ਮੱਖ ਪੰਨਾ

ਲੇਖ/ਆਲਾ-ਦੁਆਲਾ/ਜਾਣਕਾਰੀ/ਯਾਤਰਾ/ਚੇਤਿਆਂ ਭਰੀ ਚੰਗੇਰ

ਲਿਖਾਰੀ



ਡਾ: ਗੁਰਦਿਆਲ ਸਿੰਗ ਰਾਏ

ਪੁਰਾਣੇ ਸਮੇਂ ਤੋਂ ਹੀ, ਸੰਸਾਰ ਦੇ ਲੱਗਪੱਗ ਸਾਰੇ ਹੀ ਦੇਸ਼ਾਂ ਦਾ ਸਮਾਜ, ਮਰਦ-ਪਰਧਾਨ ਸਮਾਜ ਹੀ ਰਿਹਾ ਹੈ ਸਿੱਟੇ ਵਜੋਂ ਸਦਾ ਤੋਂ ਰਾਜੀਨੀਤਕ, ਧਾਰਮਕ, ਸਮਾਜਕ ਅਤੇ ਪਰਿਵਾਰਕ ਸਥਿਤੀਆਂ ਵਿੱਚ ਮਰਦ ਦਾ ਦ੍ਰਿਸ਼ਟੀਕੋਣ ਅਤੇ ਵਿਚਾਰ ਹੀ ਹਾਵੀ ਹੁੰਦਾ ਆ ਰਿਹਾ ਹੈ ਸਾਰੀ ਕਇਨਾਤ ਲਈ ਮਰਦ ਨੇ ਹੀ ਸਦਾਚਾਰ ਅਤੇ ਦੁਰਾਚਾਰ ਦੀਆਂ ਧਾਰਾਵਾਂ ਬਣਾਈਆਂ ਅਤੇ ਇਹਨਾਂ ਨੂੰ ਆਪਣੇ ਸਵਾਰਥ ਲਈ ਹਵਾ ਦਿੱਤੀ ਅਤੇ ਇਸਦੇ ਨਾਲ ਹੀ ਆਪਣੇ ਆਪਣੇ ਸਮਾਜਾਂ ਨੂੰ ਸਮੇਂ ਸਮੇਂ ਸਿਰ ਇਹ ਮੰਨਣ ਲਈ ਮਜ਼ਬੂਰ ਕੀਤਾ ਕਿ ਉਸ ਲਈ ਕਿਹੜੀ ਗੱਲ ਜਾਂ ਧਾਰਨਾ ਚੰਗੀ ਹੈ ਅਤੇ ਕਿਹੜੀ ਮੰਦੀ ਇਸੇ ਹੀ ਲੜੀ ਵਿੱਚ ਸਾਰੇ ਹੀ ਸੰਸਾਰ ਵਿੱਚ ਆਪਣੇ ਆਪਣੇ ਢੰਗ ਨਾਲ ਇੱਕ ਇਸ ਧਾਰਨਾ ਨੂੰ ਵੀ ਪਰਪੱਕ ਕੀਤਾ ਗਿਆ ਕਿ ਇਸਤਰੀ ਆਪਣੀ ਸਰੀਰਕ ਬਣੱਤਰ, ਮਾਨਸਿਕਤਾ ਅਤੇ ਭਾਵੁਕਤਾ ਕਾਰਨ ਮਰਦ ਤੋਂ ਨੀਵੀਂ ਹੈ ਅਤੇ ਮਰਦ ਹੀ ਸੰਸਾਰ ਵਿੱਚ ਸਭ ਕੁਝ ਕਰਨ ਦੀ ਸ਼ਕਤੀ ਰੱਖਦਿਆਂ ਉਸ ਤੋਂ ਸਰੇਸ਼ਟ ਹੈ ਵੀਹਵੀਂ ਸਦੀ ਦੇ ਅੰਤ ਤੱਕ ਪੁੱਜਦਿਆਂ ਅਤੇ ਇਕੀਵੀਂ ਸਦੀ ਦੀ ਸਰਦਲ ਤੇ ਪੈਰ ਰੱਖਦਿਆਂ ਭਾਵੇਂ ਅੱਜ ਇਸਤਰੀ ਨੇ ਮਰਦ ਦੀ ਇਸ ਝੂਠੀ ਹਉਮੈ ਨੂੰ ਝੂਠਲਾਂਦਿਆਂ ਬੜੀਆਂ ਮੱਲਾਂ ਮਾਰੀਆਂ ਹਨ ਪਰ ਹਾਲਾਂ ਦਿੱਲੀ ਦੂਰ ਹੈ ਮਰਦ ਦੀ ਹਉਮੈ ਦੇ ਨਗਾਰਿਆਂ ਦੀ ਆਵਾਜ਼ ਸਾਹਮਣੇ ਭਲਾ 'ਤੂਤੀ ਵਿਚਾਰਾਂ' ਦਾ ਕਿੰਨਾ ਕੁ ਯੋਗਦਾਨ ਹੋ ਸਕਦਾ ਹੈ?

ਅੱਜ ਵੀ ਇਸਤਰੀ ਨੂੰ, ਮਰਦ-ਪਰਧਾਨ ਸਮਾਜ ਵਿੱਚ ਉਸਦੀ ਯੋਗ ਥਾਂ ਮਿਲਣ ਵਿੱਚ ਢਿੱਲ-ਮੱਠ ਹੁੰਦੀ ਹੀ ਰਹਿੰਦੀ ਹੈਕਈ ਬਾਰ ਜ਼ਾਹਰਾ ਤੌਰ ਤੇ ਅਤੇ ਕਈ ਦਫ਼ਾ ਲੁਕੇ-ਛਿਪੇ ਢੰਗ ਨਾਲ ਇਸਤਰੀ ਨਾਲ ਵਿੱਤਕਰਾ ਹੁੰਦਾ ਹੀ ਰਹਿੰਦਾ ਹੈ ਇਸਦੇ ਬਹੁਤ ਸਾਰੇ ਕਾਰਨਾਂ ਵਿੱਚੋਂ ਇੱਕ ਮੁੱਖ ਕਾਰਨ ਇਹ ਵੀ ਹੈ ਕਿ ਮੁੱਢ ਤੋਂ ਲੈ ਕੇ ਹੁਣ ਤੱਕ ਦੇ ਸਾਡੇ ਬਹੁਤੇ ਚਿੰਤਕਾਂ ਨੇ ਇਸਤਰੀ ਸਬੰਧੀ ਬਹੁਤਾ ਕਰਕੇ ਰਵਾਇਤੀ ਢੰਗ ਦੀ ਮੰਦੀ ਭਾਵਨਾ ਹੀ ਵਿਅਕਤ ਕੀਤੀ ਹੈ ਸੰਸਾਰ ਦੇ ਮੁੱਖ ਧਰਮ ਇਸਲਾਮ ਅਤੇ ਇਸਾਈ ਧਰਮ ਨੇ ਵੀ ਇਸਤਰੀ ਨੂੰ ਉਸਦੀ ਯੋਗ ਥਾਂ ਨਹੀਂ ਦਿੱਤੀ ਇਸਲਾਮ ਨੇ ਤਾਂ ਇਸਤਰੀ ਨੁੰ ਮਸੀਤ ਵਿੱਚ ਨਮਾਜ਼ ਅਤੇ ਕਲਮਾਂ ਪੜ੍ਹਨ ਦੀ ਵੀ ਆਗਿਆ ਨਹੀਂ ਦਿੱਤੀ ਇਸਦੇ ਨਾਲ ਹੀ ਦੋ ਇਸਤਰੀਆਂ ਦੀ ਗਵਾਹੀ ਨੂੰ ਇੱਕ ਮਰਦ ਦੀ ਗਵਾਹੀ ਦੇ ਬਰਾਬਰ ਮੰਨਿਆ ਜਾਂਦਾ ਰਿਹਾ ਹੈ ਇਸਾਈ ਮੱਤ ਵਿੱਚ ਤਾਂ ਅੱਜ ਤੱਕ ਇਸਤਰੀ ਨੂੰ 'ਨਨਜ਼' ਬਨਣ ਦੀ ਛੁੱਟੀ ਤਾਂ ਦਿੱਤੀ ਗਈ ਪਰ ਕਿਸੇ ਇਸਤਰੀ ਨੁੰ ਚਰਚ ਦਾ 'ਪਾਦਰੀ' ਜਾਂ ਮੁੱਖੀਆ ਬਨਣ ਦੀ ਇਜਾਜ਼ਤ ਨਹੀਂ ਦਿੱਤੀ ਮਿਲੀ ਪਰ---

---ਪਰ ਸਿੱਖ ਧਰਮ ਵਿੱਚ, ਸਿੱਖ ਧਰਮ ਦੇ ਬਾਨੀ, ਸਿੱਖਾਂ ਦੇ ਪਹਿਲੇ ਗੁਰੂ, ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਸਤਰੀ ਨੁੰ ਬਹੁਤ ਹੀ ਉੱਚਾ ਤੇ ਸੁੱਚਾ ਦਰਜਾ ਦਿੱਤਾ ਉਹਨਾਂ ਨੇ ਸਿੱਖ ਧਰਮ ਦੀ ਨੀਂਹ ਰੱਖਣ ਦੇ ਨਾਲ ਨਾਲ ਇੱਕ ਸਮਾਜ-ਸੁਧਾਰਕ ਦਾ ਰੋਲ ਅਦਾ ਕਰਦਿਆਂ ਜਿੱਥੇ ਉਹਨਾਂ ਨੇ ਵੱਡੇ-ਛੋਟੇ, ਊਚ-ਨੀਚ ਅਤੇ ਜ਼ਾਤ-ਪਾਤ ਦੇ ਭਰਮ ਮਿਟਾਉਣ ਲਈ ਲੋਕਾਈ ਨੂੰ ਪ੍ਰੇਰਿਆ, ਉਸਦੇ ਨਾਲ ਹੀ ਇਸਤਰੀ ਜ਼ਾਤੀ ਨੂੰ ਵੀ ਉੱਚਤਾ ਦੀ ਪਦਵੀ ਦੇਂਦਿਆਂ ਮਰਦਾਂ ਦੇ ਬਰਾਬਰ ਹੀ ਉੱਚਾ-ਸੁੱਚਾ ਤੇ ਵਡਿਆਈ ਵਾਲਾ ਦਰਜਾ ਦਿੱਤਾਇਸ ਤੋਂ ਪਹਿਲਾਂ ਕਿ ਅਸੀਂ ਵਿਸਥਾਰ ਵਿੱਚ ਜਾਈਏ ਕਿ ਗੁਰੂ ਨਾਨਕ ਦੇਵ ਜੀ ਨੇ ਇਸਤਰੀ ਨੂੰ ਉਸਦੀ ਅਸਲ ਥਾਂ ਦਿਲਵਾਉਣ ਲਈ ਕਿਸ ਤਰ੍ਹਾਂ ਦੀ ਚਰਚਾ ਛੇੜੀ, ਇਹ ਵੇਖਣਾ ਵੀ ਬਣਦਾ ਹੈ ਕਿ ਸੰਸਾਰ-ਪ੍ਰਸਿੱਧ ਚਿੰਤਕਾਂ, ਫਿਲਾਸਫ਼ਰਾਂ, ਧਰਮਾਂ ਤੇ ਸਮਾਜ ਦੇ ਮਰਦ ਪਰਧਾਨ ਠੇਕੇਦਾਰਾਂ ਨੇ ਆਪਣੇ ਆਪਣੇ ਢੰਗ ਨਾਲ ਕਿਵੇਂ ਇਸਤਰੀ ਦੀ ਨਿੰਦਿਆ ਕਰਕੇ, ਇਸਤਰੀ ਨੂੰ ਪਰਿਭਾਸ਼ਿਆ ਹੈਇਸਤਰੀ ਨੁੰ ਨੀਵਾਂ ਅਤੇ ਘਟੀਆ ਦਰਸਾਉਣ ਲਈ ਉਹ ਕਿਸਤਰ੍ਹਾਂ ਦੀ ਸੋਚ ਦੇ ਸ਼ਿਕਾਰ ਸਨ

ਜਰਮਨ ਦੇ ਚਿੰਤਕ 'ਆਇਨਗੇ' ਨੂੰ ਇਸਤਰੀ ਦੇ ਵਜ਼ੂਦ ਵਿੱਚ ਰੂਹ ਜਾਂ ਆਤਮਾ ਨਾਂ ਦੀ ਕੋਈ ਚੀਜ਼ ਹੀ ਨਾ ਦਿਸੀ'ਚੈਸਟਰਫੀਲਡ' ਨੇ ਇਸਤਰੀ ਦੀ ਪੈਦਾਇਸ਼ ਨੂੰ ਕੁਦਰਤ ਦਾ ਇੱਕ ਮਜ਼ੇਦਾਰ ਹਾਦਸਾ ਆਖਿਆ'ਸ਼ਕਰਾਚਾਰੀਆ' ਨੂੰ ਇਸਤਰੀ ਇੱਕ ਬੰਧਨ ਨਜ਼ਰ ਆਈ'ਨੇਪੋਲੀਅਨ' ਨੇ ਇਸਤਰੀ ਨੂੰ ਇੱਕ ਧੋਖਾ ਦੱਸਿਆ ਮਾਰਕਸਵਾਦੀ ਵਿਚਾਰਕ 'ਕਾਰਲ ਮਾਰਕਸ' ਨੇ ਬਦਲੇ ਦਾ ਦੂਜਾ ਨਾਂ ਇਸਤਰੀ ਰੱਖਿਆ'ਸ਼ੈਕਸਪੀਅਰ' ਨੇ ਇਸਤਰੀ ਨੂੰ ਇੱਕ ਕਮਜ਼ੋਰੀ ਦਾ ਨਾਂ ਦਿੱਤਾ'ਅਰਸਤੂ' ਤਾਂ ਸਭ ਦਾ ਸਿਰਾ ਨਿਕਲਿਆਉਸ ਆਖਿਆ: ਮਰਦ ਦਾ ਕੰਮ ਹੈ ਇਸ਼ਤਰੀ ਨੂੰ ਹੁਕਮ ਦੇਣਾ ਅਤੇ ਇਸਤਰੀ ਤੋਂ ਹੁਕਮ ਮੰਨਾਉਣਾ ਅਤੇ ਇਸਤਰੀ ਦਾ ਕਰਤੱਵ ਹੈ, ਚੁੱਪ ਚਾਪ ਬਿਨਾਂ ਕਿਸੇ ਹੀਲ-ਹੁੱਜਤ ਦ,ੇ ਹੁਕਮ ਦੀ ਪਾਲਣਾ ਕਰਦੇ ਜਾਣਾਜੋਗੀ 'ਗੋਰਖਨਾਥ' ਨੇ ਇਸਤਰੀ ਦੀ ਤੁਲਨਾ ਬਘਿਆੜ ਨਾਲ ਅਤੇ ਤੁਲਸੀ ਦਾਸ ਨੇ ਇਸਤਰੀ ਦੀ ਤੁਲਨਾ ਢੋਲ-ਗਵਾਰ (ਪਸ਼ੂਆਂ) ਨਾਲ ਕਰਦਿਆਂ ਕੁਝ ਅਜਿਹਾ ਆਖਿਆ: ਢੋਲ, ਗੰਵਾਰ ਔਰ ਨਾਰੀ ਤੀਨੋਂ ਤਾੜਨ ਕੇ ਅਧਿਕਾਰੀ ਜੈਨੀਆਂ ਦੇ ਦਿਗੰਬਰ ਨੇ ਤਾਂ ਸਭ ਨੂੰ ਮਾਤ ਪਾਉਂਦਿਆਂ ਇੱਥੋਂ ਤੱਕ ਕਹਿ ਦਿੱਤਾ ਕਿ ਇਸਤਰੀ ਭਾਵੇਂ ਸਾਰੀ ਉੱਮਰ ਹੀ ਪ੍ਰਭੂ-ਭਗਤੀ ਕਰੀ ਜਾਵੇ ਤਾਂ ਵੀ ਮੁਕਤੀ ਪ੍ਰਾਪਤ ਨਹੀਂ ਕਰ ਸਕਦੀ ਮੁਕਤੀ ਪ੍ਰਾਪਤ ਕਰਨ ਲਈ ਉਸਨੂੰ ਮਰਦ ਦੇ ਜਾਮੇ ਵਿੱਚ ਹੀ ਪੈਦਾ ਹੋਣਾ ਪਵੇਗਾ ਮਹਾਤਮਾ ਬੁੱਧ ਨੇ ਆਪਣੇ ਪ੍ਰਾਪਤ ਕੀਤੇ ਗਏ ਗਿਆਨ ਰਾਹੀਂ ਪਤਾ ਨਹੀਂ ਹੋਰ ਕੀ ਕੀ ਪਰਾਪਤ ਕੀਤਾ ਪਰ ਉਹਨਾਂ ਵੀ ਇੱਕ ਗੱਲ ਆਖੀ ਕਿ ਜੇਕਰ ਕਿਸੇ ਇਸਤਰੀ ਨਾਲ ਗੱਲ ਕਰਨੀ ਜ਼ਰੂਰੀ ਹੀ ਹੋਵੇ ਤਾਂ ਉਸ ਨਾਲ ਗੱਲ, ਇੰਨੀ ਦੂਰ ਖਲੋ ਕੇ ਕਰਨੀ ਚਾਹੀਦੀ ਹੈ ਕਿ ਉਸ ਇਸਤਰੀ ਦਾ ਪਰਛਾਵਾਂ ਵੀ ਤੁਹਾਡੇ ਤੇ ਨਾ ਪਵੇ ਮੰਨੂ ਜੀ ਨੇ ਇਸਤਰੀ ਨੂੰ ਬਚਪਨ ਵਿੱਚ ਪਿਤਾ, ਜਵਾਨੀ ਵਿੱਚ ਪਤੀ ਅਤੇ ਬੁਢੇਪੇ ਵਿੱਚ ਪੁੱਤਰ ਦੇ ਅਧਿਕਾਰ ਵਿੱਚ ਰੱਖੇ ਜਾਣ ਦੀ ਤਾਕੀਦ ਕੀਤੀ ਇਸਤਰੀ ਵਿਰੁੱਧ ਜ਼ਹਿਰ ਉਗਲਦੇ ਹੋਰ ਵੀ ਬਹੁਤ ਸਾਰੇ ਹਵਾਲੇ ਦਿੱਤੇ ਜਾ ਸਕਦੇ ਹਨ ਕਵੀ 'ਕੀਥ' ਨੇ 'ਇਸਤਰੀ' ਵਿਰੁੱਧ ਬ੍ਰਾਹਮਣਾਂ ਦੇ ਰੋਲ ਨੂੰ ਸਭ ਤੋਂ ਹਾਨੀਕਾਰਕ ਆਖਿਆ

ਕਵੀ ਕੀਥ ਲਿੱਖਦਾ ਹੈ ਕਿ ਸੰਸਾਰ ਦੇ ਸਾਰੇ ਹੀ ਧਰਮਾਂ ਨੇ ਇਸਤਰੀ ਨਾਲ ਆਪਣੇ ਆਪਣੇ ਢੰਗ ਨਾਲ ਧੱਕਾ ਕੀਤਾ ਹੈ ਪਰ ਇਸਤਰੀ ਜ਼ਾਤੀ ਨਾਲ ਜੋ ਵਾਧਾ ਅਤੇ ਧੱਕਾ ਬ੍ਰਾਹਮਣਾਂ ਨੇ ਕੀਤਾ ਹੈ ਉਸਦਾ ਕੋਈ ਹੋਰ ਬਦਲ ਨਹੀਂ ਮਿਲਦਾ

ਉਪਰੋਕਤ ਦੀ ਰੌਸ਼ਨੀ ਵਿੱਚ ਇਹ ਗੱਲ ਬਿਨਾਂ ਝਿੱਝਕ ਮੰਨਣ ਯੋਗ ਹੈ ਕਿ ਸੰਸਾਰ ਦੇ ਬਹੁਤੇ ਚਿੰਤਕਾਂ ਅਤੇ ਸੰਸਾਰ ਦੇ ਲੱਗਪੱਗ ਸਾਰੇ ਹੀ ਵੱਡੇ ਉਮਰ ਦੇ ਧਰਮਾਂ: ਹਿੰਦੂ ਧਰਮ, ਬੁੱਧ ਧਰਮ, ਜੈਨੀ ਧਰਮ, ਯਹੂਦੀ ਧਰਮ, ਇਸਾਈ ਧਰਮ ਅਤੇ ਇਸਲਾਮ ਧਰਮ ਨੇ ਇਸਤਰੀ ਨੂੰ ਕਿਸੇ ਨਾ ਕਿਸੇ ਰੂਪ ਵਿਚ ਨਕਾਰਿਆ ਅਤੇ ਨਖੇਧਿਆ ਹੀ ਹੈਪਰ ਸੰਸਾਰ ਦੇ ਸਭ ਤੋਂ ਘੱਟ ਉੱਮਰ ਵਾਲੇ ਧਰਮ, ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਜੀ ਨੇ ਇਸਤਰੀ ਦੀ ਵਡਿਆਈ ਕਰਦਿਆਂ ਉਸਨੂੰ ਮਰਦ ਦੇ ਬਰਾਬਰ ਹੀ ਦਰਜਾ ਦਿੱਤਾ ਅਤੇ ਇਸਤਰੀ ਦੇ ਹੱਕ ਵਿੱਚ ਇਨਕਲਾਬੀ ਆਵਾਜ਼ ਉਠਾਈ

'ਇਸਤਰੀ' ਦੀ ਯੋਗ ਵਡਿਆਈ ਅਤੇ ਉਪਮਾ ਦੇ ਹਵਾਲੇ ਗੁਰੂ ਗਰੰਥ ਸਾਹਿਬ ਵਿੱਚ ਗੁਰੂ ਨਾਨਕ ਦੇਵ ਜੀ ਦੀ ਬਾਣੀ ਵਿੱਚੋਂ ਹੀ ਨਹੀਂ ਮਿਲਦੇ ਸਗੋਂ ਉਹਨਾਂ ਦੇ ਨਾਲ ਨਾਲ ਹੀ ਸ੍ਰੀ ਗੁਰੂ ਅੰਗਦ ਦੇਵ ਜੀ, ਗੁਰੂ ਅਮਰ ਦਾਸ ਜੀ, ਗੁਰੂ ਅਰਜਨ ਦੇਵ ਜੀ, ਭਗਤ ਨਾਮ ਦੇਵ ਜੀ ਅਤੇ ਭਗਤ ਕਬੀਰ ਜੀ ਵਲੋਂ ਰਚੀ ਗਈ ਬਾਣੀ ਵਿੱਚ ਵੀ ਕਿਸੇ ਨਾ ਕਿਸੇ ਰੂਪ ਵਿੱਚ ਮਿਲਦੇ ਹਨ ਸ੍ਰੀ ਗੁਰੂ ਗਰੰਥ ਸਾਹਿਬ ਦੇ ਪੰਨਾ 473 ਉਤੇ ਗੁਰੂ ਨਾਨਕ ਦੇਵ ਜੀ ਦਾ 'ਇਸਤਰੀ' ਦੀ ਯੋਗ ਥਾਂ ਦਰਸਾਉਂਦਾ ਅਤੇ ਉਸਨੂੰ ਬਹੁਤ ਉੱਚੀ ਪਦਵੀ ਦਿੰਦਾ ਹੀ ਤਾਂ ਇਹ ਸ਼ਬਦ ਹੈ:

ਭੰਡਿ ਜੰਮੀਐ ਭੰਡਿ ਨਿੰਮੀਐ ਭੰਡਿ ਮੰਗਣੁ ਵਿਆਹੁ।।
ਭੰਡਹੁ ਹੋਵੇ ਦੋਸਤੀ ਭੰਡਹੁ ਚਲੈ ਰਾਹੁ।।
ਭੰਡੁ ਮੁਆ ਭੰਡੁ ਭਾਲੀਐ ਭੰਡਿ ਹੋਵੈ ਬੰਧਾਨੁ।।
ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ।।
ਭੰਡਹੁ ਹੀ ਭੰਡੁ ਉਪਜੈ ਭੰਡੈ ਬਾਝੁ ਨਾ ਕੋਇ।।
ਨਾਨਕ ਭੰਡੈ ਬਾਹਰਾ ਏਕੋ ਸੱਚਾ ਸੋਇ।।
ਜਿਤੁ ਮੁਖਿ ਸਦਾ ਸਾਲਾਹੀਐ ਭਾਗਾ ਰਤੀ ਚਾਰਿ।।
ਨਾਨਕ ਤੇ ਮੁਖ ਊਜਲੇ ਤਿਤੁ ਸਚੈ ਦਰਬਾਰਿ।।
(ਪੰਨਾ 473)

ਭੰਡ ਅਰਥਾਤ ਇਸਤਰੀ (ਪਤਨੀ) ਨੂੰ ਭਲਾ-ਬੁਰਾ ਕਿਉਂ ਆਖਿਆ ਜਾਵੇ? ਇਸਤਰੀ ਨੁੰ ਮਰਦ ਤੋਂ ਨੀਵਾਂ ਕਿਉਂ ਸਮਝਿਆ ਜਾਵੇ? ਇਸਤਰੀ ਤਾਂ ਸਦਾ ਹੀ ਆਦਰ ਕਰਨ ਯੋਗ ਹੈ ਰਾਜਿਆਂ ਮਹਾਰਾਜਿਆਂ ਨੂੰ ਜਨਮ ਦੇਣ ਵਾਲੀ ਇਸਤਰੀ ਨੂੰ ਮੰਦਾ ਕਹਿਣਾ ਅਤੇ ਸਮਝਣਾ ਕਿੱਥੋਂ ਦੀ ਸਮਝਦਾਰੀ ਹੈ? ਰਿਸ਼ੀ-ਮੁੰਨੀ, ਸੰਤ-ਮਹਾਤਮਾ, ਇਨਕਲਾਬੀ ਯੋਧੇ ਤੇ ਸੂਰਬੀਰ, ਗੁਰ-ਪੀਰ-ਪੈਗੰਬਰਾਂ ਨੂੰ ਜਨਮ ਦੇਣ ਵਾਲੀ ਅਤੇ ਪਾਲ-ਪੋਸ ਕੇ ਵੱਡਿਆਂ ਕਰਨ ਵਿੱਚ ਆਪਣਾ ਪੱਲ ਪੱਲ ਕੁਰਬਾਨ ਕਰਨ ਵਾਲੀ, ਮਮਤਾ ਦੀ ਪੁੰਜ, ਪਿਆਰ ਦੀ ਮੂਰਤ ਅਤੇ ਤਿਆਗ ਦਾ ਸਰੂਪ 'ਇਸਤਰੀ' ਭਲਾ ਮਾੜੀ ਕਿਵੇਂ ਹੋ ਗਈ?

ਗੁਰੂ ਨਾਨਕ ਦੇਵ ਜੀ ਨੇ ਇਸਤਰੀ ਦੇ ਮਾਣ-ਸਤਿਕਾਰ ਦੀ ਮਰਦ ਨੂੰ ਤਾਕੀਦ ਕਰਦਿਆਂ ਇਸਤਰੀ ਨੂੰ ਸੰਪੂਰਨ ਰੂਪ ਵਿੱਚ ਸਮਾਜਕ ਤੇ ਧਾਰਮਕ ਬਰਾਬਰੀ ਦੇਣ ਦੀ ਹਾਮੀ ਭਰੀਜੋ ਜੋ ਧਾਰਮਕ ਤੇ ਸਮਾਜਕ ਗੱਲਾਂ ਮਰਦਾਂ ਲਈ ਲਾਜ਼ਮੀ ਕਰਾਰ ਦਿੱਤੀਆਂ ਗਈਆਂ ਸਨ, ਉਹ ਸਭ ਇਸਤਰੀ ਲਈ ਵੀ ਜ਼ਰੂਰੀ ਕਰਾਰ ਦਿੱਤੀਆਂ ਗ੍ਰਹਿਸਤ ਧਰਮ ਨੂੰ ਸਰਬ-ਸ੍ਰੇਸ਼ਟ ਧਰਮ ਦਰਸਾਂਦਿਆਂ ਅਤੇ ਹਿੰਦੂ ਮਿੱਥ: ਕਿ ਇਸਤਰੀ ਰਾਹੀਂ ਨਰਕਾਂ ਦੇ ਦਰਵਾਜ਼ੇ ਖੁਲ੍ਹਦੇ ਹਨ, ਦੀ ਸਖਤ ਵਿਰੋਧਤਾ ਕੀਤੀ ਗੁਰੂ ਮਰਿਆਦਾ ਅਤੇ ਗੁਰਮਤਿ ਨੇ ਇਸਤਰੀ ਨੂੰ ਮਹਾਨ ਦਰਜਾ ਦੇਂਦਿਆਂ 'ਇਸਤਰੀ' ਨੂੰ ਪਰਮਾਤਮਾ ਦੀ ਸਰਬ ਉਤਮ ਦੇਣ ਕਰਾਰ ਦਿੱਤਾ ਹੈ ਗੁਰੂ ਨਾਨਕ ਦੇਵ ਜੀ ਨੇ ਤਾਂ ਸਗੋਂ ਆਪਣੀ ਇਸਤਰੀ ਤੋਂ ਬਿਨਾਂ ਕਿਸੇ ਹੋਰ ਇਸਤਰੀ ਨੂੰ ਬੁਰੀ ਨਜ਼ਰ ਨਾਲ ਵੇਖਣ ਤੋਂ ਮਰਦ ਨੂੰ ਹੋੜਦਿਆਂ ਤਾੜਨਾ ਵੀ ਕੀਤੀ ਹੈ:

ਮਨ ਕਾ ਸੂਤਕੁ ਲੋਭ ਹੈ ਜਿਹਵਾ ਸੂਤਕ ਕੂੜੁ।।
ਅਖੀ ਸੂਤਕੁ ਵੇਖਣਾ ਪਰ ਤ੍ਰਿਅ ਪਰ ਧਨ ਰੂਪੁ।।
(ਪੰਨਾ 472)

ਪਰ ਇਸਦੇ ਨਾਲ ਹੀ ਇਸਤਰੀ ਨੂੰ ਵੀ ਸਾਵਧਾਨ ਕਰਦਿਆਂ ਸੋਹਾਗਣਿ ਨਾਰਿ ਦੀ ਪਰਿਭਾਸ਼ਾ ਵੀ ਦਿੱਤੀ ਹੈਪਰ ਧਿਆਨ ਦੇਣ ਵਾਲੀ ਗੱਲ ਹੈ ਕਿ ਇੱਥੇ ਸਾਰੀ ਲੋਕਾਈ: ਮਰਦ-ਇਸਤਰੀ ਨੂੰ, 'ਇਸਤਰੀ' ਦਾ ਹੀ ਰੂਪ ਕਰਾਰ ਦੇਂਦਿਆਂ ਕੇਵਲ ਪਰਮੇਸ਼ਵਰ ਨੂੰ ਹੀ ਪਤੀ ਮੰਨਣ ਦਾ ਸੰਕੇਤ ਵੀ ਦਿੱਤਾ ਹੈ:

ਪਿਰ ਘਰਿ ਸੋਹੈ ਨਾਰਿ ਜੇ ਪਿਰ ਭਾਵਏ ਜੀਉ।।
ਝੂਠੇ ਵੈਣ ਚਵੈ ਕਾਮਿ ਨ ਆਵਏ ਜੀਉ।।
---------------------
ਧਨ ਸੋਹਾਗਣਿ ਨਾਰਿ ਜਿਨਿ ਪਿਰੁ ਜਾਣਿਆ ਜੀਉ

ਅਤੇ ਫਿਰ:
ਨਾਨਕ ਸਾਚੁ ਮਿਲੈ ਵਡਿਆਈ ਪਿਰ ਘਰਿ ਸੋਹੈ ਨਾਰੀ

(ਪੰਨਾ 689)

ਸਾਰੀ ਗੁਰਬਾਣੀ ਗਵਾਹ ਹੈ ਕਿ ਗੁਰਮਤਿ ਨੇ ਤਾਂ ਇੱਕ ਤਰ੍ਹਾਂ ਨਾਲ ਇਸਤਰੀ ਨੂੰ ਹੋਰ ਵੀ ਬਹੁਤ ਵੱਡਾ ਦਰਜਾ ਦਿੱਤਾ ਹੈ ਗੁਰਬਾਣੀ ਵਿੱਚ ਸੰਸਾਰ ਦੀ ਸਾਰੀ ਖਲਕਤ (ਮਰਦ-ਇਸਤਰੀ) ਨੂੰ ਇਸਤਰੀ ਅਤੇ ਕੇਵਲ ਪਰਮਾਤਮਾ ਨੂੰ ਹੀ ਮਰਦ ਦਾ ਦਰਜਾ ਦਿੱਤਾ ਗਿਆ ਹੈ ਮਰਦ-ਇਸਤਰੀਆਂ ਦਾ ਕੰਮ ਤਾਂ --ਆਪਣੇ ਪਤੀ ਪਰਮਾਤਮਾ ਦੇ ਆਖੇ ਲੱਗ ਕੇ ਉਸਦੇ ਹੁਕਮ ਦੀ ਪਾਲਣਾ ਕਰਨਾ ਹੈ ਇੰਝ ਇਸਤਰੀ ਤੇ ਮਰਦ ਇੱਕੋ ਹੀ ਗੱਡੀ ਦੇ ਦੋ ਪਹੀਏ ਹਨ ਗੁਰੂ ਨਾਨਕ ਦੇਵ ਜੀ ਨੇ ਇੰਝ ਕਹਿ ਕੇ ਨਾ ਕੇਵਲ ਇਸਤਰੀ ਦੀ ਜੂਨ ਨੂੰ ਹੀ ਸਨਮਾਨਿਤ ਕੀਤਾ ਹੈ ਸਗੋਂ ਪਰਮਾਤਮਾ ਅਤੇ ਜੀਵ ਦੇ ਆਪਸੀ ਸਬੰਧ ਨੂੰ ਵੀ ਸਮਝ ਦੇ ਨੇੜੇ ਲਿਆਉਣ ਦੀ ਕੋਸ਼ਿਸ਼ ਕੀਤੀ ਹੈ

ਇਸ ਲਈ, ਗੁਰਬਾਣੀ ਦੀ ਰੌਸ਼ਨੀ ਵਿੱਚ ਵੀ ਇਸਤਰੀ ਨੂੰ ਨਿੰਦਣਾ ਇੱਕ ਨਿੰਦਣ ਯੋਗ ਘੋਰ ਪਾਪ ਹੈ ਇਸਤਰੀ ਤਾਂ ਪੂਜਣ ਯੋਗ ਹਸਤੀ ਹੈ ਇਸਤਰੀ ਮਾਂ ਹੋਵੇ, ਭੈਣ ਹੋਵੇ ਜਾਂ ਪਤਨੀ, ਹਰ ਰੂਪ ਵਿੱਚ ਹੀ ਮਨੁੱਖ ਨੂੰ ਮਾਨਸਿਕ ਤੇ ਆਤਮਕ ਆਨੰਦ ਦੇਣ ਦੇ ਨਾਲ ਨਾਲ, ਆਪਣਾ ਆਪਾ ਬਲੀਦਾਨ ਕਰਕੇ, ਕੇਵਲ ਪਿਆਰ ਅਤੇ ਸੁੱਖ ਹੀ ਵੰਢਦੀ ਹੈ ਇਸਤਰੀ ਸਦਕਾ ਹੀ ਮਨੁੱਖ ਦੇ ਸੰਸਾਰਕ ਸਬੰਧਾਂ ਵਿੱਚ ਸਥਿਰਤਾ ਆਉਂਦੀ ਹੈਇਸ ਲਈ, ਉਸ ਅਕਾਲ ਪੁਰਖ ਪਰਮਾਤਮਾ ਤੋਂ ਬਿਨਾਂ ਸਭ ਨੂੰ ਜਨਮ ਦੇਣ ਵਾਲੀ 'ਜਨਮ ਦਾਤੀ ਇਸਤਰੀ' ਦੀ ਨਿੰਦਿਆ ਕਰਨੀ ਯੋਗ ਨਹੀਂਹਰ ਹੀਲੇ ਇਸਤਰੀ ਨੂੰ ਉਸਦਾ ਸਹੀ ਸਨਮਾਨ ਦਿੱਤਾ ਜਾਣਾ ਚਾਹੀਦਾ ਹੈ ਇਸਦੇ ਨਾਲ ਹੀ ਸਮਾਜ ਦੇ ਹਰ ਖਿੱਤੇ ਵਿੱਚ ਇਸਤਰੀ ਨੂੰ ਮਰਦ ਦੀ ਭਾਈਵਾਲ ਬਣਾਂਦਿਆਂ ਉਸਦੀ ਯੋਗ ਥਾਂ ਦਿੱਤੇ ਜਾਣ ਲਈ ਅਗ੍ਹਾਂ ਨੂੰ ਹੋਰ ਵੀ ਯਤਨ ਕੀਤੇ ਜਾਣੇ ਚਾਹੀਦੇ ਹਨ

(2003) ਯੂਨੀਕੋਡ

e-mail:
ਲਿਖਾਰੀ

Likhari

© likhari: Panjabi Likhari Forum-2001-2003