ਡਾ. ਮਹਿੰਦਰ ਗਿੱਲ

ਮੁੜ ਮਿਲਾਂਗੇ
ਡਾ. ਮਹਿੰਦਰ ਗਿੱਲ

ਵਕਤ ਦੀ ਧਾਰਾ ਮੁੜ ਸਕਦੀ
ਤੇ ਅਜਬਨੀਅਤ ਦਾ ਮੌਸਮ
ਬਹਾਲ ਹੋ ਸਕਦਾ
ਤਾਂ ਮੈਂ ਬਹੁਤ ਚਿਰਾਂ ਤੋਂ
ਉਹ ਮਾਸੂਮੀਅਤ
ਮੁੜ ਪਾ ਲਈ ਹੁੰਦੀ
ਜੋ ਤਿਤਲੀ ਦੀ ਤਰ੍ਹਾਂ
ਮੇਰੇ ਹੱਥਾਂ
ਚੋਂ
ਖਿਸਕ ਗਈ

ਮੈਨੂੰ ਇੰਨਾ ਨਾ
ਦੂਰ ਕਰ
ਕਿ ਮੈਂ ਵਾਪਸ
ਨਾ ਆ ਸਕਾਂ
ਪਿਆਰ ਤਾਂ ਖੁਸ਼ੀ
ਵੰਡਣ ਦਾ ਨਾਂ ਏ
ਵਕਤ ਕਿਣਕਾ ਕਿਣਕਾ
ਭੁਰਦਾ ਜਾ ਰਿਹਾ
ਹੋਂਦ ਦੇ ਅਣੂ ਜਾਣੇ
ਕਿਸ ਧਮਾਕੇ ਨਾਲ
ਫਟ ਰਹੇ ਹਨ

ਮਹਿਜ ਧੋਖਾ ਹੈ
ਮੇਰੀ ਸੋਚ ਦਾ -
ਪਿਆਰ ਮੁਹੱਬਤ
ਤਾਂ ਕਿਤਾਬਾਂ ਦੀਆਂ
ਗੱਲਾਂ ਨੇ
ਕੋਈ ਰਿਸ਼ਤਿਆਂ ਦਾ ਮਹੱਲ
ਇਨ੍ਹਾਂ ਦੇ ਸਹਾਰੇ
ਨਹੀਂ ਖੜ੍ਹਦਾ

ਜ਼ਿੰਦਗੀ ਦਾ ਇਹ ਪੁਰਾਣਾਪਨ
ਸ਼ਾਇਦ ਜਾਇਜ਼ ਹੈ
ਟੁੱਟਣਾ
, ਫਨਾਹ ਹੋਣਾ

ਪਰ ਮੈਂ ਸੋਚਦਾਂ
ਇਸ ਭੰਨ ਤੋੜ

ਸਾਡਾ ਬਹੁਤ ਕੁਝ ਗੁੰਮ ਜਾਣਾ
ਮੁੜ ਮਿਲਾਂਗੇ
ਤਾਂ ਕਿਸ ਰੰਗ
ਚ ਹੋਵਾਂਗੇ
ਕਿਸ ਹਾਲ
ਚ ਹੋਵਾਂਗੇ
***********

ਫੁੱਲ ਸਾਂ
ਡਾ. ਮਹਿੰਦਰ ਗਿੱਲ

ਫੁੱਲ ਸਾਂ ਮੈਂ ਦੋਸਤਾ
ਪੱਥਰ ਜਿਹਾ ਹਾਂ ਹੋ ਗਿਆ
ਤੇਰਾ ਵੀ ਤਾਂ ਦੋਸ਼ ਹੈ
ਜੋ ਇਸ ਤਰ੍ਹਾਂ ਹਾਂ ਹੋ ਗਿਆ

ਪੌਣ ਕੋਈ ਐਸੀ ਚਲੀ
ਝੁਲਸੇ ਹੋਏ ਦੇਸ਼ਾਂਤਰੋਂ
ਬਾਗ਼ ਦਾ ਹਰ ਫੁੱਲ ਹੀ
ਜਲ ਕੇ ਨਪੱਤਰਾ ਹੋ ਗਿਆ

ਤਾਰਿਆਂ ਦੀ ਪੱਥ ਤੇ
ਨ੍ਹੇਰਾ ਹੀ ਨ੍ਹੇਰਾ ਪਸਰਿਆ
ਸੁਪਨਿਆਂ ਦੇ ਚਾਨਣਾਂ ਨੂੰ
ਕੀ ਪਤਾ ਕੀ ਹੋ ਗਿਆ

ਧਰਤ ਦੇ ਸੀਨੇ ਚ ਕਿਸ ਨੇ
ਘੋਲੀਆਂ ਜ਼ਹਿਰਾਂ ਭਲਾ
ਜ਼ੱਰਾ ਜ਼ੱਰਾ ਏਸ ਦਾ
ਅੰਤਾਂ ਦਾ ਜ਼ਹਿਰੀ ਹੋ ਗਿਆ

ਦੂਰ ਤਾਂ ਨਹੀਂ ਆ ਗਿਆ
ਏਨਾ ਮੈਂ ਮੁੜ ਨਾ ਸਕਾਂ
ਤੇਰੀ ਹੀ ਆਵਾਜ਼ ਨੂੰ
ਕੋਈ ਰੋਗ ਚੁੱਪ ਦਾ ਹੋ ਗਿਆ

***********

ਸ਼ਰਨ
ਡਾ. ਮਹਿੰਦਰ ਗਿੱਲ

ਉਹ ਨਹੀਂ ਆਇਆ ਸੀ
ਸਿਆਸੀ ਸ਼ਰਨ ਲਈ
ਉਹ ਤਾਂ ਸਿਰਫ਼ ਆਪਣੀ
ਮਿਹਨਤ ਵੇਚਣ ਆਇਆ ਸੀ

ਸਖ਼ਤ ਮਿਹਨਤ, ਉਸ
ਸੋਚਿਆ ਸੀ
, ਪੰਜ ਸਾਲ,
ਬੱਸ ਏਨੇ ਕੁ ਨਾਲ
ਉਸ ਦਾ ਸਰ ਜਾਣਾ ਸੀ

ਪਰ ਵਕਤ ਉਸ ਦੇ ਵੱਸ ਵਿਚ
ਥੋੜ੍ਹੇ ਸੀ
; ਉਸ ਦੀਆਂ ਆਸਾਂ
ਉਸ ਦੇ ਸੁਪਨੇ ਬੜੇ ਜ਼ੋਰਾਵਰ
ਹੋ ਨਿਬੜੇ -
ਇਹ ਕਿਹੋ ਜਿਹੇ ਹਾਲਾਤ ਸਨ
ਜੋ ਉਸ ਨੂੰ ਵਾਪਸ
ਜਾਣ ਨਹੀਂ ਦਿੰਦੇ

ਆਪਣੀ ਧਰਤ ਨਾਲ
ਉਸ ਨੂੰ ਬੜਾ ਮੋਹ ਸੀ

ਰੂਹ ਲੀਰੋ ਲੀਰ, ਸੁੱਕੀ ਰੱਸੀ ਵਾਂਗ
ਮਰੋੜੀ
, ਇਸ ਦੁਬਿਧ ਨਾਲ
ਕਿ ਮੈਂ ਇਥੇ ਹਾਂ ਜਾਂ ਉਥੇ

ਜੇਨਸੀਸੋਚ ਸਦਕਾ
ਉਹ ਹਲਕੇ ਹਲਕੇ ਤਪ ਵਿਚ ਰਹਿੰਦਾ
ਜਹਾਜ਼ ਫੜ ਕਦੇ ਓਧਰ ਚਲਾ ਜਾਂਦਾ
ਕਦੀ ਇਧਰ ਆ ਜਾਂਦਾ
ਟਿਕਣਾ ਉਸ ਲਈ ਬੜਾ ਮੁਹਾਲ
ਪੰਛੀ ਵਾਂਗ ਟਹਿਣੀ ਟਹਿਣੀ
ਭਖਦੀ ਰੂਹ
ਅਸ਼ਾਂਤ
, ਡਾਵਾਂਡੋਲ
ਪਰ ਤਸੱਲੀ ਉਸ ਨੂੰ
ਉਸ ਨਾਲ ਜੋ ਉਹ ਕਰ ਸਕਿਆ ਸੀ

ਆਪਣੀ ਅਸ਼ਾਂਤੀ ਵਿਚ ਵੀ
ਉਹ ਖੁਸ਼ ਸੀ

ਅਤੇ ਕਦੇ ਮੰਦਾ ਨਹੀਂ ਸੀ
ਸੋਚਦਾ
ਇਥੇ ਦਾ
, ਜਾਂ ਉਥੇ ਦਾ

***************

ਡੈਫੋਡਿਲ* ਨਹੀਂ
ਡਾ. ਮਹਿੰਦਰ ਗਿੱਲ

(*ਇਕ ਹਲਕੇ ਪੀਲੇ ਰੰਗ ਦਾ ਫੁੱਲ ਜਿਸ ਬਾਰੇ ਅੰਗਰੇਜ਼ੀ ਦੇ ਕਵੀ ਵਰਡਜਵਰਥ ਨੇ ਬਹੁਤ ਮਸ਼ਹੂਰ ਨਜ਼ਮ ਲਿਖੀ ਸੀ) – - ਗਿੱਲ

ਸਿਰ ਉਪਰ
ਦਗਦਗਾਉਂਦਾ ਸੂਰਜ
ਪੈਰਾਂ ਥੱਲੇ ਦੁੱਧ ਚਿੱਟਾ
ਰਾਹਾਂ ਦਾ ਘੱਟਾ

ਉਹ ਗਭਰੇਟ
ਲੱਤਾਂ ਦੁਆਲੇ
ਚਿੰਬੜੀ ਪੀਸੇ ਆਟੇ
ਵਰਗੀ ਧੂੜ
ਜਿਸ ਨੂੰ ਅੱਧ-ਅਸਮਾਨੀਂ
ਪਹੁੰਚਾਉਂਦੀ ਹੈ
ਮੱਝਾਂ ਦੀ ਤੋਰ
,
ਇਕ ਜਲੂਸ ਜਿਹਾ
ਭਾਰੇ ਕਦਮਾਂ ਵਾਲਾ
,
ਸਿਰ ਨੂੰ ਕਦੇ ਖੱਬੇ, ਕਦੇ ਸੱਜੇ
ਮਾਰ ਮਾਰ ਤੁਰਦੀਆਂ
,
ਅੱਖਾਂ ਜਿਵੇਂ ਰਾਹ ਤੇ ਗੱਡੀਆਂ ਹੋਣ
ਉਹ ਉਨ੍ਹਾਂ ਨੂੰ ਚਰਨ ਦੇਵੇਗਾ
ਦੁਪਹਿਰ ਤਕ
, ਜਦ ਸੂਰਜ
ਸਿਰ ਉਪਰ ਆ
ਉਹਦੀ ਖੋਪਰੀ ਵਿਚ ਛੇਕ
ਕਰਨ ਲਗੇਗਾ

ਆਪਣੀ ਛਿੱਟੀ ਦੇ ਸਹਾਰੇ ਕਦੇ ਉਹ
ਇਕ ਪੈਰ ਭਾਰ ਖੜ੍ਹੇਗਾ
ਕਦੇ ਦੂਸਰੇ

ਕਦੀ ਉਹ ਕਿੱਕਰਾਂ, ਪਲਾਹਾਂ
ਦੀ ਛਾਵੇਂ ਬੈਠੇਗਾ

ਛੱਪੜ ਦੁਪਹਿਰ ਦੀ
ਧੱਪ ਵਿਚ ਚਮਕਦਾ
ਝਿਲਮਿਲਾਉਂਦਾ ਹੈ
ਸੂਰਜ ਦੀਆਂ ਕਿਰਨਾਂ
ਛੋਟੀਆਂ ਛੋਟੀਆਂ
ਲਹਿਰਾਂ ਤੋਂ ਲਿਸ਼ਕਦੀਆਂ
,
ਬੁਲਾਵਾ ਦਿੰਦੀਆਂ

ਛੱਪੜ ਦਾ ਤੱਤਾ
ਮਿਟਿਆਲਾ ਪਾਣੀ
ਕਾਫ਼ੀ ਹੈ ਮੋਟੀ ਖੱਲ
ਠੰਢਿਆਉਣ ਲਈ

ਹੁਣ ਕਦੇ ਕਦੇ ਜਦ ਉਹ
ਮਗਨਤਾ ਵਿਚ ਲੀਨ
ਪਿਛਾਂਹ ਦੇਖਦਾ ਹੈ
ਤਾਂ ਉਹਨੂੰ ਡੈਫੋਡਿਲ ਨਹੀਂ
,
ਆਪਣੇ ਚਾਰ-ਖੁਰੇ ਸਿੱਧੜ
ਦੋਸਤਾਂ ਦੀਆਂ
ਮਾਸੂਮ ਸਮੁੰਦਰ ਵਾਂਗ ਡੂੰਘੀਆਂ
ਅੱਖੀਆਂ ਦਿਸਦੀਆਂ ਨੇ

(2003)

e-mail:
ilKfrI
Likhari



© likhari: Punjabi Likhari Forum-2001-2007