ਦੋ ਸ਼ਬਦ
ਜਰਨੈਲ ਸਿੰਘ ਕਹਾਣੀਕਾਰ ਦੇ ਇਸ
ਪੰਜਵੇਂ ਕਹਾਣੀ ਸੰਗਰਹਿ ‘ਦੋ ਟਾਪੂ’ ਦੀਆਂ ਸਾਰੀਆਂ ਕਹਾਣੀਆਂ ਦੇ ਰਚਨਾ ਕਾਲ ਸਮੇਂ
ਮੈਂ ਲੱਗ ਪੱਗ ਇਨ੍ਹਾਂ ਦੇ ਅੰਗ ਸੰਗ ਰਿਹਾ ਹਾਂ। ਇਸ ਉੱਤੇ ਚੰਡੀਗੜ੍ਹ ਅਤੇ
ਕੁਰੂਕਸੇਤਰ ਯੂਨੀਵਰਸਟੀ ਵਿੱਚ ਵਿਸਥਾਰ ਨਾਲ਼ ਹੋਈਆਂ ਦੋ ਗੋਸ਼ਟੀਆਂ ਨੂੰ ਸੁਣਨ ਤੇ
ਮਾਨਣ ਦਾ ਸ਼ੁਭਾਗ ਵੀ ਮੈਨੂੰ ਹਾਸਿਲ ਹੋਇਆ ਹੈ। ਅੰਤ ਵਿੱਚ ਮੈਂ ਇਹੋ ਹੀ ਕਹਿ ਸਕਦਾ
ਹਾਂ ਕਿ ਮਹਾਨ ਮਿਹਨਤ ਕਰਨ ਤੋਂ ਬਿਨਾਂ ਕੋਈ ਵੀ ਮਹਾਨ ਰਚਨਾ ਨਹੀਂ ਰਚੀ ਜਾ ਸਕਦੀ।
ਹਰ ਪੰਜਾਬੀ ਸਾਹਿਤਕਾਰ ਅਤੇ ਹਰ ਪੰਜਾਬੀ ਪਾਠਕ ਨੂੰ, ਇਸ ਕਹਾਣੀ ਸੰਗਰਹਿ ਨੂੰ ਪੜ੍ਹਨ
ਦੀ ਪੁਰਜ਼ੋਰ ਅਪੀਲ ਕੀਤੀ ਜਾਂਦੀ ਹੈ।
ਕਿਰਪਾਲ ਸਿੰਘ ਪੰਨੂੰ ਟੋਰਾਂਟੋ, ਫੋਨ 905-796-0531
*****
ਪਰਵਾਸ ਅਤੇ
ਰਿਸ਼ਤਿਆਂ ਦਾ ਮਿਰਦੰਗ ਨਾਦ: ਟਾਵਰਜ਼
ਜਸਵੀਰ ਸਮਰ
ਪਰਵਾਸੀ
ਲੇਖਕਾਂ ਦੀਆਂ ਰਚਨਾਵਾਂ ਦਾ ਇਕ ਦੌਰ ਚਿਰੋਕਣਾ ਮੁੱਕ ਚੁੱਕਾ ਹੈ। ਉਸ ਦੌਰ ਦੇ
ਪ੍ਰਸੰਗ ਉੱਕਾ ਖਤਮ ਤਾਂ ਨਹੀਂ ਹੋਏ ਪਰ ਇਨ੍ਹਾਂ ਦਾ ਰੰਗ ਫਿੱਕਾ ਜ਼ਰੂਰ ਪੈ ਚੁੱਕਾ
ਹੈ। ਉਹ ਦੌਰ ‘ਆਪਣੀ ਮਿੱਟੀ’ ਦੇ ਹੇਰਵੇ ਨਾਲ ਭਰਪੂਰ ਸੀ। ਦਰਅਸਲ ਉਸ ਦੌਰ ਦੀਆਂ
ਰਚਨਾਵਾਂ ਆਪਣੇ ਪਿੱਛੋਕੇ ਨੂੰ ਮਾਰੀਆਂ ਹਾਕਾਂ ਸਨ, ਵਿਯੋਗ ‘ਚ ਮਾਰੀਆਂ ਕੂਕਾਂ ਸਨ।
ਉਸ ਤੋਂ ਬਾਅਦ ਦੀਆਂ ਰਚਨਾਵਾਂ ਵਿਚ ਹੇਰਵੇ ਦੀ ਥਾਂ ਉਥੋਂ ਦੇ ਹਾਲਾਤ ਦਾ ਚਿੱਤਰਣ
ਮੁੱਖ ਹੈ। ਕਹਾਣੀਕਾਰ ਜਰਨੈਲ ਸਿੰਘ ਇਸ ਦੌਰ ਦਾ ਮੁੱਖ ਹਸਤਾਖਰ ਹੈ। 1999 ਵਿਚ ਛਪੇ
ਕਹਾਣੀ ਸੰਗ੍ਰਹਿ ‘ਦੋ ਟਾਪੂ’ ਰਾਹੀਂ ਉਸ ਨੇ ਪਰਵਾਸ, ਉਥੋਂ ਦੇ ਹਾਲਾਤ, ਉਨ੍ਹਾਂ
ਹਾਲਾਤ ਨਾਲ ਦੋ-ਚਾਰ ਹੋ ਰਹੇ ਪਾਤਰਾਂ ਨੂੰ ਵੇਦਨਾ ਦੀ ਸੰਘਣੀ ਚਾਸ਼ਣੀ ਵਿਚੋਂ ਡੁਬੋ
ਕੇ ਪੇਸ਼ ਕੀਤਾ ਸੀ ਅਤੇ ਰਿਸ਼ਤਿਆਂ ਦੀ ਬਾਤ ਪਾਈ ਸੀ। ਨਵੇਂ ਕਹਾਣੀ ਸੰਗ੍ਰਹਿ
‘ਟਾਵਰਜ਼’ ਵਿਚ ਬਹੁ-ਪੱਖੀ ਅਤੇ ਬਹੁ-ਪਰਤੀ ਕਹਾਣੀਆਂ ਹਨ ਜਿਨ੍ਹਾਂ ਵਿਚ ਕੌਮਾਂਤਰੀ
ਮਸਲਿਆਂ ਨੂੰ ਵੀ ਛੋਹਿਆ ਗਿਆ ਹੈ।
ਬਹੁ-ਪੱਖੀ ਚੇਤਨਾ ਦੀ ਨੁਹਾਰ ਇਸ ਕਿਤਾਬ
ਦੇ ਨਾਂ ਵਾਲੀ ਕਹਾਣੀ ‘ਟਾਵਰਜ਼’ ਅਤੇ ‘ਬਰਫ ਤੇ ਦਰਿਆ’ ਵਿਚ ਪੈਂਦੀ ਸਾਫ ਦਿੱਸਦੀ
ਹੈ। ‘ਟਾਵਰਜ਼’ ਕਹਾਣੀ ਅਮਰੀਕਾ ‘ਤੇ ਹੋਏ ਸਤੰਬਰੀ ਹਮਲਿਆਂ ਅਤੇ ਉਸ ਤੋਂ ਬਾਅਦ ਬਣੇ
ਹਾਲਾਤ ਨੂੰ ਆਪਣੇ ਕਲਾਵੇ ਵਿਚ ਲੈਂਦੀ-ਲੈਂਦੀ ਹੋਰ ਪੱਖਾਂ ‘ਤੇ ਵੀ ਤਿੱਖੀ ਟਕੋਰ
ਕਰਦੀ ਹੈ। ਕਹਾਣੀ ਦੇ ਪਾਤਰ ਅਮਰੀਕੀ ਹਨ ਅਤੇ ਲੇਖਕ ਨੇ ਇਨ੍ਹਾਂ ਪਾਤਰਾਂ ਦੇ ਜ਼ਰੀਏ
ਅਮਰੀਕੀ ਸਮਾਜ, ਸੋਚ, ਤੀਜੀ ਦੁਨੀਆ ਅਤੇ ਆਮ ਆਦਮੀ ਦਾ ਬੱਝਵਾਂ ਪ੍ਰਸੰਗ ਬਹੁਤ ਸਹਿਜ
ਰੂਪ ‘ਚ ਪੇਸ਼ ਕੀਤਾ ਹੈ। ਮਾਪਿਆਂ ਦੀ ਧੀ ਡੈਨਿਸ ਸਤੰਬਰੀ ਘਟਨਾ ਵਿਚ ਮੌਤ ਦੇ ਮੂੰਹ
ਚਲੀ ਜਾਂਦੀ ਹੈ ਅਤੇ ਫੌਜੀ ਪੁੱਤਰ ਇਰਾਕ ‘ਚ ਲਾਪਤਾ ਹੋ ਜਾਂਦਾ ਹੈ। ਆਖਰਕਾਰ ਉਸ ਦੀ
ਮੌਤ ਦੀ ਖਬਰ ਵੀ ਆ ਜਾਂਦੀ ਹੈ। ਮਾਪੇ ਅਤੇ ਸਕੇ-ਸਬੰਧੀ ਜੰਗਬਾਜ਼ਾਂ ਨੂੰ ਕੋਸਦੇ ਹਨ।
ਕਹਾਣੀ
ਸਿਰਫ ਇੰਨੀ ਹੀ ਨਹੀਂ ਹੈ। ਇਸ ਵਿਚ ਮਹਾਂ-ਸ਼ਕਤੀ ਦੀ ਤੀਜੀ ਦੁਨੀਆਂ ਵੱਲ ਪਹੁੰਚ, ਇਸ
ਪਹੁੰਚ ਹਾਲਾਤ ਦੇ ਸਪੁਰਦ ਹੋਏ ਅਤੇ ਪਿੰਜ ਹੋ ਰਹੇ ਲੋਕ ਹਨ। ਇਨ੍ਹਾਂ ਲੋਕਾਂ ਨਾਲ
ਸਬੰਧਤ ਵੇਰਵੇ ਬਹੁਤ ਮਾਰਮਿਕ ਹਨ। ਮਨੁੱਖੀ ਜਾਨ ਦਾ ਤਾਂ ਮੁੱਲ ਹੀ ਕੋਈ ਨਹੀਂ ਹੈ।
ਸਭ ਕੁਝ ਵਪਾਰ ਦੇ ਨੇਮ ਨਾਲ ਬੱਝਾ ਜਾਪਦਾ ਹੈ। ਕੰਪਨੀ ਦਾ ਮਾਲਕ ਕਹਾਣੀ ਦੇ ਨਾਇਕ ਦੀ
ਧੀ ਦੀ ਮੌਤ ‘ਤੇ ਅਫਸੋਸ ਪ੍ਰਗਟ ਕਰਦਾ ਹੈ, ਹਮਦਰਦੀ ਵੀ ਜਤਾਉਂਦਾ ਹੈ ਪਰ ਨਾਲ ਹੀ
ਕਹਿੰਦਾ ਹੈ, ‘ਕੰਮ ‘ਤੇ ਛੇਤੀ ਪਰਤ ਆ।’ ਸਤੰਬਰੀ ਹਮਲਿਆਂ ਲਈ ਦੋਸ਼ੀਆਂ ਨਾਲ ਸਬੰਧਤ
ਭਾਈਚਾਰੇ ‘ਤੇ ਨਸਲਵਾਦੀਆਂ ਵੱਲੋਂ ਹੋਏ ਹਮਲਿਆਂ ਕਾਰਨ ਉਸ ਭਾਈਚਾਰੇ ਦੇ ਲੋਕ ਆਪਣੇ
ਬਚਾਓ ਲਈ ਧੜਾਧੜ ਬੰਦੂਕਾਂ ਜੋ ਖਰੀਦਣ ਲੱਗ ਪਏ ਸਨ।
ਵਪਾਰ ਦੀ
ਇਹ ਰੁਚੀ ਬਰਫ ਤੇ ਦਰਿਆ ਵਿਚ ਵੀ ਇੰਨੀ ਹੀ ਪ੍ਰਚੰਡ ਹੈ। ਕਹਾਣੀ ਦੀ ਮੁੱਖ ਪਾਤਰ
‘ਮੈਂ’ ਨਾਲ ਪਏ ਪਿਆਰ ਨੂੰ ਡੀਨ ਸੌਂਡਰਜ਼ ਇਕ ਝਟਕੇ ਨਾਲ ਹੀ ਤੋੜ ਸੁੱਟਦਾ ਹੈ। ਇਹ
ਕਹਾਣੀ ਗੱਲ ਭਾਵੇਂ ਰਿਸ਼ਤਿਆਂ ਦੇ ਉਤਰਾਅ-ਚੜ੍ਹਾਅ ਬਾਰੇ ਕਰਦੀ ਹੈ ਪਰ ਇਸ ਵਿਚ ਲੇਖਕ
ਨੇ ਵਿਕਾਸ ਮਾਡਲ ‘ਤੇ ਭਰਪੂਰ ਟਿੱਪਣੀ ਕੀਤੀ ਹੈ। ਲੇਖਕ ਇਹ ਗੱਲ ਉਭਾਰਨ ਦਾ ਯਤਨ
ਕਰਦਾ ਹੈ ਕਿ ਵਿਕਾਸ ਆਖਰਕਾਰ ਕਿਸ ਕੀਮਤ ‘ਤੇ ਹੋ ਰਿਹਾ ਹੈ।
ਰਿਸ਼ਤਿਆਂ
ਨਾਲ ਘੋਲ ਇਸ ਸੰਗ੍ਰਹਿ ਦੀਆਂ ਬਾਕੀ ਤਿੰਨ ਕਹਾਣੀਆਂ ‘ਪਾਣੀ’, ‘ਗੁਆਚੇ ਲੋਕ’ ਅਤੇ
‘ਸੜਕਾਂ’ ਵਿਚ ਵੀ ਬਾਖੂਬੀ ਹੁੰਦਾ ਹੈ। ਇਨ੍ਹਾਂ ਕਹਾਣੀਆਂ ਦੀ ਚਾਲ ਤਿੱਖੀ ਤੇ ਤੇਜ਼
ਹੈ। ਪਾਣੀ ਬਹੁਤ ਸਪਸ਼ਟ ਕਹਾਣੀ ਹੈ। ਇਸ ਵਿਚ ਦਿੱਤਾ ਗਿਆ ਸੰਕੇਤ ਉਤਨਾ ਹੀ ਵੱਡਾ ਹੈ
ਅਤੇ ਕਰੂਰ ਵੀ। ਕਹਾਣੀ ਦੇ ਅਖੀਰ ‘ਚ ਜਦੋਂ ਪੰਜਾਬ ਵਿਚ ਜ਼ਮੀਨ ਥੱਲਿਓਂ ਪਾਣੀ ਮੁੱਕਣ
ਦੀ ਗੱਲ ਨਿਕਲਦੀ ਹੈ ਤਾਂ ਜਾਪਦਾ ਹੈ ਕਿ ਪੰਜਾਬ ਦੀ ਪਛਾਣ ਹੁਣ ਦਾਅ ‘ਤੇ ਹੈ। ਕਹਾਣੀ
ਦੀ ਪਾਤਰ ਪੱਛਮ ਦੀ ਆਪਾ-ਧਾਪੀ ‘ਤੇ ਸਦਾ ਕ੍ਰਿਝਦੀ, ਤੜਫਦੀ ਹੈ। ਆਪਣੀ ਵਿਦੇਸ਼ੀ
ਨੂੰਹ ਨੂੰ ਉਹ ਆਪਣੇ ਟੱਬਰ ਦਾ ਹਿੱਸਾ ਮੰਨਣ ਲਈ ਤਿਆਰ ਨਹੀਂ। ਪਰੀ ਕਹਾਣੀਆਂ ਵਿਚਲੇ
ਰਾਖਸ਼ ਦੀ ਤੋਤੇ ਵਿਚ ਜਾਨ ਵਾਂਗ ਉਸ ਦੀਆਂ ਆਪਣੀਆਂ ਜੜ੍ਹਾਂ ਵਿਚ ਜਾਪਦੀ ਹੈ। ਇਹ
ਜੜ੍ਹਾਂ ਪੰਜਾਬ ‘ਚ ਹਨ ਜਿੱਥੇ ਉਸ ਦੇ ਮਾਪੇ, ਚਾਚਾ-ਚਾਚੀ ਤੇ ਚਚੇਰਾ ਭਰਾ ਹੈ।
ਇਨ੍ਹਾਂ ਜੜ੍ਹਾਂ ਕਰਕੇ ਉਹ ਹਾਲਾਤ ਮੁਤਾਬਕ ਢਲ ਚੁੱਕੇ ਸਹੁਰੇ ਪਰਿਵਾਰ ਦੇ ਟੱਬਰ ਨੂੰ
ਟਿੱਚ ਜਾਣਦੀ ਹੈ।
ਉਂਜ ਕਹਾਣੀ
ਦੇ ਅਖੀਰ ‘ਚ ਜਦੋਂ ਚਚੇਰਾ ਭਰਾ ਜ਼ਮੀਨ ਦਾ ਮੁਖਤਿਆਰਨਾਮਾ ਮੰਗ ਲੈਂਦਾ ਹੈ ਤਾਂ ਉਸ
ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਂਦੀ ਹੈ। ਪਾਣੀ ਨੂੰ ਪੰਜਾਬ ਨਾਲ ਜੋੜ ਕੇ ਦੇਖਿਆਂ
ਇਸ ਕਹਾਣੀ ਦੇ ਅਰਥ ਬਹੁਤ ਫੈਲ ਜਾਂਦੇ ਹਨ। ਇਨ੍ਹਾਂ ਦਾ ਇਕ ਸਿਰਾ ਨੂੰਹ-ਪੁੱਤ ਵੱਲੋਂ
ਬਣਵਾਏ ਜਾ ਰਹੇ ਸਵਿਮਿੰਗ ਪੂਲ ਨਾਲ ਜੁੜਦਾ ਹੈ। ਸੱਸ ਅਤੇ ਨੂੰਹ ਵਿਚਕਾਰ ਇਹ ਤਣਾਅ
ਕਹਾਣੀ ਨੂੰ ਸਿਰੇ ਤੱਕ ਲੈ ਕੇ ਜਾਂਦਾ ਹੈ। ਗੁਆਚੇ ਲੋਕਾਂ ਵਿਚ ਇਸ ਤਣਾਅ ਦਾ ਰੰਗ
ਵੱਖਰਾ ਹੈ। ਇਸ ਕਹਾਣੀ ਵਿਚ ਰਿਸ਼ਤਿਆਂ ਦੇ ਨਿੱਘ ਨੂੰ ਸਵਾਰਥ ਹੌਲੀ-ਹੌਲੀ
ਖੋਰਦਾ-ਖੋਰਦਾ ਖੋਰ ਹੀ ਦਿੰਦਾ ਹੈ। ਕਹਾਣੀ ਦਾ ਹਰ ਪਾਤਰ ਆਪੋ-ਆਪਣੇ ਹਾਲਾਤ ਨਾਲ
ਲੜਦਾ-ਘੁਲਦਾ ਹੈ। ਰਿਸ਼ਤਿਆਂ ਦੀ ਟੁੱਟ-ਭੱਜ ਵਿਚ ਵੀ ਲੇਖਕ ਆਸ ਦੀ ਤੰਦ ਫੜੀ ਰੱਖਦਾ
ਹੈ। ਜੇਮਜ਼ ਰਿਸ਼ਤਿਆਂ ਦੀ ਲਾਜ ਪਾਲਦਾ ਹੈ। ਮਨੋਰੋਗੀਆਂ ਨੂੰ ਸਾਂਭਦਾ-ਸਾਂਭਦਾ
ਆਖਰਕਾਰ ਉਹ ਕਤਲ ਹੋ ਜਾਂਦਾ ਹੈ।
ਇਸੇ
ਤਰ੍ਹਾਂ ਦਾ ਪਾਤਰ ਸੜਕਾਂ ਦੇ ਮੁੱਖ ਪਾਤਰ ਅਜੀਤ ਸਿੰਘ ਦਾ ਪੁੱਤਰ ਕਰਨ ਹੈ। ‘ਗੁਆਚੇ
ਲੋਕ’ ਵਾਂਗ ਇਸ ਕਹਾਣੀ ਵਿਚ ਵੀ ਵਧੇਰੇ ਥਾਂ ਪਰਿਵਾਰ ਦੀਆਂ ਗੁੰਝਲਾਂ ਨੇ ਮੱਲੀ ਹੈ।
ਅਜੀਤ ਸਿੰਘ ਬੇਹੱਦ ਤਰੱਦਦ ਨਾਲ, ਜੈਕ ਨਾਲ ਮਿਲ ਕੇ ਕੰਮ ਲੀਹ ‘ਤੇ ਪਾਉਂਦਾ ਹੈ ਪਰ
ਵੱਡੇ ਪੁੱਤਰ ਅਤੇ ਨੂੰਹ ਦਾ ਵਰਤੋਂ-ਵਿਹਾਰ ਉਸ ਦੇ ਚਾਵਾਂ ਨੂੰ ਵੱਢ-ਟੁੱਕ ਜਾਂਦਾ
ਹੈ। ਕੰਮ ਨੂੰ ਸਾਂਭਣ ਤੇ ਅੱਗੇ ਤੋਰਨ ਵਾਲਾ ਕਰਨ ਹਾਦਸੇ ‘ਚੋਂ ਫੇਤ ਹੋ ਜਾਂਦਾ ਹੈ
ਪਰ ਆਖਰੀ ਸਮੇਂ ਜੂਝਦਾ ਉਹ ਜਿਸ ਤਰ੍ਹਾਂ ਕੀਮਤੀ ਜਾਨਾਂ ਬਚਾਉਂਦਾ ਹੈ, ਉਸ ਕਾਰਨ
ਸਰਕਾਰ ਉਸ ਨੂੰ ਬਹਾਦਰੀ ਦਾ ਪੁਰਸਕਾਰ ਦਿੰਦੀ ਹੈ। ‘ਤਾਰਿਆਂ ਦੀ ਲੋਅ’ ਆਖ ਕੇ ਲੇਖਕ
ਇਸ ਨੂੰ ਅਸਲ ਕਮਾਈ ਕਰਾਰ ਦਿੰਦਾ ਹੈ। ‘ਗੁਆਚੇ ਲੋਕ’ ਦੇ ਜੇਮਜ਼ ਦੀ ਕਮਾਈ ਵੀ ਇਹੀ
ਹੈ। ਇਹ ਚਰਚਾ ਕਰਨੀ ਅਜੇ ਬਾਕੀ ਹੈ ਕਿ ਇਨ੍ਹਾਂ ਅਡੋਲ ਪਾਤਰਾਂ ਦੀ ਜੀਵਨ ਲੀਲਾ ਅੱਧ
ਵਿਚਾਲਿਓਂ ਟੁੱਟਦੀ ਹੈ। ਇਸ ਦੇ ਨਕਸ਼ ‘ਬਰਫ ਤੇ ਦਰਿਆ’ ਦੇ ਪਾਤਰ ਸ਼ੌਨ ਵਿਚੋਂ ਵੀ
ਲੱਭਦੇ ਹਨ। ਸ਼ੌਨ, ਕਰਨ ਅਤੇ ਜੇਮਜ਼ ਵਾਂਗ ਫਨਾਹ ਤਾਂ ਨਹੀਂ ਹੁੰਦਾ ਪਰ ਦਰਿਆ ਵਰਗੇ
ਇਸ ਪਾਤਰ ਨੂੰ ਕਦੀ ਬਰਫ ਵਰਗੀ ਪਾਤਰ ‘ਮੈਂ’ ਮਾਲ ਅਤੇ ਕਦੀ ਡੀਨ ਵਰਗਿਆਂ ਨਾਲ
ਦੋ-ਚਾਰ ਹੋਣਾ ਪੈਂਦਾ ਹੈ। ‘ਟਾਵਰਜ਼’ ਕਹਾਣੀ ਦਾ ਅੰਤ ਇਨ੍ਹਾਂ ਅਡੋਲ ਪਾਤਰਾਂ ਦੀਆਂ
ਲੀਹਾਂ ਹੀ ਤਾਂ ਹਨ। ‘ਪਾਣੀ’ ਕਹਾਣੀ ਦੀ ਮੁੱਖ ਪਾਤਰ ਜਦੋਂ ਆਖਰਕਾਰ ਡੋਲ ਜਾਂਦੀ ਹੈ
ਤਾਂ ਉਸ ਵਿਚੋਂ ਵੀ ਤਾਂ ਕਿਸੇ ਬੰਨਿਓਂ ਅਡੋਲਤਾ ਦੀ ਝੜਕ ਪੈਂਦੀ ਹੈ ਜਿਸ ‘ਤੇ ਉਸ ਦਾ
ਪਤੀ ਬਲਦੇਵ ਲਗਾਤਾਰ ਪਹਿਰਾ ਦਿੰਦਾ ਹੈ।
ਜਰਨੈਲ
ਸਿੰਘ ਨੇ ਇਨ੍ਹਾਂ ਅਡੋਲ ਅਤੇ ਨਾਲ ਹੀ ਡੋਲੇ ਹੋਏ ਪਾਤਰਾਂ ਲਈ ਜਿਹੜੀ ਭਾਸ਼ਾ ਵਰਤੀ
ਹੈ ਅਤੇ ਜੋ ਭਾਸ਼ਾ ਮੁਹਾਵਰਾ ਘੜਿਆ ਹੈ, ਉਹ ਮਿਸਾਲੀ ਹੈ। ਸ਼ਬਦਾਂ ਅਤੇ ਵਾਕਾਂ ਦੀ
ਮਿਰਦੰਗ ਲਗਾਤਾਰ ਵੱਜਦੀ ਸੁਣਦੀ ਹੈ। ਮਿਰਦੰਗ ਦੀ ਇਹ ਧੁਨ ਕਹਾਣੀ ਦੀ ਮਟਕ ਨੂੰ ਜਰਬ
ਦਿੰਦੀ ਹੈ। ਮਗਰਲੀ ਗੱਲ... ਪਰਵਾਸੀ ਲੇਖਕਾਂ ‘ਤੇ ਆਮ ਕਰਕੇ ਇਹ ਦੂਸ਼ਣ ਲੱਗਦਾ ਰਿਹਾ
ਹੈ ਕਿ ਉਹ ਪੈਸੇ ਦੇ ਜ਼ੋਰ ਪਹਿਲਾਂ ਕਿਤਾਬ ਛਪਵਾ ਲੈਂਦੇ ਹਨ ਅਤੇ ਫਿਰ ਚਰਚਾ ਵੀ
ਕਰਵਾ ਲੈਂਦੇ ਹਨ। ਇਹ ਪਰਵਾਸੀ ਸਾਹਿਤ ਦੇ ਪਹਿਲੇ ਦੌਰ ਨਾਲ ਜੁੜੀ ਗੱਲ ਹੈ। ਹੁਣ ਕੁਝ
ਲੇਖਕਾਂ ਨੇ ਤੋਹਫੇ ਦੇਣ ਦਾ ਰਾਹ ਫੜਿਆ ਹੈ ਪਰ ਅਖੌਤੀ ਲੇਖਕਾਂ ਦਾ ਨਾ ਪਹਿਲਾਂ
ਪੈਸਿਆਂ ਕਾਰਨ ਅਤੇ ਨਾ ਹੁਣ ਤੋਹਫਿਆਂ ਕਾਰਨ ਸੌਰਿਆ ਹੈ। ਜਰਨੈਲ ਸਿੰਘ ਵਰਗੇ ਸਮਰੱਥ
ਰਚਨਾਕਾਰਾਂ ਨੂੰ ਕਦੀ ਤੋਹਫੇ ਵੰਡਣ ਦੀ ਲੋੜ ਨਹੀਂ ਪੈਣੀ। ਅਜਿਹੀਆਂ ਪੁਸਤਕਾਂ ਨੇ
ਆਪਣੀ ਥਾਂ ਆਪ ਬਣਾਉਣੀ ਹੈ।
(21 ਮਾਰਚ 2006)
‘********************
ਕਹਾਣੀਕਾਰ ਜਰਨੈਲ ਸਿੰਘ
ਦੇ ਕਹਾਣੀ ਸੰਗ੍ਰਿਹ 'ਟਾਵਰਜ਼' ਸਬੰਧੀ ਤਿੰਨ ਲੇਖ ਪੜ੍ਹਨ ਲਈ ਕਲਿੱਕ ਕਰੋ:
ਟਾਵਰਜ਼ :
ਵਸਤੂ,
ਵਿਧੀ ਅਤੇ ਦ੍ਰਿਸ਼ਟੀ---ਸੰਪਾਦਕ
: ਡਾ. ਕਰਮਜੀਤ ਸਿੰਘ 'ਤੇ ਡਾ. ਹਰਸਿਮਰਨ ਸਿੰਘ ਰੰਧਾਵਾ
(੩੦ ਦਸੰਬਰ ੨੦੦੬) ਯੂਨੀਕੋਡ
jrnYl isMG dI khfxI ‘tfvrj` : supr swqf
isafsq dy sqfa df ibrqFq---zf: hrismrn isMG rMDfvf (rIzr ,pMjfbI ivBfg, kurUkusLyqr
XUnIvristI, kurUkusLyqr) (1 aprYl 2006)
prvfs aqy irsLiqaF df imrdMg nfd-- khfxIkfr
jrnYl isMG df khfxI sMgRih -'tfvrjL:-jsvIr smr-(21 mfrc 2006