ਤੁਰਦਾ-ਫਿਰਦਾ ਤਾਜ ਮਹੱਲ (ਆਗਰਾ)

ਵੇਖਣ ਲਈ 'ਤਾਜ ਮਹੱਲ' 'ਤੇ ਕਲਿੱਕ ਕਰੋ



ਆਉ ਜੀ! ਜੀ ਆਇਆਂ ਨੂੰ

ਤਾਜ਼ਾ ਰਚਨਾਵਾਂ

ਹੁਣ ਲਿਖਾਰੀ 'ਤੇ ਕਿੰਨੇ ਪਾਠਕ?

ਹੁਣ ਲਿਖਾਰੀ 'ਤੇ 28 ਪਾਠਕ .
mod_vvisit_countermod_vvisit_countermod_vvisit_countermod_vvisit_countermod_vvisit_countermod_vvisit_countermod_vvisit_counter
mod_vvisit_counterਅੱਜ1186
mod_vvisit_counterਇਸ ਹਫ਼ਤੇ5889
mod_vvisit_counterਪਿਛਲੇ ਹਫ਼ਤੇ10752
mod_vvisit_counterਇਸ ਮਹੀਨੇ34436
mod_vvisit_counterਪਿਛਲੇ ਮਹੀਨੇ50601

Today: May 22, 2013

ਪੁਸਤਕਾਂ ਦੇ ਰੀਵੀਊ

  • ਦਰਿਆ 'ਚੋਂ ਦਿਸਦਾ ਚੰਨ
  • ਘਰ ਪਰਤਦੇ ਰਿਸ਼ਤੇ
  • ਰਿਸ਼ਤਿਆਂ ਦੇ ਮੁਕਾਮ
  • ਆਪਣੇ ਆਪ ਕੋਲ
  • ਸਮੇਂ ਨਾਲ ਸੰਵਾਦ
  • ਵੱਖਰੇ ਰੰਗ ਗੁਲਾਬ ਦੇ
  • ਧੁਖਦੇ ਅਹਿਸਾਸ
  • ਉਸ ਨੇ ਕਿਹਾ

World Time Clock

ਭਾਅ ਜੀ ਗੁਰਸ਼ਰਨ ਸਿੰਘ ਦੇ ਚਲੇ ਜਾਣ ਤੇ ਦੁੱਖ ਦਾ ਪ੍ਰਗਟਾਅ

ਵੀਰਵਾਰ, 13 ਅਕਤੂਬਰ 2011

ਪੰਜਾਬੀ ਦੇ ਉੱਘੇ ਰੰਗਕਰਮੀ ਭਾਅ ਜੀ ਗੁਰਸ਼ਰਨ ਸਿੰਘ ਦੇ ਚਲੇ ਜਾਣ ਦੀ ਖਬਰ ਸੁਣ ਕੇ ਜਰਮਨੀ ਵਿੱਚ ਵਸਦੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਲੋਕ ਪੱਖੀ ਲੇਖਕਾਂ ਅਤੇ ਪੰਜਾਬੀ ਪਿਆਰਿਆਂ ਨੇ ਡਾਹਢੇ ਦੁੱਖ ਦਾ ਇਜ਼ਹਾਰ ਕੀਤਾ ਹੈ ਅਤੇ ਪੰਜਾਬ ਦੇ ਲੋਕ ਪੱਖੀ ਨਾਟਕ ਖੇਤਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਕਿਹਾ ਹੈ। ਭਾਅ ਜੀ ਗੁਰਸ਼ਰਨ ਸਿੰਘ ਜੋ ਆਪਣੇ ਨਾਟਕੀ ਰੂਪ 'ਭਾਈ ਮੰਨਾ ਸਿੰਘ' ਕਰਕੇ ਵੀ ਜਾਂਦੇ ਹਨ। ਇਸ ਲੋਕ ਪੱਖੀ ਕਲਾਕਾਰ ਨੇ ਆਪਣੀ ਜ਼ਿੰਦਗੀ ਦਾ ਵੱਡਾ ਹਿੱਸਾ ਲੱਗਭੱਗ ਅੱਧੀ ਸਦੀ ਨਾਟਕ ਦੇ ਲੇਖੇ ਲਾਈ। ਪਿੰਡਾਂ, ਸ਼ਹਿਰਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਨਾਟਕ ਖੇਡੇ। ਦੇਸ਼, ਵਿਦੇਸ਼  ਵਿੱਚ ਵੀ ਪੰਜਾਬੀ ਸੱਭਿਆਚਾਰਕ ਸੰਦਰਭ ਵਿੱਚ ਕ੍ਰਾਂਤੀ ਦਾ ਹੋਕਾ ਦਿੱਤਾ। ਲੋਕਾਂ ਨੂੰ ਸਿਆਸੀ ਤੇ ਸਮਾਜੀ ਪੱਧਰ 'ਤੇ ਸੁਚੇਤ ਕੀਤਾ ਅਤੇ ਭੈੜੀਆਂ ਹਕੂਮਤੀ ਚਾਲਾਂ ਦੇ ਵਿਰੋਧ ਬਾਰੇ ਆਪਣੇ ਨਾਟਕ ਰਾਹੀਂ ਸੁਨੇਹਾ ਦਿੱਤਾ। ਆਪਣੇ ਹੱਕਾਂ ਦੀ ਪ੍ਰਾਪਤੀ ਵਾਸਤੇ ਪ੍ਰੇਰਿਆ। ਭਾਅ ਜੀ ਦੇ ਚਲੇ ਜਾਣ ਤੇ ਉਨ੍ਹਾਂ ਨੂੰ ਚੇਤੇ ਕਰਨ ਵਾਲਿਆਂ ਵਿੱਚ ਬੀਬੀ ਗੁਰਦੀਸ਼ ਪਾਲ ਕੌਰ ਬਾਜਵਾ, ਬੀਬੀ ਅੰਜੂਜੀਤ ਸ਼ਰਮਾ, ਜੱਸੀ ਖਾਲਸਾ, ਅਮਰਜੀਤ ਸਿੱਧੂ, ਬਲਦੇਵ ਸਿੰਘ ਬਾਜਵਾ, ਸੁੱਚਾ ਸਿੰਘ ਬਾਜਵਾ, ਕੇਹਰ ਸ਼ਰੀਫ਼,  ਆਦਰਸ਼ਪਾਲ ਘੋਤੜਾ, ਲਾਡੀ ਹਮਬਬਰਗ, ਅਮਨਦੀਪ ਕਾਲਕਟ, ਸੁੱਚਾ ਸਿੰਘ ਨਰ, ਅਣਖੀ ਇਬਰਾਹੀਮਪੁਰੀ, ਵਿਸਾਖਾ ਸਿੰਘ, ਬੀਬੀ ਜਸਪਾਲ ਕੌਰ ਇਸੇ ਤਰ੍ਹਾਂ ਯੂਰਪ ਦੇ ਹੋਰ ਮੁਲਕਾਂ ਵਿਚੋਂ ਵੀ ਦੁੱਖ ਪ੍ਰਗਟ ਕੀਤਾ ਗਿਆ ਹੈ ਜਿਨ੍ਹਾ ਵਿੱਚ  ਜੋਗਿੰਦਰ ਬਾਠ ਅਤੇ ਪਰਮਜੀਤ ਕੌਰ ਬਾਠ (ਹਾਲੈਂਡ), ਇੰਗਲੈਂਡ ਤੋਂ ਕੇ.ਸੀ.ਮੋਹਨ, ਰਘਬੀਰ ਸਿੰਘ ਸੰਧਾਵਾਲੀਆ, ਪਰਮਜੀਤ ਸੰਧਾਵਾਲੀਆ, ਰਣਜੀਤ ਧੀਰ, ਹਰਦੀਪ ਦੂਹੜਾ, ਅਮਰ ਜਿਉਤੀ ਅਤੇ ਹਰੀਸ਼ ਮਲਹੋਤਰਾ ਸ਼ਾਮਲ ਹਨ।
ਜਰਮਨੀ ਤੋਂ ਹੀ 'ਅਦਾਰਾ ਮੀਡੀਆ ਪੰਜਾਬ' ਤੇ 'ਮੀਡੀਆ ਪੰਜਾਬ ਰੇਡੀਉ' ਵਲੋਂ ਅਤੇ ਇਸ ਨਾਲ ਜੁੜੇ ਸਾਰੇ ਹੀ ਪੰਜਾਬੀ ਪਿਆਰਿਆਂ ਨੇ ਭਾਅ ਜੀ ਗੁਰਸ਼ਰਨ ਸਿੰਘ ਹੋਰਾਂ ਦੇ ਸਦੀਵੀ ਵਿਛੋੜੇ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਕਿਹਾ ਹੈ।
- ਕੇਹਰ ਸ਼ਰੀਫ਼

(5850)

More Articles by ਕੇਹਰ ਸ਼ਰੀਫ਼ :

ਆਪਣੇ ਵਿਚਾਰ ਲਿਖੋ


Security code
ਮੁੜ ਸੁਰਜੀਤ ਕਰੋ