ਕਾਫੀ ਦੇਰ ਤੋਂ ਇਕ ਵਾਦ ਵਿਵਾਦ ਸਿੱਖ ਪੰਥ ਵਿਚ ਚਲਿਆ ਆ ਰਿਹਾ ਹੈ ਕਿ ਗੁਰੂ ਨਾਨਕ
ਦੇਵ ਜੀ ਦਾ ਪ੍ਰਕਾਸ਼ ਕਤੱਕ ਵਿਚ ਜਾਂ ਵਿਸਾਖ ਵਿਚ ਹੋਇਆ ਹੈ
।
ਸਿੱਖ ਪੰਥ
ਬੜਾ ਹੀ ਬਦਨਸੀਬ ਹੈ ਕਿ ਇਸਨੂੰ ਆਪਣੇ ਜਨਮ ਦਾਤੇ ਦੇ ਪ੍ਰਕਾਸ਼ ਦਿਵਸ
ਦਾ ਵੀ ਪੂਰਾ ਪੂਰਾ ਗਿਆਨ ਨਹੀਂ ਅਤੇ ਐਸੇ ਅਟਕਲ ਪਚੂ ਉਦਾਹਰਣ ਜਿਸ
ਵਿਚ ਨਾ ਕੋਈ ਤਰਕ ਅਤੇ ਨਾ ਹੀ ਕੋਈ ਦਲੀਲ ਹੁੰਦੀ ਹੈ ਕਈ ਵਾਰੀ ਦਿਤੇ
ਜਾਂਦੇ ਹਨ ਜੋ ਇਕ ਹਾਸੋ ਹੀਣੀ ਗਲ ਹੋ ਜਾਂਦੀ ਹੈ
।
ਵਿਸਾਖ ਵਿਚ ਪ੍ਰਕਾਸ਼ ਲਿਖਣ ਵਾਲੇ ਸਾਰੇ ਲਿਖਾਰੀਆਂ ਨੇ ਆਪਣਾ ਆਧਾਰ ਸ ਕਰਮ ਸਿੰਘ
ਹਿਸਟੋਰੀਅਨ ਦੀ ਕਿਤਾਬ
'ਕੱਤਕ
ਕੇ ਵਿਸਾਖ' ਨੂੰ ਬਣਾਇਆ ਹੈ
।
ਸ:
ਕਰਮ ਸਿੰਘ ਜੀ ਇਕ ਬਹੁਤ ਹੀ ਸੁਲਝੇ ਹੋਏ ਅਤੇ ਵਿਦਵਾਨ ਪੁਰਸ਼ ਸਨ ਅਤੇ
ਆਪਣੀ ਅਣਥੱਕ ਮੇਹਨਤ ਅਤੇ ਕੋਸ਼ਿਸ਼ਾਂ ਦਵਾਰਾ ਹੀ ਉਨ੍ਹਾਂ ਨੇ ਕਈ
ਇਤਿਹਾਸਕ ਘੁੰਡੀਆਂ ਨੂੰ ਖ੍ਹੋਲਿਆ
।
ਉਨ੍ਹਾਂ ਦੀ
ਲਗਨ ਅਤੇ ਮੇਹਨਤ ਉਤੇ ਕੋਈ ਕਿੰਤੂ ਨਹੀਂ ਕਰ ਸਕਦਾ
।
ਜਿਸ
ਤਰ੍ਹਾਂ ਆਪ ਜੀ ਨੇ ਸਿੱਖ ਪੰਥ ਦੀ ਸੇਵਾ ਕੀਤੀ ਹੈ ਉਹ ਆਪਣੀ ਮਿਸਾਲ
ਆਪ ਹੀ ਹੈ
।
ਮੈਂ ਇਸ
ਲੇਖ ਨੂੰ ਅੱਗੇ ਵਧਾਉਣ ਤੋਂ ਪਹਿਲਾਂ ਉਨ੍ਹਾਂ ਦੀ ਕਿਤਾਬ
'ਕੱਤਕ ਕੇ ਵਿਸਾਖ' ਦੀਆਂ ਅਖੀਰਲੀਆਂ
ਪੰਗਤੀਆਂ ਪੇਸ਼ ਕਰਦਾ ਹਾਂ :-
"ਪਾਠਕ ਜੀ ! ਜੋ ਕੁਝ ਮੈਂ ਕਹਿਣਾ ਸੀ ਆਪਦੀ ਸੇਵਾ ਵਿਚ ਕਹਿ ਦਿਤਾ ਹੈ,
ਆਸ਼ਾ ਹੈ ਕਿ ਆਪ ਇਸ ਸਾਰੇ ਲੇਖ ਨੂੰ ਨਿਰਪੱਖ ਹੋਕੇ
ਵਿਚਾਰੋਗੇ ਅਤੇ ਦੇਖੋਗੇ ਕਿ ਇਸ ਵਿਚ ਕਿਥੋਂ ਤੀਕ ਸਚਾਈ ਅਤੇ ਕਿਥੋਂ
ਤੀਕ ਕਚਿਆਈ ਹੈ
।
ਮੇਰਾ ਇਹ
ਦਾਹਵਾ ਨਹੀਂ ਕਿ ਜੋ ਮੈਂ ਲਿਖਿਆ ਹੈ,
ਸਚ ਹੀ ਸਚ ਹੈ, ਪਰ
ਇਹ ਮੈਂ ਆਪਨੂੰ ਨਿਸਚਾ ਕਰਵਾਂਦਾ ਹਾਂ ਕਿ ਜੋ ਕੁਝ ਲਿਖਿਆ ਹੈ ਮੈਂ
ਆਪਣੀ ਵਲੋਂ ਸੋਚਕੇ ਲਿਖਿਆ ਹੈ ਅਤੇ ਕਿਤੇ ਵੀ ਇਹ ਜਤਨ ਨਹੀਂ ਕੀਤਾ ਕਿ
ਅਖਰਾਂ ਦੇ ਹੇਰ ਫੇਰ ਜਾਂ ਗਪਲ ਮੋਲ ਗੱਲਾਂ ਨਾਲ ਸੱਚੀ ਗੱਲ ਨੂੰ ਝੂਠੀ
ਸਿੱਧ ਕਰਾਂ
।
ਮੈਨੂੰ ਵਿਸਾਖ ਸੁਦੀ ਤਿੰਨ ਉਤੇ ਹਠ ਨਹੀਂ, ਕੱਤਕ ਪੂਰਨਮਾਸ਼ੀ ਨਾਲ ਵੈਰ ਨਹੀਂ,
ਜਿਸ ਗੱਲ ਨੂੰ ਮੈਂ ਸੱਚ ਸਮਝਦਾ ਹਾਂ ਉਹੋ ਆਪ ਨੂੰ ਦੱਸੀ ਹੈ
।
ਆਸ਼ਾ ਹੈ ਕਿ ਆਪ ਵੀ ਪੱਖਪਾਤ ਤੋਂ ਰਹਿਤ ਹੋਕੇ ਨਿਰਪੱਖ ਵਿਚਾਰ ਕਰੋਗੇ
।"
ਸ: ਕਰਮ ਸਿੰਘ ਜੀ
ਦੀਆਂ ਇਹ ਸਤਰਾਂ ਬਹੁਤ ਹੀ ਮਹੱਤਵ ਪੂਰਨ ਹਨ,
ਅਤੇ ਉਨ੍ਹਾਂ ਦੀ ਲਗਨ ਅਤੇ ਕਾਬਲੀਅਤ ਨੂੰ ਚਾਰ
ਚੰਨ ਲਾਉਂਦੀਆਂ ਹਨ
।
ਇਕ ਤਰਕ
ਅਤੇ ਦਲੀਲ ਵਾਲਾ ਹੀ ਇਕ ਅੱਛਾ ਖੋਜੀ ਸਾਬਤ ਹੋ ਸਕਦਾ ਹੈ
।
ਪਰ ਅਫਸੋਸ
ਕਿ ਸਾਡੇ ਕਈ ਨਵੇਂ ਅਤੇ ਕਈ ਪੁਰਾਣੇ ਵੀ ਲਿਖਾਰੀ ਇਸ ਗੁਣ ਤੋਂ ਵਾਂਝੇ
ਰਹਿ ਗਏ ਹਨ ਅਤੇ ਜੋ ਕਿਸੇ ਇਕ ਲਿਖਾਰੀ ਨੇ ਲਿਖ ਦਿਤਾ ਤਾਂ ਉਸ ਉਤੇ
ਹੀ ਮੱਖੀ ਤੇ ਮੱਖੀ ਮਾਰ ਦਿਤੀ ਅਤੇ ਆਪ ਉਸ ਵਿਸ਼ੇ ਨੂੰ ਚੰਗੀ ਤਰ੍ਹਾਂ
ਖੋਜਣ ਦੀ ਕੋਈ ਵੀ ਕੋਸ਼ਿਸ਼ ਨਾ ਕੀਤੀ
।
ਪਚੰਨਵੇਂ ਪਰਸੈਂਟ ਲਿਖਾਰੀ ਜਿਸ ਕਿਤਾਬ ਦਾ ਜ਼ਿਕਰ ਕੀਤਾ ਹੋਵੇ,
ਉਸ ਨੂੰ ਪੜ੍ਹ ਕੇ ਵੀ ਨਹੀਂ ਦੇਖਦੇ
।
ਇਹ
ਮੇਰਾ ਦਾਅਵਾ ਹੈ ਕਿ ਇਸ ਕਿਤਾਬ
'ਕਤਕ
ਕੇ ਵਿਸਾਖ' ਨੂੰ ਵੀ ਇਵੇਂ ਹੀ ਬਹਤਿਆਂ
ਲਿਖਾਰੀਆਂ ਨੇ ਪੜ੍ਹਨਾ ਤਾਂ ਕੀ ਵੇਖਿਆ ਤਕ ਨਹੀਂ ਹੋਵੇਗਾ
।
ਇਹ
ਇਸੇ ਕਿਤਾਬ ਦੀ ਗੱਲ ਨਹੀਂ,
ਬਲਕੇ ਕਿਸੇ ਵੀ ਹੋਰ ਕਿਤਾਬ ਦੀ ਗੱਲ ਹੋ ਸਕਦੀ ਹੈ,
ਜਿਵੇਂ ਕਿ ਸਲਮਾਨ ਰਸ਼ਦੀ ਦੀ ਕਿਤਾਬ 'ਸਟੈਨਿਕ
ਵਰਸਸ' ਜਪ ਸ਼ਾਇਦ ਹੀ ਕਿਸੇ ਮੁਸਲਮਾਨ ਨੇ
ਪੜ੍ਹੀ ਹੋਵੇਗੀ ਪਰ ਉਸ ਉਤੇ ਰਾਇ ਸਾਰੇ ਮੁਸਲਮਾਨਾਂ ਨੇ ਦੇ ਦਿਤੀ
।
ਇਹੋ ਹੀ
ਹਾਲ "ਪਰੁਖ ਗੁਰੂ" ਬਾਰੇ ਹੈ ਕਿ ਸ਼ਾਇਦ ਹੀ ਕਿਸੇ ਨੇ ਪੜ੍ਹੀ ਤਾਂ ਇਕ
ਪਾਸੇ ਪਰ ਵੇਖੀ ਤਕ ਨਹੀਂ ਅਤੇ ਉਸ ਬਾਰੇ ਆਪਣੇ ਕੋਝੇ ਵਿਚਾਰ ਜ਼ਰੂਰ ਦੇ
ਦਿਤੇ ਹਨ
।
ਖੈਰ,
ਮੈਂ ਆਪਣੇ ਅਸਲ ਵਿਸ਼ੇ ਵਲ ਆਉਂਦਾ ਹਾਂ,
ਅਤੇ ਇਹ ਦਰਸਾਉਣ ਦੀ ਕੋਸ਼ਿਸ਼ ਕਰਦਾ ਹਾਂ ਗਿ ਗੁਰੂ
ਸਾਹਿਬ ਦਾ ਪ੍ਰਕਾਸ਼ ਕੱਤਕ ਵਿਚ ਹੀ ਹੋਇਆ ਹੈ ਨਾ ਕਿ ਵਿਸਾਖ ਵਿਚ
।
ਪਾਠਕਾਂ ਦੇ ਗਿਆਨ ਹਿਤ ਇਹ ਦਸਣਾ ਜ਼ਰੂਰੀ ਸਮਝਦਾ ਹਾਂ ਕਿ ਗੁਰੂ ਨਾਨਕ ਬਾਰੇ ਹੀ ਨਹੀਂ
ਪਰ ਸਾਰੇ ਹੀ ਗੁਰੂਆਂ ਬਾਰੇ ਤਿੰਨ ਤਿੰਨ ਜਾਂ ਚਾਰ ਚਾਰ ਜਨਮ ਦਿਨ ਦੇ
ਸੰਮਤ ਲਿਖੇ ਮਿਲਦੇ ਹਨ
।
ਗੁਰੂ ਨਾਨਕ
ਦੇ ਤਿੰਨ,
ਗੁਰੂ ਅੰਗਦ ਦੇ ਗਿਆਰਾਂ,
ਗੁਰੂ ਅਮਰਦਾਸ ਦੇ ਪੰਜ,
ਗੁਰੂ ਅਰਜਨ ਜੀ ਦੇ ਚਾਰ,
ਗੁਰੂ ਤੇਗ ਬਹਾਦਰ ਜੀ ਦੇ ਨੌਂ ਤੇ ਗੁਰੂ ਗੋਬਿੰਦ
ਸਿੰਘ ਜੀ ਦੇ ਚਾਰ ਜਨਮ ਦਿਨ ਦੇ ਸੰਮਤ ਮਿਲਦੇ ਹਨ
।
ਵੈਸੇ
ਇਤਿਹਾਸਕ ਖੋਜ ਮੁਤਾਬਿਕ ਜੋ ਵੀ ਪੁਰਬ ਰਵਾਇਤਨ ਮਨਾਇਆ ਜਾਂਦਾ ਹੈ ਉਸ
ਨੂੰ ਹੀ ਸ਼ੁੱਧ ਮੰਨਿਆ ਹੈ
।
ਇਹ ਗੱਲ ਵੀ ਪੜ੍ਹਨ ਵਿਚ ਆਉਂਦੀ ਹੇ ਕਿ ਕੱਤਕ ਪੂਰਨਮਾਸ਼ੀ ਦੇ ਜਨਮੇ ਬੱਚੇ ਮੰਦਭਾਗੇ
ਹੁੰਦੇ ਹਨ ਇਸ ਲਈ ਗੁਰੂ ਜੀ ਦਾ ਜਨਮ ਇਸ ਦਿਹਾੜੇ ਵਿਚ ਹੋ ਹੀ ਨਹੀਂ
ਸਕਦਾ
।
ਇਹ ਦਲੀਲ
ਵੀ ਬਿਲਕੁਲ ਨਿਰਮੂਲ ਅਤੇ ਥੋਥੀ ਹੈ ਕਿਉਂਕਿ ਬਾਬਾ ਅਟੱਲ ਰਾਇ ਜੀ ਅਤੇ
ਬਾਬਾ ਗੁਰਦਿੱਤਾ ਜੀ ਦਾ ਜਨਮ ਵੀ ਕੱਤਕ ਦੀ ਪੂਰਨਮਾਸ਼ੀ ਨੂੰ ਹੀ ਹੋਇਆ
ਸੀ (ਦੇਖੋ,
ਗੁਰ ਬਿਲਾਸ, ਸੂਰਜ
ਪ੍ਰਕਾਸ਼ ਅਤੇ ਮੈਕਾਲਿਫ)
।
ਭਾਈ ਸੰਤੋਖ
ਸਿੰਘ ਜੀ ਤਾਂ ਇਥੋਂ ਤਕ ਵੀ ਲਿ਼ਖਦੇ ਹਨ ਕਿ ਕੱਤਕ ਪੂਰਨਮਾਸ਼ੀ ਵਾਲੀ
ਰਾਤ ਜਨਮ ਹੋਣ ਕਰਕੇ ਬਾਬਾ ਗੁਰਦਿੱਤਾ ਜੀ ਗੁਰੂ ਨਾਨਕ ਦਾ ਹੀ ਅਵਤਾਰ
ਸੰਨ ਕਿੳਂੁਕਿ ਉਨ੍ਹਾਂ ਦਾ ਚਿਹਰਾ ਵੀ ਹੂਬਹੂ ਗੁਰੂ ਨਾਨਕ ਵਰਗਾ ਹੀ
ਜਾਪਦਾ ਸੀ
।
ਜੋਤਿਸ਼ ਵਿਦਿਆ ਦੇ ਅਧਾਰ ਉਤੇ ਜੇ ਵੇਖਿਆ ਜਾਵੇ ਤਾਂ ਜੋਤਿਸ਼ ਦੇ ਇਕ ਮਹਾਂ ਵਿਗਿਆਨੀ
ਡਾ ਬੀਵੀ ਰਾਮਨ ਨੇ ਆਪਣੀ ਪੁਸਤਕ "ਨੋਟੇਬਲ ਹੋਰੋਸਕੋਪ" ਵਿਚ ਸਿੱਧ
ਕੀਤਾ ਹੈ ਕਿ ਗੁਰੂ ਨਾਨਕ ਵਾਰਗੇ ਮਹਾਂ ਪੁਰਸ਼ ਦਾ ਜਨਮ ਕੱਤਕ ਦੀ
ਪੂਰਨਮਾਸ਼ੀ 1526 ਨੂੰ ਹੀ ਹੋ ਸਕਦਾ ਹੈ ਕਿਉਂਕਿ ਇਸ ਵੇਲੇ ਦੇ ਗ੍ਰਹਿ
ਬਹੁਤ ਹੀ ਸ਼ੁੱਧ ਅਤੇ ਉੱਤਮ ਹਨ ਅਤੇ ਕਿਸੇ ਅਵਤਾਰੀ ਮਹਾਂਪੁਰਸ਼ ਦਾ ਹੀ
ਜਨਮ ਇਨ੍ਹਾਂ ਤਿਥਾਂ ਵਿਚ ਹੋ ਸਕਦਾ ਹੈ,
ਅਤੇ ਵਿਸਾਖ ਸੁਦੀ ਤੀਜ ਦਾ ਸਮਾਂ ਕਦਾ ਚਿਤ ਵੀ
ਲਗਨਾ ਗਰਿਹਾਂ ਅਨੁਸਾਰ ਠੀਕ ਨਹੀਂ ਜਾਪਦਾ
।
ਇਹ ਤਾਂ
ਹਿਸਾਬ ਦੀ ਗੱਲ ਹੈ,
ਪਰ ਭਾਈ ਗੁਰਦਾਸ ਜੀ ਆਪਣੇ ਇਕ ਕਬਿੱਤ ਵਿਚ ਇਉਂ
ਲਿਖਦੇ ਹਨ :-
"ਕਾਰਤਕ ਮਾਸ ਰੁਤਿ ਸਰਤ ਪੂਰਨਮਾਸ਼ੀ,
ਆਠ ਜਾਮ ਸਾਠ ਘੜੀ ਆਜ ਤੇਰੀ ਬਾਰੀ ਹੈ
।
ਅਉਸਰ ਅਭੀਚ ਬਹੁ ਨਾਇਕ ਕੀ ਨਾਇਕਾ ਹੈਵ,
ਰੂਪ ਗੁਣ ਜੋਬਨ ਸ਼ਿੰਗਾਰ ਅਧੀਕਾਰੀ ਹੈ
।
ਚਾਤਰ ਚਤਰ ਪਾਠ,
ਸੇਵਕ ਸਹੇਲੀ ਸਾਠ,
ਸੰਪਦਾ ਸਮਗਰੀ ਸੁਖ ਸਹਿਜ ਸੰਚਾਰੀ ਹੈ
।
ਸੁੰਦਰ ਮੰਦਰ ਸੁਭ ਲਗਨ ਸੰਜੋਗ ਭੋਗ,
"ਜੀਵਨ ਜਨਮ ਧੰਨ" ਪ੍ਰੀਤਮ ਪਿਆਰੀ ਹੈ
॥345॥
ਇਹ ਕਬਿੱਤ ਤੋਂ ਸਾਫ ਜਾਹਿਰ ਹੈ ਕਿ ਕਤਕ ਪੂਰਨਮਾਸ਼ੀ ਬੜਾ ਹੀ ਸ਼ੁਭ ਲਗਨਾ ਵਾਲਾ,
ਅਭਿਜੀਤ ਅਉਸਰ ਵਾਲਾ ਧੰਨਤਾ ਯੋਗ ਦਿਹਾੜਾ ਹੈ,
ਇਸੇ ਲਈ ਹੀ ਬ੍ਰਹਮਗਿਆਨੀ ਭਾਈ ਗੁਰਦਾਸ ਜੀ ਇਸ
ਦਿਹਾੜੇ ਦੀ ਇਸ ਤਰ੍ਹਾਂ ਦੀ ਮਨੋਹਰ ਉਪਮਾਂ ਦਾ ਵਖਿਆਨ ਕਰਦੇ ਹਨ
।
ਭਾਈ ਗੁਰਦਾਸ ਜੀ ਦੀਆਂ ਵਾਰਾਂ ਨਾਲ ਹੀ ਸੰਬਧਤ ਇਕ ਹੋਰ ਵਾਰ ਹੈ ਜਿਸ ਵਿਚ "ਘਰ ਘਰ
ਅੰਦਰ ਧਰਮਸਾਲ ਹੋਵੈ ਕੀਰਤਨ ਸਦਾ ਵਿਸੋਆ" ਸ਼ਬਦ ਆਉਂਦੇ ਹਨ,
ਜਿਸ ਦਾ ਅਰਥ ਹੈ "ਘਰ ਘਰ ਵਿਚ ਧਰਮਸਾਲ ਬਣ ਗਈ ਤੇ
ਸ਼ਬਦ ਕੀਰਤਨ (ਇਸ ਤਰ੍ਹਾਂ) ਹੋਵੇ (ਮਾਨੋ) ਅੱਜ ਹੀ ਵੈਸਾਖੀ ਹੈ (ਭਾਵ
ਵੈਸਾਖੀ ਵਾਂਗ ਰੋਜ਼ ਹੀ ਸਿੱਖਾਂ ਦੇ ਘਰ ਖੁਸ਼ੀਆਂ ਹਨ) " ਅਤੇ ਕਈ
ਇਤਿਹਾਸਕਾਰਾਂ ਨੇ ਇਸਨੂੰ ਗੁਰੂ ਨਾਨਕ ਦੇਵ ਜੀ ਦੇ ਜਨਮ ਨਾਲ ਸੰਬੰਧਿਤ
ਕਰ ਦਿਤਾ ਹੈ, ਲੇਕਿਨ ਇਹ ਬਿਲਕੁਲ
ਨਿਰਮੂਲ ਗੱਲ ਹੈ
।
ਇਥੇ ਵਸੋਆ
ਦਾ ਅਰਥ 'ਵਸਾਖੀ
ਦਾ ਦਿਹਾੜਾ" ਹੈ
।
ਕੋਈ ਵੀ
ਇਤਿਹਾਸ ਗੁਰੂ ਜੀ ਦਾ ਪ੍ਰਕਾਸ਼ ਵਿਸਾਖੀ ਦਾ ਨਹੀਂ ਦਸਦਾ
।
ਵਿਸਾਖ
ਸੁਦੀ ਤੀਜ ਵਿਸਾਖੀ ਤੋਂ ਕਈ ਹਫਤੇ ਪਹਿਲਾਂ ਆਉਂਦੀ ਹੈ।
ਭਾਈ ਗੁਰਮੁਖ ਸਿੰਘ ਜੀ ਸਿੰਘ ਸਭਾ ਵਾਲੇ ਅਤੇ ਸ ਕਰਮ ਸਿੰਘ ਜੀ ਨੇ ਆਪਣੀਆਂ ਬਿਆਨੀਆਂ
ਵਿਚ ਇਹ ਗੱਲ ਕਹੀ ਕਿ ਇਹ ਤਿਓਹਾਰ ਵਿਸਾਖ ਸੁਦੀ ਤੀਜ ਨੂੰ ਹੀ ਮਨਾਇਆ
ਜਾਂਦਾ ਸੀ ਪਰ ਸਿੰਘ ਸਭਾ ਲਹਿਰ ਦੇ ਅਉਣ ਨਾਲ ਇਹ ਤਿਓਹਾਰ ਕੱਤਕ ਦੀ
ਪੂਰਨਮਾਸ਼ੀ ਨੂੰ ਮਨਾਉਣਾ ਸ਼ੁਰੂ ਹੋਇਆ
।
ਇਸ ਬਾਰੇ
ਕੋਈ ਵੀ ਇਤਿਹਾਸ ਜਾਂ ਲਿਖਤੀ ਸਬੂਤ ਉਪਲਬਦ ਨਹੀਂ ਜੋ ਇਹ ਗੱਲ ਨੂੰ
ਸੱਚਾ ਸਾਬਤ ਕਰ ਸਕੇ,
ਪਰ ਸਾਡੇ ਪਾਸ ਅਨੇਕਾਂ ਹੀ ਸਬੂਤ ਹਨ ਕੇ ਗੁਰੂ
ਨਾਨਕ ਦੇਵ ਜੀ ਤੋਂ ਬ੍ਹਾਦ ਸਾਰੇ ਗੁਰੂਆਂ ਦੇ ਕਾਲ ਸਮੇ ਅਤੇ ਸਿੱਖ
ਰਾਜ ਤਕ ਪੰਜਾਬ ਅਤੇ ਦੂਸਰੇ ਪ੍ਰਾਂਤਾਂ ਵਿਚ ਗੁਰੂ ਜੀ ਦਾ ਜਨਮ ਉਸਵ
ਹਮੇਸ਼ਾਂ ਹੀ ਕੱਤਕ ਦੀ ਪੂਰਨਮਾਸ਼ੀ ਨੂੰ ਮਨਾਇਆ ਜਾਂਦਾ ਸੀ
।
ਭਾਈ ਮਨੀ ਸਿੰਘ ਜੀ ਦੀ ਲਿਖੀ ਹੋਈ ਇਕ
'ਸਾਖੀ
ਪੋਥੀ' ਹੈ ਜਿਸ ਵਿਚ ਗੁਰੂ ਤੇਗ ਬਹਾਦਰ
ਜੀ ਦੀ ਇਕ ਸਾਖੀ ਇਊਂ ਆਉਂਦੀ ਹੈ, "
ਦੀਵਾਲੀ ਦਾ ਮੇਲਾ ਆਇਆ, ਸੰਗਤਾਂ ਆਈਆਂ
।
ਗੁਰੂ ਜੀ
ਬਚਨ ਕੀਤਾ ਪੰਦਰਾਂ ਦਿਨ ਇਥੇ ਹੋਰ ਰਹਿਣਾ ਹੈ
।
ਗੁਰੂ ਨਾਨਕ
ਜੀ ਕਾ ਪੂਰਣਿਮਾਂ ਕਾ ਪੁਰਬ ਕਰ ਕੇ ਚੜ੍ਹਾਂਗੇ
।
ਗੁਰੂ ਜੀ
ਕਾ ਪੁਰਬ ਹੈ,
ਪ੍ਰਸ਼ਾਦ ਕਰੋ, ਤਸਮਈ
ਵੀ ਤੇ ਕੜਾਹ ਵੀ
।
ਹੋਰ ਪੂਰੀ
ਕਚਉਰੀ ਵੀ
।
ਦਿਨ
ਚੜ੍ਹਦੇ ਨੂੰ ਪੰਗਤਾਂ ਬਿਠਾ ਦਿਤੀਆਂ
।
ਸਿੱਖ,
ਸਾਧ, ਬ੍ਰਾਹਮਣ,
ਫਕੀਰ, ਸਭਨਾਂ ਦੀਆਂ
।
ਪੂਰਣਿਮਾਂ
ਦਾ ਜੱਗ ਪੂਰਾ ਹੋਇਆ
।"
ਬਨਾਰਸ, ਢਾਕੇ, ਜਗਨ ਨਾਥ ਪੁਰੀ,
ਰਾਮੇਸ਼ਵਰਮ, ਅਤੇ ਹੋਰ
ਸਾਰੇ ਪ੍ਰਾਂਤਾਂ ਵਿਚ ਅਤੇ ਸਾਰੇ ਗੁਰੂ ਨਾਨਕ ਸੰਭੰਧੀ ਇਤਿਹਾਸਕ
ਗੁਰਧਾਮਾਂ ਦੇ ਸਥਾਨਕ ਰਿਕਾਰਡਾਂ ਅਤੇ ਰਵਾਇਤਾਂ ਇਹ ਸਿੱਧ ਕਰਦੀਆਂ ਹਨ
ਕਿ ਹਿ ਸ਼ੁਭ ਦਿਹਾੜਾ ਕਤਕ ਦੀ ਪੂਰਨਮਾਸ਼ੀ ਨੂੰ ਹੀ ਮਨਾਇਆ ਜਾਂਦਾ ਸੀ
।
ਹੋਰ ਪ੍ਰਮਾਣ ਗੁਰਬਿਲਾਸ ਪਾ: ਛੇਵੀਂ ਵਿਚ ਇਕ ਜ਼ਿਕਰ ਹੈ ਕਿ ਗੁਰੂ ਹਰਗੋਬਿੰਦ ਸਾਹਿਬ
ਜੀ ਨੇ ਸੰਗਤਾਂ ਨੂੰ ਆਖਿਆ ਕੇ ਵਸਾਖੀ ਆ ਰਹੀ ਹੈ ਉਸਨੂੰ ਬੜੀ ਧੂਮ
ਧਾਮ ਨਾਲ ਮਨਾਉਣਾ ਹੈ
।
ਜੇ ਗੁਰੂ
ਨਾਨਕ ਜੀ ਦਾ ਪ੍ਰਕਾਸ਼ ਵਿਸਾਖ ਵਿਚ ਹੁੰਦਾ ਤਾਂ ਗੁਰੂ ਹਰਗੋਬਿੰਦ
ਸਾਹਿਬ ਵੈਸਾਖੀ ਨੂੰ ਇਤਨੀ ਮਹੱਤਤਾ ਨਾ ਦਿੰਦੇ ਅਤੇ ਜ਼ਰੂਰ ਹੀ ਗੁਰੂ
ਨਾਨਕ ਪ੍ਰਕਾਸ਼ ਦਿਹਾੜੇ ਦਾ ਜ਼ਿਕਰ ਕਰਦੇ ਅਤੇ ਇਸ ਦਿਹਾੜੇ ਨੂੰ ਵੈਸਾਖੀ
ਤੋਂ ਜ਼ਿਆਦਾ ਪਰ੍ਹੋੜਤਾ ਦਿੰਦੇ
।
ਅੱਜ ਕਲ ਦੇ ਲਿਖਾਰੀਆਂ ਨੇ ਸ ਕਰਮ ਸਿੰਘ ਜੀ ਦੀ ਹੀ ਗੱਲ ਮੰਨਕੇ ਇਹ ਆਖ ਛਡਿਆ ਹੈ ਕਿ
ਭਾਈ ਬਾਲੇ ਦੀ ਜਨਮ ਸਾਖੀ ਤੋਂ ਸਿਵਾ ਹੋਰ ਕਿਸੇ ਵੀ ਪ੍ਰਾਚੀਨ ਲਿਖਤ
ਵਿਚ ਗੁਰੂ ਸਾਹਿਬ ਜੀ ਦਾ ਜਨਮ ਕਤਕ ਪੂਰਨਮਾਸ਼ੀ ਨਹੀਂ ਲਿਖਿਆ
।
ਇਹ ਬਿਲਕੁਲ
ਨਿਰਮੂਲ ਗੱਲ ਹੈ ਕਿਉਂਕਿ ਹੇਠ ਦਿਤੀਆਂ ਸਾਰੀਆਂ ਲਿਖਤਾਂ ਜੋ ਪੁਰਾਣੇ
ਇਤਿਹਾਸਕਾਰਾਂ ਦੀਆਂ ਮੌਲਿਕ ਰਚਨਾਵਾਂ ਹਨ ਵਿਚ ਗੁਰੂ ਜੀ ਦਾ ਪ੍ਰਕਾਸ਼
ਕੱਤਕ ਦੀ ਪੂਰਨਮਾਸ਼ੀ ਹੀ ਅੰਕਤ ਹੈ :-
1 ਭਾਈ ਗੁਰਦਾਸ ਜੀ ਦਾ ਕਬਿੱਤ 345 (ਜੋ ਪਿਛੇ ਆ ਚੁੱਕਾ ਹੈ)
2 ਸਾਖੀ ਪੋਥੀ (ਜਿਸ ਬਾਰ ਵੀ ਪਿਛੇ ਦਸਿਆ ਹੈ )
।
3 ਗ੍ਰੰਥ ਬਾਬਾ ਬਿਨੋਦ ਸਿੰਘ ਜੀ : ਇਹ ਮਹਾਂਪੁਰਸ਼ ਗੁਰੂ ਅੰਗਦ ਦੇਵ ਜੀ ਦੀ ਸੰਤਾਨ
ਵਿਚੋਂ ਸਨ
।
ਇਹ ਉਨ੍ਹਾਂ
ਪੰਜਾਂ ਪਿਆਰਿਆਂ ਵਿਚੋਂ ਸਨ ਜਿਨ੍ਹਾਂ ਦੇ ਪੰਚਾਇਤੀ ਹੁਕਮ ਅਧੀਨ ਬਾਬਾ
ਬੰਦੇ ਬਹਾਦਰ ਨੂੰ ਰਹਿਣ ਦਾ ਹੁਕਮ ਸੀ
।
ਇਹ ਭਾਈ
ਮਨੀ ਸਿੰਘ ਵਰਗੀ ਮਹਾਂਨ ਹਸਤੀ ਤੇ ਤੱਤ ਖਾਲਸੇ ਦੇ ਮੁਖੀ ਆਗੂ ਸਨ
।
ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਬਾਰੇ ਇਸ ਗ੍ਰੰਥ ਵਿਚ ਇੰਝ ਲਿਖਦੇ
ਹਨ :-
"ਊਰਜ ਮਾਸ ਕੀ ਪੂਰਨਮਾਸ਼ੀ
॥
ਹਰਿ ਕੀਰਤ ਸੀ ਜੌਨ ਪ੍ਰਕਾਸ਼ੀ
॥
ਸੰਮਤ ਨੌ ਖੱਟ ਸਹਿਸ ਛਬੀਸਾ
॥ਭੈ
ਅਵਤਾਰ ਪ੍ਰਗਟ ਜਗਦੀਸ਼ਾ
॥"
4 ਸ ਕੇਸਰ ਸਿੰਘ ਛਿੱਬਰ: ਬੰਸਾਵਲੀ ਨਾਮਾ (1780 ਈ) ਤੇ ਗੁਰਪ੍ਰਣਾਲੀ :
"ਸੰਮਤ 1526 ਭਏ
।
ਤਬ ਬਾਬਾ
ਨਾਨਕ ਸਾਹਿਬ ਜਨਮ ਲਏ
।
ਮਹਾਂ
ਕਾਰਤਕ ਦਿਨ ਚਾਰ
।
ਪੁਨਿੰਆਂ
ਰਾਤ ਗੁਰੂ ਨਾਨਕ ਲੀਨਾ ਅਵਤਾਰ
।"
5 ਸੰਤ ਗੁਲਾਬ ਸਿੰਘ ਨਿਰਮਲਾ - 1753 ਈ:
।
6 ਗੁਰ ਬਿਲਾਸ ਪਾਤਸ਼ਾਹੀ 6 - 1797 ਈ:
।
7 ਸੰਤ ਸਿੰਘ ਛਿੱਬਰ - ਜਨਮ ਸਾਖੀ ਬਾਬਾ ਨਾਨਕ - 18ਵੀਂ ਸਦੀ ਦਾ ਅੰਤ
।
8 ਭਾਈ ਸੰਤੋਖ ਸਿੰਘ ਜੀ ਚੂੜਾਮਣਿ ਕਵੀ - ਨਾਨਕ ਪ੍ਰਕਾਸ਼ 1832 ਈ
।
9 ਗੁਲਾਬ ਸਿੰਘ ਅੰਮ੍ਰਿਤਸਰ : ਗੁਰ ਪ੍ਰਨਾਲੀ ਕਵਿਤਾ ਤੇ ਵਾਰਤਕ - 1851 ਈ: ਲਿਖਦੇ
ਹਨ ਕਿ ਪ੍ਰਮਾਣਿਕ ਜਨਮ ਸਾਖੀਆਂ ਤੇ ਗੁਰੂ ਨਾਨਕ ਚੰਦ੍ਰਦੋਯ ਤੇ ਗੁਰ
ਪ੍ਰਣਾਲੀਆਂ ਵਿਚ ਕੱਤਕ ਪੂਰਨਮਾਸ਼ੀ ਜਨਮ ਦਿਨ ਲਿਖਿਆ ਹੈ,
ਪਰ ਮਿਹਰਬਾਨ ਮੀਣੇ ਨੇ ਵਸਾਖ ਸੁਦੀ ਤੀਜ ਲਿਖਿਆ
।
ਇਨ੍ਹਾਂ ਵਿਚੋਂ ਗੁਲਾਬ ਸਿੰਘ ਸਪਸ਼ਟ ਕਰਦਾ ਹੈ ਕਿ ਕਤਕ ਪੂਰਨਮਾਸ਼ੀ ਹੀ ਅਸਲ ਹੈ
।
ਇਹ
ਨਿਰਣਾ ਉਹ 1853 ਈ: ਵਿਚ ਦਿੰਦਾ ਹੈ
।
10 ਨਿਹਾਲ ਸਿੰਘ,
ਗੁਰਮੁਖ ਸਿੰਘ - "ਖੁਰਸ਼ੀਦ ਖਾਲਸਾ" 1890 ਈ:
।
11 ਖਜ਼ਾਨ ਸਿੰਘ - ਸਤਿਗੁਰੁ ਕੋ ਵੰਸ
।
12 ਕਵੀ ਸੌਧਾ - 'ਗੁਰੂ
ਬੰਸਾਵਲੀ'
।
13 ਪੰਡਤ ਤਾਰਾ ਸਿੰਘ ਨਰੋਤਮ -
'ਗੁਰੂ
ਤੀਰਥ ਸੰਗ੍ਰਹ' 1884 ਈ:
।
14 ਜੇਡੀ ਕਨਿੰਘਮ - "ਏ ਸਿਟਰੀ ਆਫ ਦੀ ਸਿੱਖਸ" -1848 ਈ:
।
15 ਗਿ ਗਿਆਨ ਸਿੰਘ ਜੀ - "ਤਵਾਰੀਖ ਗੁਰੂ ਖਾਲਸਾ : ਪੰਥ ਪ੍ਰਕਾਸ਼ : ਗੁਰਤੀਰਥ
ਸੰਗ੍ਰਹਿ - 1891 ਈ:
।
16 ਪਰਚੀਆਂ ਸੇਵਾ ਦਾਸ - 18ਵੀ ਸਦੀ
।
17 ਸ਼ਰਧਾਰਾਮ ਫਿਲੌਰੀ- "ਸਿੱਖਾਂ ਦੇ ਰਾਜ ਦੀ ਵਿਥਿਆ" 1899 ਈ:
।
18 ਬ੍ਰਹਮਨੰਦ ਸੁਆਮੀ - "ਸ੍ਰੀ ਨਾਨਕ ਚੰਦ੍ਰਦੋਯ ਸਟੀਕ" 1884 ਈ :
।
19 ਰਾਮ ਨਾਰਾਇਣ - "ਗੁਰੂ ਚੰਦਰਦੋਯ ਕਉਮੁਦੀ" 1884 ਈ:
।
20 ਬਾਬਾ ਸੁਮੇਰ ਸਿੰਘ ਪਟਨੇ ਵਾਲੇ - "ਪ੍ਰੇਮ ਪ੍ਰਕਾਸ਼ ਪੁਰਾਣ",
"ਸ੍ਰੀ ਬੇਦੀ ਬੰਸੋਤਮ ਸਹੰਸ੍ਰ
।
21 ਖਜ਼ਾਨ ਸਿੰਘ - 'ਹਿਸਟਰੀ
ਅੰਂਡ ਫਿਲਾਸਫੀ ਆਫ ਦੀ ਸਿਖਸ"
।
22 ਸੇਵਾ ਰਾਮ ਸਿੰਘ - "ਡਿਵਾਈਂਨ ਮਾਸਟਰ"
।
ਪਾਠਕ ਉਪਰਲਿਆਂ ਗ੍ਰੰਥਾਂ ਜੋ ਕਿ ਸਿੱਖ ਇਤਿਹਾਸ ਦੀ ਰ੍ਹੀੜ ਦੀ ਹੱਡੀ ਹਨ ਤੋਂ
ਅੰਦਾਜ਼ਾ ਲਾ ਸਕਦੇ ਹਨ ਕਿ ਗੁਰੂ ਸਾਹਿਬ ਦੇ ਜਨਮ ਦਾ ਜੋ ਭੁਲੇਖਾ ਪਾਇਆ
ਗਿਆ ਹੈ ਇਹ ਗ੍ਰੰਥ ਉਸ ਬਖੇੜੇ ਦਾ ਸੂਤ੍ਰ ਪੂਰਵ ਹੱਲ ਦਿੰਦੇ ਹਨ
।
ਵਿਸਾਖ ਸੁਦੀ ਤੀਜ ਦਾ ਜਨਮ ਦਿਨ ਮਿਹਰਬਾਨ ਦੀ ਜਨਮਸਾਖੀ ਅਤੇ ਇਸਤੋਂ ਪ੍ਰਭਾਵਤ ਹੋਈਆਂ
ਕੇਵਲ ਦੋ ਤਿੰਨ ਹੀ ਹੋਰ ਜਨਮ ਸਾਖੀਆਂ ਹਨ,
ਜਿਸ ਵਿਚ ਇਹੋ ਹੀ ਤਰੀਕ ਲਿਖੀ ਮਿਲਦੀ ਹੈ
।
ਇਹ
ਸੋਢੀ ਮਿਹਰਬਾਨ, ਗੁਰੂ ਅਰਜਨ ਦੇਵ ਜੀ ਦੇ ਕੱਟੜ ਵਿਰੋਧੀ ਭਰਾ ਪਿਰਥੀਏ ਦਾ ਪੁਤਰ
ਸੀ
।
ਭਾਈ ਕ੍ਹਾਨ
ਸਿੰਘ ਜੀ ਨਾਭਾ ਜੀ ਨੇ ਇਸ ਬਾਰੇ ਮਹਾਨ ਕੋਸ਼ ਵਿਚ ਇੰਝ ਲਿਖਿਆ ਹੈ "
ਬਾਬਾ ਪਿਰਥੀ ਚੰਦ ਦਾ ਪੁੱਤਰ ਜੋ ਦਿਵਾਨੇ ਭੇਖ ਦਾ ਮੁਖੀਆ ਹੋਇਆ
।
ਇਸ
ਨੇ ਭੀ ਪਿਤਾ ਵਾਂਗ ਗੁਰੂ ਸਾਹਿਬ ਨਾਲ ਝਗੜਾ ਰਖਿਆ ਅਰ ਇਕ ਜਨਮ ਸਾਖੀ
ਸ੍ਰੀ ਗੁਰੂ ਨਾਨਕ ਦੇਵ ਜੀ ਦੀ ਲਿਖੀ ਜਿਸ ਵਿਚ ਬਹੁਤ ਬਾਤਾਂ ਗੁਰਮਤ
ਵਿਰੁੱਧ ਹਨ
।"
ਇਸਨੇ ਆਪਣੇ ਆਪ ਨੂੰ ਵੀ ਇਕ ਪੰਗਤੀ ਵਿਚ ਗੁਰੂ ਕਹਾਇਆ ਹੈ ਜਿਵੇਂ
" ਦੀਨ ਦਿਯਾਲ ਸਰਨਿਕਾ ਸੂਰਾ
॥
ਗੁਰੂ ਮਿਹਰਵਾਨੁ ਸਚੁ ਭਗਤਿ ਕਮਾਈ
॥"
ਹੁਣ ਪਾਠਕ ਜਨ ਵਿਚਾਰ ਕਰ ਲੈਣ ਕੇ ਇਹੋ ਜਹੇ ਸ਼ਕਸ ਦੀ ਲਿਖਤਾਂ ਉਤੇ ਕਿਨਾਂ ਕੁ ਭਰੋਸਾ
ਕੀਤਾ ਜਾ ਸਕਦਾ ਹੈ
।
ਇਸੇ ਹੀ ਤਰ੍ਹਾਂ ਗੁਰੂ ਸਾਹਿਬ ਜੀ ਦਾ ਜੋਤੀ ਜੋਤ ਸਮੌਣ ਦੇ ਦਿਨ ਸੰਭਧੀ ਵੀ ਅਨੇਕਾਂ
ਭੁਲੇਖੇ ਪਾਏ ਜਾਦੇ ਹਨ
।
ਪੁਰਾਣੀਆਂ
17ਵੀ ਅਤੇ 18ਵੀਂ ਸਦੀ ਦੀਆਂ ਹੱਥ ਲਿਖਤ ਬੀੜਾਂ ਦੇ ਆਧਾਰ ਤੇ ਜੇ
ਦੇਖੀਏ ਤਾਂ ਗੁਰੂ ਕਾਲ ਵਿਚ ਲਿਖੀਆਂ ਸਾਰੀਆਂ ਬੀੜਾਂ ਉਪਰ ਅਸੂ ਵਦੀ
10,
1596 ਬਿ: ਲਿਖਿਆ ਹੋਇਆ ਮਿਲਦਾ ਹੈ
।
ਇਨ੍ਹਾਂ ਬੀੜਾਂ ਵਿਚ ਕਰਤਾਰਪੁਰ ਵਾਲੀ ਬੀੜ ਅਤੇ ਗੁਰੂ ਗੋਬਿੰਦ ਸਿੰਘ
ਜੀ ਦੇ ਖਾਸ ਦਸਤਖਤਾਂ ਵਾਲੀਆਂ ਬੀੜਾ ਵੀ ਸ਼ਾਮਿਲ ਹਨ
।
ਏਨਾ ਸਬੂਤ
ਹੁੰਦਿਆਂ ਹੋਇਆਂ ਵੀ ਕਈ ਇਤਿਹਾਸਕਾਰਾਂ ਨੇ ਪੁਰਾਤਨ ਜਨਮਸਾਖੀ ਨੂੰ ਹੀ
ਇਲਹਾਮੀ ਸੱਚ ਮੰਨ ਕਿ ਅਸੂ ਸੁਦੀ 10 ਨੂੰ ਹੀ ਗੁਰੂ ਜੀ ਦਾ ਜੋਤੀ ਜੋਤ
ਦਿਵਸ ਤਸਲੀਮ ਕਰ ਲਿਆ ਹੈ
।
ਇਸੇ ਹੀ
ਤਰ੍ਹਾਂ ਵੈਸਾਖ ਸੁਦੀ ਤੀਜ ਨੂੰ ਜਨਮ ਦਿਨ ਪਰਵਾਨ ਕਰ ਲਿਆ
।
ਡਾ ਤਰਲੋਚਨ
ਸਿੰਘ ਜੀ ਆਪਣੀ ਕਿਤਾਬ "ਜੀਵਨ ਚਰਿਤ੍ਰ ਗੁਰੂ ਨਾਨਕ" ਵਿਚ ਜ਼ਿਕਰ ਕਰਦੇ
ਹਨ ਕਿ ਉਨ੍ਹਾ ਪਾਸ ਦੋ ਬੀੜਾਂ ਹਨ ਜੋ ਗੁਰੁ ਦਸਮੇਸ਼ ਜੀ ਦੇ ਕਾਲ ਦੀਆਂ
ਹਨ
।
ਉਨ੍ਹਾਂ
ਵਿਚੋਂ ਇਕ ਬੀੜ ਵਿਚ ਦਸਮ ਪਿਤਾ ਜੀ ਦੇ ਹਸਤ ਕੰਵਲਾਂ ਦੇ ਚਿੰਨ ਹਨ,
ਅਤੇ ਇਨ੍ਹਾਂ ਦੋਨਾਂ ਬੀੜਾਂ ਵਿਚ ਗੁਰੂ ਨਾਨਕ ਦੇਵ
ਜੀ ਦਾ ਜੋਤੀ ਜੋਤ ਸਮਾਉਣਾ ਅਸੂ ਵਦੀ 10 1596 ਬਿ: ਸੰ : (7 ਸਤੰਬਰ
1539 ਈ;) ਲਿਖਿਆ ਹੈ
।
ਜਿਨ੍ਹਾਂ
ਉਪਰ ਦਸੇ ਇਤਿਹਾਸਾਂ ਵਿਚ ਕਤੱਕ ਦੀ ਪੂਰਨਮਾਸ਼ੀ ਜਨਮ ਲਿਖਿਆ ਹੈ
ਉਨ੍ਹਾਂ ਸਾਰਿਆ ਨੇ ਜੋਤੀ ਜੋਤ ਸਮਾਉਣ ਦੀ ਤਰੀਕ ਵੀ ਇਹੋ ਹੀ ਲਿਖੀ ਹੈ
(ਅਸੂ ਵਦੀ 10 1596 ਬਿ - 7 ਸਤੰਬਰ 1539 ਈ:)
ਭਾਈ ਮਨੀ ਸਿੰਘ ਜੀ ਦੀ ਲਿ਼ਖੀ ਹੋਈ ਬੀੜ ਵਿਚ ਵੀ ਅਸੂ ਵਦੀ 10 ਉਨ੍ਹਾਂ ਲਿਖਿਆ ਹੈ
ਪਰ ਬ੍ਹਾਦ ਵਿਚ ਉਨ੍ਹਾਂ ਦੀ ਲਿਖੀ ਜਨਮਸਾਖੀ ਵਿਚ ਅਸੂ ਸੁਦੀ 10
ਲਿਖਿਆ ਮਿਲਦਾ ਹੈ।
ਇਹ
ਕਿਸੇ ਅਖੇਪਕਾਰ ਦਾ ਕੰਮ ਹੇ ਜਿਸਨੇ ਮੀਣੇ ਮੇਹਰਬਾਨ ਵਾਲੀ ਜਨਮਸਾਖੀ
ਨੂੰ ਸੱਚਾ ਸਾਬਿਤ ਕਰਨ ਲਈ ਕੀਤਾ,
ਕਿੳਂੁਂਿਕ ਪੱਥਰ ਦੇ ਛਾਪੇ ਦੀ ਇਕ ਭਾਈ ਮਨੀ ਸਿੰਘ
ਜੀ ਦੀ ਜਨਮਸਾਖੀ 1892 ਈ; ਵਿਚ ਛਪੀ ਜਿਸ
ਵਿਚ ਗੁਰੂ ਸਾਹਿਬ ਜੀ ਦਾ ਜਨਮ ਕੱਤਕ ਦੀ ਪੂਰਨਮਾਸ਼ੀ ਹੀ ਲਿਖਿਆ ਮਿਲਦਾ
ਹੈ
।
ਇਸੇ ਹੀ
ਜਨਮਸਾਖੀ ਵਿਚ ਲਿਖਿਆ ਹੈ :-
" ਭਾਵੇਂ ਭਾਈ ਮਨੀ ਸਿੰਘ ਦੀਆਂ ਕਈ ਜਨਮ ਸਾਖੀਆਂ ਵਿਚ ਵੈਸਾਖ ਦਾ ਮਹੀਨਾ ਲਿਖਿਆ ਹੈ,
ਪ੍ਰੰਤੂ ਭਾਰੀ ਬਹਿਸ ਕਰਨ ਨਾਲ ਅਰ ਐਸੀ ਰੀਤ
ਦਵਾਰਾ ਕਿ ਜਿਸ ਨੂੰ ਕੋਈ ਸਿੰਘ ਜਾਂ ਸਿੱਖ ਮੰਨਣ ਤੋਂ ਇਨਕਾਰ ਨਹੀਂ
ਕਰ ਸਕਦਾ : ਉਹ ਇਹ ਕਿ ਗੁਰੂ ਗ੍ਰੰਥ ਦੇ ਹਜ਼ੂਰ ਚਿੱਠੀਆਂ ਪਾਕੇ ਕਤਕ
ਦਾ ਮਹੀਨਾ ਸਿੱਧ ਹੋਇਆ ; ਅਰ ਸਰਕਾਰ
ਗਵਰਨਮੈਂਟ ਨੇ ਵੀ ਇਹੋ ਹੀ ਦਿਨ ਨਿਸਚਿਤ ਕਰਕੇ ਖਾਲਸੇ ਲਈ ਛੁੱਟੀ
ਦੇਣੀ ਪਰਵਾਨ ਕੀਤੀ ਹੈ
।
ਏਸ ਲਈ
ਵੈਸਾਖ ਦੀ ਥਾਂ ਕਤਕ ਸ਼ੁਧ ਸਮਝਣਾ ਚਾਹੀਏ
।
ਅਰ ਕਤਕ ਹੀ
ਸਾਰੇ ਪਰਵਾਣ ਅਰ ਮੰਨਿਆ ਜਾਂਦਾ ਹੈ
।"
ਇਹ
ਅੱਜ ਤੋਂ ਤਕਰੀਬਨ ਸੌ ਸਾਲ ਹੋ ਗਏ ਹਨ ਜਦ ਕੇ ਭਾਈ ਗੁਰਮਖ ਸਿੰਘ ਨੇ
ਇਹ ਕੱਤਕ ਤੇ ਵੈਸਾਖ ਦਾ ਝਗੜਾ ਸ਼ੁਰੂ ਕੀਤਾ ਸੀ ਅਤੇ ਉਸ ਵੇਲੇ ਦੇ ਪੰਥ
ਦੇ ਮਹਾਂ ਪੁਰਸ਼ਾਂ,
ਵਿਦਵਾਨਾਂ ਨੇ ਇਕੱਠੇ ਹੋਕੇ ਇਹ ਉਪਰਲੇ ਫੈਸਲੇ
ਨੂੰ ਫੁਲ ਚੜ੍ਹਾਏ ਸਨ, ਅਤੇ ਕੱਤਕ ਦੀ
ਪੂਰਨਮਾਸ਼ੀ ਨੂੰ ਗੁਰੁ ਜੀ ਦਾ ਪ੍ਰਕਾਸ਼ ਪੂਰਬ ਮੰਨਿਆ ਸੀ
।
ਕੀ
ਇਹ ਉਪਰਲਾ ਫੈਸਲਾ ਜੋ ਸਿੱਖਾਂ ਦੇ ਇਸ਼ਟ ਦੇ ਸਾਹਮਣੇ ਹੋਇਆ ਹੈ ਉਹ
ਸਿੱਖਾਂ ਨੂੰ ਅਪ੍ਰਵਾਨ ਹੈ
?
(2003) ਯੂਨੀਕੋਡ
ਇਸ ਲੇਖ ਸਬੰਧੀ ਸ: ਸਰਵਜੀਤ ਸਿੰਘ ਦਾ ਪੱਤਰ ਪੜ੍ਹਨ ਲਈ
ਕਲਿੱਕ ਕਰੋ:
‘ਕੱਤਕ
ਜਾ ਵਿਸਾਖ’---ਫੈਸਲਾ
ਗਣਿਤ ਦੀਆਂ ਗਿਣਤੀਆਂ- ਮਿਣਤੀਆਂ ਨਾਲ ਕਰਨਾ
ਚਾਹੀਦਾ
ਹੈ--ਸਰਵਜੀਤ
ਸਿੰਘ