ਗੀਤ:

ਦਿਲ ਦੇ ਰਾਹੀਆ

-ਰਮਨ ਸੰਧੂ, ਪਿੰਡ ਸਾਦਿਕ, ਫਰਦਕੋਟ-

ਰਮਨ ਸੰਧੂ ਦਾ 'ਦਿਲ ਦੇ ਰਾਹੀਆ' ਗੀਤ 'ਨਵੀਆਂ ਕਲਮਾਂ-ਨਵੀਆਂ ਆਸਾਂ/ਜੀ ਆਇਆਂ ਪੁੰਗਰਦੀਆਂ ਕਲਮਾਂ' ਦੇ ਕਾਲਮ ਹੇਠ ਬਿਨਾਂ ਕਿਸੇ ਸੋਧ-ਸੁਧਾਈ ਦੇ ਪਾਠਕਾਂ ਦੇ ਰੂ-ਬ-ਰੂ ਕਰ ਰਹੇ ਹਾਂ। 'ਲਿਖਾਰੀ' ਦੀ ਚਾਹ ਹੈ ਕਿ ਪੰਜਾਬੀ ਵਿੱਚ ਲਿਖਣ ਦਾ ਉਪਰਾਲਾ ਕਰਨ ਵਾਲੇ ਨਵੇਂ ਅਤੇ ਪੁੰਗਰਦੇ ਲੇਖਕਾਂ ਨੂੰ ਵੀ ਉਤਸ਼ਾਹਿਤ ਕੀਤਾ ਜਾਵੇ। 'ਲਿਖਾਰੀ' ਨੂੰ ਆਸ ਹੈ ਕਿ 'ਰਮਨ ਸੰਧੂ' 'ਰੂਪ ਅਤੇ ਭਾਵ ਪੱਖੋਂ' ਲਗਾਤਾਰ ਮਿਹਨਤ ਕਰਦਿਆਂ ਆਪਣੀਆਂ ਰਚਨਾਵਾਂ ਨੂੰ ਹੋਰ ਵੀ ਨਿਖਾਰੇਗਾ।

ਗੀਤ

ਦਿਲ ਦੇ ਰਾਹੀਆ

ਤੂੰ ਸੁਣ ਮੇਰੇ ਦਿਲ ਦੇ ਰਾਹੀਆ
ਮੈ ਤੈਨੂੰ ਦਿਲ ਦਾ ਹਾਲ ਸੁਣਾਵਾਂ
ਯਾਦ ਤੇਰੀ ਵਿੱਚ ਬੈਠੀ ਮੈਂ
ਝੱਲਿਆਂ ਵਾਗੂੰ ਹੰਝੂ ਵਹਾਵਾਂ
            ਤੂੰ ਸੁਣ ਮੇਰੇ - - - - - -- - -

ਤੂੰ ਉੱਚਾ ਵੇ ਸੋਹਣਿਆ ਸੱਜਣਾ
ਮੈਂ ਤੈਥੋਂ ਹਾਂ ਨੀਵੀਂ
ਦਿਲ ਮੇਰਾ ਇਹ ਸਮਝੇ ਨਾਹੀ
ਮੈਂ ਦਿਲ ਨੂੰ ਵਾਰ ਵਾਰ ਸਮਝਾਵਾਂ
            ਤੂੰ ਸੁਣ ਮੇਰੇ - - - - - - - --

ਦੁਨੀਆ ਆਖੇ ਮੈਂ ਭੁੱਲ ਜਾਂ ਤੈਨੂੰ
ਪਰ ਤੈਨੂੰ ਭੁਲਾਉਣਾ ਔਖਾ
ਰੱਬ ਕਰੇ ਮੈਂ ਮਰਾਂ ਉਸੇ ਦਿਨ
ਜਿਸ ਦਿਨ ਤੈਨੂੰ ਭੁੱਲਜਾਵਾਂ
            ਤੂੰ ਸੁਣ ਮੇਰੇ - - - - - - - --

ਜਿੱਧਰ ਵੀ ਮੈਂ ਦੇਖਾਂ ਸੱਜਣਾ
ਮੈਨੂੰ ਮੁੱਖ ਨਜਰ ਤੇਰਾ ਆਵੇ
ਸੁਪਨੇ ਦੇ ਵਿੱਚ ਤੂੰ ਹੀ ਦਿੱਸੇਂ
ਮੈਂ ਅੱਖ ਜਦੋਂ ਵੀ ਲਾਵਾਂ
            ਤੂੰ ਸੁਣ ਮੇਰੇ - - - - -- - - -

ਪਿਆਰ ਤੇਰੇ ਦਾ ਪਿਆਸਾ ਦਿੱਲ
ਮੈਨੂੰ ਨਿੱਤ ਸਤਾਂਦਾ ਟਹਿੰਦਾ
ਅੱਖੀਆਂ ਵਿੱਚੋਂ ਬਰਸਣ ਹੰਝੂ
ਮੈ ਦਿਲ ਦੀ ਪਿਆਸ ਬੁਝਾਵਾਂ
            ਤੂੰ ਸੁਣ ਮੇਰੇ - - - - - - - -

ਮਿਲੀ ਤਾਂ ਮੈਂ ਨਹੀ ਕਦੇ ਵੀ ਤੈਨੂੰ
ਪਰ ਪਿਆਰ ਬਹੁਤ ਹਾਂ ਕਰਦੀ
ਉੱਠਦੀ ਬਹਿੰਦੀ ਸੌਂਦੀ ਜਾਗਦੀ
ਇੱਕ ਤੇਰਾ ਹੀ ਨਾਂਮ ਧਿਆਵਾਂ
            ਤੂੰ ਸੁਣ ਮੇਰੇ - - - - - - - - -

ਰਾਹਾਂ ਦੇ ਵਿੱਚ ਬੈਠੀ ਬੈਠੀ
ਮੈਂ ਉਡੀਕ ਤੇਰੀ ਹਾਂ ਕਰਦੀ
ਕਦੇ ਸਾਡੇ ਰਾਹੀਂ ਆ ਸੋਹਣਿਆ
ਮੈਂ ਤੈਨੂੰ ਪਲਕਾਂ ਤੇ ਬੈਠਾਵਾਂ
            ਤੂੰ ਸੁਣ ਮੇਰੇ - - - - - - - - -

ਗੀਤਕਾਰ - ਰਮਨ ਸੰਧੂ ਪਿੰਡ+ਡਾਕ ਸਾਦਿਕ
ਜਿਲ੍ਹਾ ਫਰੀਦਕੋਟ
151203 (ਪੰਜਾਬ) ਇੰਡੀਆ)

(27 ਫਰਵਰੀ 2007) ਚਾਤ੍ਰਿਕ ਯੂਨੀਕੋਡ

 

ਲਿਖਾਰੀ
Likhari


© likhari: Punjabi Likhari Forum-2001-2007