Developed in conjunction with Ext-Joom.com

ਮਾਂ ਬੋਲੀ ਅਤੇ ਭਾਸ਼ਾਵਾਂ ਦੀ ਜੰਗ --- ਅਵਤਾਰ ਸਿੰਘ

ਮਾਂ ਬੋਲੀ ਹਰ ਇਨਸਾਨ ਨੂੰ ਪਿਆਰੀ ਹੁੰਦੀ ਹੈ ਪਰ ਰਜਨੀਤਿਕ ਪ੍ਰਭਾਵ ਹੇਠ ਕਈ ਵਾਰ ਮਨੁੱਖ ਮਾਤ ਭਾਸ਼ਾ ਤੋਂ ਦੂਰ ਹੋ ਜਾਂਦਾ ਹੈ। ਜਿਸ ਨਾਲ ਨਾ ਸਿਰਫ਼  ਮਨੁੱਖ ਮਾਨਸਿਕ ਤੌਰ 'ਤੇ ਗੁਲਾਮ ਹੁੰਦਾ ਹੈ ਬਲਕਿ ਉਸ ਦੇ ਸਮਾਜ ਦਾ  ਸੰਘਰਸ਼ਾਂ ਭਰਿਆ ਇੱਤਿਹਾਸ ਵੀ ਖਤਮ ਹੋਣਾ ਸ਼ੁਰੂ ਹੋ ਜਾਂਦਾ ਹੈ। ਮਾਂ ਬੋਲੀ ਨੂੰ ਲੈ ਕੇ ਇਕ ਡਾਕੂਮੈਂਟਰੀ ਬਣਾਈ ਹੈ। ਹੇਠਾ ਯੂ-ਟਿਊਬ ਲਿੰਕ ਦਿੱਤਾ ਹੈ। --- ਅਵਤਾਰ ਸਿੰਘ

(ਲੋਕ ਸਾਂਝ ਦੇ ਧੰਨਵਾਦ ਸਹਿਤ)

 

ਮਾ ਬੋਲੀ -- ਬਾਬਾ ਗੁਲਾਮ ਹੁਸੈਨ ਨਦੀਮ ਕਾਦਰੀ ਦੀ ਜ਼ਬਾਨੀ ਸੁਣੋ

With the courtesy of
Sanjh Lok Raj,

Pak Pattan, Pakistan

 

ਭਾਰਤੀ ਅੈਂਜੀਨੀਅਰਾਂ ਦਾ ਚਮਤਕਾਰ

Jammu to Katra Mata Vaishno Devi
Train Route -- Most amazing visuals

ਮਿੰਟ ਮਿੰਟ 'ਚ ਬਦਲਦਾ ਪਹਿਰਾਵਾ ਵੇਖੋ

ਪੰਜਾਬੀ ਵੈੱਬ ਸਾੲੀਟਸ ---ਮਿੰਟੂ ਬਰਾੜ

 

 

ਵੇਖੋ ਜੀ! -- ਗੋਰਾ ਵੀਰ ਪੰਜਾਬੀ ਬੋਲਦਾ

 
ਕੀ ਸਾਨੂੰ ਪੰਜਾਬੀਆਂ ਨੂੰ ਇਸ ਵੀਰ ਤੋ ਕੁਝ ਸਿਖਣ ਦੀ ਲੋੜ ਤਾਂ ਨਹੀਂ?

ਪੁਸਤਕਾਂ ਦੇ ਰੀਵੀਊ

  • Bharind
  • ਵਲੈਤੀ ਪਟਾਰੀ 'ਚੋਂ
  • ਰੂਟਸ (ਐਲੈਕਸ ਹੇਲੀ)
  • ਕਥਾ ਤੇਰੀ ਮੇਰੀ
  • ਉਸ ਨੇ ਕਿਹਾ
  • ਸੰਧਿਆ ਦੀ ਲਾਲੀ
  • ਗੋਰਾ ਰੰਗ ਕਾਲੀ ਸੋਚ
  • ਕਸ਼ਮਕਸ਼
  • ਵਿਚਾਰ ਸੰਚਾਰ
  • ਸੱਚ ਤੇ ਸੂਲੀ

World Time Clock

'ਲਿਖਾਰੀ' ਵਲੋਂ ਜੀ ਆਇਆਂ ਨੂੰ

ਅੱਜ447
ਇਸ ਹਫਤੇ2007
ਇਸ ਮਹੀਨੇ13257
ਲਿਖਾਰੀ 'ਤੇ ਕੁੱਲ ਫੇਰੀ3255970

ਕੁੱਝ ਪਲ ਅਜਿਹੇ ਹੁੰਦੇ ਹਨ ਜਦੋਂ ਮਨੁੱਖ ਕਿਸੇ ਦੀ ਹਾਜ਼ਰੀ ਲੋੜਦਾ ਹੈ। ਇਹ ਹਾਜ਼ਰੀ ਉਸ ਵਿਅਕਤੀ ਵਾਸਤੇ ਉਤਸ਼ਾਹ, ਹੁਲਾਸ ਤੇ ਹੌਸਲੇ ਦਾ ਮੌਕਾ ਬਣਦੀ ਹੈ ਅਤੇ ਪ੍ਰੇਰਨਾ ਦਾ ਸਰੋਤ ਵੀ। ਇਸ ਹਾਜ਼ਰੀ ਦੇ ਸਦਕਾ ਉਸ ਦੇ ਅੰਦਰੋਂ ਆਪਣੇ ਆਪ ਹੀ ਧੰਨਵਾਦ ਵਰਗਾ ਸ਼ਬਦ ਵੀ ਨਿਕਲਦਾ ਹੈ। ਅਜਿਹੇ ਸਮੇਂ ਮਨੁੱਖ ਨਸ਼ਿਆਇਆ ਜਿਹਾ ਜਾਂਦਾ ਹੈ, ਇਹ ਇਸ ਸਾਰੇ ਮਹੌਲ ਅੰਦਰ ਖਿਲਰੇ ਮਨੁੱਖੀ ਮੋਹ ਤੇ ਅਪਣੱਤ ਦਾ ਕ੍ਰਿਸ਼ਮਾ ਹੀ ਹੁੰਦਾ ਹੈ। ਕਈ ਵਾਰ ਇਸ ਸਾਰੇ ਦਾ ਸਬੰਧ ਉਸ ਵਿਅਕਤੀ ਦੇ ਮਾਨਸਿਕ ਤਣਾਉ ਵਿੱਚੀਂ ਲੰਘਦਿਆਂ ਇਸ ਤੋਂ ਮੁਕਤੀ/ਸ਼ਕਤੀ ਤੱਕ ਪਹੁੰਚਣ ਦੇ ਰਾਹ ਦੀ ਤਲਾਸ਼ ਵੀ ਹੋ ਸਕਦੀ ਹੈ। ਮਾਨਸਿਕ ਤਣਾਵਾਂ ਤੋਂ ਮੁਕਤ ਕਰਦਿਆਂ  ਆਪਣੇ ਆਪ ਨੂੰ ਸਾਵਾਂ ਕਰਨ ਦਾ ਸਿੱਧਾ ਜਿਹਾ ਜਤਨ ਵੀ। ਇਸ ਦੀ ਲੋੜ, ਇਸ ਦਾ ਉਪਯੋਗ ਕਿਨ੍ਹਾਂ ਪਲਾਂ-ਛਿਣਾਂ ਦੀ ਮੰਗ ਕਰਦਾ ਹੈ? ਹਰ ਵਿਅਕਤੀ ਅਤੇ ਹਰ ਸਮਾਜ ਅੰਦਰ ਇਸ ਦੀ ਵੱਖਰੀ ਲੋੜ, ਵੱਖਰਾ ਸਥਾਨ ਤੇ ਵੱਖਰਾ ਸੰਕਲਪ ਹੋਣਾ ਕੋਈ ਅਚੰਭੇ ਵਾਲੀ ਗੱਲ ਨਹੀਂ ਕਹੀ ਜਾ ਸਕਦੀ। ਪਰ ਇਸ ਨੂੰ ਨਕਾਰਿਆ ਕਿਧਰੇ ਵੀ ਨਹੀਂ ਜਾ ਸਕਦਾ, ਇਹ ਲੋੜਾਂ ਦੀ ਲੋੜ ਹੈ।

ਕੁੱਝ ਪਲ ਅਜਿਹੇ ਹੁੰਦੇ ਹਨ ਜਦੋਂ ਉਹ ਹੀ ਵਿਅਕਤੀ ਆਪਣੀ 'ਹਾਜ਼ਰੀ' ਦੀ ਗੈਰ-ਹਾਜ਼ਰੀ ਦਾ ਚਾਹਵਾਨ ਹੁੰਦਾ ਹੈ, ਕਿਉਂਕਿ ਉਨ੍ਹਾਂ ਪਲਾਂ ਨੇ ਅਹਿਸਾਸ ਦਾ ਪੱਲਾ ਫੜਨਾ ਹੁੰਦਾ ਹੈ। ਇਨ੍ਹਾਂ ਨੂੰ ਕਰਤਾਰੀ ਪਲ ਜਾਂ ਸਿਰਜਣਾਤਮਕ ਪਲਾਂ ਦਾ ਨਾਂ ਵੀ ਦਿੱਤਾ ਜਾਂਦਾ ਹੈ। ਕੁੱਝ ਵੀ ਹੋਵੇ ਸੰਵੇਦਨਸ਼ੀਲ ਮਨੁੱਖ ਡੂੰਘੀ ਸੋਚ ਵਿਚ ਲੱਥਿਆ ਰੌਲ਼ੇ-ਰੱਪੇ ਭਰੀ ਸੱਥ ਵਿਚ ਬੈਠਾ ਵੀ ਇਕੱਲਾ ਹੀ ਹੁੰਦਾ ਹੈ। ਮੇਲੇ ਵਿਚ ਘੁੰਮਦਿਆਂ ਵੀ ਉਹ ਮੇਲੀ ਨਹੀਂ ਹੁੰਦਾ, ਗੁੰਮਿਆਂ-ਗੁਆਚਿਆ ਹੀ ਲੱਭੇਗਾ। ਬਹੁਤੀ ਵਾਰ ਉਹ ਆਪਣੇ ਆਪ ਤੋਂ ਵੀ ਗੈਰਹਾਜ਼ਰ ਹੀ ਹੁੰਦਾ ਹੈ। ਪਤਾ ਨਹੀਂ ਦੂਜੇ ਸ਼ਬਦਾਂ ਵਿਚ ਇਸੇ ਨੂੰ ਹੀ ਸਮਾਧੀ ਦਾ ਨਾਂ ਦਿੱਤਾ ਜਾਂਦਾ ਹੈ। ਜਦੋਂ ਮਨੁੱਖ ਆਪਣੇ ਹੀ ਅੰਦਰ ਬਹੁਤ ਡੂੰਘਾ ਲਹਿ ਜਾਵੇ, ਏਨਾ ਡੂੰਘਾ ਕਿ ਉਸਨੂੰ ਆਪਣੇ ਆਪ ਦੇ ਅੰਦਰ ਦੇ ਨਵੇਂਪਨ ਦਾ ਅਹਿਸਾਸ ਹੋਣ ਲੱਗੇ। ਆਪਣੇ ਆਪ ਨੂੰ ਹੌਲਾ-ਫੁੱਲ ਮਹਿਸੂਸ ਕਰਨ ਵਰਗਾ ਅਨੁਭਵ। ਜਿੱਥੋਂ ਨਵੇਂਪਨ ਦੀ ਸ਼ੁਰੂਆਤ ਹੁੰਦੀ ਹੈ। ਸ਼ਾਇਦ ਇਹ ਹੀ ਪਲ ਹੁੰਦੇ ਹਨ ਜਦੋਂ ਕਿਸੇ ਨਵੇਂ ਫਲਸਫੇ, ਨਵੀਆਂ ਧਾਰਨਾਵਾਂ ਤੇ ਨਵੇਂ ਵਿਚਾਰਾਂ ਦੇ ਜਨਮਣ ਦੀ ਪੁੰਗਰਾਂਦ ਫੁੱਟਦੀ ਹੈ। ਜਿਸ ਦੇ ਸਰੂਪ ਦਾ ਨਿਖਾਰ ਤਾਂ ਪਿੱਛੋਂ ਹੀ ਹੋਣਾ ਹੁੰਦਾ ਹੈ, ਫੇਰ ਇਸ ਚੁੱਪ, ਇਕੱਲ ਤੇ  ਇਸ ਸਮਾਧੀ ਵਿੱਚੋਂ ਜੰਮੇ ਵਿਚਾਰ ਦੀ ਮਹਿਮਾ ਸਾਰਾ ਜੱਗ ਸੁਣਦਾ, ਦੇਖਦਾ ਅਤੇ ਮਾਣਦਾ  ਹੈ। ਇਸ ਵਿੱਚੋਂ ਜਨਮੀਂ ਨਵੀਂ ਸੋਚ, ਸੂਝ ਅਤੇ ਬੌਧਕਤਾ ਭਰੇ ਫਲਸਫੇ ਦੇ ਗਿਆਨ ਨਾਲ ਜੱਗ ਚਾਨਣ ਹੁੰਦਾ ਹੈ।

ਕਿਸੇ ਆਪਣੇ ਦੀ ਹਾਜ਼ਰੀ ਕਈ ਵਾਰ ਚੰਗਾ ਮਹੌਲ ਵੀ ਸਿਰਜ ਸਕਦੀ ਹੈ। ਇੱਥੇ ਸਮਾਜਕ ਕਾਰਜਾਂ ਅੰਦਰ ਵਿਚਰਦੇ ਲੋਕ ਮਿਸਾਲ ਬਣਕੇ ਸਾਹਮਣੇ ਆਉਂਦੇ ਹਨ। ਪੂਰਬ ਦੇ ਸਮਾਜਕ ਢਾਂਚੇ ਅੰਦਰ ਰਹੁ-ਰੀਤਾਂ, ਰਿਸ਼ਤਿਆਂ ਦਾ ਬਹੁਤ ਵੱਡਾ ਮਹੱਤਵ ਸਮਝਿਆ ਜਾਂਦਾ ਹੈ। ਜਦੋਂ ਕਿ ਪੱਛਮੀ ਸਮਾਜ ਵਿਚ ਅਜਿਹਾ ਆਮ ਨਹੀਂ ਹੈ। ਮਿਸਾਲ ਵਜੋਂ ਬੱਚਿਆਂ ਦੇ ਵਿਆਹ ਆਦਿ ਸਮੇਂ ਪੂਰਬੀ ਸਮਾਜ ਵਿਚ  ਸਾਰੀਆਂ ਸਮਾਜਕ ਰਸਮਾਂ ਪੂਰੀਆਂ ਕਰਨ ਵਿਚ ਮਾਪਿਆਂ ਦਾ ਵੱਡਾ ਹਿੱਸਾ ਹੁੰਦਾ ਹੈ, ਨਾਨਕਿਆਂ ਤੋਂ ਅਤੇ ਨਾਨਕੇਸ਼ੱਕ ਤੋਂ ਬਿਨਾਂ ਤੋਂ ਇਸ ਨੂੰ ਅਧੂਰਾ ਹੀ ਸਮਝਿਆ ਜਾਂਦਾ ਹੈ। ਪਰ, ਪੱਛਮੀ ਸਮਾਜ ਦੇ ਮੁੰਡੇ-ਕੁੜੀਆਂ ਦੇ ਵਿਆਹ ਵੇਲੇ ਪਤਾ ਨਹੀਂ ਹੁੰਦਾ ਕਿ ਮਾਪਿਆਂ ਨੂੰ ਵਿਆਹ ਵੇਲੇ ਸੱਦਿਆ ਵੀ ਜਾਵੇਗਾ ਕਿ ਨਹੀਂ (ਨਾਨਕਿਆਂ ਨੂੰ ਤਾਂ ਖੈਰ ਇੱਥੇ ਪੁੱਛਦਾ ਹੀ ਕੌਣ ਹੈ)। ਪੂਰਬੀ ਸਮਾਜਾਂ ਅੰਦਰ ਵਸਦੇ ਲੋਕਾਂ ਲਈ ਇਹ ਸ਼ਾਇਦ ਹੈਰਾਨੀ ਵਾਲਾ ਵਰਤਾਰਾ ਹੋਵੇ, ਪਰ ਪੱਛਮੀ ਸਮਾਜ ਅੰਦਰ ਇਹ ਅਸਲੋਂ ਹੀ ਸਾਧਾਰਨ ਜਹੀ ਘਟਨਾ ਗਿਣੀ ਜਾਂਦੀ ਹੈ। ਕਿਸੇ ਨੂੰ ਵੀ ਬਹੁਤੀ ਹੈਰਾਨੀ ਨਹੀਂ ਹੁੰਦੀ। ਇਹ ਨਿਰਭਰ ਕਰਦਾ ਹੈ ਕਿ ਬੱਚਿਆਂ ਤੇ ਮਾਪਿਆਂ ਦੇ ਆਪੋ ਵਿੱਚੀਂ ਕਿਹੋ ਜਹੇ ਸਬੰਧ ਹਨ। ਬਿਨਾਂ ਵਿਆਹ ਤੋਂ ਇਕੱਠੇ ਰਹਿਣਾ ਅਤੇ ਸਾਂਝੇ ਤੌਰ 'ਤੇ ਘਰ-ਗ੍ਰਹਿਸਥੀ ਚਲਾਉਣੀ ਵੀ ਇਸੇ ਖਾਨੇ ਵਿਚ ਗਿਣੇ ਜਾ ਸਕਦੇ ਹਨ। ਇਹ ਕੁੱਝ ਪੂਰਬ ਦੇ ਕੁੱਝ ਕੁ ਕਬੀਲਿਆਂ ਅੰਦਰ ਤਾਂ ਹੈ ਪਰ ਆਮ ਸਮਾਜਕ ਵਰਤਾਰਾ ਨਹੀਂ।

ਪੱਛਮ ਵਾਲੇ ਇਸ ਪੱਖੋਂ ਬਹੁਤੇ ਵਿਅਕਤੀਵਾਦੀ ਹਨ। ਹਰ ਕੋਈ ਆਪਣੇ ਬਾਰੇ ਖੁਦ ਫੈਸਲਾ ਕਰਦਾ ਹੈ ਕਿ ਉਹ ਜੀਵਨ ਕਿਵੇਂ ਬਤੀਤ ਕਰੇ। ਇਨ੍ਹਾਂ ਸਾਰੀਆਂ ਸੋਚਾਂ ਪਿੱਛੇ ਸਮਾਜ ਦੇ ਸਮੁੱਚੇ ਵਿਕਾਸ ਦਾ ਆਪਣਾ ਯੋਗਦਾਨ ਹੁੰਦਾ ਹੈ। ਜਿਸ ਨੂੰ ਉਸ ਸਮਾਜ ਦੇ ਲੋਕਾਂ ਦੀ ਜੀਵਨ ਜਾਚ ਵਿੱਚੋਂ ਦੇਖਿਆ/ਸਮਝਿਆ ਤੇ ਫੜਿਆ ਜਾ ਸਕਦਾ ਹੈ। ਇਸ ਸਥਿਤੀ ਤੱਕ ਪਹੁੰਚਣ ਲਈ ਕਾਫੀ ਲੰਮੇ ਸਮੇਂ ਦੀ ਉਡੀਕ ਕਰਨੀ ਪੈਂਦੀ ਹੈ।

ਭਾਰਤੀ ਸਮਾਜ ਦੀ ਗੱਲ ਕਰਨੀ ਹੋਵੇ ਤਾਂ ਇੱਥੇ ਗੈਰ-ਹਾਜ਼ਰੀ ਨਾਲੋਂ ਹਾਜ਼ਰੀ ਦਾ ਬਹੁਤਾ ਪ੍ਰਭਾਵ ਮੰਨਿਆਂ ਜਾਂਦਾ ਹੈ। ਇਹ ਤਾਂ ਬੱਚੇ ਦੇ ਜਨਮ ਤੋਂ ਹੀ ਸ਼ੁਰੂ ਹੋ ਜਾਂਦਾ ਹੈ। ਬੱਚਾ ਜੰਮੇ ਤਾਂ ਘਿਉ-ਗੁੜ (ਪੰਜੀਰੀ) ਵੀ ਕੁੜੀ ਦੇ ਪੇਕਿਆਂ ਤੋਂ ਹੀ ਆਉਂਦਾ ਹੈ। ਵਿਆਹ ਵੇਲੇ ਨਾਨਕੇਸ਼ੱਕ ਵੀ ਕੁੜੀ ਦੇ ਮਾਪੇ ਹੀ  ਲੈ ਕੇ ਆਉਂਦੇ ਹਨ। ਹਰ ਤਿੱਥ-ਤਿਉਹਾਰ 'ਤੇ ਇੰਝ ਹੀ ਹੁੰਦਾ ਹੈ, ਇੱਥੋਂ ਤੱਕ ਕਿ ਕਿਸੇ ਔਰਤ ਦੇ ਮਰਨ 'ਤੇ ਕੱਫਣ ਵੀ ਉਹਦੇ ਮਾਪੇ ਹੀ ਪਾਉਂਦੇ ਹਨ। ਇਸ ਨਾਲ ਸ਼ਾਇਦ ਅਪਣੱਤ ਨੂੰ ਢਕਣ ਦੇ ਅਹਿਸਾਸ ਦਾ ਅਸਲ ਪੇਸ਼ ਕੀਤਾ ਜਾਂਦਾ ਹੈ। ਵਿਆਹ ਆਦਿ ਦੇ ਸਮੇਂ ਤਾਂ ਨਾਨਕਿਆਂ ਦੀ ਗੈਰ-ਹਾਜ਼ਰੀ ਬਰਦਾਸ਼ਤ ਕਰਨ ਤੋਂ ਬਾਹਰ ਹੁੰਦੀ ਹੈ। ਭਾਵੇਂ ਕਿ ਸਮੇਂ ਦੇ ਅੱਗੇ ਤੁਰਨ ਨਾਲ ਇਹ ਸਭ ਕੁੱਝ ਬਦਲ ਰਿਹਾ ਹੈ, ਪਰ ਪੂਰਬੀ ਸਮਾਜਾਂ ਅੰਦਰ ਇਸ ਦੀ ਤੋਰ ਮੱਠੀ ਹੈ, ਮਨੁੱਖੀ ਰਿਸ਼ਤਿਆਂ ਅੰਦਰਲਾ ਵਿਕਾਸ ਵੀ ਸਮੁੱਚੇ ਸਮਾਜੀ ਆਰਥਿਕ ਅਤੇ ਬੌਧਿਕ ਵਿਕਾਸ 'ਤੇ ਹੀ ਨਿਰਭਰ ਕਰਦਾ ਹੈ।

ਬੱਚਿਆਂ ਦਾ ਸਕੂਲ ਵਿਚ ਜਾਣਾ। ਵੱਖੋ-ਵੱਖ ਕਿਸਮ ਦੀਆਂ ਸਰਗਰਮੀਆਂ ਵਿਚ ਭਾਗ ਲੈਣਾ ਆਦਿ। ਕਿਸੇ ਵੀ ਕਿਸਮ ਦੀ ਜਿੱਤ ਪੱਲੇ ਪੈਣ 'ਤੇ ਕਿਸੇ ਇਨਾਮ ਮਿਲਣ ਦਾ ਸਬੱਬ ਬਣਦਾ ਹੈ। ਅਜਿਹੇ ਸਮੇਂ ਬੱਚੇ ਦੀ ਵੱਡੀ ਖਾਹਿਸ਼ ਹੁੰਦੀ ਹੈ ਕਿ ਇਸ ਸਮੇਂ ਉਸਦੇ ਮਾਪੇ ਉੱਥੇ ਜ਼ਰੂਰ ਹਾਜ਼ਰ ਹੋਣ। ਉਹ ਉਨ੍ਹਾਂ ਦੀ ਹਾਜ਼ਰੀ ਨਾਲ ਆਪਣੇ-ਆਪ ਅਤੇ ਆਪਣੀ ਜਿੱਤ ਨੂੰ ਦੂਣ ਸਵਾਇਆ ਹੋਇਆ ਸਮਝਦਾ ਹੈ। ਪਰ, ਅਜਿਹੇ ਸਮੇਂ ਮਾਪਿਆਂ ਦੀ ਗੈਰ-ਹਾਜ਼ਰੀ ਨਾਲ ਉਹ ਅੱਧਾ-ਪੌਣਾ ਹੋ ਗਿਆ ਮਹਿਸੂਸ ਕਰਦਾ ਹੈ। ਉਂਝ ਵੀ ਅਜਿਹੇ ਸਮੇਂ ਮਾਪਿਆਂ ਦੀ ਹਾਜ਼ਰੀ ਬੱਚੇ ਦੇ ਬੌਧਿਕ ਵਿਕਾਸ ਨੂੰ ਉਤਸ਼ਾਹਿਤ ਕਰਨ ਵਿਚ ਬਹੁਤ ਸਹਾਈ ਹੁੰਦੀ ਹੈ, ਅਤੇ ਗੈਰ-ਹਾਜ਼ਰੀ ਬੱਚੇ ਨੂੰ ਨਿਰ-ਉਤਸ਼ਾਹਿਤ ਕਰਨ ਦਾ ਕਾਰਨ ਬਣ ਸਕਦੀ ਹੈ। ਮਾਪਿਆਂ ਵਲੋਂ ਆਪਣੇ ਫਰਜ਼ ਦੀ ਕੀਤੀ ਕੁਤਾਹੀ ਦਾ ਮੁੱਲ ਬੱਚੇ ਨੂੰ ਹੀ ਤਾਰਨਾ ਪੈਂਦਾ ਹੈ। ਕਾਫੀ ਸਾਰੇ ਮਾਪਿਆਂ ਨੂੰ ਸ਼ਾਇਦ ਇਸ ਗੱਲ ਦਾ ਗਿਆਨ ਨਾ ਹੋਵੇ ਪਰ ਮਨੋਵਿਗਿਆਨੀ ਇਸ ਨੂੰ ਚਾਨਣ ਭਰਿਆ ਸੱਚ ਆਖਦੇ ਹਨ।

ਜਨਮ ਦਿਨ ਮਨਾਉਣ ਦਾ ਸਬੱਬ ਹੋਵੇ ਜਾਂ ਖੁਸ਼ੀ ਦਾ ਕੋਈ ਹੋਰ ਮੌਕਾ ਲੋਕ ਮਿੱਤਰਾਂ-ਦੋਸਤਾਂ ਦਾ ਬਹੁਤ ਬੇਸਬਰੀ, ਬੇਚੈਨੀ ਨਾਲ ਇੰਤਜ਼ਾਰ ਕਰਦੇ ਹਨ। ਜਦੋਂ ਤੱਕ ਉਹ ਆ ਨਾ ਜਾਣ ਅੱਖਾਂ ਦਰਵਾਜੇ ਵੱਲ ਹੀ ਗੱਡੀਆਂ ਰਹਿੰਦੀਆਂ ਹਨ। ਮਿੱਤਰਾਂ-ਦੋਸਤਾਂ, ਪਿਆਰਿਆਂ ਦੀ ਹਾਜ਼ਰੀ ਅਜਿਹੇ ਸਮੇਂ ਹਰ ਪਾਸੇ ਖੁਸ਼ੀਆਂ, ਹਾਸਿਆਂ ਦਾ ਛੱਟਾ ਬਣ ਕੇ ਬਿਖਰਦੀ ਹੈ। ਸਾਰਾ ਮਹੌਲ ਸੁਗੰਧਤ ਹੋਇਆ ਮਹਿਸੂਸ ਹੁੰਦਾ ਹੈ। ਰਿਸ਼ਤਿਆਂ ਵਿਚ ਨਿੱਘ ਵਧਦਾ ਹੈ, ਦੋਸਤੀਆਂ ਗੂੜ੍ਹੀਆਂ ਹੁੰਦੀਆਂ ਹਨ। ਪਰ, ਅਜਿਹੇ ਸਮੇਂ ਕਿਸੇ ਆਪਣੇ ਦੀ ਗੈਰ-ਹਾਜ਼ਰੀ ਉਦਾਸੀ ਦਾ ਮਹੌਲ ਸਿਰਜ ਸਕਦੀ ਹੈ, ਰਿਸ਼ਤਿਆਂ ਵਿਚ ਫਿੱਕ ਪੈਣ/ਪਾਉਣ ਦਾ ਸਬੱਬ ਬਣ ਸਕਦੀ ਹੈ।

ਹਰ ਕਿਸੇ ਦੀ ਖਾਹਿਸ਼ ਚੰਗੇ ਨੂੰ ਪਾ ਲੈਣ ਦੀ ਹੁੰਦੀ ਹੈ। ਇਸ ਤਰ੍ਹਾਂ ਬਹੁਤ ਸਾਰੇ ਕਲਾਕਾਰ, ਸਾਹਿਤਕਾਰ ਵੀ ਦੇਖੇ ਜਾ ਸਕਦੇ ਹਨ ਜੋ ਕਿਸੇ ਵੀ ਪੇਸ਼ਕਾਰੀ ਸਮੇਂ ਆਪਣੀ ਹਾਜ਼ਰੀ ਨੂੰ ਤਦ ਹੀ ਸੰਪੂਰਨ ਸਮਝਦੇ ਹਨ ਜਦੋਂ ਉਨ੍ਹਾਂ ਦੇ ਦਿਲ ਦਾ ਪਿਆਰਾ ਵੀ ਉੱਥੇ ਹੋਵੇ। ਕਿਧਰੇ ਸਨਮਾਨ ਆਦਿ ਹੋਵੇ ਜਾਂ ਕਿਸੇ ਨਵੀਂ ਛਪੀ ਪੁਸਤਕ ਬਾਰੇ ਸਮਾਗਮ (ਜਿਨ੍ਹਾਂ ਨੇ ਘੁੰਡ ਕੱਢਕੇ ਸਾਹਿਤ ਰਚਿਆ ਹੁੰਦਾ ਹੈ ਉਨ੍ਹਾਂ ਦੀ ਪੁਸਤਕ ਦੀ 'ਘੁੰਡ ਚੁਕਾਈ' ਵੀ ਹੋ ਸਕਦੀ ਹੈ) ਤਾਂ ਉਸ ਪੁਸਤਕ ਦਾ ਰਚੇਤਾ ਚਾਹੇਗਾ ਕਿ ਉਸਦੀ ਪਤਨੀ, ਬੱਚੇ ਜਾਂ ਦਿਲ ਦੇ ਨੇੜਲੇ ਜਾਨੀ ਉੱਥੇ ਹੋਣ । ਇਸ ਨਾਲ ਉਸਦਾ ਹੌਸਲਾ ਵਧਦਾ ਹੈ। ਆਪਣਿਆਂ ਦੀ ਅਜਿਹੇ ਸਮੇਂ ਦੀ ਹਾਜ਼ਰੀ ਉਹਨੂੰ ਨਸ਼ਿਆਉਣ ਦਾ ਕੰਮ ਕਰਦੀ ਹੈ। ਆਪਣੇ ਕੀਤੇ ਕਾਰਜ 'ਤੇ ਮਾਣ ਵੀ ਹੁੰਦਾ ਹੈ ਅਤੇ ਖੁਸ਼ੀ ਵੀ। ਇਸ ਨਾਲ ਅਗਲੀਆਂ ਰਚਨਾਵਾਂ ਲਈ ਉਤਸ਼ਾਹ ਮਿਲਦਾ ਹੈ।

ਪੱਛਮੀ ਕਲਾਕਾਰ, ਸਾਹਿਤਕਾਰ ਕਿਧਰੇ ਵੀ ਆਪਣੀ ਖਾਸ ਹਾਜ਼ਰੀ ਵੇਲੇ ਆਪਣੀ ਪਤਨੀ, ਪਤੀ ਜਾਂ ਦੋਸਤ ਨੂੰ ਆਮ ਕਰਕੇ ਨਾਲ ਹੀ ਰੱਖਦੇ ਹਨ, ਇਸ ਕਰਮ ਨਾਲ ਖੁਸ਼ ਹੁੰਦੇ ਹਨ। ਜੇ ਅਜਿਹਾ ਨਾ ਹੋਵੇ ਤਾਂ ਉਨ੍ਹਾਂ ਨੂੰ ਆਪਣੀ ਹਾਜ਼ਰੀ ਵੀ ਗੈਰ-ਹਾਜ਼ਰੀ ਵਰਗੀ ਹੀ ਲਗਦੀ ਹੈ। ਅਸੀਂ ਬਹੁਤੀ ਵਾਰ ਇਸ ਗੱਲੋਂ ਝਿਜਕ ਜਾਂਦੇ ਹਾਂ ਕਿਉਂਕਿ ਸਾਡੇ ਬਹੁਤੇ ਕਲਾਕਾਰਾਂ/ਸਾਹਿਤਕਾਰਾਂ ਆਦਿ ਨੂੰ ਅਜਿਹੇ ਥਾਵਾਂ ਤੇ ਚੰਗੀ ਤਰ੍ਹਾਂ ਸਾਊ ਵਤੀਰੇ ਨਾਲ ਵਿਚਰਨ ਦਾ ਸਲੀਕਾ ਵੀ ਅਜੇ ਤੱਕ ਨਹੀਂ ਆਇਆ। (ਮਿਸਾਲ ਤਾਂ 'ਦਾਰੂ' ਆਦਿ ਪੀਣ ਦੀ ਵੀ ਦਿੱਤੀ ਜਾ ਸਕਦੀ ਹੈ) ਬਹੁਤੇ ਸੋਚਣ ਲੱਗ ਪੈਂਦੇ ਹਨ, ਉੱਥੇ ਜਾ ਕੇ ਇਹ ਵਿਚਾਰੀ ਕੀ ਕਰੂ? ਇਸ ਫਰਕ ਬਾਰੇ ਗੱਲ ਕਰਦਿਆਂ ਸਾਨੂੰ ਆਪਣੀ ਮੂਰਖਮੱਤ ਨੂੰ ਸੋਧਣ ਦੀ ਲੋੜ ਹੈ, ਨਾ ਕਿ ਔਰਤਾਂ ਨੂੰ 'ਵਿਚਾਰੀਆਂ' ਤੇ ਕਮਜ਼ੋਰ ਬਣਾਉਣ ਦੀ।

ਲੋੜ ਖੁਸ਼ਗਵਾਰ ਪਲਾਂ ਨੂੰ ਆਹਮੋ-ਸਾਹਮਣੇ ਹੋ ਕੇ ਫੜਨ ਦੀ ਹੈ ਅਤੇ ਆਪਣੀ ਹਾਜ਼ਰੀ ਨੂੰ ਗੈਰ-ਹਾਜ਼ਰੀ ਬਣਨੋਂ ਬਚਾਉਣ ਦੀ ਵੀ। ਇਹ ਹਾਜ਼ਰੀ ਭਵਿੱਖ ਦੇ ਉਤਸ਼ਾਹ ਦਾ ਸੋਮਾ ਬਣ ਸਕਦੀ ਹੈ। ਫੇਰ, ਭਵਿੱਖ ਆਪਣੀ ਮੁੱਠੀ ਵਿੱਚ।

*****

(5796)

ਆਪਣੇ ਵਿਚਾਰ ਲਿਖੋ


Security code
ਮੁੜ ਸੁਰਜੀਤ ਕਰੋ