ਸ਼ੀਸ਼ੇ ਉੱਤੇ ਧੂੜਾਂ ਜੰਮੀਆਂ

(ਬਾਬਾ
ਨਜਮੀ ਪਾਕਿਸਤਾਨ ਦਾ ਸ਼ਾਹ ਮੁਖੀ ਵਿਚ ਲਿੱਖਣ ਵਾਲਾ ਪੰਜਾਬੀ ਕਵੀ)
ਸ਼ੀਸ਼ੇ ਉਤੇ ਧੂੜਾਂ
ਜੰਮੀਆਂ ਕੰਧਾਂ ਝਾੜੀ ਜਾਂਦੇ ਨੇ।
ਜਿ਼ਲਦਾਂ
ਸਾਂਭ ਰਹੇ ਨੇ ਝੱਲੇ ਵਰਕੇ ਪਾੜੀ ਜਾਂਦੇ ਨੇ
।
ਉਹਨਾਂ ਦਾ ਵੀ
ਤੂੰਹੀਉਂ ਰੱਬ ਏਂ ਇਹਦਾ ਅੱਜ ਜਵਾਬ ਤੇ ਦੇ,
ਈਦਾਂ ਵਾਲੇ ਦਿਨ ਵੀ
ਜਿਹੜੇ ਕਰਨ ਦਿਹਾੜੀ ਜਾਂਦੇ ਨੇ
।
ਜਿਹਨਾਂ ਦੇ ਗਲ
ਲੀਰਾਂ ਪਈਆਂ ਉਹਨਾਂ ਵੱਲੇ ਤੱਕਦੇ ਨਈਂ,
ਕੱਬਰਾਂ ਉਤੇ ਤਿੱਲੇ
ਜੜੀਆਂ ਚੱਦਰਾਂ ਚਾੜ੍ਹੀ ਜਾਂਦੇ ਨੇ
।
ਰੱਸੀ ਕਿੱਥੋਂ ਤੀਕ
ਕਰੇਂਗਾ ਢਿੱਲੀ ਉਹਨਾਂ ਲੋਕਾਂ ਦੀ,
ਜਿਹੜੇ ਇੱਕ ਹਵੇਲੀ
ਬਦਲੇ ਝੁੱਗੀਆਂ ਸਾੜੀ ਜਾਂਦੇ ਨੇ
।
ਸ਼ੀਸ਼ੇ ਉਤੇ ਮਲੇ
ਸਿਆਹੀਆਂ ਹੱਕ ਏ ਮੇਰੇ ਦੁਸ਼ਮਣ ਦਾ,
ਸੱਜਣਾਂ ਨੂੰ ਕੀ
ਬਣੀਆਂ ਮੇਰੇ ਫੁੱਲ ਲਿਤਾੜੀ ਜਾਂਦੇ ਨੇ
।
ਚਲ ਉਏ ਬਾਬਾ ਨਜਮੀ
ਆਪਣੇ ਪਿੰਡਾਂ ਨੂੰ ਮੂੰਹ ਮੋੜ ਲਈਏ,
ਸ਼ਹਿਰਾਂ ਦੇ ਵਸਨੀਕ
ਤਾਂ ਆਪਣੇ ਸ਼ਹਿਰ ਉਜਾੜੀ ਜਾਂਦੇ ਨੇ
।
****ਸ਼ਾਹ ਮੁਖੀ ਤੋਂ
ਗੁਰਮੁੱਖੀ ਰੂਪ ਡਾ: ਗ.ਸ.ਰਾਏ
****