪਾਠਕਾਂ ਤੇ ਲੇਖਕਾਂ ਦੀਆਂ ਭਾਵਨਾਵਾਂ ਨੂੰ ਧਿਆਨ ਗੋਚਰੇ ਰੱਖਦੇ ਹੋਏ ਇਸ ਨੂੰ ਚਲਦਾ ਰੱਖਿਆ ਜਾਵੇ ਜੀ
 ਸੁਭਕਾਮਨਾਵਾਂ ਤੇ ਲੰਬੀ ਉਮਰ ਦੀਆਂ ਦੁਵਾਵਾਂ ਸਾਹਿਤ
ਰੋਜ਼ੀ ਸਿੰਘ
ਫਤਿਹਗੜ ਚੂੜੀਆਂ, ਗੁਰਦਾਸਪੁਰ (30 ਮਾਰਚ 2007)

 

ਸਦ ਅਫ਼ਸੋਸ ਹੀ ਰਹੇਗਾ ਏਨੇ ਚੰਗੇ ਪਰਚੇ ਦੇ ਬੰਦ ਹੋ ਜਾਣ ਦਾ!-ਸੰਤੋਖ ਸਿੰਘ (ਗਿ:) ਅਸਟਰੇਲੀਆ

ਪਿਆਰੇ ਤੇ ਸਤਿਕਾਰੇ ਡਾਕਟਰ ਗੁਰਦਿਆਲ ਸਿੰਘ ਰਾਇ ਜੀਓ

ਸਾਦਰ ਸਤਿ ਸ੍ਰੀ ਅਕਾਲ

ਖ਼ਬਰ ਤਾਂ ਹੁਣੇ ਹੀ ਅਚਿੰਤੇ ਬਾਜ ਪਏਵਰਗੀ ਹੀ ਸਾਹਮਣੇ ਆਈ ਹੈ; ਪਰ ਸਾਹਿਤਕ ਪੱਖੋਂ ਘੋਰ ਅਣਗਹਿਲੀ ਕਰਨ ਵਾਲ਼ੀ ਪੰਜਾਬੀ ਕੌਮ ਵਾਸਤੇ, ਸਾਹਿਤਕ ਖੇਤਰ ਵਿਚ ਕੋਈ ਇਕੱਲਾ ਵਿਅਕਤੀ, ਕਿੰਨਾ ਕੁ ਚਿਰ ਘਰ ਫੂਕ ਕੇ ਤਮਾਸ਼ਾ ਵੇਖ ਸਕਦਾ ਹੈ! ਮੈਨੂੰ ਤਾਂ ਅੱਖਰ ਝਰੀਟਣ ਦਾ ਉਤਸ਼ਾਹ ਹੀ ਲਿਖਾਰੀ ਨੇ ਦਿਤਾ ਸੀ ਇਉਂ ਸਮਝੋ ਜਿਵੇਂ ਕਿ ਉਂਗਲ਼ ਫੜ ਕੇ ਤੁਰਨਾ ਸਿਖਾਈਦਾ ਹੈ

ਠੀਕ ਹੈ ਮਹਾਰਾਜ ਦਾ ਫੁਰਮਾਣ ਹੈ, “ਸਠੀਂ ਕੇ ਬੁਢੇਪਾ ਆਵੈਤੇ ਸੱਤਰ ਕਾ ਮਤਿ ਹੀਣਵੀ ਆਖਦੇ ਨੇ ਪਰ ਦੂਜੇ ਪਾਸੇ ਗੁਰਮੁਖ ਬੁਢੇ ਕਦੇ ਨਾਹੀ ਜਿਨਾਂ ਅੰਤਰਿ ਸੁਰਤਿ ਗਿਆਨਵਾਲ਼ਾ ਫੁਰਮਾਨ ਵੀ ਹੈ ਜੋ ਕਿ ਤੁਹਾਡੇ ਉਪਰ ਪੂਰੀ ਤਰ੍ਹਾਂ ਢੁਕਦਾ ਹੈ

ਜਿੰਨੀ ਸੇਵਾ ਤੁਸੀਂ ਪੰਜਾਬੀ ਸਾਹਿਤ ਤੇ ਪੰਜਾਬੀ ਲਿਖਾਰੀਆਂ ਤੇ ਪੰਜਾਬੀ ਪਿਆਰਿਆਂ ਦੀ ਕੀਤੀ ਹੈ ਉਸਦਾ ਅਸੀਂ ਇਵਜ਼ਾਨਾ ਨਹੀ ਦੇ ਸਕਦੇ, ਸ਼ੁਕਰਾਨਾ ਹੀ ਕਰ ਸਕਦੇ ਹਾਂ ਸਦ ਅਫ਼ਸੋਸ ਹੀ ਰਹੇਗਾ ਏਨੇ ਚੰਗੇ ਪਰਚੇ ਦੇ ਬੰਦ ਹੋ ਜਾਣ ਦਾ!

ਪਾਠਕਾਂ ਤੇ ਲਿਖਾਰੀਆਂ ਨਾਲ਼, ਲਿਖਾਰੀ ਨੂੰ ਬੰਦ ਕਰਨ ਦੀ ਮਜਬੂਰੀ ਦਾ ਕਾਰਨ ਜ਼ਰੂਰ ਹੀ ਪੂਰੀ ਤਰ੍ਹਾਂ ਸਾਂਝਾ ਕਰਨਾ ਚਾਹੀਦਾ ਹੈ, ਬੰਦ ਕਰਨ ਵਾਲ਼ਾ ਅਖ਼ੀਰੀ ਕਦਮ ਚੁੱਕਣ ਤੋਂ ਪਹਿਲਾਂ ਸਾਡੀ ਹਮੇਸ਼ਾਂ ਹੀ, “ਮੋਇਆਂ ਨੂੰ ਪੂਜੇ ਇਹ ਦੁਨੀਆਂ, ਜਿਊਂਦੇ ਦੀ ਕੀਮਤ ਕੁਝ ਵੀ ਨਹੀਰਹੀ ਹੈ

ਤੁਹਾਡੇ ਉਦਮ, ਯੋਗਤਾ, ਨਿਰਮਾਣਤਾ, ਮੁਸ਼ੱਕਤ, ਤਹੱਮਲ, ਅਗਵਾਈ, ਅਧਿਆਪਕਤਾ, ਸਿਰੜ, ਸਹਿਣਸ਼ੀਲਤਾ, ਸੁਹਿਰਦਤਾ, ਸਾਹਿਤਕ ਸੇਵਾ ਆਦਿ ਨੂੰ ਸਦਾ ਹੀ ਸਲਾਮ ਰਹੇਗਾ

ਦੁਖੀ ਹਿਰਦੇ ਨਾਲ਼

ਸੰਤੋਖ ਸਿੰਘ, ਸਿਡਨੀ, ਆਸਟ੍ਰੇਲੀਆ (30 ਮਾਰਚ 2007)

 

ਪੰਜਾਬੀ ਵਿਚ ਹੈ ਕੋਈ ਹੋਰ ਵੈਬ ਸਾਈਟ ਜੋ ‘ਲਿਖਾਰੀ’ ਜਿੰਨੀ ਕਾਮਯਾਬੀ ਨਾਲ ਚੱਲ ਰਹੀ ਹੋਵੇ?
ਇਸਨੂੰ ਬੰਦ ਕਰਨ ਬਾਰੇ ਨਾ ਸੋਚੋ-------ਕੇਹਰ ਸ਼ਰੀਫ਼ (ਜਰਮਨੀ)

ਡਾ: ਰਾਏ ਸਾਹਿਬ,
‘ਲਿਖਾਰੀ’ ਦੇ ਬੰਦ ਕਰਨ ਬਾਰੇ ਪੜ੍ਹਿਆ ਤਾਂ ਯਕੀਨ ਨਹੀਂ ਹੋਇਆ।
ਪੰਜਾਬੀ ਜ਼ੁਬਾਨ ਨੂੰ ਤਾਂ ‘ਲਿਖਾਰੀ’ ਵਰਗੇ ਹੋਰ ਪਰਚਿਆਂ ਦੀ ਵੀ ਲੋੜ ਹੈ, ਪਰ ਤੁਸੀਂ ਪਹਿਲਾਂ ਹੀ ਕਾਮਯਾਬੀ ਨਾਲ ਚੱਲ ਰਹੀ ਵੈਬ ਸਾਈਟ ਨੂੰ ਬੰਦ ਕਰਨ ਦਾ ਐਲਾਨ ਕਰ ਰਹੇ ਹੋ। ਪੰਜਾਬੀ ਵਿਚ ਹੈ ਕੋਈ ਹੋਰ ਵੈਬ ਸਾਈਟ ਜੋ ‘ਲਿਖਾਰੀ’ ਜਿੰਨੀ ਕਾਮਯਾਬੀ ਨਾਲ ਚੱਲ ਰਹੀ ਹੋਵੇ? ਇਸਨੂੰ ਬੰਦ ਕਰਨ ਬਾਰੇ ਨਾ ਸੋਚੋ। ਅਸੀਂ ਬਹੁਤ ਸਾਰੇ, ਪੰਜਾਬੀ ਨੂੰ ਪਿਆਰ ਕਰਨ ਵਾਲੇ ਅਤੇ ਤੁਹਾਡਾ ਤਹਿ ਦਿਲੋਂ ਸਤਿਕਾਰ ਕਰਨ ਵਾਲੇ ਤੁਹਾਨੂੰ ਬੇਨਤੀ ਕਰਦੇ ਹਾਂ ਆਪਣੇ ਕੀਤੇ ਇਸ ਫੈਸਲੇ ਨੂੰ ਰੱਦ ਕਰ ਦਿਉ। ਧੰਨਵਾਦੀ ਹੋਵਾਂਗੇ। ਮੇਰੇ ਜਿੰਮੇ ਜਿਹੜੀ ਵੀ ਸੇਵਾ ਲਾਉ ਦੱਸ ਦੇਣਾ ਸਦਾ ਹਾਜ਼ਰ ਹਾਂ। ਮੈਨੂੰ ਤੁਹਾਡੇ ਵਲੋਂ ਹਾਂਅ ਪੱਖੀ ਜਵਾਬ ਦੀ ਉਡੀਕ ਰਹੇਗੀ। ਬਹੁਤ ਸਾਰੀ ਆਸ ਨਾਲ--
ਪਿਆਰ ਤੇ ਸਤਿਕਾਰ ਸਹਿਤ
ਕੇਹਰ ਸ਼ਰੀਫ਼ (29 ਮਾਰਚ 2007)

 

ਸਭ ਤੋਂ ਵੱਧ ਸਫਲਤਾ ਨਾਲ਼ ਚਲਦਾ ਪਰਚਾ ਇਵੇਂ ਬੰਦ ਨਹੀਂ ਹੋਣਾ ਚਾਹੀਦਾ-ਡਾ: ਕਰਮਜੀਤ ਸਿੰਘ

ਪਿਆਰੇ ਰਾਏ ਜੀ,

ਲਿਖਾਰੀ ਨੂੰ ਬੰਦ ਕਰਨ ਦੀ ਸੂਚਨਾ ਤੇ ਮੇਰੀ ਈ-ਮੇਲ ਦਾ ਜਵਾਬ ਨਾਲ਼ੋ ਨਾਲ਼ ਮਿਲ਼ੇ ਇਸ ਬਾਰੇ ਫਿਰ ਸੱਜਣਾਂ ਮਿੱਤਰਾਂ ਨਾਲ਼ ਬੈਠ ਕੇ ਵਿਚਾਰ ਕਰੋ ਸਭ ਤੋਂ ਵੱਧ ਸਫਲਤਾ ਨਾਲ਼ ਚਲਦਾ ਪਰਚਾ ਇਵੇਂ ਬੰਦ ਨਹੀਂ ਹੋਣਾ ਚਾਹੀਦਾ ਮੇਰੇ ਲਾਇਕ ਕੋਈ ਸੇਵਾ ਲਾਉ ਮੈਂ ਤਿਆਰ ਹਾਂ
ਤੁਹਾਡਾ,

 ਕਰਮਜੀਤ ਸਿੰਘ (ਡਾ:), ਕੁਰੁਕਸ਼ੇਤਰ ਯੂਨੀਵਰਸਿਟੀ (29 ਮਾਰਚ 2007)

 

ਲਿਖਾਰੀ ਦੇ ਪਾਠਕ ਤੇ ਸਨੇਹੀ ਤੁਹਾਨੂੰ ਇਹ ਕਦਮ ਨਹੀਂ ਪੁੱਟਣ ਦੇਣ ਗੇ--ਚਰਨਜੀਤ ਸਿੰਘ ਪੰਨੂ

ਰਮ ਸਤਿਕਾਰ ਯੋਗ ਰਾਏ ਸਾਹਿਬ,

ਗੁਰ ਫਤਿਹ ਪ੍ਰਵਾਨ ਹੋਵੇ ਦੋ ਤਿੰਨ ਦਿਨ ਬਾਦ ਕੰਪਿਊਟਰ ਖੋਲ੍ਹਿਆ ਤੁਹਾਡੇ ਜਿਹੇ ਉੱਦਮੀ ਮਹਾਂਪੁਰਖ ਦੇ ਨਿਰਾਸ਼ਾਜਨਕ ਸ਼ਬਦ ਮੇਰੇ ਮੱਥੇ ਪੱਥਰ ਵਾਂਗ ਲੱਗੇ ਜਿਹੜਾ ਸੱਜਣ ਇਸ ਨੂੰ ਕੂੜਾਦਾਨ ਸਮਝਦਾ ਹੈ, ਉਸ ਦਾ ਰੱਬ ਰਾਖਾ ਆਪਾਂ ਉਸ ਨੂੰ ਕੁਝ ਨਹੀਂ ਕਹਿਣਾ, ਉਸ ਦਾ ਭਲਾ ਹੋਵੇ ਪਰ ਕਿਸੇ ਦੇ ਕਹੇ ਆਪਣਾ ਰਸਤਾ ਛੱਡ ਦੇਣਾ ਵੀ ਤਾ ਠੀਕ ਨਹੀਂ ਜੇ ਇਸ ਪਿੱਛੇ ਕੋਈ ਹੋਰ ਆਰਥਿਕ ਜਾਂ ਕੋਈ ਹੋਰ ਕਾਰਨ ਹੈ ਤਾਂ ਉਹ ਤੁਸੀਂ ਸੱਜਣ ਪ੍ਰੇਮੀਆਂ ਸਨੇਹੀਆਂ ਕੋਲੋਂ ਚੰਦਾ/ਇਸ਼ਤਿਹਾਰ ਲੈ ਸਕਦੇ ਹੋ ਮੈਨੂੰ ਪਤਾ ਹੈ ਲਿਖਾਰੀ ਨੇ ਕੁੱਲ ਦੁਨੀਆਂ ਵਿੱਚ ਆਪਣਾ ਭਾਈਚਾਰਾ ਬਣਾ ਲਿਆ ਹੈ ਤੇ ਲਿਖਾਰੀ ਦੇ ਪਾਠਕ ਤੇ ਸਨੇਹੀ ਤੁਹਾਨੂੰ ਇਹ ਕਦਮ ਨਹੀਂ ਪੁੱਟਣ ਦੇਣ ਗੇ ਮੈਂ ਹੋਰਾਂ ਨੂੰ ਵੀ ਸਨਿਮਰ ਬੇਨਤੀ ਕਰਦਾ ਹਾਂ ਕਿ ਜੇ ਕੋਈ ਆਪ ਚੰਗੀ ਮੂਰਤ ਨਹੀਂ ਬਣਾ  ਸਕਦਾ ਤਾਂ ਹੋਰਾਂ ਬਣਾਉਣ ਵਾਲਿਆਂ ਨੂੰ ਨਿਰਉਤਸ਼ਾਹਤ ਨਾ ਕਰੇ

ਉੱਠੋ ਹੁਸਿ਼ਆਰ ਹੋਵੋ! ਇਹ ਦਿਲ ਹਾਰਨ ਦਾ ਸਮਾ ਨਹੀਂ
ਚਲ ਮੇਰੇ ਯਾਰ, ਹਿੰਮਤ ਨਾ ਹਾਰ

 ਤੁਹਾਡਾ ਸ਼ੁਭਚਿੰਤਕ,

ਚੰਗੇ ਹੁੰਗਾਰੇ ਦਾ ਉਡੀਕਵਾਨ,
ਚਰਨਜੀਤ ਸਿੰਘ ਪੰਨੂ
ਸੈਨ ਹੋਜੇ  ਕੈਲੀਫੋਰਨੀਆਂ ਅਮਰੀਕਾ
। (29 ਮਾਰਚ 2007)

I am shocked ----It is the only literary and high standard website--Harbir Singh Bhanwer

I am shocked to know about closing down of Likhari web.
It is the only literary and high standard website.

Regards,
Harbir Singh Bhanwer
(29 March 2007)

 

I'm deeply shocked---Dr.Faqir Chand Shukla

Dear Rai Sahib,
I am deeply shocked to know the sad news.I just can't believe that an internet magazine which was doing wonders have stopped its publication all of a sudden. Really I'm deeply shocked.
With regards,
Faqir Chand Shukla
(29 March 2007)

Gurdial S Rai Ji,
Now
just two minutes past I have seen a notice on LIKHARI that this magazine is going to be closed. I dont think there will be any money problem for this magazine. May I know the reason for its closure.


Er.Amarjit Singh Bir C.Eng(I):MIE
Punjab (INDIA) 29 March 2007

I am really sorry to hear that you are unable to continue with publishing the magazine. I only discovered the magazine a short while ago but I have enjoyed reading it very much. Thank you for publishing my poetry and reports. Good Luck
Sincerely,
Mohinderpal S. Pal
General Secretary, Punjabi Likhari Sabha, Calgary, Alberta, Canada (29 March 2007)

 

ਲਿਖਾਰੀ ਦੀ ਖ਼ਬਰ ਅਣਦੇਖੇ ਝੱਖੜ-ਝੁੱਲੇ ਵਰਗਾ ਅਸਰ ਪਾ ਰਹੀ ਹੈ--ਗੁਰਦੇਵ ਸਿੰਘ ਘਣਗਸ

ਪਿਆਰੇ ਰਾਏ ਸਾਹਿਬ,
ਸਤਿ ਸ੍ਰੀ ਅਕਾਲ!

ਤੁਹਾਡੀ ਲਿਖਾਰੀ ਦੀ ਖ਼ਬਰ ਅਣਦੇਖੇ ਝੱਖੜ-ਝੁੱਲੇ ਵਰਗਾ ਅਸਰ ਪਾ ਰਹੀ ਹੈ ਇਸ ਸੂਚਨਾ ਦਾ ਦੁੱਖ ਤੁਹਾਡੇ ਤੱਕ ਹੀ ਸੀਮਤ ਨਹੀਂ ਬਲਕਿ ਥਾਂ ਥਾਂ ਮਹਿਸੂਸ ਹੋ ਰਿਹਾ ਹੈ; ਇਹ ਮੇਰਾ ਅਨੁਭਵ ਹੈ ਮੇਰੇ ਖਿਆਲ ਵਿਚ ਤੁਹਾਨੂੰ ਥੋੜੀ ਦੇਰ, ਹਫਤਾ-ਦੋ-ਹਫਤੇ, ਲਿਖਾਰੀ ਖੁੱਲਾ ਰੱਖਣ ਦੀ ਕੋਸਿ਼ਸ ਜਰੂਰ ਕਰਨੀ ਚਾਹੀਦੀ ਹੈ ਤਾਂ ਕਿ ਇਸ ਨਾਲ ਜੁੜੇ ਲੇਖਕ ਪਾਠਕ ਅਪਣੇ ਵੱਲੋਂ ਧੰਨਵਾਦ ਕਰ ਸਕਣ ਨਿਰਾਸ ਹੁੰਦਿਆਂ ਹੋਇਆਂ ਵੀ ਉਂਝ ਮੈਂ ਤੁਹਾਡੇ ਫੈਸਲੇ ਨਾਲ ਸਹਿਮਤ ਹਾਂ ਤੁਹਾਡੀ ਲਗਨ ਅਤੇ ਮੇਹਨਤ ਬੇ-ਮਿਸਾਲ ਰਹੀ ਹੈ

ਸ਼ੁਭ ਇਛਾਵਾਂ!
ਗੁਰਦੇਵ ਸਿੰਘ ਘਣਗਸ (ਮਾਰਚ
29, 2007)

Please continue Likhari....This is our request--Major Mangat

Respected Dr.Sahib,
I am really shocked why the Likhari is not on site? This is part of our daily life. If we do (are) not agree with some policies that means we do not want the paper. As a Likhari family this is our right if we feel some thing we share. This is the best internet punjabi magazine. Healthy criticism is not a bad thing, because we are the part of this paper. If you feel any thing I am really sorry. I appreciate your hard work. Please continue this Likhari....This is our request.Thanks

Major Mangat (29 March 2007)

Dr. Sahib this is not fair one column is permanent on and other one you remove. We want to know this paper is for few writers? We are very disappointed. This is not fair. One article on  your site Dec 31/2006 it is still on. One book title from more then one year. Is it right? some emails you say lost.  Last time same thing happen? for Jasbir's article my articles and book title too.

Major Mangat (27 March 2007)
 

 

e-mail:
ਲਿਖਾਰੀ

Likhari


© likhari: Punjabi Likhari Forum-2001-2007