khfxIaF

 

 

ਹਾਸ਼ੀਏ

-ਮੇਜਰ ਮਾਂਗਟ-

 
 

ਠੀਕ ਹੈ ਡਾਕਟਰ ਸਾਹਿਬ ਮੈਂ ਤੁਹਾਨੂੰ ਸਾਰੀ ਕਹਾਣੀ ਸੁਣਾ ਦਿੰਦਾ ਹਾਂਮੇਰਾ ਨਾਂ ਮਲਾਗਰ ਸਿੰਘ ਹੈਮੈਂ ਅਜੇ ਡੇਢ ਕੁ ਸਾਲ ਪਹਿਲਾਂ ਹੀ ਕਨੇਡਾ ਆਇਆ ਹਾਂਉਹ ਮੈਨੂੰ ਹਮੇਸ਼ਾਂ ਅਨਪੜ੍ਹ ਤੇ ਦੇਸੀ ਸਮਝਦੇ ਰਹੇ ਨੇਉਂਜ ਮੈਂ ਪੜ੍ਹਿਆ ਲਿਖਿਆ ਹਾਂ, ਪੁਲਿਟੀਕਲ ਸਾਇੰਸ ਦੀ ਐੱਮ ਏ ਹਾਂ ਪਰ ਮੈਨੂੰ ਸਿਆਸਤ ਨਹੀਂ ਆਂਉਂਦੀਉਹ ਕਹਿੰਦੇ ਨੇ ਮੈਨੂੰ ਕੁੱਝ ਵੀ ਨਹੀਂ ਆਂਉਦਾਮੇਰਾ ਸਾਂਢੂ ਮੈਨੂੰ ਅਕਸਰ ਸੋਹਲਵੀਂ ਸਦੀ ਦਾ ਬੰਦਾ ਆਖਦਾ ਹੈਮੇਰੇ ਮਾਪੇ ਜਿਸ ਨੂੰ ਸ਼ਿਸ਼ਟਾਚਾਰ ਕਹਿੰਦੇ ਸੀ, ਉਹ ਉਸ ਨੂੰ ਪਛੜਿਆ ਪਣ ਕਹਿ ਕੇ ਮੇਰਾ ਮਜ਼ਾਕ ਉਡਾਉਂਦਾ ਹੈਮੇਰੇ ਲਈ ਸਿੱਖਿਆ ਹੀ ਸਰਾਪ ਬਣ ਗਈ ਏਕਈ ਵਾਰੀ ਮੈਂ ਆਪਣੇ ਆਪ ਹੀ ਹਸਦਾ ਹਾਂ ਕਿ ਮੇਰੇ ਵਾਂਗੂੰ ਕਈਆਂ ਲਈ ਇਹ ਸਿੱਖਿਆ ਸਰਾਪ ਬਣੀ ਹੋਊ

ਜਿਸ ਦਿਨ ਮੇਰਾ ਡਰਾਈਵਿੰਗ ਟੈਸਟ ਸੀ, ਮੇਰੇ ਨਾਲ ਟੈਸਟ ਦੇਣ ਇੱਕ ਪਾਕਿਸਤਾਨੀ ਕੁੜੀ ਵੀ ਗਈ ਸੀਅਸੀਂ ਦੋਵੇਂ ਫੇਲ ਹੋ ਗਏਮੈਂ ਤਾਂ ਭਲਾ ਸੋਹਲਵੀਂ ਸਦੀ ਦਾ ਬੰਦਾ ਹੋਇਆ ਕਾਰ ਕਦੇ ਪੰਜਾਬ ਵਿੱਚ ਚਲਾਈ ਹੀ ਨਹੀਂ ਸੀਪਰ ਲਹੌਰ ਵਿੱਚ ਕਾਰ ਭਜਾਈਂ ਫਿਰਨ ਵਾਲੀ ਸਲਮਾਂ ਕਿਉਂ ਫੇਲ ਹੋ ਗਈ? ਜਦ ਮੈਂ ਉਸ ਨੂੰ ਪੁੱਛਿਆ ਤਾਂ ਉਹ ਹਸ ਕੇ ਕਹਿਣ ਲੱਗੀ ਤੇਰੇ ਵਾਂਗੂੰ ਮੇਰੇ ਲਈ ਵੀ ਸਿੱਖਿਆ ਸਰਾਪ ਬਣ ਗਈਮੇਰੀ ਅੰਮੀ ਕਹਿੰਦੀ ਸੀ ਕਿ ਕੁੜੀਏ ਜਾਂਦੇ ਵਕਤ ਏਧਰ ਉਧਰ ਨਹੀਂ ਦੇਖਣਾ ਤੇ ਐਕਜ਼ਾਮੀਨਰ ਕਹਿੰਦਾ ਹੈ ਤੂੰ ਆਲਾ ਦੁਆਲਾ ਨਹੀਂ ਵੇਖਦੀਘਰ ਜਾ ਕੇ ਕਰਾਂਗੀ ਅੰਮੀ ਨੂੰ ਫੋਨਓਪਰੇ ਮਰਦ ਨਾਲ ਬਹਿ ਕੇ ਆਲਾ ਦੁਆਲਾ ਦੇਖਣਾ, ਮੈਂ ਤੇ ਕਦੀ ਸੋਚਿਆ ਵੀ ਨਹੀਂ ਸੀਐਡੀ ਜਲਦੀ ਕਿਵੇਂ ਬਦਲ ਜਾਵਾਂ?” ਉਹ ਹੱਸੀ

ਮੇਰਾ ਪਿਉ ਨਛੱਤਰ ਸਿੰਘ ਵੀ ਤਾਂ ਮੈਨੂੰ ਏਹੋ ਸਿਖਾਉਂਦਾ ਸੀ ਕਿ, “ਸ਼ਰਮ ਲੜਕੀ ਦਾ ਗਹਿਣਾ ਹੰਦੀ ਆ ਤੇ ਕੁੜੀਆਂ ਪਰਦੇ ਅੰਦਰ ਈ ਚੰਗੀਆਂ ਲੱਗਦੀਆਂ ਨੇ

ਫੇਰ ਮੈਂ ਅਜਿਹਾ ਕੀ ਕਹਿੰਦਾ ਹਾਂ ਜਿਹਦੇ ਨਾਲ ਘਰ ਚ ਕਲੇਸ਼ ਪੈਂਦਾ ਏ, ਤੇ ਮੇਰਾ ਸਾਂਢੂ ਮੈਨੂੰ ਸੋਹਲਵੀਂ ਸਦੀ ਦਾ ਬੰਦਾ ਆਖ ਕੇ ਮੇਰਾ ਮਜ਼ਾਕ ਉਡਾਉਂਦਾ ਰਹਿੰਦਾ ਏ?

ਝਗੜਾ ਤਾਂ ਅਸਲ ਉਸੇ ਦਿਨ ਸ਼ੁਰੂ ਹੋ ਗਿਆ ਸੀ ਜਦੋਂ ਕਨੇਡਾ ਆਉਣ ਸਾਰ ਮਰੀ ਪਤਨੀ ਗੋਲਡੀ ਮੈਨੂੰ ਬੈਂਕ ਲੈ ਕੇ ਗਈ ਸੀ ਤੇ ਸਾਰੇ ਰਾਹ ਬਹਿਸਦੀ ਗਈ ਸੀ ਕਿ ਜੋ ਮਰਜ਼ੀ ਹੋਵੇ ਪਹਿਲਾਂ ਆਪਣਾ ਨਾਂ ਬਦਲੋ ਤੇ ਮਾਡਰਨ ਜਿਹਾ ਨਾਂ ਰੱਖੋ ਹੈਰੀ, ਟੋਨੀ, ਬੌਬ ਵਿੱਕੀ ਹੋਰ ਨਹੀਂ ਤਾਂ ਮਲਾਗਰ ਦਾ ਸ਼ੌਰਟ ਮੋਅ ਜਾਂ ਮਾਰਕ ਹੀ ਰੱਖ ਲਉਮਲਾਗਰ ਵੀ ਕੋਈ ਨਾਂ ਹੈ? ਮੇਰੇ ਨਾਂ ਨਾਲ ਤਾਂ ਬਿਲਕੁੱਲ ਨਹੀਂ ਜਚਦਾ…”ਮੈਨੂੰ ਤਾਂ ਸ਼ਰਮ ਆਂਉਂਦੀ ਹੈਅਗਲਾ ਕਹੂ ਆਪ ਮੌਡਰਨ ਬਣੀ ਫਿਰਦੀ ਆ ਤੇ ਹਸਬੈਂਡ ਰਿਹਾ ਦੇਸੀ….”ਉਸ ਨੇ ਮੱਥਾ ਸਿਕੋੜਿਆ

ਲੇਕਿਨ ਮੇਰੀ ਮਾਂ ਨੇ ਕਿੰਨੇ ਚਾਅ ਨਾਲ ਮੇਰਾ ਨਾਂ ਰੱਖਿਆ ਸੀਜਦੋਂ ਵੀਹੀ ਚ ਖੜ ਕੇ ਲੰਬੀ ਬਾਂਹ ਕੱਢ ਕੇ ਹਾਕ ਮਾਰਦੀ ਵੇਹ ਮਲਾਗਰਾ ਘਰ ਨੂੰ ਆ ਜਾ ਘਰ ਰੋਟੀ ਠੰਢੀ ਹੁੰਦੀ ਆ ਤਾਂ ਪੌਣਾਂ ਵਿੱਚ ਸ਼ਹਿਦ ਘੁਲ਼ ਜਾਂਦਾ ਸੀਅੱਜ ਵੀ ਯਾਦ ਕਰਕੇ ਰੋਣ ਨਿੱਕਲ ਜਾਂਦਾ ਏਮੈਂ ਆਪਣੀ ਮਾਂ ਤੋਂ ਬੇਮੁੱਖ ਕਿਵੇਂ ਹੋ ਜਾਵਾਂਠੀਕ ਹੈ ਉਸ ਨੇ ਮੈਨੂੰ ਕਨੇਡਾ ਮੰਗਵਾਇਆ ਹੈ ਪਰ ਮੇਰੀ ਹੋਂਦ ਤਾਂ ਨੀ ਖਰੀਦੀਨਾਲੇ ਉਸ ਨੂੰ ਕਿਸ ਨੇ ਕਿਹਾ ਸੀ ਕਿ ਗੁਰਜਿੰਦਰ ਤੋਂ ਗੋਲਡੀ ਬਣ ਜਾਐਵੇਂ ਨਿਆਣਿਆਂ ਜਿਹਾ ਵਾਲਾ ਨਾਂ ਰੱਖ ਕੇ ਬੈਠ ਗਈਇੰਡੀਆ ਤੋਂ ਫੋਨ ਤੇ ਬੀਬੀ ਤਾਂ ਸਤਿਕਾਰ ਨਾਲ ਪੂਰਾ ਨਾਂ ਲਊ ਕਿ ਹੋਰ ਭਾਈ ਗੁਰਜਿੰਦਰ ਕੁਰੇ ਤੇਰਾ ਕੀ ਹਾਲ ਐ?’ ਤੇ ਇਹ ਅੱਗੋਂ ਨੱਕ ਜਿਹਾ ਚੜ੍ਹਾਊ ਕਿ ਮੈਨੂੰ ਗੋਲਡੀ ਕਿਉਂ ਨਹੀਂ ਕਹਿੰਦੇ? ਦੱਸੋਂ ਕਿਤੇ ਬੰਦੇ ਦੀ ਅਸਲੀਅਤ ਨਾਂ ਵਿੱਚ ਪਈ ਹੁੰਦੀ ਆਂਐਂ ਤਾਂ ਫੇਰ ਚੰਗੇ ਨਾਵਾਂ ਵਾਲੇ ਹੀ ਮਹਾਨ ਤੇ ਮੌਡਰਨ ਬੰਦੇ ਹੋਣਅਸਲ ਵਿੱਚ ਉਸਦੇ ਅਖੌਤੀ ਮਾਡਰਨ ਪੁਣੇ ਨੇ ਮੈਨੂੰ ਪਰੇਸ਼ਾਨ ਕੀਤਾ ਪਿਆ ਏਜਿੱਥੇ ਜਾਊ ਮੈਨੂੰ ਮਚਾਉਣ ਲਈ ਪਹਿਲਾਂ ਅਗਲੇ ਬੰਦੇ ਨਾਲ ਹੱਥ ਮਿਲਾਊਉਹ ਨੂੰ ਕਹਿ ਨਹੀਂ ਸਕਦੀ ਕਿ ਸਾਡੇ ਸੱਭਿਆਰ ਵਿੱਚ ਔਰਤਾਂ ਮਰਦਾਂ ਨਾਲ ਹੱਥ ਨਹੀਂ ਮਿਲਾਉਂਦੀਆਂਨਾਲੇ ਸਾਡਾ ਸਮਾਜ ਏਦਾਂ ਦੀਆਂ ਜ਼ਨਾਨੀਆਂ ਨੂੰ ਗ਼ਲਤ ਸਮਝਦਾ ਏਸਾਡੇ ਤਾਂ ਕੁੜੀ ਨੂੰ ਕੋਈ ਉਂਗਲ ਵੀ ਲਾ ਦੇਵੇ ਤਾਂ ਸਿਰ ਪਾਟ ਜਾਂਦੇ ਨੇਤੇ ਇਹ ਅਗਲੇ ਹੱਥ ਵਿੱਚ ਆਪਣਾ ਹੱਥ ਫੜਾ ਦਿੰਦੀ ਏਬਾਪੂ ਜੀ ਵੇਖੂ ਤਾਂ ਊਈਂ ਸ਼ਰਮ ਚ ਡੁੱਬ ਮਰੂਜਦੋਂ ਮੈਂ ਸਮਾਜਿਕ ਦਾਇਰੇ ਵਿੱਚ ਰਹਿਣ ਦੀ ਗੱਲ ਕਰਾਂ ਤਾਂ ਲੜਾਈ ਛਿੜ ਪੈਂਦੀ ਆਉਹ ਵੀ ਈਨ ਮੰਨਣ ਨੂੰ ਤਿਆਰ ਨਹੀਂ ਤੇ ਮੈਨੂੰ ਦਬਾਉਣਾ ਚਾਹੁੰਦੀ ਆ ਤੇ ਜੇ ਉਹ ਮੈਨੂੰ ਝੁਕਾਉਣ ਵਿੱਚ ਕਾਮਯਾਬ ਹੋ ਗਈ ਤਾਂ ਫੇਰ ਸਾਰੇ ਕਹਿਣਗੇ ਕਿ ਇਹ ਤੀਵੀਂ ਪਿੱਛੇ ਲੱਗਿਆ ਹੋਇਆ ਏਏਸੇ ਕਰਕੇ ਤਾਂ ਮੈਂ ਬੇਚੈਨ ਰਹਿੰਦਾ ਹਾਂ

ਕਨੇਡਾ ਨੂੰ ਤੁਰਨ ਵੇਲੇ ਬਾਪੂ ਨੇ ਕਿਹਾ ਸੀ ਜਾ ਕੇ ਆਪਣਾ ਧਰਮ ਨਾਂ ਛੱਡੀਂਮੈਂ ਰੋਜ਼ ਅਰਦਾਸ ਕਰਦਾ ਹਾਂ ਕਿ ਸਿੱਖੀ ਕੇਸਾਂ ਸਵਾਸਾਂ ਸੰਗ ਨਿਭੇਪਰ ਇਹਨੇ ਜਿੰਨੀ ਦੇਰ ਮੇਰੇ ਵਾਲ ਨਹੀਂ ਕਟਵਾਏ, ਇਹਨੂੰ ਚੈਨ ਨਹੀਂ ਆਇਆਬਾਪੂ ਮੇਰੇ ਮੋਨੇ ਦੀ ਫੋਟੋ ਦੇਖ ਕੇ ਕਿੰਨਾ ਪਰੇਸ਼ਾਨ ਹੋਇਆ ਸੀ ਤੇ ਕਿੰਨੇ ਦੁਖੀ ਹਿਰਦੇ ਨਾਲ ਉਸ ਨੇ ਲਿਖਿਆ ਸੀ:

ਮਲਾਗਰਾ ਮੇਰੀਆਂ ਅਰਦਾਸਾਂ ਖੂਹ ਖਾਤੇ ਪਾ ਕੇ ਘਰਵਾਲੀ ਦੇ ਮਗਰ ਲੱਗ ਗਿਆਜਿੰਨਾਂ ਕੇਸਾਂ ਖਾਤਰ ਸਿੰਘਾ ਨੇ ਰੰਬੀਆਂ ਨਾਲ ਖੋਪਰ ਲੁਹਾਏ, ਬੰਦ ਬੰਦ ਕਟਵਾਏ ਚਰਖੜੀਆਂ ਤੇ ਚੜੇ, ਪਰ ਸੀ ਤੱਕ ਨਾਂ ਉੱਚਰੀ ਉਨ੍ਹਾਂ ਨੂੰ ਇੱਕ ਵਾਰ ਤਾਂ ਯਾਦ ਕਰ ਲੈਂਦਾਮੈਨੂੰ ਤਾਂ ਲੱਗਦਾ ਈ ਨਹੀਂ ਕਿ ਤੂੰ ਮੇਰਾ ਮੁੰਡਾ ਏ?”

ਉਧਰ ਮੇਰੀ ਘਰ ਵਾਲੀ ਨੂੰ ਨਹੀਂ ਲੱਗਦਾ ਕਿ ਮੈਂ ਉਸੇ ਦਾ ਹਸਬੈਂਡ ਹਾਂਮੇਰੇ ਸਾਂਢੂ ਨੂੰ ਤਾਂ ਮੈਂ ਇਕੀਵੀਂ ਸਦੀ ਦਾ ਬੰਦਾ ਹੀ ਨਹੀਂ ਜਾਪਦਾ

ਉਹ ਨਵੇਂ ਜ਼ਮਾਨੇ ਦੇ ਹਾਣਦਾ ਹੋਣ ਲਈ ਦਵਿੰਦਰ ਤੋਂ ਡੇਵ ਬਣ ਗਿਅਬਾਪੂ ਹੁਣ ਮੈਨੂੰ ਚੱਜ ਨਾਲ ਚਿੱਠੀ ਵੀ ਨਹੀਂ ਲਿਖਦਾਦੋ ਪੁੜਾਂ ਵਿਚਾਲੇ ਪਿਸਣ ਵਾਲਾ, ਕਈ ਵਾਰੀ ਮੈਂ ਬਾਪੂ ਨੂੰ ਕਹਿਣਾ ਚਾਹੁੰਦਾ ਹਾਂ ਮੈਂ ਕਿਸੇ ਦਾ ਪੁੱਤ ਨਹੀਂ, ਬਲੀ ਦਾ ਬੱਕਰਾ ਹਾਂ ਮੈਂ ਤਾਂਤੇਰਾ ਅਪਣਾ ਮਨ ਕਨੇਡਾ ਆਉਣ ਲਈ ਲਲਚਾਉਂਦਾ ਸੀਤੈਨੂੰ ਸਮਾਜਿਕ ਫੀਤੀ ਚਾਹੀਦੀ ਸੀ ਕਨੇਡਾ ਵਾਲਾ ਹੋਣ ਦੀ ਤੇ ਬਾਕੀ ਟੱਬਰ ਕੱਢਣ ਲਈ ਤੂੰ ਮੈਨੂੰ ਪੌੜੀ ਬਣਾ ਲਿਆ?’

ਗੋਲਡੀ ਨੂੰ ਹਸਬੈਂਡ ਨਾਂ ਦੀ ਛਤਰੀ ਚਾਹੀਦੀ ਸੀ ਤਾਂ ਕਿ ਉਸ ਦਾ ਸਾਰਾ ਕੁੱਝ ਸਮਾਜਿਕ ਦਾਇਰੇ ਅੰਦਰ ਆ ਸਕੇਮੈਂ ਪਰੇਸ਼ਾਨ ਹੋ ਜਾਂਦਾ ਹਾਂਮੇਰੇ ਮਨ ਵਿੱਚ ਖਲਬਲੀ ਮੱਚਣ ਲੱਗਦੀ ਏਬੜਾ ਕੁੱਝ ਹੋਰ ਯਾਦ ਆ ਜਾਂਦਾ ਏ

ਪਿਛਲੀ ਵੀਹੀ ਵਾਲਾ ਚਰਨ ਸਿਉਂ ਜਦੋਂ ਕਨੇਡਾ ਤੋਂ ਵਾਪਸ ਅਇਆ ਤਾਂ ਉਸ ਨੂੰ ਦੇਖ ਕੇ ਬਾਪੂ ਦੇ ਦੰਦ ਜੁੜ ਗਏਉਹ ਕਾਰ ਚੋਂ ਰਾਜਿਆਂ ਮਹਾਰਾਜਿਆਂ ਵਾਂਗੂੰ ਉਤਰਦਾਗੋਡਿਆਂ ਤੱਕ ਲੰਮਾ ਕੋਟ, ਪੋਚ ਕੇ ਬੰਨੀ ਦਾੜੀ ਸੱਜੇ ਹੱਥ ਚ ਛੇ ਤੋਲੇ ਦਾ ਕੜਾ, ਮੁੰਦੀਆਂ ਨਾਲ ਹੱਥ ਝਿਲਮਲ ਝਿਲਮਲ ਕਰਦੇਉਸਦੀ ਗਰੀਬੀ ਬਾਪੂ ਨੇ ਦੇਖੀ ਸੀਦੋ ਤਿੰਨ ਏਕੜ ਨਾਲ ਗੁਜ਼ਾਰਾ ਵੀ ਨਹੀ ਸੀ ਤੁਰਦਾਉਸਦੀ ਘਰ ਵਾਲੀ ਰੋਜ ਦਾਲ ਦੀ ਕੌਲੀ ਮੰਗਣ ਲੋਕਾਂ ਦੇ ਕੌਲ਼ੇ ਕੱਛਦੀ ਰਹਿੰਦੀ ਸੀਚਾਚੇ ਚਰਨੇ ਦੇ ਹੱਥ ਹਰੇ ਚਾਰੇ ਨਾਲ ਲਿਬੜੇ ਹੀ ਰਹਿੰਦੇ ਤੇ ਪਜ਼ਾਮਾ ਪਾਟਿਆ ਰਹਿੰਦਾਉਹਨੇ ਕਿਸੇ ਦਹਾਜੂ ਨੂੰ ਕੁੜੀ ਕੀ ਕਨੇਡਾ ਵਿਆਹ ਦਿੱਤੀ ਸੀ ਬੱਸ ਪਾਸਾ ਹੀ ਪਲਟ ਗਿਆ ਸੀਦੋ ਏਕੜ ਜ਼ਮੀਨ ਵਾਲੇ ਉਸਦੇ ਮੁੰਡੇ ਨੂੰ ਦਸ ਦਸ ਲੱਖ ਦੇ ਕੇ ਵੀ ਲੋਕ ਰਿਸ਼ਤੇ ਲਈ ਤਰਲੇ ਕਰਦੇਉਸਦੀ ਉਹੋ ਘਰਵਾਲੀ ਹੁਣ ਚੁੰਨੀ ਨਾਲ ਨੱਕ ਢਕ ਕੇ ਪਿੰਡ ਦੇ ਪੱਥਵਾੜਿਆਂ ਕੋਲੋ ਲੰਘਦੀ ਕੇ ਸਮੈੱਲ ਆਂਉਂਦੀ ਆਬਾਪੂ ਵੀ ਕਾਗੋਂ ਹੰਸ ਬਣ ਜਾਣਾ ਚਾਹੁੰਦਾ ਦੀਪਰ ਇਸ ਲਈ ਕੁਰਬਾਨੀ ਦੀ ਲੋੜ ਸੀ ਤੇ ਉਹ ਕੁਰਬਾਨੀ ਦਿੱਤੀ ਮੈਂ । ਅਜੇ ਮੈਂ ਬਾਪੂ ਦਾ ਪੁੱਤ ਨਹੀਂ

ਬਾਪੂ ਉਸੇ ਠਾਠ ਬਾਠ ਦੇ ਸੁਪਨੇ ਦੇਖਦਾ ਰਹਿੰਦਾਰੋਜ਼ ਅਪਣੇ ਸਾਢੂ ਤੇ ਸਾਲੀ ਨੂੰ ਚਿੱਠੀਆਂ ਲਿਖਵਾਉਂਦਾਉਨ੍ਹਾਂ ਦੀਆਂ ਲੋੜਾ ਪੂਰੀਆਂ ਕਰਦਾਤੇ ਇੱਕ ਦਿਨ ਉਸ ਨੇ ਮਾਸੜ ਨੂੰ ਮੋਮ ਕਰ ਹੀ ਲਿਆਮਾਸੜ ਨੇ ਆਪਣੇ ਭਤੀਜੇ ਦੀ ਸਾਲ਼ੀ ਨਾਲ ਜੋਰ ਪਾਕੇ ਮੇਰਾ ਰਿਸ਼ਤਾ ਕਰਵਾ ਦਿੱਤਾਗੋਲਡੀ ਦੇ ਮਾਪੇ ਵੀ ਉਸੇ ਘਰ ਰਹਿੰਦੇ ਤੇ ਉਸੇ ਦਵਿੰਦਰ ਦੀ ਸਾਲ਼ੀ ਹੈ ਮੇਰੀ ਪਤਨੀ ਗੋਲਡੀ, ਜੋ ਮੈਨੂੰ ਸੋਹਲਵੀਂ ਸਦੀ ਦਾ ਬੰਦਾ ਆਖਦਾ ਏਤੇ ਮੇਰੇ ਸਾਢੂ ਨਾਲੋਂ ਨਾਢੂ ਖਾਂ ਵੱਧ ਮਹਿਸੂਸ ਕਰਦਾ ਰਹਿੰਦਾ ਏਆਪਣੇ ਆਪ ਨੂੰ ਕਨੇਡੀਅਨ ਦੱਸਦਾ ਏ ਤੇ ਬਾਕੀ ਪੰਜਾਬੀਆਂ ਨੂੰ ਦੇਸੀ

ਦੇਸੀਆਂ ਵਿੱਚ ਰਹਿਣਾ, ਕੰਮ ਕਰਨਾ ਜਾਂ ਦੇਸੀਆਂ ਵਾਲੇ ਨਾਂ ਰੱਖਣੇ ਉਸ ਨੂੰ ਆਪਣੀ ਹਤਕ ਜਾਪਦੀ ਹੈਗੋਲਡੀ ਉਸ ਨੂੰ ਹਰ ਗੱਲ ਵਿੱਚ ਭਾਅ ਜੀ ਭਾਅ ਕਰਦੀ ਰਹਿੰਦੀ ਆਕੋਈ ਵੀ ਗੱਲ ਹੋਵੇ ਤਾਂ ਆਖੂ ਭਾਅ ਜੀ ਤੋਂ ਪੁੱਛ ਲੈਂਦੇ ਹਾਂਭਾਅ ਜੀ ਹਰ ਗੱਲ ਵਿੱਚ ਆਪਣਾ ਫੁਰਮਾਨ ਜਾਰੀ ਕਰਦੇ ਨੇ ਕਿ ਆਹ ਖਾਉ, ਏਥੇ ਜਾਉ, ਐਦਾ ਪਹਿਨੋ ਆਹ ਖਰੀਦੋਮੈਂ ਜਿਵੇਂ ਕੋਈ ਮਿੱਟੀ ਦਾ ਮਾਧੋ ਹੋਵਾਂਹਰ ਗੱਲ ਵਿੱਚ ਭਾਅ ਜੀ ਕਈ ਵਾਰ ਮੈਂ ਲੜ ਪੈਂਦਾ ਹਾਂ ਕਿ ਤੂੰ ਵਿਆਹੀ ਮੈਨੂੰ ਹੋਈ ਏਂ ਜਾਂ ਭਾਅ ਜੀ ਨੂੰਤਾਂ ਉਹ ਮੈਨੂੰ ਟੁੱਟ ਕੇ ਪੈਂਦੀ ਏ ਕਿ ਐਵੈਂ ਸ਼ੱਕ ਕਰਦਾ ਹਾਂ ਪਛੜੀ ਹੋਈ ਸੋਚ ਦਾ ਮਾਲਿਕ ਜੋ ਹੋਇਆਫੇਰ ਅਸੀਂ ਕਈ ਕਈ ਦਿਨ ਨਹੀ ਬੋਲਦੇਬੋਲਣਾ ਵੀ ਕੀ ਏ ਮੇਰੀ ਕਿਹੜਾ ਕਿਸੇ ਨੇ ਸੁਣਨੀ ਆਕਈ ਵਾਰੀ ਮੈਨੂੰ ਲੱਗਦਾ ਏ ਕਿ ਆਲਮ ਲੁਹਾਰ ਦਾ ਗੀਤ ਬੋਲ ਮਿੱਟੀ ਦਿਆ ਬਾਵਿਆ ਮੇਰੇ ਤੇ ਹੀ ਲਿਖਿਆ ਹੋਇਆ ਏ

ਕਨੇਡਾ ਆਕੇ ਜਦੋਂ ਮੈਂ ਡਰਾਈਵਿੰਗ ਲਾਈਸੰਸ ਲੈ ਵੀ ਲਿਆ ਤਾਂ ਵੀ ਗੋਲਡੀ ਨੂੰ ਕੰਮ ਤੇ ਛੱਡਣ ਭਾਅ ਜੀ ਹੀ ਜਾਂਦੇ ਨੇਗੋਲਡੀ ਆਖਦੀ ਏ ਮੈਨੂੰ ਥੋਡੀ ਡਰਾਈਵਿੰਗ ਤੇ ਯਕੀਨ ਨਹੀਂਕਈ ਵਾਰ ਮੈਂ ਕਾਬੂ ਤੋਂ ਬਾਹਰ ਹੋ ਜਾਂਦਾ ਹਾਂ ਕਿ ਬੱਚੇ ਪੈਦਾ ਕਰਨ ਵੇਲੇ ਇਹ ਸੋਚ ਦਾ ਖਹਿੜਾ ਛੱਡ ਦੇਈ ਭਾਅ ਜੀ ਹਰ ਖੇਤਰ ਵਿੱਚ ਗੋਲਡੀ ਦੀ ਜ਼ਿੰਦਗੀ ਤੇ ਛਾਏ ਹੋਏ ਨੇਜਿਵੇਂ ਅਮਰ ਵੇਲ ਕਿਸੇ ਦਰਖਤ ਨੂੰ ਪੂਰੀ ਤਰ੍ਹਾਂ ਢਕ ਲੈਂਦੀ ਆਗੋਲਡੀ ਦੀ ਵੱਡੀ ਭੈਣ ਸਿਮਰਨ ਜਿਸ ਨੂੰ ਸਾਰੇ ਸਿੰਮੀ ਕਹਿੰਦੇ ਨੇ ਉਸ ਨੇ ਇਸ ਵੇਲ ਨੂੰ ਉਤਾਰਨ ਦਾ ਕਦੀ ਵੀ ਯਤਨ ਨਹੀਂ ਕੀਤਾਉਹ ਤਾਂ ਸਗੋਂ ਹਰ ਗੱਲ ਚ ਆਖਦੀ ਰਹਿੰਦੀ ਆ ਆਪਣੇ ਭਾਅ ਜੀ ਨੂੰ ਪੁੱਛ ਲੈਜਿਵੇਂ ਉਸ ਵਿੱਚ ਰੀੜ ਦੀ ਹੱਡੀ ਹੁੰਦੀ ਹੀ ਨਹੀਂਕੰਮ ਕਰਨਾ, ਰੋਟੀ ਲਾਹੁਣੀ ਤੇ ਨਿਆਣਾ ਨਿੱਕਾ ਸਾਂਭਣਾਏਹੋ ਉਸਦਾ ਦਾਇਰਾ ਸੀ ਜਿਸ ਚੋਂ ਉਹ ਬਾਹਰ ਨਾ ਨਿੱਕਲਦੀਉਸਦਾ ਇੱਕ ਬੱਚਾ ਹੈ ਪੁਸ਼ਪਪਾਲ, ਗੋਲਡੀ ਦੀ ਉਹ ਜਾਨ ਹੈਕਦੇ ਉਸ ਨੂੰ ਮੈਕਡਾਨਲ ਲਿਜਾਂਦੀ ਹੈ, ਕਦੇ ਕੱਪੜੇ ਲੈਕੇ ਦਿੰਦੀ ਆ ਤੇ ਕਦੀ ਰਾਈਡਾਂ ਤੇ ਲਈ ਫਿਰਦੀ ਆਪੁਸ਼ਪੀ, ਪੁਸ਼ਪੀ ਕਰਦੀ ਦਾ ਮੂੰਹ ਥੱਕਦਾ ਏ।...ਪਰ ਮੇਰੇ ਲਈ ਉਸ ਕੋਲ ਸਮਾਂ ਹੀ ਨਹੀਂ

ਸਿੰਮੀ ਤੇ ਗੋਲਡੀ ਦੋਵੇਂ ਭੈਣਾਂ ਹਨਭਰਾ ਏਨਾਂ ਦੇ ਕੋਈ ਨਹੀਂਦਵਿੰਦਰ ਨੇ ਏਹ ਹੀ ਦੇਖ ਕੇ ਤਾਂ ਵਿਆਹ ਕਰਵਾਇਆ ਸੀਇਨ੍ਹਾਂ ਦਾ ਡੈਡੀ, ਜਾਣੀ ਮੇਰਾ ਸਹੁਰਾ ਪ੍ਰੀਤਮ ਸਿੰਘ ਪੰਜਾਬ ਸਕੂਲ ਸਿੱਖਿਆ ਬੋਰਡ ਵਿੱਚ ਅਫਸਰੀ ਕਰਦਾ ਸੀ ਤੇ ਮੁਹਾਲੀ ਇਨ੍ਹਾਂ ਦੀ ਕੋਠੀ ਹੈਜਿਸ ਦਾ ਕਬਜਾ ਵੀ ਦਵਿੰਦਰ ਕੋਲ ਹੀ ਹੈਜਦੋਂ ਮੇਰੇ ਸਹੁਰੇ ਨੂੰ ਮੇਰੇ ਵਿਆਹ ਤੋਂ ਪਹਿਲਾਂ ਅਧਰੰਗ ਦਾ ਦੌਰਾ ਪਿਆ ਸੀ ਤਾਂ ਉਸ ਨੇ ਮੁਖਤਿਆਰ ਨਾਮਾ ਦਵਿੰਦਰ ਨੂੰ ਦੇ ਦਿੱਤਾ ਸੀਮੇਰੀ ਸੱਸ ਨਸੀਬ ਕੌਰ ਜੋ ਬਿਲਕੁੱਲ ਭਗਤਣੀ ਹੈ ਉਹ ਕਈ ਵਾਰੀ ਮੇਰੇ ਸਹੁਰੇ ਨੂੰ ਕਹਿ ਚੁੱਕੀ ਆ ਕਿ ਉਹ ਮੁਖਤਿਆਰਨਾਮਾ ਤੁੜਵਾ ਦਵੋ। ਦੋਨੋਂ ਜਮਾਈ ਇੱਕੋ ਜਿਹੇ ਨੇ ਕੱਲ ਨੂੰ ਰੌਲ਼ਾ ਪਊਪਰ ਉਸਦੀ ਕੋਈ ਸੁਣਦਾ ਹੀ ਨਹੀਂਗੋਲਡੀ ਨੂੰ ਕਹਿੰਦਾ ਆ ਤਾਂ ਉਹ ਲੋਹੀ ਲਾਖੀ ਹੋ ਜਾਂਦੀ ਤੇ ਕਹਿੰਦੀ ਆ ਭਾਅ ਜੀ ਤੇਰੇ ਵਰਗੇ ਨੀ, ਏਦਾਂ ਨਹੀਂ ਕਰਦੇ

ਗੋਲਡੀ ਭਾਅ ਜੀ ਦੇ ਅੱਗੇ ਪਿੱਛੇ ਭੰਬੀਰੀ ਵਾਂਗੂੰ ਘੁੰਮਦੀ ਆਉਹਦੇ ਕੱਪੜੇ ਪ੍ਰੈੱਸ ਕਰਦੀ, ਜੂਸ ਪਾਕੇ ਦਿੰਦੀ ਜੋ ਮਰਜੀ ਕਹਿ ਦੇਵੇ ਸਿਰ ਮੱਥੇਪਰ ਇਸ ਦੇ ਉਲਟ ਉਹ ਮੈਨੂੰ ਆਪਣੇ ਹੁਕਮ ਮੰਨਵਾਉਂਦੀ ਹੈਭਾਅ ਜੀ ਨਾਲ ਰਲ਼ ਕੇ ਮੇਰਾ ਮਜ਼ਾਕ ਉਡਾਉਂਦੀ ਆਮੈਨੂੰ ਲੱਗਦਾ ਕਿ ਮੇਰੀ ਪਤਨੀ ਦਾ ਰਿਮੋਟ ਕਿਸੇ ਹੋਰ ਦੇ ਹੱਥ ਆਮੈਂ ਤਾਂ ਆਪਣੇ ਹਿੱਸੇ ਦੇ ਰਿਸ਼ਤੇ ਦੀ ਹੀ ਮੰਗ ਕਰਦਾ ਹਾਂਕੀ ਗ਼ਲਤ ਹੈ? ਡਾਕਟਰ ਸਾਹਿਬ ਮੈਂ ਬਲੈਕਮੇਲ ਹੋ ਰਿਹਾ ਹਾਂ ਤਾਂ ਹੀ ਤਾਂ ਦੁੱਖ ਭਰੀ ਆਪਣੀ ਕਹਾਣੀ ਤਹਾਨੂੰ ਸੁਣਾਉਣ ਲੱਗਿਆ ਹਾਂਕਈ ਵਾਰੀ ਰਿਸ਼ਤਿਆ ਦੇ ਗਲ਼ ਪਾਏ ਇਹ ਪਟੇ ਗਲੇ ਦੀ ਹੱਡੀ ਬਣ ਜਾਂਦੇ ਨੇਇੱਕ ਵਾਰ ਤਾਂ ਮੈਂ ਇਹ ਪਟਾ ਉਤਾਰਨ ਦੀ ਗੱਲ ਵੀ ਕੀਤੀ ਵੀ ਕੀਤੀ ਸੀਤੇ ਸਾਰੇ ਮੇਰੇ ਪਿੱਛੇ ਪੈ ਗਏ ਸਨ ਕਿ ਹੁਣ ਕਨੇਡਾ ਆ ਗਿਆ ਖਹਿੜਾ ਛੁਡਾ ਕੇ ਆਪਣੀ ਮਰਜੀ ਦੀ ਕੁੜੀ ਲਿਆਉਣੀ ਚਾਹੁੰਦਾ ਹੈ ਜਾਂ ਪੰਦਰਾਂ ਵੀਹ ਲੱਖ ਲੈਣ ਦਾ ਲਾਲਚ ਹੋਊਜਿਵੇਂ ਲੋਕ ਕਰਦੇ ਈ ਆਏਧਰ ਆਪਣਾ ਮੀਡੀਆ ਵੀ ਖੂਬ ਰੌਲਾ ਪਾ ਰਿਹਾ ਏ ਕਿ ਕਨੇਡਾ ਆ ਕੇ ਜੋ ਮੁੰਡੇ ਕੁੜੀਆਂ ਨੂੰ ਛੱਡ ਜਾਂਦੇ ਨੇ ਉਨ੍ਹਾਂ ਦਾ ਜਰੂਰ ਮੱਕੂ ਠੱਪਿਆ ਜਾਵੇ ਤਾਂ ਕਿ ਉਹ ਮੁੜਕੇ ਵਿਆਹ ਨਾ ਕਰ ਸਕਣ ਮੇਰੇ ਵਰਗਿਆਂ ਦੀ ਕੋਈ ਸੁਣਵਾਈ ਹੀ ਨਹੀ ਹੈਮਨੁੱਖੀ ਜਥੇਬੰਦੀਆਂ ਅਜਿਹੀ ਗੱਲ ਹੀ ਨਹੀਂ ਸੁਣਦੀਆਂਜਦੋਂ ਮੇਰੇ ਵਰਗਾ ਖਿੱਚੀਆਂ ਸਮਾਜਿਕ ਰੇਖਾਵਾਂ ਲੰਘ ਜਾਵੇਂ ਤਾਂ ਸਮਾਜ ਨੂੰ ਖਤਰਾ ਹੋ ਜਾਂਦਾ ਏਇਹ ਚੰਗੀ ਬਲੈਕਮੇਲਿੰਗ ਹੈ

ਹੁਣ ਤਾਂ ਮੈਂ ਕੰਮ ਤੇ ਵੀ ਜਾਂਦਾ ਹਾਂਡੇਵ ਭਾਅ ਜੀ ਨੇ ਪਹਿਲੇ ਦਿਨ ਹੀ ਗੋਲਡੀ ਨੂੰ ਕਹਿ ਦਿੱਤਾ ਸੀ, “ਇਸ ਨੂੰ ਬੱਸ ਚੜਨੀ ਸਿਖਾ ਦੇਭਾਵ ਗੋਲਡੀ ਨੂੰ ਉਹ ਕੰਮ ਤੇ ਛੱਡ ਸਕਦਾ ਹੈ ਪਰ ਮੈਨੂੰ ਨਹੀਂਬਹਾਨਾ ਇਹ ਹੈ ਕਿ ਗੋਲਡੀ ਦਾ ਕੰਮ ਉਸ ਨੂੰ ਰਸਤੇ ਵਿੱਚ ਪੈਂਦਾ ਹੈਗੋਲਡੀ ਕੋਲ ਲਾਈਸੰਸ ਭਾਵੇਂ ਸੀ ਪਰ ਕਾਰ ਨਹੀਂ ਸੀਗੋਲਡੀ ਦੱਸਦੀ ਹੈ ਕਿ ਕਾਰ ਵੀ ਉਸ ਨੂੰ ਭਾਅ ਜੀ ਨੇ ਹੀ ਚਲਾਉਣੀ ਸਿਖਾਈ ਸੀਪਰ ਮੇਰੇ ਲਈ ਉਨ੍ਹਾਂ ਕੋਲ ਟਾਈਮ ਨਹੀਂ ਹੈਮੇਰਾ ਕੋਈ ਛੋਟਾ ਗੋਰਿਆਂ ਵਾਲਾ ਨਾ ਰੱਖਣ ਦਾ ਵੀ ਸੁਝਾਅ ਉਨ੍ਹਾ ਦਾ ਹੀ ਹੈਜਿਵੇਂ ਅਸੀਂ ਕਿਸੇ ਨਵੇਂ ਰੱਖੇ ਕਤੂਰੇ ਦਾ ਨਾਂ ਰੱਖਦੇ ਆਂਉਹ ਨਹੀਂ ਚਾਹੁੰਦੇ ਕਿ ਉਨ੍ਹਾਂ ਦਾ ਸਾਂਢੂ ਦੇਸੀ ਲੱਗੇ, ਜਿਸ ਨਾਲ ਉਨ੍ਹਾਂ ਦੀ ਸ਼ਾਨ ਨੂੰ ਫਰਕ ਪਵੇਹੋਰ ਤਾਂ ਹੋਰ ਉਹ ਤਾਂ ਕੰਮ ਤੇ ਕਿਸੇ ਨੂੰ ਰੋਟੀ ਜਾਂ ਦਾਲ ਸਬਜ਼ੀ ਵੀ ਨਹੀਂ ਲਿਜਾਣ ਦਿੰਦਾ ਕਿ ਗੋਰਿਆਂ ਨੂੰ ਸਮੈੱਲ ਆਊ ਜੋ ਲਿਜਾਂਦੇ ਹਨ ਉਨ੍ਹਾਂ ਨੂੰ ਉਹ ਬੇਵਕੂਫ ਅਤੇ ਦੇਸੀ ਕਹਿ ਕੇ ਉਨ੍ਹਾਂ ਦਾ ਮਜ਼ਾਕ ਉਡਾਉਂਦਾ ਹੈਉਧਰ ਕੰਮ ਤੇ ਮੁੰਡੇ ਮੇਰਾ ਮਜ਼ਾਕ ਉਡਾਉਂਦੇ ਨੇ ਕਿ ਵੱਡਾ ਗੋਰਾ ਬਣਿਆ ਫਿਰਦਾ ਹਾਂਜੋ ਰੋਟੀ ਨਹੀਂ ਲੈ ਕੇ ਆਉਂਦਾ ਹਮੇਸ਼ਾਂ ਬਰੈੱਡਾਂ ਨਾਲ ਹੀ ਮੱਥਾ ਮਾਰਦਾ ਹਾਂਮੇਰੇ ਵਰਗਾ ਬੰਦਾ ਜਾਵੇ ਤਾਂ ਜਾਵੇ ਕਿੱਥੇ?

ਮੈਂ ਕੰਮ ਤੇ ਹੀ ਜਾ ਕੇ ਦੇਖਿਆ ਕਿ ਲੋਕ ਬਿਨਾਂ ਮੀਂਹ ਕਣੀ ਦੇ ਹੱਥਾਂ ਵਿੱਚ ਛਤਰੀਆਂ ਚੁੱਕੀਂ ਫਿਰਦੇ ਨੇਮੈਂ ਨਾਲ ਦਿਆਂ ਨੂੰ ਪੁੱਛਿਆਂ ਤਾਂ ਉਨ੍ਹਾਂ ਦੱਸਿਆ, ਕਿ ਭਰਾਵਾ ਤੂੰ ਅਜੇ ਨਵਾਂ ਹੈਂ ਕਨੇਡਾ ਵਿੱਚ ਤਿੰਨ ਚੀਜਾਂ ਦਾ ਇਤਬਾਰ ਨਾ ਕਰੀਂ ਵਰਕ, ਵੈਦਰ ਤੇ ਵੋਮੈਨਇਹ ਕਿਸੇ ਵਕਤ ਵੀ ਬਦਲ ਸਕਦੇ ਨੇਮੇਰੇ ਮਨ ਵਿੱਚ ਵੀ ਆਉਣ ਲੱਗਿਆ ਕਿ ਕਿਤੇ ਗੋਲਡੀ ਭਾਅ ਜੀ ਨਾਲ

ਨਹੀਂ ਤਾਂ ਕੌਣ ਕਿਸੇ ਦਾ ਐਨਾ ਕਰਦਾ ਹੈਆਪਣੇ ਸਕੇ ਭੈਣਾਂ ਭਰਾਵਾਂ ਨੂੰ ਤਾਂ ਉਨ੍ਹਾਂ ਕਦੇ ਪੁਛਿਆ ਤੱਕ ਨਹੀਂਕਿਤੇ ਕਿਸੇ ਨੇ ਐਵੈਂ ਤਾਂ ਨੀ ਕਿਹਾ ਹੋਣਾ ਸਾਲ਼ੀ ਅੱਧੇ ਘਰ ਵਾਲੀਉਸ ਦਿਨ ਦੇ ਮੈਨੂੰ ਜੀਜਾ ਸਾਲ਼ੀ ਬਾਰੇ ਸਾਰੇ ਹੀ ਗੀਤ ਸੱਚੇ ਜਾਪਦੇ ਨੇਜਦੋਂ ਮੈਂ ਗੋਲਡੀ ਨਾਲ ਗੱਲ ਕਰਦਾ ਹਾਂ ਤਾਂ ਮੈਨੂੰ ਸ਼ੱਕੀ ਤੇ ਮਾਨਿਸਿਕ ਰੋਗੀ ਦੱਸਦੀ ਹੈਉਸ ਅਨੁਸਾਰ ਉਹ ਤਾਂ ਭਾਅ ਜੀ ਦੀ ਬੇਹੱਦ ਰਿਸਪੈਕਟ ਕਰਦੀ ਹੈ ਉਸ ਲਈ ਆਪਣੀ ਜਾਨ ਵੀ ਦੇ ਸਕਦੀ ਹੈਪਰ ਮੇਰੇ ਅੰਦਰਲਾ ਕਹਿੰਦਾ ਹੈ ਕਿ ਇਹ ਰਿਸਪੈਕਟ ਉਸਦੇ ਹਸਬੈਂਡ ਦੇ ਹਿੱਸੇ ਕਿਉਂ ਨਹੀਂ ਆ ਸਕਦੀ? ਤਾਂ ਉਹ ਮੈਨੂੰ ਕਹਿੰਦੀ ਆ ਹੁਣ ਸਦੀਆਂ ਪੁਰਾਣੇ ਰਿਸ਼ਤੇ ਨੀ ਚੱਲਣੇ ਕਿ ਮੈਂ ਪਤੀ ਨੂੰ ਪ੍ਰਮੇਸ਼ਰ ਸਮਝਾਂ ਤੇ ਉਸ ਦੈ ਪੈਰ ਦੀ ਜੁੱਤੀ ਬਣ ਕੇ ਜੀਵਾਂ?’

ਮੈਂ ਇਕੀਵੀਂ ਸਦੀ ਦਾ ਬੰਦਾ ਸੋਹਲਵੀਂ ਸਦੀ ਵਾਂਗ ਕਿਵੇ ਸੋਚਦਾ ਹਾਂਸਾਰੇ ਮੇਰੇ ਤੇ ਹੱਸਦੇ ਨੇਕਈ ਤਾਂ ਗੋਲਡੀ ਨੂੰ ਕਹਿੰਦੇ ਨੇ ਇਹਦੀ ਸਾਈਕਆਰਟਿਸਟ ਨਾਲ ਅਪੁਇੰਟਮੈਂਟ ਬਣਾਉ ਕਿ ਇਸ ਤਰਾਂ ਕਿਉਂ ਕਰਦਾ ਹੈ

ਗੋਲਡੀ ਆਪਣੇ ਵਲੋਂ ਕੋਈ ਕਸਰ ਨਹੀਂ ਛੱਡਦੀ ਜਿਵੇਂ ਕਸਾਈ ਬੱਕਰੇ ਨੂੰ ਹਲਾਲ ਕਰਦਾ ਏਅਜਿਹੀਆਂ ਉਹ ਸਾਰੀਆਂ ਗੱਲਾਂ ਜਾਣ ਬੁੱਝ ਕੇ ਕਰਦੀ ਹੈ ਜਿਸ ਨਾਲ ਮੈਂ ਪੱਛਿਆ ਜਾਵਾਂਕਾਬੂ ਤੋਂ ਬਾਹਰ ਹੋ ਕੇ ਉਸ ਨੂੰ ਕੁੱਟਾਂ ਮਾਰਾਂਗੱਲ ਪੁਲੀਸ ਤੱਕ ਜਾਵੇ ਉਹ ਮੇਰੇ ਘਰ ਆਉਣ ਤੇ ਪਾਬੰਦੀ ਲਾ ਦੇਣ ਤੇ ਉਸ ਨੂੰ ਭਾਅ ਜੀ ਨਾਲ ਘੁੰਮਣ ਫਿਰਨ ਦੀ ਖੁੱਲ੍ਹ ਮਿਲ ਜਾਵੇ

ਅਜੇ ਕੁੱਝ ਦਿਨਾਂ ਦੀ ਗੱਲ ਹੈ, ਉਹ ਕੰਮ ਤੋਂ ਡੇਢ ਘੰਟਾ ਲੇਟ ਘਰ ਆਈਜਦੋਂ ਮੈਂ ਪੁੱਛਿਆ ਤਾਂ ਕਹਿੰਦੀ ਵਾਲ

ਮਾਰਟ ਰੁਕ ਗਏ ਸੀ ਭਾਅ ਜੀ ਨੇ ਟਾਈ ਖਰੀਦਣੀ ਸੀਤੇ ਮੈਂ ਕਿਹਾ ਮੈਂ ਤੁਹਾਡੇ ਲਈ ਸ਼ੇਵ ਦਾ ਸਮਾਨ ਲੈ ਚੱਲਦੀ ਹਾਂਭਾਅ ਜੀ ਵੀ ਏਹ ਹੀ ਬਰੈਂਡ ਜੂਜ ਕਰਦੇ ਨੇਆਹ ਹੀ ਆਫਟਰ ਸ਼ੇਵ ਭਾਅ ਜੀ ਲਾਉਂਦੇ ਨੇ ਇਸਦੀ ਸਮੈੱਲ ਮੈਨੂੰ ਬਹੁਤ ਚੰਗੀ ਲੱਗਦੀ ਆ।

ਤੇ ਮੈਨੂ ਲੱਗਦਾ ਆ ਉਹ ਮਜ਼ਬੂਰੀ ਵਸ ਮੇਰੇ ਜਿਸਮ ਦੇ ਨੇੜੇ ਹੋਣ ਲੱਗੀ ਵੀ ਸਾਰਾ ਕੁੱਝ ਮੇਰੇ ਚੋਂ ਭਾਅ ਜੀ ਵਰਗਾ ਹੀ ਭਾਲਦੀ ਆਸੁਆਲ ਮੇਰੇ ਮਨ ਵਿੱਚ ਖੌਰੂ ਮਚਾਉਂਦੇ ਨੇਮੇਰਾ ਸਿਰ ਮੈਨੂੰ ਕੋਈ ਬੰਬ ਜਾਪਣ ਲੱਗ ਪੈਂਦਾ ਏ, ਜੋ ਕਿਸੇ ਵੀ ਸਮੇਂ ਫਟ ਜਾਵੇਗਾ ਤੇ ਮੇਰੀ ਹੋਂਦ ਫੀਤਾ ਫੀਤਾ ਹੋ ਜਾਵੇਗੀਮੈਂ ਚਾਹੁੰਦਾ ਹਾਂ ਕਿ ਗੋਲਡੀ ਕਿਸੇ ਵੀ ਤਰੀਕੇ, ਉਸ ਦੁਆਲੇ ਭਾਅ ਜੀ ਵਲੋਂ ਵਲੀ ਕਾਰ ਤੋਂ ਬਾਹਰ ਆ ਜਾਵੇ ਮੈਂ ਉਸ ਨੂੰ ਦੋਨਾਂ ਬਾਹਾਂ ਤੇ ਚੁੱਕ ਲਵਾਂ ਐਨਾਂ ਪਿਆਰ ਕਰਾਂ ਕਿ ਬੱਸਪਰ ਮੈਨੂੰ ਪਤਾ ਹੈ ਅਜਿਹਾ ਕੁੱਝ ਨਹੀਂ ਹੋਣ ਵਾਲਾ

ਕੰਮ ਤੇ ਮੁੰਡੇ ਬੜੀਆਂ ਅਜੀਬੋ ਗਰੀਬ ਗੱਲਾਂ ਕਰਦੇ ਨੇਕਿ ਘਰ ਵਾਲੀ ਸੁੰਨੀ ਨੀ ਛੱਡੀ ਦੀਫਲਾਣੀ ਆਪਣੇ ਦਿਉਰ ਨਾਲ ਆਫਲਾਣੀ ਆਪਣੇ ਜੀਜੇ ਨਾਲ ਆਮੇਰੇ ਅੰਦਰਲਾ ਨਾਗ ਉਸੇ ਵਕਤ ਫਣ ਲਹਿਰਾਉਂਦਾ ਮੈਨੂੰ ਡੰਗਦਾ ਹੈਵਿਆਹੀਆਂ ਵਰੀਆਂ ਸੁਪਰਵਾਈਜਰਾਂ ਨਾਲ ਜਾਂ ਹੋਰ ਲੋਕਾਂ ਨਾਲ ਕਿਉਂ ਸਬੰਧ ਬਣਾ ਲੈਂਦੀਆਂ ਨੇ? ਮੇਰਾ ਦਿਲ ਕਹਿੰਦਾ ਹੈ ਕੋਈ ਗੋਲਡੀ ਨੂੰ ਵੀ ਜਰੂਰ ਕਹਿੰਦਾ ਹੋਊ ਕਿ ਇਹ ਆਪਣੇ ਜੀਜੇ ਨਾਲ ਹੈਤੇ ਮੈਨੂੰ ਝੁੱਡੂ ਦੇਸੀ ਸਮਝਦੇ ਹੋਣੇ ਨੇਏਸੇ ਕਰਕੇ ਤਾਂ ਗੋਲਡੀ ਨੂੰ ਦਵਿੰਦਰ ਨਾਲ ਅਗਲੀ ਸੀਟ ਤੇ ਬੈਠਿਆਂ ਵੇਖ ਕੇ ਮੇਰੇ ਦਿਲ ਨੂੰ ਲਾਂਬੂ ਲੱਗ ਜਾਂਦਾ ਏਭਲਾ ਅੱਖੀਂ ਵੇਖ ਕੇ ਮੱਖੀ ਕਦ ਨਿਗਲ ਹੁੰਦੀ ਆਮੇਰੇ ਮੱਥੇ ਵਿੱਚ ਫੁੰਕਾਰਦੇ ਸ਼ੱਕ ਦੇ ਨਾਗ ਨੇ ਸਾਰੇ ਘਰ ਦਾ ਮਹੌਲ ਜਹਿਰੀਲਾ ਕੀਤਾ ਪਿਆ ਹੈਮੈਂ ਨਹੀਂ ਚਾਹੁੰਦਾ ਮੇਰੀ ਪਤਨੀ ਕਿਸੇ ਹਾਸ਼ੀਏ ਤੋਂ ਬਾਹਰ ਜਾਵੇਜੇ ਉਹ ਜਾਵੇਗੀ ਤਾਂ ਮੈਂ ਵੀ ਵਿਆਹ ਦੇ ਬੰਧਨ ਤੋਂ ਬਾਹਰ ਹੋ ਜਾਂਵਗਾਫੇਰ ਭਾਵੇਂ ਜੋ ਮਰਜੀ ਕਹਿ ਲਿਉ ਕਿ ਮੈਂ ਕਨੇਡਾ ਲਈ ਹੀ ਆਇਆ ਸੀਤੇ ਫੇਰ ਜਿਹੜਾ ਮਰਜੀ ਕਨੂੰਨ ਮੇਰੇ ਤੇ ਲਾ ਲਿਉ

ਬੰਧਨ ਵਿੱਚ ਹੀ ਧਾਰਾ ਵਗਦੀ ਹੈ ਕੰਢੇ ਤੋੜ ਕੇ ਵਗਣ ਵਾਲਾ ਦਰਿਆ ਬਰਬਾਦੀ ਦਾ ਕਾਰਨ ਬਣਦਾ ਹੈਸੀਲੋਂ ਵਾਲਾ ਮਾਸਟਰ ਮੇਹਰ ਸਿਉਂ ਇਹ ਅਕਸਰ ਆਖਿਆ ਕਰਦਾ ਸੀਲਿਖਦਾ ਲਿਖਦਾ ਜੇ ਕੋਈ ਹਾਸ਼ੀਏ ਤੋਂ ਬਾਹਰ ਚਲਾ ਜਾਂਦਾ ਭਾਵੇਂ ਉਸਦੀ ਲਿਖਾਈ ਜਿੰਨੀ ਮਰਜੀ ਸੁੰਦਰ ਤੇ ਖੁਸ਼ਕੱਤ ਹੋਵੇ ਉਹ ਕੁੱਟ ਸੁੱਟਦਾਇਹ ਕੁੱਟ ਮੈਂ ਵੀ ਬਚਪਨ ਵਿੱਚ ਕਈ ਵਾਰੀ ਖਾਧੀ ਹੈਸ਼ਾਇਦ ਉਦੋਂ ਦਾ ਹੀ ਕੋਈ ਡਰ ਮੇਰੇ ਮਨ ਚ ਬੈਠਿਆ ਹੋਇਆ ਏ ਕਿ ਜੇ ਹਾਸ਼ੀਏ ਤੋਂ ਬਾਹਰ ਗਿਆ ਤਾਂ ਚਮੜੀ ਉਧੇੜ ਕੇ ਰੱਖ ਦਊਂਇਹ ਹੀ ਗੱਲ ਜਦੋਂ ਮੈਂ ਗੋਲਡੀ ਨੂੰ ਕਹੀ ਤਾਂ ਮੈਨੂੰ ਸਾਈਕਆਰਟਿਸਟ ਕੋਲ ਆਉਣਾ ਪਿਆ

ਬਾਪੂ ਨੇ ਵੀ ਤਾਂ ਮੇਰੇ ਦੁਆਲੇ ਹਜ਼ਾਰਾਂ ਲਕੀਰਾਂ ਖਿੱਚੀਆਂ ਨੇ ਕਿ ਧਾਰਮਿਕ ਤੇ ਸਮਾਜਿਕ ਦਾਇਰੇ ਤੋਂ ਬਾਹਰ ਨਹੀਂ ਜਾਣਾਇਹ ਵਾਲਾਂ ਵਾਲਾ ਪੰਗਾ ਵੀ ਇਸੇ ਕਰਕੇ ਪਿਆ ਹੋਇਆ ਏਕਈ ਵਾਰੀ ਬਾਪੂ ਤੇ ਮਾਸਟਰ ਮੇਹਰ ਸਿਉਂ ਮੈਨੂੰ ਇੱਕੋ ਜਿਹੇ ਲੱਗਦੇ ਨੇ ਤੇ ਮੈਂ ਵੀ ਉਨ੍ਹਾਂ ਵਰਗਾ ਬਣਨਾ ਚਾਹੁੰਦਾ ਹਾਂਮੈਂ ਨਹੀਂ ਚਾਹੁੰਦਾ ਗੋਲਡੀ ਲਾਵਾਂ ਲੈਣ ਵੇਲੇ ਕੱਢੇ ਚੱਕਰਵਿਊ ਤੋਂ ਬਾਹਰ ਜਾਵੇ

ਡਾਕਟਰ ਸਾਹਿਬ ਇੱਕ ਹੋਰ ਗੱਲ ਹੈ ਜਿਸ ਨੂੰ ਮੈਂ ਕਦੀ ਨਹੀਂ ਭੁੱਲ ਸਕਦਾਇੰਡੀਆ ਸਾਡੇ ਗੁਆਂਢ ਦੋ ਭਰਾ ਗੁਰਦੇਵ ਸਿੰਘ ਤੇ ਜਸਦੇਵ ਸਿੰਘ ਰਹਿੰਦੇ ਸਨਗੁਰਦੇਵ ਨੇ ਆਪਣੀ ਛੋਟੀ ਸਾਲੀ ਦਾ ਰਿਸ਼ਤਾ ਜਸਦੇਵ ਸਿੰਘ ਨੂੰ ਕਰਵਾ ਦਿੱਤਾ ਸੀਇਹ ਗੱਲ ਦਾ ਬਾਅਦ ਵਿੱਚ ਹੀ ਪਤਾ ਲੱਗਾ ਸੀ ਕਿ ਗੁਰਦੇਵ ਸਿੰਘ ਨੇ ਆਪਣੇ ਪਾਪ ਲੁਕਾਣ ਲਈ ਭਰਾ ਨੂੰ ਬਲੀ ਚੜਾਇਆ ਸੀਉਸ ਦੀ ਸਾਲੀ ਉਸ ਤੋਂ ਗਰਭਵਤੀ ਹੋ ਗਈ ਸੀਗੁਰਦੇਵ ਦੀ ਪਤਨੀ ਨੂੰ ਭਾਵੇਂ ਪਤਾ ਲੱਗ ਗਿਆ ਪਰ ਉਸ ਨੇ ਵੀ ਆਪਣੇ ਬਾਪ ਦੀ ਤੇ ਭੈਣ ਦੀ ਇੱਜਤ ਬਚਾਉਣ ਲਈ ਮੂੰਹ ਸੀ ਲਿਆ ਸੀਕਿ ਹੁਣ ਤਾਂ ਘਰ ਦੀ ਗੱਲ ਘਰ ਚ ਹੀ ਹੈ ਜੇ ਬਾਹਰ ਕਿਸੇ ਨਾਲ ਚੰਦ ਚਾੜ ਲੈਂਦੀ ਤਾਂ ਅਸੀਂ ਜੀਂਦੇ ਹੀ ਮਰ ਜਾਂਦੇਰੌਲਾ ਪਾਏ ਤੋਂ ਆਪਣਾ ਹੀ ਢਿੱਡ ਨੰਗਾ ਹੋਣਾ ਸੀ, ਸ਼ਾਇਦ ਉਹ ਸੋਚਦੀ ਹੋਵੇ ਪਰ ਜਸਦੇਵ ਲੋਕਾਂ ਵਿੱਚ ਝੁੱਡੂ ਬਣ ਕੇ ਰਹਿ ਗਿਆ ਸੀਮੈਂ ਵੀ ਕਈ ਵਾਰ ਬਹੁਤ ਡਰ ਜਾਂਦਾ ਹਾਂ ਕਿ ਕਿਤੇ ਡੇਵ ਭਾਅ ਜੀ ਤੇ ਗੋਲਡੀ ਦੀ ਪ੍ਰੋਡਕਸ਼ਨ ਵੀ ਮੇਰੇ ਖਾਤੇ ਨਾ ਪੈ ਜਾਵੇ

ਉਸ ਕਹਾਣੀ ਦਾ ਬੜਾ ਦੁਖਾਂਤਕ ਅੰਤ ਹੋਇਆ ਸੀਇੱਕ ਦਿਨ ਜਸਦੇਵ ਅਚਾਨਕ ਡਿਊਟੀ ਤੋਂ ਘਰ ਆ ਗਿਆ ਸੀਗੁਰਦੇਵ ਦੀ ਘਰ ਵਾਲੀ ਪੇਕੇ ਗਈ ਹੋਈ ਸੀ ਤੇ ਉਸਦੀ ਬੇਬੇ ਬਾਪੂ ਮਕਾਣ ਗਏ ਹੋਏ ਸਨਗੁਰਦੇਵ ਨੇ ਇਹ ਸੋਚ ਕੇ ਮੌਕਾ ਨਾਂ ਖੁੰਝਣ ਦਿੱਤਾ ਕਿ ਜਸਦੇਵ ਤਾਂ ਸ਼ਾਮ ਪੰਜ ਵਜੇ ਡਿਊਟੀ ਤੋਂ ਆਵੇਗਾਇਤਰਾਜ ਯੋਗ ਹਾਲਤ ਵਿੱਚ ਅਚਾਨਕ ਫੜੇ ਜਾਣ ਦਾ ਤਾਂ ਉਨ੍ਹਾਂ ਨੂੰ ਚਿੱਤ ਚੇਤਾ ਵੀ ਨਹੀਂ ਸੀਲੋਕ ਭਾਵੇਂ ਲੱਖ ਕਹਿੰਦੇ ਸਨ ਪਰ ਜਸਦੇਵ ਨੂੰ ਆਪਣੇ ਵੱਡੇ ਭਰਾ ਤੇ ਰੱਬ ਵਰਗਾ ਵਿਸ਼ਵਾਸ ਸੀ ਜੋ ਚਕਨਾ ਚੂਰ ਹੋ ਗਿਆਇਸ ਸੱਚ ਨੂੰ ਹਜ਼ਮ ਕਰਨਾ ਕੋਈ ਅਸਾਨ ਥੋੜਾ ਸੀਉਸ ਦਿਨ ਉਸ ਨੇ ਰੱਜ ਕੇ ਸ਼ਰਾਬ ਪੀਤੀਫੇਰ ਕਹੀ ਚੁੱਕ ਕੇ ਪਤਨੀ ਨੂੰ ਵੱਢਣ ਪੈ ਗਿਆਵਿਆਹ ਵੇਲੇ ਹੱਥ ਫੜੀ ਤਲਵਾਰ ਕੱਢ ਕੇ ਭਰਾ ਨੂੰ ਟੋਟੇ ਟੋਟੇ ਕਰਨ ਦੌੜਿਆਸ਼ਾਮ ਢਲਦਿਆਂ ਪਿੰਡ ਚ ਰੌਲਾ ਪੈ ਗਿਆ ਕਿ ਮਾਸਟਰਾਂ ਦਾ ਜਸਦੇਵ ਪਾਗਲ ਹੋ ਗਿਆ ਹੈਤੇ ਫੇਰ ਉਸੇ ਰਾਤ ਉਸ ਨੂੰ ਸੰਗਲਾਂ ਨਾਲ ਨੂੜ ਦਿੱਤਾ ਗਿਆ ਸੀਪਿੰਡ ਦੀ ਸਾਰੀ ਪੰਚਾਇਤ ਗੁਰਦੇਵ ਨਾਲ ਰਲ ਗਈਫੇਰ ਭਰਾ ਨੂੰ ਸੰਗਲ ਲਾ ਕੇ ਚਾਬੀ ਉਸ ਨੇ ਜੇਬ ਵਿੱਚ ਪਾ ਲਈਹੋਰ ਤਾਂ ਹੋਰ ਸ਼ਹਿਰ ਦੇ ਸਭ ਤੋਂ ਵੱਡੇ ਡਾਕਟਰ ਤੋਂ ਤਸਦੀਕ ਵੀ ਕਰਵਾ ਲਿਆ ਕਿ ਉਸਦਾ ਭਰਾ ਪਾਗਲ ਹੈ ਜੋ ਕਿਸੇ ਨੂੰ ਜਾਨੀ ਨੁਕਸਾਨ ਪਹੁੰਚਾ ਸਕਦਾ ਹੈ

ਉਨ੍ਹਾਂ ਦੇ ਮਾਂ ਬਾਪ ਨੇ ਵੀ ਬਥੇਰਾ ਕਿਹਾ ਕਿ ਚੰਗਾ ਭਲਾ ਛੱਡ ਕੇ ਗਏ ਸਾਂ ਐਡੀ ਛੇਤੀ ਪਾਗਲ ਕਿਵੇਂ ਹੋ ਗਿਆ’? ਪਰ ਉਸ ਦੀ ਘਰ ਵਾਲੀ ਹੀ ਉਸ ਨੂੰ ਖੋਲ੍ਹਣ ਲਈ ਤਿਆਰ ਨਹੀਂ ਸੀਗੁਰਦੇਵ ਸਿੰਘ ਕਹਿ ਰਿਹਾ ਸੀ ਜੇ ਇਹ ਨਹੀਂ ਤਾਂ ਪਿੰਡ ਦੀ ਪੰਚਾਇਤ, ਪੁਲਿਸ ਵਾਲੇ, ਡਾਕਟਰ ਸਭ ਪਾਗਲ ਹੋਣੇ ਨੇਜੇ ਇਸ ਨੇ ਕਿਸੇ ਨੂੰ ਮਾਰ ਦਿੱਤਾ ਫੇਰ ਕੌਣ ਜਿੰਮੇਵਾਰ ਹੈ? ਆਖਰ ਮਾਂ ਨੇ ਵੀ ਹਥਿਆਰ ਸੁੱਟ ਦਿੱਤੇਉਹ ਸੰਗਲਾਂ ਚ ਬੰਨ੍ਹਿਆ ਅਵਾ ਤਵਾ ਬੋਲਦਾ, ਗੰਦੀਆਂ ਗਾਲਾ ਕੱਢਦਾਭਰਾ ਨੂੰ ਤੇ ਘਰ ਵਾਲੀ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦਾਸਾਰਾ ਪਿੰਡ ਕੰਨ ਲਪੇਟ ਕੇ ਸੌਂ ਜਾਂਦਾ ਕਿ ਇਹ ਤਾਂ ਪਾਗਲ ਹੈਆਖਰ ਸੱਚ ਮੁੱਚ ਹੀ ਉਹ ਪਾਗਲ ਹੋ ਗਿਆਹਰ ਕਿਸੇ ਦੇ ਚੁੱਕ ਕੇ ਇੱਟਾਂ ਬੱਟੇ ਮਾਰਦਾਉਸ ਦੀਆਂ ਕੂਕਾਂ ਚੀਕਾਂ ਸੁੰਨੀਆਂ ਰਾਤਾਂ ਵਿੱਚ ਗੂੰਜਦੀਆਂ ਉਸਦੀ ਐਡੀ ਬੇਵਸੀ ਵੇਖ ਕੇ ਮਨ ਕੰਬ ਉੱਠਦਾ ਸੀ

ਕਿੰਨਾ ਔਖਾ ਹੈ ਕਿ ਤੁਹਾਡੀ ਸਮਝੀ ਜਾਣ ਵਾਲੀ ਔਲਾਦ ਅਸਲ ਵਿੱਚ ਕਿਸੇ ਹੋਰ ਦੀ ਹੋਵੇਇਸੇ ਕਰਕੇ ਤਾਂ ਗੁਰਦੇਵ ਸਿੰਘ ਆਪਣੇ ਭਰਾ ਦੇ ਮੁੰਡੇ ਨੂੰ ਆਪਣੇ ਜੁਆਕਾਂ ਵਾਂਗ ਸਮਝਦਾ ਸੀ, ਕਿਉਂਕਿ ਸੀ ਹੀ ਉਸਦਾਉਸਦੀ ਪਤਨੀ ਸੀਤੋ ਨੂੰ ਇਸੇ ਭੇਦ ਨੇ ਬਿਮਾਰੀਆਂ ਦਾ ਘਰ ਬਣਾ ਦਿੱਤਾਤੇ ਉਸ ਦੇ ਬੈਠੇ ਬਿਠਾਇਆਂ ਹੀ ਉਦ੍ਹੀ ਛੋਟੀ ਭੈਣ ਨੇ ਘਰ ਦੀ ਸਾਰੀ ਕਮਾਂਡ ਸੰਭਾਲ ਲਈਉਹ ਵੀ ਗੋਲਡੀ ਵਾਂਗੂੰ ਆਪਣੇ ਜੀਜੇ ਗੁਰਦੇਵ ਨੂੰ ਸਾਰਾ ਦਿਨ ਭਾਅ ਜੀ ਭਾਅ ਜੀ ਕਰਦੀ ਰਹਿੰਦੀ ਸੀਫੇਰ ਇੱਕ ਦਿਨ ਬਿਮਾਰੀਆਂ ਦੀ ਭੰਨੀ ਸੀਤੋ ਵੀ ਮਰ ਗਈ ਤੇ ਉਸ ਤੋਂ ਦੋ ਕੁ ਮਹੀਨੇ ਬਾਅਦ ਥਮਲੇ ਨਾਲ ਬੰਨ੍ਹਿਆ ਜਸਦੇਵ ਵੀਹੁਣ ਪਿੰਡ ਦੇ ਲੋਕ ਗੁਰਦੇਵ ਤੇ ਗੁਰਜੀਤੋ ਨੂੰ ਹੀ ਪਤੀ ਪਤਨੀ ਸਮਝਦੇ ਨੇਜੋ ਬੜੇ ਸੁੱਖ ਅਰਾਮ ਨਾਲ ਜੀਵਨ ਬਤੀਤ ਕਰ ਰਹੇ ਨੇਗੁਰਦੇਵ ਦੇ ਮਾਂ ਬਾਪ ਨੇ ਮਰਨ ਤੋਂ ਪਹਿਲਾਂ ਕਿਹਾ ਸੀ ਕਿ ਇਹ ਦੁਸ਼ਟ ਸਾਡੀ ਮੁਰਦਾ ਦੇਹ ਨੂੰ ਵੀ ਹੱਥ ਨਾ ਲਾਵੇ। ਉਨ੍ਹਾਂ ਦੇ ਸਰਾਪ ਦਾ ਤਾਂ ਪਤਾ ਨਹੀਂ ਕੀ ਬਣਿਆ ਪਰ ਰਾਤ ਬੀਬੀ ਫੋਨ ਤੇ ਇੰਡੀਆ ਤੋਂ ਦੱਸਦੀ ਸੀ ਕਿ ਗੁਰਜੀਤੋ ਨੂੰ ਸਰਬ ਸੰਮਤੀ ਨਾਲ ਸਾਰੇ ਪਿੰਡ ਨੇ ਪੰਚਣੀ ਬਣਾ ਦਿੱਤਾ ਹੈ ਏਹੋ ਜਿਹੇ ਸਮਾਜ ਵਿੱਚ ਮੇਰੇ ਵਰਗੇ ਬੰਦੇ ਦੀ ਕੀ ਵੱਟੀਦੀ ਆ? ਨਾਲੇ ਕਨੇਡਾ ਵਿੱਚ ਤਾਂ ਔਰਤਾਂ ਨੂੰ ਅਧਿਕਾਰ ਵੀ ਬਹੁਤੇ ਨੇਮੈਂ ਤਾਂ ਗੋਲਡੀ ਨੂੰ ਅੱਖੀਂ ਦੇਖ ਕੇ ਵੀ ਨਹੀਂ ਰੋਕ ਸਕਦਾਸਿਰਫ ਸਮਝਾ ਹੀ ਸਕਦਾ ਹਾਂ

ਘਟਨਾ ਵੇਲੇ ਜਿਹੜਾ ਮੈਨੂੰ ਦੌਰਾ ਪਿਆ ਹੈ ਹੁਣ ਉਸ ਦੀ ਵੀ ਸੁਣ ਲਉਮੇਰੇ ਸੱਸ ਸਹੁਰਾ ਇੰਡੀਆ ਨੂੰ ਗਏ ਹੋਏ ਨੇਡੇਵ ਭਾਅ ਜੀ ਦੀ ਵਾਈਫ ਜੋਤੀ ਦਿਨੇ ਕੰਮ ਤੇ ਸੀਮੈਨੂੰ ਗੋਲਡੀ ਕਹਿਣ ਲੱਗੀ ਮੈਂ ਬਲੱਡ ਟੈਸਟ ਕਰਵਾਇਆ ਸੀ ਮੈਂ ਪਰਿਗਨੈਂਟ ਹਾਂਮੈਂ ਉਸਦੀ ਖੁਸ਼ੀ ਚ ਪੂਰਾ ਸ਼ਰੀਕ ਵੀ ਹੋਇਆਦੂਸਰੇ ਦਿਨ ਉਹ ਕਹਿੰਦੀ ਮੈਂ ਕੰਮ ਤੇ ਨੀ ਜਾਣਾ ਮੇਰਾ ਸਿਰ ਦਰਦ ਕਰਦਾ ਹੈ ਤਬੀਅਤ ਠੀਕ ਨਹੀ। ਉਧਰ ਉਸ ਦਿਨ ਮੈਨੂੰ ਵੀ ਕੰਮ ਵਾਲਿਆਂ ਕਹਿ ਦਿੱਤਾ ਕਿ ਕੰਮ ਘੱਟ ਹੈ ਤੇ ਮੈਂ ਦੁਪਹਿਰੇ ਹੀ ਘਰ ਆ ਗਿਆਜਦੋਂ ਲੌਕ ਖੋਹਲ ਕੇ ਅੰਦਰ ਗਿਆ ਤਾਂ ਗੋਲਡੀ ਕਿਤੇ ਨਜ਼ਰ ਨਾ ਆਈ ਮੈਂ ਹਾਕਾਂ ਮਾਰੀਆਂ ਤਾਂ ਉਹ ਭਾਅ ਜੀ ਦੇ ਬੈੱਡ ਰੂਮ ਚੋਂ ਨਿੱਕਲੀ ਘਬਰਾਈ ਹੋਈਕਹਿੰਦੀ ਭਾਅ ਜੀ ਦੇ ਕੰਮਪਿਊਟਰ ਤੇ ਕੰਮ ਕਰਦੀ ਸੀ। ਭਾਅ ਜੀ ਵੀ ਅੰਦਰ ਹੀ ਸਨਉਹ ਕੰਮ ਤੋਂ ਕਿਉਂ ਆਏ? ਮੈਨੂੰ ਦੇਖ ਕੇ ਉਹ ਦਬੜਸੱਟ ਪੌੜੀਆਂ ਉਤਰਨ ਲੱਗੇ ਤੇ ਘਬਰਾਏ ਹੋਏ ਬੋਲੇ ਮੈਂ ਤਾਂ ਜਰੂਰੀ ਪੇਪਰ ਲੈਣ ਘਰ ਆਇਆ ਸੀਜਲਦੀ ਬੈਂਕ ਵੀ ਜਾਣਾ ਹੈ ਮਾਰਟਗੇਜ ਰੀਨਿਊ ਹੋਣੀ ਹੈ।

ਗੋਲਡੀ ਮਹੌਲ ਨੂੰ ਸਾਂਵਾ ਕਰਨ ਲਈ ਹੋਰ ਹੀ ਗੱਲਾਂ ਮਾਰਨ ਲੱਗੀ

ਫੇਰ ਮੈਂ ਉਸ ਨੂੰ ਬਹੁਤ ਗਾਲਾਂ ਕੱਢੀਆਂਰੱਜ ਕੇ ਸ਼ਰਾਬ ਵੀ ਪੀਤੀਰਾਤ ਨੂੰ ਸੁਪਨੇ ਸਾਡੇ ਪਿੰਡ ਵਾਲਾ ਪਾਗਲ ਜਸਦੇਵ ਮੇਰੇ ਤੇ ਹੱਸਦਾ ਰਿਹਾ ਤੇ ਦੰਦ ਚਿੜਾਉਂਦਾ ਰਿਹਾਮੈਂ ਕੂਕਦਾ ਰਿਹਾ ਮੈਨੂੰ ਲੱਗਦਾ ਰਿਹਾ ਕਿ ਗੋਲਡੀ ਦੇ ਪੇਟ ਵਿੱਚ ਪੁੰਗਰ ਰਿਹਾ ਬੀਜ ਹਾਸ਼ੀਏਤੋਂ ਬਾਹਰ ਲਿਖਿਆ ਗਿਆ ਅੱਖਰ ਹੈਸਾਰੀ ਰਾਤ ਮੈਨੂੰ ਮਾਸਟਰ ਮੇਹਰ ਸਿਉਂ ਡੰਡਿਆਂ ਨਾਲ ਕੁੱਟਦਾ ਰਿਹਾ ਤੇ ਮੈਂ ਚੀਖਦਾ ਰਿਹਾ

ਬੱਸ ਫੇਰ ਮੈਂ ਆਪਣੇ ਆਪ ਤੇ ਕਾਬੂ ਨਹੀਂ ਰੱਖ ਸਕਿਆ ਤੇ ਮੈਂ ਗੋਲਡੀ ਨੂੰ ਕੁੱਟ ਸੁੱਟਿਆਬੱਸ ਏਹੋ ਤਾਂ ਉਹ ਚਾਹੁੰਦੀ ਸੀ ਉਹਨੇ ਤੁਰੰਤ 911 ਘੁੰਮਾਇਆ ਪੁਲੀਸ ਆਈ ਤੇ ਮੈਂਨੂੰ ਵਾਈਫ ਅਸਾਲਟ ਦੇ ਕੇਸ ਵਿੱਚ ਅੰਦਰ ਕਰ ਦਿੱਤਾਹੁਣ ਮੇਰੀ ਪਤਾ ਨਹੀਂ ਕੀਹਨੇ ਕੀ ਸੋਚ ਕੇ ਜ਼ਮਾਨਤ ਕਰਵਾ ਦਿੱਤੀ ਹੈ ਪਰ ਹੁਣ ਮੈਂ ਉਸ ਘਰ ਨਹੀਂ ਜਾ ਸਕਦਾਕੇਸ ਅਜੇ ਕੋਰਟ ਵਿੱਚ ਹੈਮੈਂ ਕਿਸੇ ਰਿਸ਼ਤੇਦਾਰ ਦੇ ਘਰ ਚਲਾ ਗਿਆ ਹਾਂਕੋਰਟ ਵਲੋਂ ਹੀ ਇਹ ਮੈਨੂੰ ਕੌਸਲਿੰਗ ਦਿੱਤੀ ਗਈ ਹੈ ਤਾਂ ਤੁਹਾਡੇ ਕੋਲ ਆਇਆ ਹਾਂਹੁਣ ਮੈਂ ਤੁਹਾਨੂੰ ਆਪਣੀ ਸਾਰੀ ਕਹਾਣੀ ਸੁਣਾ ਦਿੱਤੀ

(13 ਅਗਸਤ 2007)

 

myjr mFgt dIaF hor rcnfvF pVHn leI kilwk kro:

`isrjxhfr` ‘iqRÈMkU’ ‘kTpuqlIaF’ Èfmlft awg dI ndI gLmly dy PLul

 

ilKfrI
Likhari


© likhari: Punjabi Likhari Forum-2001-2007