![]() |
ਰੀਵੀਊਜ਼:
2. ਸੱਚ ਦੀ ਭਾਲ ਰੀਵੀਊਕਾਰ: ਵੇਦ ਪ੍ਰਕਾਸ਼ ਤਿਵਾੜੀ, ਸ਼ਾਸਤਰੀ |
![]() |
(ਇਹ ਲੇਖ ਆਲੋਚਕ ਨੇ ਹਿੰਦੀ ਵਿੱਚ ਲਿਖਿਆ ਸੀ। ਆਲੋਚਕ ਪੰਜਾਬੀ ਪੜ੍ਹ ਚੰਗੀ ਤਰ੍ਹਾਂ ਲੈਂਦਾ ਹੈ ਪਰ ਲਿਖਣ ਸਮੇਂ ਉਸ ਨੂੰ ਦਿੱਕਤ ਪੇਸ਼ ਆਉਂਦੀ ਹੈ। ਹੇਠਾਂ ਅਸੀਂ ਪੰਜਾਬੀ ਅਨੁਵਾਦ ਦੇ ਰਹੇ ਹਾਂ ਅਤੇ ਇਸ ਤੋਂ ਹੇਠਾਂ ਮੂਲ ਹਿੰਦੀ ਰੂਪ ਦਾ ਗੁਰਮੁਖੀ ਲਿਪੀਅੰਤਰਨ। ... ਲਿਖਾਰੀ)
ਪੁਸਤਕ ਆਲੋਚਨਾ
ਵੇਦ ਪ੍ਰਕਾਸ਼ ਤਿਵਾੜੀ, ਸ਼ਾਸਤਰੀ
1613 - ਜਨਕ ਪੁਰੀ, ਸਟਰੀਟ ਨੰਬਰ 14, ਲੁਧਿਆਣਾ 141003
ਫੋਨ: 161 - 2603529
1. ਮਨੁੱਖੀ ਪ੍ਰਾਪਤੀ ਦੇ ਸਿਖਰ
ਲੇਖਕ – ਪ੍ਰੋ. ਦਲਜੀਤ ਸਿੰਘ M.A., B.T.,
ਸੰਸਾਰ ਦੇ ਪ੍ਰਸਿੱਧ 14 ਅਜੂਬੇ ਅਤੇ ਵਰਮਾਂਟ ਦੀਆਂ ਹੁਸੀਨ ਵਾਦੀਆਂ
ਆਪਣੇ ਭਾਰਤ ਵਿੱਚ ਹੀ ਪੁਰਾਤਤਿਵ ਮਹੱਤਤਾ ਦੇ ਹਜ਼ਾਰਾਂ ਪ੍ਰਾਚੀਨ ਸਮਾਰਕ ਅਤੇ ਕਲਾ ਕ੍ਰਿਤੀਆਂ ਜ਼ਿਆਦਾ ਚੰਗੀ ਦੇਖ-ਭਾਲ ਦੀ ਉਡੀਕ ਵਿੱਚ ਹਨ। ਇਹ ਸਾਡੇ ਦੇਸ ਦੀ ਅਮੁੱਲ ਇਮਾਨਤ ਹਨ। ਸਰਕਾਰ ਉਹਨਾਂ ਦੀ ਸੰਭਾਲ ਵਾਸਤੇ ਕਰੋੜਾਂ ਰੁਪਏ ਖ਼ਰਚ ਕਰ ਰਹੀ ਹੈ।
ਵਿਦਵਾਨ ਲੇਖਕ ਨੇ ਵਿਸ਼ਵ ਦੇ 14 ਅਜੂਬਿਆਂ ਦਾ ਮਨੋਰੰਜਕ ਵਰਣਨ, ਸਰਲ, ਸਪਸ਼ਟ ਪੰਜਾਬੀ ਭਾਸ਼ਾ ਦੀ ਉੱਤਮ ਸ਼ੈਲੀ ਵਿੱਚ, ਪਾਠਕਾਂ ਦੇ ਸਾਹਮਣੇ ਵਧੀਆ ਚਿੱਤਰਨ ਰਾਹੀਂ ਪੇਸ਼ ਕੀਤਾ ਹੈ। ਆਉਣ ਵਾਲੀਆਂ ਸੰਤਾਨਾਂ ਦਿਲਚਸਪ ਜਾਣਕਾਰੀ ਤੋਂ ਪ੍ਰਸੰਨ ਹੋਣਗੀਆਂ।
ਇਸ ਅਦਭੁਤ ਪੁਸਤਕ ਨੂੰ ਪੜ੍ਹ ਕੇ ਦਿਲ ਬਾਗ਼-ਬਾਗ਼ ਹੋ ਗਿਆ। ਵਾਰ-ਵਾਰ ਪੜ੍ਹ ਕੇ ਵੀ ਜੀ ਨਹੀਂ ਭਰਿਆ। ਅਤਿਅੰਤ ਰੋਚਕ, ਗਿਆਨ ਵਿੱਚ ਵਾਧਾ ਕਰਨ ਵਾਲੀ ਬੇਮਿਸਾਲ ਰਚਨਾ ਹੈ। ਖੂਹ ਆਪ ਚੱਲ ਕੇ ਪਿਆਸੇ ਦੇ ਕੋਲ ਆ ਗਿਆ ਹੈ:
ਘਰ ਬੈਠੇ ਸੈਰੇ ਜਹਾਂ ਕਰਨਾ
ਯੇਹ ਮਜ਼ਾ ਹਮ ਨੇ ਕਿਤਾਬ ਮੇਂ ਦੇਖਾ।
ਪੰਜਾਬੀ ਸਾਹਿਤ-ਅਕਾਸ਼ ਵਿੱਚ ਦਲਜੀਤ ਸਿੰਘ ਇੱਕ ਚਮਕਦਾ ਤਾਰਾ ਹੈ। ਇੱਕ ਅਦਭੁਤ ਅਨਮੋਲ ਪੁਸਤਕ ਦੇ ਕੇ ਉਹਨਾਂ ਨੇ ਪੰਜਾਬੀ ਸਾਹਿਤ ਵਿੱਚ ਨਿੱਗਰ ਵਾਧਾ ਕੀਤਾ ਹੈ।
ਵਿਸ਼ਵ ਵਿੱਚ ਸੱਤ ਅਜੂਬੇ ਤਾਂ ਪ੍ਰਸਿੱਧ ਹਨ। ਇਸ ਸੈਲਾਨੀ ਨੇ 14 ਅਜੂਬਿਆਂ ਦਾ ਵਿਸਤਾਰ-ਪੂਰਬਕ ਸਾਹਿਤ ਰਚਿਆ ਹੈ।
ਵਸਤੂ ਕਲਾ, ਮੂਰਤੀ ਕਲਾ, ਚਿੱਤਰ ਕਲਾ, ਸੰਗੀਤ ਕਲਾ, ਕਾਵਿ ਕਲਾ ਵਧੀਆ ਤੋਂ ਵਧੀਆ ਹਨ। ਲੇਖਕ ਨੇ ਵਸਤੂ ਕਲਾ ਅਤੇ ਮੂਰਤੀ ਕਲਾ ਦਾ ਵਰਣਨ ਸਰਲ, ਸੁਗਮ ਭਾਸ਼ਾ ਵਿੱਚ ਪੁਸਤਕ ਨੂੰ ਸੰਗੀਤਕ ਅਤੇ ਕਾਵਿਕ ਬਣਾ ਕੇ ਪਾਠਕਾਂ ਨੂੰ ਆਤਮਿਕ ਖ਼ੁਸ਼ੀ ਦਿੱਤੀ ਹੈ।
ਪਿਆਰ ਨਿਸ਼ਾਨੀ ਤਾਜਮਹਲ
ਮੀਨਾ ਬਜ਼ਾਰ ਵਿੱਚ ਹੁਸਨ ਅਤੇ ਜਵਾਨੀ ਦੀਆਂ ਲੜੀਆਂ ਅੱਖਾਂ, ਘਾਇਲ ਹੋਏ ਦੋ ਦਿਲ। ਸ਼ਾਹਜਹਾਂ ਖੁਰਮ ਅਤੇ ਅਰਜੁਮੰਦ ਬਾਨੋ ਦਾ ਪਿਆਰ ਪੈ ਗਿਆ। ਫਲਸਰੂਪ ਫੁੱਲ ਖਿੜੇ, ਸ਼ਹਿਨਾਈ ਵੱਜੀ, ਜਾਮ ਛੱਲਕੇ। ਸ਼ਾਦੀ ਤੋਂ ਪਿੱਛੋਂ ਨਾਂ ਬਦਲੇ - ਸ਼ਾਹਜਹਾਂ – ਮੁਮਤਾਜ਼। ਚੌਦਾਂ ਬੱਚਿਆਂ ਦੀ ਜਣਨੀ, ਚਾਲੀ ਸਾਲ ਦੀ ਔਰਤ ਮੁਮਤਾਜ਼, ਸ਼ਾਹਜਹਾਂ ਦੀ ਨਜ਼ਰ ਵਿੱਚ 14 ਸਾਲ ਦੀ ਹੁਸੀਨਾ ਸੀ। 22 ਸਾਲ ਪਿੱਛੋਂ ਮੁਮਤਾਜ਼ ਦੇ ਮਿਰਤਕ ਸਰੀਰ ਨੂੰ ਬਹਿਰਾਮ ਪੁਰ ਦੀ ਮਿੱਟੀ ਦੀ ਕਬਰ ਵਿੱਚੋਂ ਕੱਢਵਾ ਕੇ, ਜਮਨਾ ਦੇ ਕੰਢੇ ਉੱਤੇ ਆਗਰਾ ਵਿੱਚ ਬਣੀ ਸੰਗੇ-ਮਰਮਰ ਦੀ ਖੂਬਸੂਰਤ ਕਬਰ ਵਿੱਚ ਦਫਨਾ ਦਿੱਤਾ।
ਨੂਰਜਹਾਂ ਦੀ ਯਾਦ ਨੂਰ ਮਹਲ ਵਿੱਚ ਤਾਜ਼ਾ ਹੈ। ਉਸੇ ਤਰ੍ਹਾਂ ‘ਤਾਜ ਮਹਲ’ ਸ਼ਾਹ ਜਹਾਂ ਦੇ ਪਿਆਰ ਦੀ ਅਮਿਟ ਨਿਸ਼ਾਨੀ ਹੈ।
ਲੇਖਕ ਦੀ ਕਲਮ ਦੀ ਕਰਾਮਾਤ ਦੇਖੋ – ਪੱਥਰ ਦੀ ਨਿਰਜੀਵ ਇਮਾਰਤ ਨੂੰ ਸ਼ਾਇਰ ਨੇ ਸਜੀਵ ਬਣਾ ਦਿੱਤਾ। ਸੰਸਾਰ ਭਰ ਦੇ ਅਨੇਕ ਕਾਵਿ, ਵਿਯੋਗ ਦੀ ਵੇਦਨਾ ਦੀ ਉਪਜ ਹਨ।
‘ਵਿਯੋਗੀ ਹੋਗਾ ਪਹਿਲਾ ਕਵੀ – ਆਹ ਸੇ ਉਪਜਾ ਹੋਗਾ ਗਾਨ’
ਵਿਦਵਾਨ ਲੇਖਕ ਦਾ ਤਾਰਾ (ਬੀਬੀ ਹਰਬੰਸ ਕੌਰ) ਜਦੋਂ ਗੁੰਮ ਹੋ ਗਿਆ, ਉਸ ਸਮੇਂ ਉਹਨਾਂ ਦੀ ਵੇਦਨਾ ਦਾ ਝਰਨਾ ਕਾਵਿ ਦੇ ਰੂਪ ਵਿੱਚ ਫੁੱਟ ਪਿਆ।
ਵਰਮਾਂਟ ਸਟੇਟ ਦੀਆਂ ਹੁਸੀਨ ਵਾਦੀਆਂ
Govt. M.P. Hr. Sec. School Ludhiana, India ਦੇ ਮੈਗਜ਼ੀਨ ‘ਉਦੇਸ਼’ ਵਿੱਚ ਪ੍ਰਕਾਸ਼ਿਤ ‘ਨਿਆਗਰਾ ਫਾਲ’ ਇਹਨਾਂ ਦੀ ਯਾਤਰਾ ਦਾ ਵਰਣਾਤਮਕ ਲੇਖ ਹੈ। ਮੇਰੀ ਭੈਣ ਵੱਡੇ ਪਰਿਵਾਰ ਸਮੇਤ ਪਿਛਲੇ 35 ਸਾਲਾਂ ਤੋਂ TORONTO ਵਿੱਚ ਰਹਿ ਰਹੀ ਹੈ। ਪਰੰਤੂ ਨਹੀਂ ਜਾਣਦੇ ਕੁਛ ਵੀ ‘ਨਿਆਗਰਾ ਫਾਲ’ ਬਾਰੇ। ਮੈਨੂੰ ਘਰ ਬੈਠੇ ਹੀ ਉਹਨਾਂ ਨੇ ਵਿਸ਼ਵ ਪ੍ਰਸਿੱਧ ‘ਨਿਆਗਰਾ ਫਾਲ’ ਦਿਖਾ ਦਿੱਤੀ।
ਉਸ ਸਕੂਲ ਮੈਗਜ਼ੀਨ ਦੇ ਆਪ ਵਰਿਸ਼ਟ ਸੰਪਾਦਕ ਸਨ।
‘ਵਰਮਾਂਟ ਦੀਆਂ ਹੁਸੀਨ ਵਾਦੀਆਂ’ ਇੱਕ ਉੱਤਮ ਯਾਦਗਾਰ ਹੈ। ਯਥਾਰਥ ਵਰਣਨ, ਕਲਪਨਾ ਦਾ ਉਸ ਵਿੱਚ ਉੱਕਾ ਹੀ ਅੰਸ਼ ਨਹੀਂ।
ਟੋਰਾਂਟੋ ਤੋਂ ਆਪਣੇ ਭਤੀਜੇ ਅਮਰੀਕ ਦੇ ਨਾਲ ਗਿਆਰਾਂ ਘੰਟੇ ਵਿੱਚ ਕਾਰ ਦੁਆਰਾ ਅਮਰੀਕਾ ਦੇ ਨਾਰਵਿਚ ਸ਼ਹਿਰ ਵਿੱਚ ਪਹੁੰਚ ਕੇ ਹਰਜੀਤ ਅਮਰਜੀਤ ਦੰਪਤੀ ਤੋਂ ਭਰਪੂਰ ਸਤਿਕਾਰ ਪ੍ਰਾਪਤ ਕੀਤਾ।
ਓਥੇ ਅਗਲੇ ਸਫ਼ਰ ਵਿੱਚ ‘ਗਰੇਨਾਈਟਵਿਲ’ ਮਾਰਬਲ ਦੀ ਖਾਣ ਦੇਖੀ। ਰਸਤੇ ਵਿੱਚ ਹਰੇ ਭਰੇ ਖੇਤ, ਮੇਪਲ ਦੇ ਹਰੇ, ਪੀਲੇ, ਲਾਲ ਪੱਤੇ, ਮਨ ਨੂੰ ਖਿੱਚਦੇ ਪ੍ਰਕ੍ਰਿਤਿਕ ਦ੍ਰਿਸ਼, ਟਾਹਣੀਆਂ ਦੇ ਪ੍ਰੇਮ ਇਸ਼ਾਰੇ, ਜੈਪੁਰ ਦੇ ਲਾਲ ਪੱਥਰ ਦਾ ਜ਼ਿਕਰ, ਹਰਜੀਤ ਦਾ 200 ਸਾਲ ਪੁਰਾਣਾ ਘਰ ਐਂਟੀਕ, ਰੈਨੋਵੇਟ ਦਾ ਕੰਮ, ਛੱਤ ਦੇ ਅਨਘੜਤ ਸ਼ਤੀਰ, ਪੀਟਰ ਦੀ ਜਾਣਪਛਾਣ ਦੇ ਮੌਕੇ ਅਤੇ ਰੈਸਟੋਰੈਂਟ ਵਾਲਿਆਂ ਦਾ ਅਤੀ ਸਭਿਅਕ ਸੁਸ਼ੀਲ ਵਰਤਾਓ। ਵਾਪਸੀ ’ਤੇ ਗੱਡੀ ਹਵਾ ਨਾਲ ਗੱਲਾਂ ਕਰਦੀ ਹੋਈ ਘਰ ਆ ਗਈ। ਇਹ ਸਫ਼ਰ ਧਰਤੀ ਉੱਤੇ ਸਵੱਰਗ ਸਮਾਨ ਖ਼ੁਸ਼ੀ ਭਰਪੂਰ ਸੀ। ਭਤੀਜਿਆਂ ਨੇ ਸਕੇ ਪੁੱਤਰਾਂ ਨਾਲੋਂ ਵਧ ਕੇ ਸਨਮਾਨ ਦਿੱਤਾ। ਈਸ਼ਵਰ ਜਦੋਂ ਜੀਵ ਉੱਤੇ ਪ੍ਰਸੰਨ ਹੁੰਦਾ ਹੈ, ਉਸ ਸਮੇਂ ਆਗਿਆਕਾਰੀ, ਨੇਕ ਅਤੇ ਸੁਸ਼ੀਲ ਸੰਬੰਧੀ ਮਿਲਦੇ ਹਨ।
ਪੁਸਤਕ ਪਾਠਕ ਨੂੰ ਜਾਦੂ ਦੀ ਡੋਰੀ ਨਾਲ ਬੰਨ੍ਹ ਲੈਂਦੀ ਹੈ। ਵਾਰ-ਵਾਰ, ਸੌ ਵਾਰ ਪੜ੍ਹ ਕੇ ਵੀ ਉਤਸੁਕਤਾ ਬਣੀ ਰਹਿੰਦੀ ਹੈ। ਵਾਰਤਕ ਰਚਨਾ ਵੀ ਮਧੁਰ ਕਵਿਤਾ ਦਾ ਸਰੂਰ ਦੇ ਰਹੀ ਸੀ। ਭਾਸ਼ਾ ਸੁਸ਼ਕਤ ਮੁਹਾਵਰੇਦਾਰ ਹੈ। ਉਹ ਕਾਰ ਵਿੱਚ ਸਫਰ ਕਰ ਰਹੇ ਸਨ, ਮੈਂ ਮਾਨਸਿਕ ਰੂਪ ਵਿੱਚ ਸਾਥ-ਸਾਥ ਸੀ।
ਏਸੇ ਰਸੀਲੇਪਨ ਨਾਲ, ਟਾਵਰਾਂ, ਮੀਨਾਰਾਂ, ਬੁੱਤਾਂ, ਪਿਰਾਮਿਡਾਂ, ਹੈਂਗਿੰਗ ਗਾਰਡਨਾਂ, ਪ੍ਰਾਚੀਨ ਭਵਨਾਂ ਅਤੇ ਮੰਦਰਾਂ ਦਾ ਵਰਣਨ ਕਰਦੀ ਹੋਈ, ਪੱਥਰਾਂ ਵਿੱਚ ਵੀ ਜਾਨ ਪਾਉਂਦੀ ਦਿਖਾਈ ਦਿੱਤੀ। ਬਹੁਤ ਵੱਡਾ ਪ੍ਰਯਤਨ ਹੈ ਲੇਖਕ ਦਾ। ਕੈਮਰੇ ਦੇ ਚਿੱਤਰ ਸੋਨੇ ਉੱਤੇ ਸੁਹਾਗੇ ਦਾ ਕੰਮ ਕਰਦੇ ਹਨ।
‘ਪੱਥਰ ਭੀ ਮੂਰਤਿ ਪਰਾਣ ਪ੍ਰਤਿਸ਼ਠਾ ਕੇ ਬਾਦ ਦੇਵ ਰੂਪ ਮੇਂ ਪੂਜੀ ਜਾਤੀ ਹੈ।’ ਬੁੱਤ-ਤਰਾਸ਼ ਬਾਹਰ ਖੜ੍ਹਾ ਬੋਲ ਉੱਠਿਆ:
ਅਪਨੇ ਹੀ ਹਾਥੋਂ ਤਰਾਸ਼ੇ ਸਨਮ, ਮੰਦਰ ਮੇਂ ਭਗਵਾਨ ਬਨੇ ਬੈਠੇ ਹੈਂ।
ਹਰ ਉੱਤਮ ਅਧਿਆਪਕ ਆਪਣੇ ਸ਼ਿਸ਼ ਨੂੰ ਪਰਮ-ਉੱਚ ਪਦਵੀ ਉੱਤੇ ਬੈਠੇ ਦੇਖ ਕੇ ਗਦ-ਗਦ ਇਹਸਾਸਾਂ ਨਾਲ ਕਹਿ ਉੱਠਦਾ ਹੈ:
ਬੁਤੋ ਸ਼ਾਬਾਸ ਕਿਸਮਤ ਕੇ, ਤਰੱਕੀ ਹੋ ਤੋ ਐਸੀ ਹੋ
ਨਾ ਤਰਸ਼ੇ ਥੇ ਤੋ ਪੱਥਰ ਥੇ, ਤਰਸ਼ੇ ਤੋ ਖੁਦਾ ਨਿਕਲੇ।
2. ਸੱਚ ਦੀ ਭਾਲ
ਲੇਖਕ: ਪ੍ਰੋ. ਦਲਜੀਤ ਸਿੰਘ M.A., B.T.,
ਜਗਤ ਨੂੰ ਜੀਵ ਨੇ ਜੀ ਭਰ ਕੇ ਦੇਖ ਲਿਆ। ਹੁਣ ਗੌਤਮ ਬੁੱਧ ਦੀ ਤਰ੍ਹਾਂ ਰੱਬ ਲੱਭਣ ਨਿਕਲਿਆ ਹੈ। ਜਿਸ ਤਰ੍ਹਾਂ ਬੱਦਲ਼, ਗਹਿਰੇ ਸਾਗਰ ਦੇ ਪਾਣੀ ਨੂੰ ਹਜ਼ਾਰਾਂ ਫੁੱਟ ਉੱਚੀ ਹਿਮਾਲੀਆ ਦੀਆਂ ਚੋਟੀਆਂ ਉੱਤੇ ਮੀਂਹ ਪਾ ਕੇ, ਉਸ ਨੂੰ ਸਰ ਸਬਜ਼ ਕਰ ਦਿੰਦੇ ਹਨ, ਉਸੇ ਤਰ੍ਹਾਂ ਪਰਉਪਕਾਰੀ ਵਿਦਵਾਨ ਵੇਦ ਸ਼ਾਸਤਰਾਂ ਦੇ ਮੁਸ਼ਕਲ ਦੁਰਲਭ ਗਿਆਨ ਨੂੰ ਸਰਲ ਭਾਸ਼ਾ ਵਿੱਚ ਬਦਲ ਕੇ ਆਮ ਲੋਕਾਂ ਨੂੰ ਆਨੰਦ ਮਗਨ ਕਰ ਦਿੰਦੇ ਹਨ।
‘ਕੁਛ ਪੁਸਤਕੇਂ ਦ੍ਰਿਸ਼ਟੀ ਰੰਜਨ ਕੇ ਲਿਏ, ਕੁਛ ਮਨੋਰੰਜਨ ਕੇ ਲਿਏ ਔਰ ਬਹੁਤ ਥੋੜੀ ਆਤਮ ਰੰਜਨ ਕੇ ਲੀਏ ਹੋਤੀ ਹੈ।’ (ਡਾ. ਬੀ.ਬੀ. ਅਰੁਨ)
Some books are to be tasted, others to be swallowed and some few to be chewed and digested. (Bacon)
ਜਗਦੀਸ਼ → ਜੀਵ → ਜਗਤ ਬ੍ਰਹਮ ਸਤਯਮ ਜਗਤ ਮਿਥਯਾ
ਗਿਆਨ ਦੀ ਸਾਰਥਕਤਾ, ਕਾਰਜ ਰੂਪ ਵਿੱਚ ਬਦਲ ਜਾਣ ਵਿੱਚ ਹੈ।
ਪਰਬਲ ਇੱਛਾ ਸ਼ਕਤੀ ਨੇ ਸਮੁੱਚੇ ਗਿਆਨ ਨੂੰ ਗ੍ਰੰਥ ਦਾ ਰੂਪ ਦੇ ਦਿੱਤਾ। ਪ੍ਰਾਪਤ ਸੂਝ – ਸਦਾਚਾਰ ਗਿਆਨ ਦੀ ਅਧਾਰ ਸ਼ਿਲਾ ਹੈ। ਉਹ ਗ੍ਰੰਥ ਜਿਨ੍ਹਾਂ ਦੇ ਮੁੱਢ ਦਾ ਪਤਾ ਹੀ ਨਹੀਂ (ਰਿਸ਼ੀਆਂ ਦੇ ਗ੍ਰੰਥ), ਦੀ ਭਾਸ਼ਾ ਵੈਦਿਕ ਹੈ। ਸ਼੍ਰੀਮਦ ਭਗਵਦ ਗੀਤਾ ਉਪਨਿਸ਼ਦ ਵਿਸ਼ਵ ਦਾ ਗਿਆਨ ਕੋਸ਼ ਰਾਮਾਇਣ ਮਹਾਭਾਰਤ ਸੰਸਕ੍ਰਿਤ ਭਾਸ਼ਾ ਵਿੱਚ ਹੈ। ਬੌਧ ਗ੍ਰੰਥ ਪ੍ਰਾਕ੍ਰਿਤ ਭਾਸ਼ਾ ਵਿੱਚ ਹਨ। ਗਿਆਨ ਅੰਮ੍ਰਿਤ ਪਾਨ ਦੀ ਲਾਲਸਾ ਸਭ ਵਿੱਚ ਹੈ।
ਸਰਦਾਰ ਦਲਜੀਤ ਸਿੰਘ ਨੇ ਸਮੁੱਚੇ ਗਿਆਨ ਨੂੰ ਮਾਤਰੀ ਭਾਸ਼ਾ ਪੰਜਾਬੀ ਵਿੱਚ ਲਿਖ ਕੇ ਮਾਰਗ-ਸੇਧ ਦੇ ਦਿੱਤੀ ਹੈ।
ਸਤਿ – ਸਹਿਯੋਗ – ਏਕਤਾ, ਇਸ ਪੁਸਤਕ ਦਾ ਉਦੇਸ਼ ਹੈ।
ਬ੍ਰਹਮਾ ਰਿਸ਼ੀਆਂ ਨੇ ਵੇਦ ਮੰਤਰਾਂ ਦੇ ਦਰਸ਼ਨ ਕੀਤੇ ਸਨ। ਉਹਨਾਂ ਮੰਤਰਾਂ ਨੂੰ ਸਮਝਣ ਵਾਲਿਆਂ ਨੂੰ ਦਾਰਸ਼ਨਿਕ ਨਾਂ ਪ੍ਰਾਪਤ ਹੋਏ। ਮਤ, ਪੰਥ, ਸੰਪ੍ਰਦਾ, ਮਜ਼ਹਬ, ਭਿੰਨ-ਭਿੰਨ ਹਨ। ਪਰਮਾਤਮਾ ਸਭ ਦਾ ਇੱਕ ਹੈ।
ਉਹਨਾਂ ਅਨੇਕ ਦੇ ਮਾਧਿਅਮ ਮਾਰਗ ਭਿੰਨ ਹਨ। ਸਭ ਦੀ ਮੰਜ਼ਿਲੇ-ਮਕਸੂਦ ਸਾਗਰ ਇੱਕ ਹੈ। ਸਾਰੇ ਗ੍ਰੰਥਾਂ ਦਾ ਪਰਮ ਨਿਸ਼ਾਨਾ ਸਤਿ ਹੈ। ਇਹ ਮਨੁੱਖੀ ਦੇਹ ਦੁਰਲਭ ਹੈ। ਮਹਾਨਤਮ ਨਿਸ਼ਾਨਾ ਸਤਿ ਦਾ ਬਿਆਨ ਹੈ।
ਲੇਖਕ ਨੇ ਪੰਜਾਬੀ ਸਾਹਿਤ ਵਿੱਚ ਅਧਿਆਤਮ ਦਾ ਨਵੀਨ ਅਧਿਆਏ ਜੋੜਿਆ ਹੈ। ਕਰਮ – ਗਿਆਨ – ਉਪਾਸਨਾ ਤਿੰਨੇਂ ਸ੍ਰੇਸ਼ਠ ਸਾਧਨ ਹਨ।
ਪ੍ਰਭੂ ਦੀ ਦਿੱਤੀ ਸ਼ਕਤੀ, ਸੰਸਾਰ ਨੂੰ ਦੇਖਣ ਦੀ ਕਲਾ, ਕਾਵਿ ਸ਼ਾਸਤਰਾਂ ਦਾ ਅਧਿਐਨ, ਗੁਰੂ ਪਰੰਪਰਾ ਅਨੁਸਾਰ ਸਾਹਿਤ ਨੂੰ ਜਾਣਨ ਵਾਲਿਆਂ ਤੋਂ ਸਿੱਖਿਆ ਅਭਿਆਸ ਹੀ ਦਲਜੀਤ ਸਿੰਘ ਦੇ ਸਾਹਿਤਕਾਰ ਬਣਨ ਦਾ ਕਾਰਨ ਹੈ।
ਸ਼੍ਰੀ ਵੇਦ ਵਿਆਸ ਜੀ ਦੀ ਸੁਮੱਤ ਹੈ:
‘ਗੀਤਾ ਸੁਗੀਤਾ ਕਰਤਵਯ ਕਿਮੰਨੈਃ ਸ਼ਾਸਤਰ ਵਿਸਤਰੈਃ’
ਭਗਵਾਨ ਦੇ ਮੁੱਖ ਤੋਂ ਗਾਇਆ ਗੀਤ ਸਾਰੇ ਸ਼ਾਸਤਰਾਂ ਦਾ ਸਾਰ ਹੈ। ਏਸੇ ਤਰ੍ਹਾਂ ‘ਸੱਚ ਦੀ ਭਾਲ’ ਪੁਸਤਕ ਵਿੱਚ, ਵੇਦ, ਉਪਨਿਸ਼ਦ, ਗੀਤਾ, ਬੌਧ ਗਰੰਥ, ਪ੍ਰਾਚੀਨ-ਕਾਲ ਦੇ ਪਿਛਲੇਰੇ ਦਾਰਸ਼ਨਿਕਾਂ ਦੇ ਵਿਚਾਰ, ਸੰਸਾਰ ਦੁੱਖ ਦਾ ਘਰ, ਹੈ। ਵਿਸ਼ਵ ਭੋਗ ਆਰੰਭ ਵਿੱਚ ਅੰਮ੍ਰਿਤ, ਅੰਤ ਵਿੱਚ ਵਿਸ਼ ਹਨ।
ਇੱਕ ਪੁਸਤਕ ਅਨੇਕ ਸ਼ਾਸਤਰਾਂ ਦਾ ਗਿਆਨ ਕੋਸ਼ ਹੈ। ਲੇਖਕ ਨੇ ਗਾਗਰ ਵਿੱਚ ਸਾਗਰ ਭਰ ਦਿੱਤਾ ਹੈ। ਆਨੰਦ ਦਾ ਸਾਗਰ ਮੁਕਤੀ ਮਾਰਗ ਹੈ। ਨਵ-ਵਿਆਹੁਤਾ ਦੀ ਜਦੋਂ ਪਤੀ ਨਾਲ ਅਟੈਚਮੈਂਟ ਹੋ ਜਾਂਦੀ ਹੈ, ਓਦੋਂ ਮਾਇਕੇ ਪਰਵਾਰ ਤੋਂ ਡਿਟੈਚਮੈਂਟ ਆਪਣੇ-ਆਪ ਹੀ ਹੋ ਜਾਂਦੀ ਹੈ। ਏਸੇ ਤਰ੍ਹਾਂ ਜਦੋਂ ਭਗਵਾਨ ਜੀਵ ਨੂੰ ਸਵੀਕਾਰ ਕਰ ਲੈਂਦਾ ਹੈ, ਉਸ ਸਮੇਂ ਜਗਤ ਦੇ ਰਸ ਫਿੱਕੇ ਪੈ ਜਾਂਦੇ ਹਨ। ਮੋਹ, ਸ਼ੋਕ, ਰਾਗ, ਦਵੇਸ਼ (ਦਵੈਤ), ਹੰਕਾਰ ਨੂੰ ਤਿਆਗ ਕੇ, ਜੀਵ ਰੂਪ ਬਿੰਦੂ, ਬਰ੍ਹਮ ਰੂਪ ਸਾਗਰ ਵਿੱਚ ਲੀਨ ਹੋ ਜਾਂਦਾ ਹੈ।
ਢੂੰਡਾ ਜਹਾਂ ਸਾਰਾ, ਪਾਇਆ ਪਤਾ ਤੇਰਾ ਨਹੀਂ।
ਜਬ ਪਤਾ ਤੇਰਾ ਲਗਾ, ਅਬ ਪਤਾ ਮੇਰਾ ਨਹੀਂ॥
‘ਸੱਚ ਦੀ ਭਾਲ’ ਵੱਖ-ਵੱਖ ਧਰਮਾਂ, ਸੰਸਕ੍ਰਿਤੀਆਂ, ਸ਼ਾਸਤਰਾਂ ਦਾ ਸੰਗਮ ਹੈ। ਲੇਖਕ ਨੇ ਭਾਰਤ ਤੋਂ ਇਲਾਵਾ ਵਿਸ਼ਵ ਦੇ ਪ੍ਰਸਿੱਧ ਦਾਰਸ਼ਨਿਕਾਂ ਦਾ ਗਿਆਨ ਇਸ ਪੁਸਤਕ ਵਿੱਚ ਇਕੱਠਾ ਕਰ ਕੇ ਸਰਵ-ਹਿਤਕਾਰੀ ਪੁਸਤਕ ਬਣਾ ਦਿੱਤੀ ਹੈ।
ਵੇਦ ਪ੍ਰਕਾਸ਼ ਤਿਵਾੜੀ, ਸ਼ਾਸਤਰੀ
2.4.2007
(ਮੂਲ਼ ਲੇਖ: ਲਿਪੀ - ਹਿੰਦੀ-ਦੇਵਨਾਗਰੀ । ਲਿਪੀਅੰਤਰਨ – ਗੁਰਮੁਖੀ ਲਿਪੀ)*****
ਪੁਸਤਕ ਸਮੀਕਸ਼ਾ
ਵੇਦ ਪ੍ਰਕਾਸ਼ ਤਿਵਾੜੀ, ਸ਼ਾਸਤਰੀ
1613 - ਜਨਕ ਪੁਰੀ, ਸਟਰੀਟ ਨੰਬਰ 14, ਲੁਧਿਆਣਾ 141003
ਫੋਨ: 161 – 2603529
1. ਮਨੁੱਖੀ ਪ੍ਰਾਪਤੀ ਦੇ ਸਿਖਰ
ਲੇਖਕ – ਪ੍ਰੋ. ਦਲਜੀਤ ਸਿੰਹ M.A., B.T.,
ਸੰਸਾਰ ਕੇ ਪ੍ਰਸਿੱਧ 14 ਅਜੂਬੇ ਇਵੰ ਵਰਮਾਂਟ ਕੀ ਹੁਸੀਨ ਵਾਦੀਆਂ
ਆਪਨੇ ਭਾਰਤ ਮੇਂ ਹੀ ਪੁਰਾਤਾਤਵਿਕ ਮਹਤਵ ਕੇ ਹਜ਼ਾਰੋਂ ਪ੍ਰਾਚੀਨ ਸਮਾਰਕ ਇਵੰ ਕਲਾ ਕ੍ਰਿਤਿਯਾਂ ਬੇਹਤਰ ਸੰਕਰਕਸ਼ਣ ਕੀ ਪ੍ਰਤੀਕਸ਼ਾ ਮੇਂ ਹੈਂ। ਯੇ ਹਮਾਰੇ ਦੇਸ਼ ਕੀ ਅਮੁਲਯ ਧਰੋਹਰ ਹੈਂ। ਸਰਕਾਰ ਉਨ ਕੀ ਸੰਭਾਲ ਕੇ ਲੀਏ ਕਰੋੜੋਂ ਰੁਪਏ ਖਰਚ ਕਰ ਰਹੀ ਹੈ।
ਵਿਦਵਾਨ ਲੇਖਕ ਨੇ ਵਿਸ਼ਵ ਕੇ 14 ਅਜੂਬੋਂ ਕਾ ਸਚਿੱਤਰ ਮਨੋਰੰਜਕ ਵਰਣਨ ਸਰਲ ਸੁਬੋਧ ਪੰਜਾਬੀ ਭਾਸ਼ਾ ਕੀ ਉਤਕ੍ਰਸ਼ਟ ਸ਼ੈਲੀ ਮੇਂ ਪਾਠਕੋਂ ਕੇ ਸਮਕਸ਼ ਪਰੋਸ ਦਿਯਾ ਹੈ। ਭਾਵੀ ਸੰਤਾਨੇ ਦਿਲਚਸਪ ਜਾਨਕਾਰੀ ਸੇ ਪ੍ਰਸੰਨ ਹੋਂਗੀ।
ਇਸ ਅਦਭੁਤ ਪੁਸਤਕ ਕੋ ਪੜ੍ਹ ਕਰ ਦਿਲ ਬਾਗ਼ ਬਾਗ਼ ਹੋ ਗਯਾ। ਵਾਰ ਵਾਰ ਪੜ੍ਹ ਕਰ ਭੀ ਜੀ ਨਹੀਂ ਭਰਾ। ਅਤਯਅੰਤ ਰੋਚਕ ਗਿਆਨ ਵਰਧਕ ਅਪੂਰਵ ਰਚਨਾ ਹੈ। ਕੂਆਂ (ਕੂਪ) ਸਵਯੰ ਚਲ ਕਰ ਪਯਾਸੇ ਕੇ ਪਾਸ ਆ ਗਯਾ ਹੈ:
ਘਰ ਬੈਠੇ ਸੈਰੇ ਜਹਾਂ ਕਰਨਾ
ਯੇਹ ਮਜ਼ਾ ਹਮ ਨੇ ਕਿਤਾਬ ਮੇਂ ਦੇਖਾ।
ਪੰਜਾਬੀ ਸਾਹਿਤਯਾਕਾਸ਼ ਮੇਂ ਦਲਜੀਤ ਸਿੰਹ ਜਗਮਗਾਤਾ ਹੂਆ ਨਕਛੱਤਰ ਹੈ। ਏਕ ਅਦਭੁਤ ਅਨਮੋਲ ਗ੍ਰੰਥ ਦੇ ਕਰ ਉਨਹੋਂ ਨੇ ਪੰਜਾਬੀ ਸਾਹਿਤਯ ਕੀ ਸ਼੍ਰੀ ਵ੍ਰਧਿ ਕੀ ਹੈ।
ਵਿਸ਼ਵ ਮੇਂ ਸਾਤ ਅਜੂਬੇ ਤੋ ਪ੍ਰਸਿੱਧ ਹੈਂ। ਇਸ ਸੈਲਾਨੀ ਨੇ 14 ਅਜੂਬੋਂ ਕਾ ਵਿਸਤਰਤ ਸਾਹਿਤਯ ਰਚਾ ਹੈ।
ਵਾਸਤੂ ਕਲਾ, ਮੂਰਤਿ ਕਲਾ, ਚਿਤਰ ਕਲਾ, ਸੰਗੀਤ ਕਲਾ, ਕਾਵਯ ਕਲਾ ਅਤੋਤਰ ਸ਼ਰੇਸ਼ਠ ਤਰ ਔਰ ਸ਼੍ਰੇਠ ਤਮ ਹੈਂ। ਲੇਖਕ ਨੇ ਵਾਸਤੂ ਕਲਾ ਔਰ ਮੂਰਤਿ ਕਲਾ ਕਾ ਵਰਣਨ ਸਰਲ ਸੁਗਮ ਭਾਸ਼ਾ ਮੇਂ ਪੁਸਤਕ ਕੋ ਸੰਗੀਤ ਮਯ ਔਰ ਕਾਵਯ ਮਯ ਬਨਾ ਕਰ ਪਾਠਕੋਂ ਕੋ ਬ੍ਰਹਮਾਨੰਦ ਸਹੋਧਰ ਦਿਯਾ ਹੈ।
ਪਯਾਰ ਨਿਸ਼ਾਨੀ ਤਾਜਮਹਲ
ਮੀਨਾ ਬਾਜ਼ਾਰ ਮੇਂ ਹੁਸਨ ਔਰ ਜਵਾਨੀ ਕੀ ਲੜੀ ਆਂਖੇਂ, ਘਾਯਲ ਹੂਏ ਦੋ ਦਿਲ। ਸ਼ਾਹਜਹਾਂ ਖੁਰਮ ਔਰ ਅਰਜੁਮੰਦ ਬਾਨੋ ਕਾ ਪਯਾਰ ਅੰਕ੍ਰਿਤ ਹੂਆ। ਫੱਲਵਿਤ ਪੁਸ਼ਪਿਤ ਹੂਆ, ਸ਼ਹਨਾਈ ਬਜੀ. ਜਾਮ ਛਲਕੇ। ਸ਼ਾਦੀ ਕੇ ਬਾਅਦ ਨਾਮ ਬਦਲੇ - ਸ਼ਾਹਜਹਾਂ – ਮੁਮਤਾਜ਼। ਚੌਦਹ ਸੰਤਾਨੋਂ ਕੀ ਜਨਨੀ ਚਾਲੀਸ ਬਰਸ਼ਿਯ ਬੁੜਿਯਾ ਮੁਮਤਾਜ਼ ਸ਼ਾਹਜਹਾਂ ਕੀ ਨਜ਼ਰ ਮੇਂ 14 ਸਾਲ ਕੀ ਹੁਸੀਨਾ ਥੀ। 22 ਵਰਸ਼ ਬਾਦ ਮੁਮਤਾਜ਼ ਕਾ ਸ਼ਵ ਬਹਰਾਮ ਪੁਰ ਕੀ ਮਿੱਟੀ ਕੀ ਕਬਰ ਸੇ ਨਿਕਲਵਾ ਕਰ ਯਮੁਨਾ ਤਟ ਪਰ ਆਗਰਾ ਮੇਂ ਬਨੀ ਸੰਗੇ ਮਰਮਰ ਕੀ ਖੂਬਸੂਰਤ ਕਬਰ ਮੇਂ ਦਫਨਾ ਦਿਯਾ।
ਨੂਰਜਹਾਂ ਕੀ ਯਾਦ ਨੂਰ ਮਹਲ ਸੇ ਤਾਜ਼ਾ ਹੈ। ਉਸੀ ਤਰਹ ‘ਤਾਜ ਮਹਲ’ ਸ਼ਾਹ ਜਹਾਂ ਕੇ ਪਿਯਾਰ ਕੀ ਅਮਿਟ ਨਿਸ਼ਾਨੀ ਹੈ।
ਲੇਖਕ ਕੀ ਕਲਮ ਕੀ ਕਰਾਮਾਤ ਦੇਖੋ – ਪੱਥਰ ਕੀ ਨਿਰਜੀਵ ਇਮਾਰਤ ਕੋ ਸ਼ਾਇਰ ਨੇ ਸਜੀਵ ਬਨਾ ਦਿਯਾ। ਸੰਸਾਰ ਭਰ ਕੇ ਅਨੇਕ ਕਾਵਿਯ ਵਿਯੋਗ ਕੀ ਵੇਦਨਾ ਕੀ ਉਪਜ ਹੈਂ।
‘ਵਿਯੋਗੀ ਹੋਗਾ ਪਹਲਾ ਕਵਿ – ਆਹ ਸੇ ਉਪਜਾ ਹੋਗਾ ਗਾਨ’
ਵਿਦਵਾਨ ਲੇਖਕ ਕਾ ਤਾਰਾ (ਬੀਬੀ ਹਰਬੰਸ ਕੌਰ) ਜਬ ਗੁਮ ਹੋ ਗਿਯਾ ਤਬ ਉਨ ਕੀ ਵੇਦਨਾ ਕਾ ਝਰਨਾ ਕਾਵਯ ਕੇ ਰੂਪ ਮੇਂ ਫੂਟ ਪੜਾ।
ਵਰਮਾਂਟ ਸਟੇਟ ਦੀਆਂ ਹੁਸੀਨ ਵਾਦੀਆਂ
Govt. M.P. Hr. Sec. School Ludhiana, India ਕੇ ਮੈਗਜ਼ੀਨ ‘ਉਦੇਸ਼’ ਮੇਂ ਪ੍ਰਕਾਸ਼ਿਤ ‘ਨਿਯਾਗਰਾ ਫਾਲ’ ਇਨ ਕੀ ਯਾਤਰਾ ਕਾ ਵਰਣਾਤਮਕ ਲੇਖ ਹੈ। ਮੇਰੀ ਬਹਨ ਬੜੇ ਪਰਿਵਾਰ ਸਮੇਤ ਵਿਗਤ 35 ਵਰਸ਼ੋਂ ਸੇ ਠੋਰੋਨਟੋ ਮੇਂ ਰਹ ਰਹੀ ਹੈ। ਮਗਰ ਨਹੀਂ ਜਾਨਤੇ ਕੁਛ ਭੀ ‘ਨਿਆਗਰਾ ਫਾਲ’ ਬਾਰੇ। ਮੁਝੇ ਘਰ ਬੈਠੇ ਹੀ ਉਨਹੋਂ ਨੇ ਵਿਸ਼ਵ ਪ੍ਰਸਿੱਧ ‘ਨਿਆਗਰਾ ਫਾਲ’ ਦਿਖਾ ਦੀ।
ਉਸ ਸਕੂਲ ਮੈਗਜ਼ੀਨ ਕੇ ਆਪ ਵਰਿਸ਼ਟ ਸੰਪਾਦਕ ਥੇ।
ਵਰਮਾਂਟ ਕੀ ਹੁਸੀਨ ਵਾਦੀਆਂ ਏਕ ਸੰਸਮਰਣ ਹੈ। ਯਥਾਰਥ ਵਰਣਨ, ਕਲਪਨਾ ਕਾ ਤਨਿਕ ਭੀ-ਪੂਟ ਨਹੀਂ।
ਟੋਰਾਂਟੋ ਸੇ ਆਪਨੇ ਭਤੀਜੇ ਅਮਰੀਕ ਕੇ ਸਾਥ ਗਯਾਰਹ ਘੰਟੋਂ ਮੇਂ ਕਾਰ ਦ੍ਵਾਰਾ ਅਮਰੀਕਾ ਕੇ ਨਾਰਵਿਚ ਸ਼ਹਰ ਮੇਂ ਪਹੁੰਚ ਕਰ ਹਰਜੀਤ ਅਮਰਜੀਤ ਦਮਪਤਿ ਸੇ ਭਰਪੂਰ ਸਤਕਾਰ ਪਾਯਾ।
ਵਹਾਂ ਅਗਲੇ ਸਫਰ ਮੇਂ ‘ਗਰੇਨਾਈਟਵਿਲ’ ਮਾਰਬਲ ਕੀ ਖਾਨ ਦੇਖੀ। ਮਾਰਗ ਮੇਂ ਹਰੇ ਭਰੇ ਖੇਤ, ਮੇਪਲ ਕੇ ਹਰੇ ਪੀਲੇ ਲਾਲ ਪੱਤੇ ਪ੍ਰਾਕ੍ਰਤਿਕ ਮਨੋਹਾਰੀ ਧ੍ਰਿਸ਼, ਟਹਨਿਯੋਂ ਕੇ ਪ੍ਰੇਮ ਇਸ਼ਾਰੇ, ਬੀਚ ਮੇਂ ਜਯਪੁਰ ਕੇ ਲਾਲ ਪੱਥਰ ਕਾ ਜ਼ਿਕਰ, ਹਰਜੀਤ ਕਾ 200 ਵਰਸ਼ ਪੁਰਾਨਾ ਘਰ ਐਂਟੀਕ, ਰੈਨੋਵੇਟ ਕਾਰਯ, ਛਤ ਕੇ ਅਨਘੜਤ ਸ਼ਹਤੀਰ, ਪੀਟਰ ਸੇ ਪਰਿਚਯ ਅਫਸਰੋਂ ਔਰ ਰੈਸਟੋਰੈਂਟ ਵਾਲੋਂ ਕਾ ਅਤਿ ਸਭਯ ਮਧੁਰ ਵਯਵਹਾਰ। ਵਾਪਿਸੀ ਪਰ ਗਾੜੀ ਹਵਾ ਸੇ ਬਾਤੇਂ ਕਰਤੀ ਹੋਈ ਘਰ ਆ ਗਈ। ਯਹ ਸਫਰ ਧਰਤੀ ਪਰ ਸਵੱਰਗ ਸਮਾਨ ਹਰਸ਼ ਪ੍ਰਦ ਥਾ। ਭਤੀਜੋਂ ਨੇ ਆਤਮਜ ਪੁੱਤਰੋਂ ਸੇ ਬੜ੍ਹ ਕਰ ਸਨਮਾਨ ਦਿਯਾ। ਈਸ਼ਵਰ ਜਬ ਜੀਵ ਪਰ ਪ੍ਰਸੰਨ ਹੋਤਾ ਹੈ ਤਭੀ ਆਗਿਆਕਾਰੀ ਨੇਕ ਸੁਸ਼ੀਲ ਸੰਬੰਧੀ ਮਿਲਤੇ ਹੈਂ।
ਪੁਸਤਕ ਪਾਠਕ ਕੋ ਜਾਦੂ ਕੀ ਡੋਰੀ ਸੇ ਬਾਂਧ ਲੇਤੀ ਹੈ, ਬਾਰ ਬਾਰ ਸ਼ਤ ਬਾਰ ਪੜ੍ਹ ਕਰ ਭੀ ਉਤਸੁਕਤਾ ਬਨੀ ਰਹਤੀ ਹੈ। ਗਦਯ ਰਚਨਾ ਭੀ ਮਧੁਰ ਕਵਿਤਾ ਕਾ ਸਰੂਰ ਦੇ ਰਹੀ ਥੀ। ਭਾਸ਼ਾ ਸਸ਼ਕਤ ਮੁਹਾਵਰੇਦਾਰ ਹੈ। ਵੇ ਕਾਰ ਮੇਂ ਸਫਰ ਕਰ ਰਹੇ ਥੇ, ਮੈਂ ਮਾਨਸਿਕ ਰੂਪ ਸੇ ਸਾਥ ਸਾਥ ਥਾ।
ਯਹੀ ਸਰਸਤਾ ਟਾਵਰੋਂ, ਮੀਨਾਰੋਂ, ਬੁਤੋਂ, ਪਿਰਾਮਿਡੋਂ, ਹੈਂਗਿੰਗ ਗਾਰਡਨੋਂ, ਪ੍ਰਾਚੀਨ ਭਵਨ ਮੰਦਰੋਂ ਕੇ ਵਰਣਨ ਕਰਤੀ ਹੂਈ ਪੱਥਰੋਂ ਮੇਂ ਭੀ ਜਾਨ ਡਾਲਤੀ ਮਾਲੂਮ ਪੜੀ। ਭਗੀਰਥ ਪ੍ਰਯਤਨ ਹੈ ਲੇਖਕ ਕਾ। ਕੈਮਰੇ ਕੇ ਚਿੱਤਰ ਸੋਨੇ ਪਰ ਸੁਹਾਗੇ ਕਾ ਕਾਮ ਕਰਤੇ ਹੈਂ।
ਪੱਥਰ ਭੀ ਮੂਰਤਿ ਪਰਾਣ ਪ੍ਰਤਿਸ਼ਠਾ ਕੇ ਬਾਦ ਦੇਵ ਰੂਪ ਮੇਂ ਪੂਜੀ ਜਾਤੀ ਹੈ। ਬੁਤ ਤਰਾਸ਼ ਬਾਹਿਰ ਖੜਾ ਬੋਲ ਉਠਤਾ ਹੈ:
ਅਪਨੇ ਹੀ ਹਾਥੋਂ ਤਰਾਸ਼ੇ ਸਨਮ, ਮੰਦਰ ਮੇਂ ਭਗਵਾਨ ਬਨੇ ਬੈਠੇ ਹੈਂ।
ਹਰ ਉੱਤਮ ਅਧਿਆਪਕ ਅਪਨੇ ਸ਼ਿਸ਼ ਕੋ ਪਰਮੋੱਚ ਪਦਵੀ ਪਰ ਆਸੀਨ ਦੇਖ ਗਦ ਗਦ ਗਿਰਾ ਸੇ ਕਹ ਉਠਤਾ ਹੈ:
ਬੁਤੋ ਸ਼ਾਬਾਸ ਕਿਸਮਤ ਕੇ, ਤਰੱਕੀ ਹੋ ਤੋ ਐਸੀ ਹੋ
ਨਾ ਤਰਸ਼ੇ ਥੇ ਤੋ ਪੱਥਰ ਥੇ, ਤਰਸ਼ੇ ਤੋ ਖੁਦਾ ਨਿਕਲੇ।
2. ਸੱਚ ਦੀ ਭਾਲ
ਲੇਖਕ: ਪ੍ਰੋ. ਦਲਜੀਤ ਸਿੰਹ M.A., B.T.,
ਜਗਤ ਕੋ ਜੀਵ ਨੇ ਜੀ ਭਰ ਕਰ ਦੇਖ ਲਿਯਾ। ਅਬ ਗੌਤਮ ਬੁੱਧ ਕੀ ਤਰਹ ਜਗਦੀਸ਼ ਤਲਾਸ਼ਨੇ ਨਿਕਲਾ ਹੈ। ਜੈਸੇ ਬਾਦਲ ਗਹਰੇ ਸਾਗਰ ਕੇ ਜਲ ਕੋ ਹਜ਼ਾਰੋਂ ਫੀਟ ਉਂਚੀ ਹਿਮਾਲਯ ਕੀ ਚੋਟਿਯੋਂ ਪਰ ਬਰਸਾ ਕਰ ਉਨਹੇ ਸਰ ਸਬਜ਼ ਕਰ ਦੇਤੇ ਹੈਂ, ਉਸੀ ਪ੍ਰਕਾਰ ਪਰੋਪਕਾਰੀ ਵਿੱਦਵਾਨ ਵੇਦ ਸ਼ਾਸਤਰੋਂ ਕੇ ਕਠਿਨ ਦੁਰਲਭ ਗਿਆਨ ਕੋ ਸਰਲ ਭਾਸ਼ਾ ਮੇਂ ਪਰਿਵਰਤਰਿਤ ਕਰ ਜਨ ਸਾਧਾਰਣ ਕੋ ਆਨੰਦ ਮਗਨ ਕਰ ਦੇਤੇ ਹੈਂ।
ਕੁਛ ਪੁਸਤਕੇਂ ਦ੍ਰਿਸ਼ਟੀ ਰੰਜਨ ਕੇ ਲਿਏ , ਕੁਛ ਮਨੋਰੰਜਨ ਕੇ ਲਿਏ ਔਰ ਬਹੁਤ ਥੋੜੀ ਆਤਮ ਰੰਜਨ ਕੇ ਲਿਏ ਹੋਤੀ ਹੈਂ। (ਡਾ. ਬੀ.ਬੀ. ਅਰੁਨ)
Some books are to be tasted, others to be swallowed and some few to be chewed and digested. (Bacon)
ਜਗਦੀਸ਼ → ਜੀਵ → ਜਗਤ ਬ੍ਰਹਮ ਸਤਯਮ੍ ਜਗਤ੍ ਮਿਥਯਾ
ਗਿਆਨ ਕੀ ਸਾਰਥਕਤਾ ਕਾਰਯ ਰੂਪ ਮੇਂ ਪਰਿਣਤ ਹੋਨੇ ਪਰ ਹੈ।
ਪਰਬਲ ਇੱਛਾ ਸ਼ਕਤਿ ਨੇ ਅਰਜਿਤ ਗਿਆਨ ਕੋ ਗ੍ਰੰਥ ਕਾ ਰੂਪ ਦੇ ਦਿਯਾ। ਅਘੀਤ–ਬੋਧਿ – ਆਚਰਣ ਗ੍ਰੰਥ ਕੀ ਆਧਾਰ ਸ਼ਿਲਾ ਹੈ। ਨਿਰਾਗਮਨ ਗ੍ਰੰਥੋਂ (ਆਰਸ਼ ਗ੍ਰੰਥੋਂ) ਕੀ ਭਾਸ਼ਾ ਵੈਦਿਕ ਹੈ। ਸ਼੍ਰੀਮਦ੍ ਭਗਵਦ੍ ਗੀਤਾ ਉਪਨਿਸ਼ਦ ਵਿਸ਼ਵ ਕਾ ਗਿਆਨ ਕੋਸ਼ ਰਾਮਾਯਣ ਮਹਾਭਾਰਤ ਸੰਸਕ੍ਰਤ ਭਾਸ਼ਾ ਮੇਂ ਹੈ। ਬੌਧ ਗ੍ਰੰਥ ਪ੍ਰਾਕ੍ਰਤ ਭਾਸ਼ਾ ਮੇਂ ਹੈਂ। ਗਿਆਨਾਮ੍ਰਤ ਪਾਨ ਕੀ ਲਾਲਸਾ ਸਭ ਮੇਂ ਹੈ।
ਸਰਦਾਰ ਦਲਜੀਤ ਸਿੰਹ ਨੇ ਸਮੁਚੇ ਗਿਆਨ ਕੋ ਮਾਤਰ ਭਾਸ਼ਾ ਪੰਜਾਬੀ ਮੇਂ ਲਿਖ ਕਰ ਮਾਰਗ ਪਰਸ਼ਸਤ ਕਰ ਦਿਯਾ ਹੈ।
ਸਤਯ– ਸਹਯੋਗ – ਏਕਤਾ ਇਸ ਗ੍ਰੰਥ ਕਾ ਉੱਦੇਸ਼ਯ ਹੈ।
ਬ੍ਰਹਮਾਰਿਸ਼ਯੋਂ ਨੇ ਵੇਦ ਮੰਤਰੋਂ ਕੇ ਦਰਸ਼ਨ ਕੀਯੇ ਥੇ। ਉਨ ਮੰਤਰ ਦ੍ਰਸ਼ਟਾਓਂ ਕੋ ਦਾਰਸ਼ਨਿਕ ਸੰਗਿਆ ਪ੍ਰਾਪਤ ਹੂਈ। ਮਤ, ਪੰਥ, ਸੰਪ੍ਰਦਾਯ, ਮਜ਼ਹਬ, ਭਿੰਨ ਭਿੰਨ ਹੈਂ। ਪਰਮਾਤਮਾ ਸਭ ਕਾ ਏਕ ਹੈ।
ਉਨਨੇਕ ਕੇ ਮਾਧਿਯੋਂ ਕੇ ਮਾਰਗ ਭਿੰਨ ਹੈਂ। ਸਭ ਕੀ ਮੰਜ਼ਿਲੇ-ਮਕਸੂਦ ਸਾਗਰ ਏਕ ਹੈ। ਸਭੀ ਗ੍ਰੰਥੋਂ ਕਾ ਪਰਮ ਲਕਸ਼ ਸਤਯ ਹੈ। ਯਹ ਮਨੁਸ਼ਯ ਦੇਹ ਦੁਰਲਭ ਹੈ। ਮਹਾਨਤਮ ਲਕਸ਼ ਸਤਯ ਕਾ ਵਰਣ ਕਰੋ।
ਲੇਖਕ ਨੇ ਪੰਜਾਬੀ ਸਾਹਿਤਯ ਮੇਂ ਅਧਿਆਤਮ ਕਾ ਨਵੀਨ ਅਧਿਯਾਯ ਜੋੜਾ ਹੈ। ਕਰਮ – ਗਿਆਨ – ਉਪਾਸਨਾ ਤੀਨੋਂ ਸ਼੍ਰੇਸ਼ਠ ਸਾਧਨ ਹੈਂ।
ਪ੍ਰਭੂ ਪਦੱਤ ਸ਼ਕਤਿ, ਲੋਕਾਵਲੋਕਨ ਕੀ ਨਿਪੁਣਤਾ, ਕਾਵਯ ਸ਼ਾਸਤਰੋਂ ਕਾ ਅਧਿਯਨ ਗੁਰੂ ਪਰਮਪਰਾਨੁਸਾਰ ਕਾਵਯਗਿਆਓਂ ਸੇ ਸ਼ਿਕਸ਼ਾਭਿਯਾਸ ਹੀ ਦਲਜੀਤ ਸਿੰਹ ਕੇ ਸਾਹਿਤਯਕਾਰ ਬਨਨੇ ਕਾ ਹੇਤੂ ਹੈ।
ਸ਼੍ਰੀ ਵੇਦ ਵਿਯਾਸ ਜੀ ਕੀ ਸਮੱਤ ਹੈ:
‘ਗੀਤਾ ਸੁਗੀਤਾ ਕਰਤਵਯ ਕਿਮੰਨੈਃ ਸ਼ਾਸਤਰ ਵਿਸਤਰੈਃ’
ਭਗਵਾਨ ਕੇ ਮੁਖ ਸੇ ਗਾਯਾ ਗੀਤ ਸਾਰੇ ਸ਼ਾਸਤਰੋਂ ਕਾ ਸਾਰ ਹੈ। ਇਸੀ ਤਰਹ ‘ਸੱਚ ਦੀ ਭਾਲ’ ਗਰੰਥ ਮੇਂ ਵੇਦ, ਉਪਨਿਸ਼ਦ, ਗੀਤਾ, ਬੌਧ ਗਰੰਥ ਪ੍ਰਾਚਯ-ਪਸ਼ਚਾਲਯ ਦਾਰਸ਼ਨਿਕੋਂ ਕੇ ਵਿਚਾਰ, ਸੰਸਾਰ ਦੁਖਾਲਿਯ ਹੈ। ਵਿਸ਼ਵ ਭੋਗ ਆਰੰਭ ਮੇਂ ਅਮ੍ਰਤ, ਪਰਿਣਾਮ ਮੇਂ ਵਿਸ਼ ਹੈਂ।
ਏਕ ਗ੍ਰੰਥ ਅਨੇਕ ਸ਼ਾਸਤਰੋਂ ਕਾ ਗਿਆਨ ਕੋਸ਼ ਹੈ। ਲੇਖਕ ਨੇ ਗਾਗਰ ਮੇਂ ਸਾਗਰ ਭਰ ਦਿਯਾ ਹੈ। ਆਨੰਦ ਕਾ ਸਾਗਰ ਮੁਕਤਿ ਪਥ ਹੈ। ਨਵ ਵਿਵਾਹਿਤਾ ਕੀ ਜਬ ਪਤਿ ਸੇ ਅਟੈਚਮੈਂਟ ਹੋ ਜਾਤੀ ਹੈ ਤਬ ਮਾਯਕੇ ਪਰਿਵਾਰ ਸੇ ਡਿਟੈਚਮੈਂਟ ਸਵਯੰ ਹੀ ਹੋ ਜਾਤੀ ਹੈ। ਇਸੀ ਪ੍ਰਕਾਰ ਜਬ ਸੱਚਿਦਾਨੰਦ ਭਗਵਾਨ ਜੀਵ ਕੋ ਸਵੀਕਾਰ ਕਰ ਲੇਤਾ ਹੈ ਤਬ ਜਗਤ ਕੇ ਰਸ ਫੀਕੇ ਪੜ ਜਾਤੇ ਹੈਂ। ਮੋਹ, ਸ਼ੋਕ, ਰਾਗ, ਦਵੇਸ਼, ਅੰਹਕਾਰ ਕੋ ਤਿਯਾਗ ਕਰ ਜੀਵ ਰੂਪ ਵਿੰਦੂ ਬਰ੍ਹਮ ਰੂਪ ਸਿੰਧੂ ਮੈਂ ਲੀਨ ਹੋ ਜਾਤਾ ਹੈ।
ਢੂੰਡਾ ਜਹਾਂ ਸਾਰਾ,ਪਾਯਾ ਪਤਾ ਤੇਰਾ ਨਹੀਂ।
ਜਬ ਪਤਾ ਤੇਰਾ ਲਗਾ, ਅਬ ਪਤਾ ਮੇਰਾ ਨਹੀਂ॥
‘ਸੱਚ ਦੀ ਭਾਲ’ ਵਿਵਧ ਧਰਮੋਂ ਸੰਸਕ੍ਰਿਤਿਓਂ ਸ਼ਾਸਤਰੋਂ ਕਾ ਸੰਗਮ ਹੈ। ਲੇਖਕ ਨੇ ਭਾਰਤ ਕੇ ਅਤਿਰਿਕਤ ਵਿਸ਼ਵ ਕੇ ਪ੍ਰਖਯਾਤ ਦਾਰਸ਼ਨਿਕੋਂ ਕਾ ਗਿਆਨ ਇਸ ਗਰੰਥ ਮੇਂ ਏਕਗ੍ਰਿਤ ਕਰ ਸਰਵ ਹਿਤਕਾਰੀ ਗ੍ਰੰਥ ਬਨਾ ਦਿਯਾ ਹੈ।
ਵੇਦ ਪ੍ਰਕਾਸ਼ ਤਿਵਾੜੀ, ਸ਼ਾਸਤਰੀ
2.4.2007
*****
(15 ਮਈ 2007) ਯੂਨੀਕੋਡ
e-mail:
ਲਿਖਾਰੀ
© likhari: Punjabi Likhari Forum-2001-2007