ਡਬਲਯੂ ਡਬਲਯੂ ਈ ਯਾਨਿ
ਵਰਲਡ ਰੈਸਲਿੰਗ ਇੰਟਰਟੇਨਮੈਂਟ ਵਿੱਚ ਦਿਲਚਸਪੀ ਰੱਖਣ ਵਾਲਿਆਂ ਲਈ
‘ਦ
ਗਰੇਟ ਕਾਲੀ’
ਅੱਜ ਕਿਸੇ ਜਾਣ ਪਹਿਚਾਣ
ਦਾ ਮੋਹਤਾਜ ਨਹੀਂ
।
‘ਦ
ਗਰੇਟ ਕਾਲੀ’
ਜਿਸਨੇ ਅਮਰੀਕਾ ਜਾ ਕੇ
ਅੰਡਰਟੇਕਰ ਨੂੰ ਲਲਕਾਰਿਆ ਤੇ ਆਪਣੇ ਡਬਲਯੂ ਡਬਲਯੂ ਈ ਕੈਰੀਅਰ ਦੀ ਪਹਿਲੀ ਹੀ ਭਿੜਤ
ਵਿੱਚ ਉਸਨੂੰ ਜ਼ਮੀਨ ਸੁੰਘਾ ਕੇ ਰੈਸਲਿੰਗ ਦੀ ਦੁਨੀਆਂ ਵਿੱਚ ਥਰਥੱਲੀ ਮਚਾ ਦਿੱਤੀ
।
‘ਦ
ਗਰੇਟ ਕਾਲੀ’
ਕੋਈ ਅੰਗਰੇਜ਼ ਨਹੀਂ
ਸਗੋਂ ਪੰਜਾਬੀ ਚੋਬਰ ਹੈ,
ਜਿਸਦਾ ਅਸਲ ਨਾਮ
ਦਲੀਪ ਸਿੰਘ ਹੈ
। ਦਲੀਪ ਦੇ
23
ਇੰਚੀ ਡੌਲੇ ਤੇ 65
ਇੰਚੀ ਛਾਤੀ ਤਾਂ ਹਰੇਕ ਨੂੰ ਦਿਸਦੀ ਹੈ,
ਪਰ ਕੀ ਇਹ ਸਭ
ਕੁਝ ਉਸਨੇ ਆਪਣੇ ਆਪ ਹੀ ਪ੍ਰਾਪਤ ਕਰ ਲਿਆ
?
ਇੱਕ ਬਾਡੀ ਬਿਲਡਰ ਤਾਂ
ਸਰੀਰ ਬਨਾਉਣ ਲਈ ਕੇਵਲ ਵੇਟ ਲਗਾਉਣ ਦੀ ਹੀ ਮਿਹਨਤ ਕਰਦਾ ਹੈ,
ਪਰ ਉਸਦੇ ਸਰੀਰ
ਦੇ ਘਟਦੇ ਵਧਦੇ ਇੱਕ-ਇੱਕ ਸੂਤ ਦੀ ਚਿੰਤਾ ਕਿਸਨੂੰ ਹੁੰਦੀ ਹੈ
?
ਕੌਣ ਹੈ ਜੋ ਉਸਦੀ ਖੁਰਾਕ,
ਅਰਾਮ ਤੇ ਕਸਰਤ
ਦੇ ਇੱਕ-ਇੱਕ ਪਲ ਦਾ ਹਿਸਾਬ ਰੱਖਦਾ ਹੈ
?
ਬਾਡੀ ਬਿਲਡਰ ਦਾ ਸਰੀਰ
ਤਰਾਸ਼ਣ ਪਿੱਛੇ ਇੱਕ ਹੀ ਹੱਥ ਹੁੰਦਾ ਹੈ,
ਉਹ ਹੈ ਉਸਦੇ
ਉਸਤਾਦ ਦਾ ਹੱਥ,
ਉਸਦੇ ਕੋਚ ਜਾਂ ਇੰਝ ਕਹਿ
ਲਵੋ ਉਸਦੇ ਗੁਰੁ ਦਾ ਹੱਥ
।
ਦਲੀਪ ਸਿੰਘ ਸੁਰੂਆਤੀ ਦੌਰ ਵਿੱਚ ਪੀ.ਏ.ਪੀ. ਜਲੰਧਰ ਵਿੱਚ ਐਥਲੈਟਿਕਸ ਦੀ ਪ੍ਰੈਕਟਿਸ
ਕਰਦਾ ਸੀ ।
ਇਸੇ ਦੌਰਾਨ
ਉਸਦੇ ਪੈਰ ਤੇ ਸੈਪਟਿਕ (ਫੋੜਾ) ਹੋਣ ਕਰਕੇ ਉਹ ਜਲੰਧਰ ਦੇ ਹੀ ਡਾਕਟਰ ਰਣਧੀਰ ਹਸਤੀਰ
ਕੋਲ ਆਪਣਾ ਇਲਾਜ ਕਰਵਾਉਣ ਲਈ ਗਿਆ
।
ਡਾ. ਰਣਧੀਰ ਸਿਰਫ਼
ਡਾਕਟਰ ਹੀ ਨਹੀਂ ਸਗੋਂ ਬਾਡੀ ਬਿਲਡਿੰਗ ਦੇ ਅੰਤਰ-ਰਾਸ਼ਟਰੀ ਕੋਚ ਤੇ ਜੱਜ ਵੀ ਹਨ
।
ਦਲੀਪ ਦੀ ਡੀਲ-ਡੌਲ ਤਾਂ
ਸੁਰੂ ਤੋਂ ਹੀ ਚੰਗੀ ਹੈ
।
ਡਾਕਟਰ ਸਾਹਿਬ ਨੇ ਉਸਨੂੰ
ਵੇਟ ਟ੍ਰੇਨਿੰਗ ਕਰਨ ਤੇ ਬਾਡੀ ਬਿਲਡਿੰਗ ਸੁਰੂ ਕਰਨ ਦੀ ਸਲਾਹ ਦਿੱਤੀ ਤੇ ਆਪਣੇ ਹੈਲਥ
ਕਲੱਬ “ਡਾ.
ਹਸਤੀਰ’ਜ਼
ਟ੍ਰੇਨਿੰਗ ਸੈਂਟਰ”
ਵਿੱਚ ਵੇਟ ਟ੍ਰੇਨਿੰਗ
ਸੁਰੂ ਕਰਵਾ ਦਿੱਤੀ
।
ਉਹਨਾਂ ਨੇ ਆਪਣੀ ਕੰਪਨੀ
ਤਾਰਾਜ਼ ਫੂਡ ਪ੍ਰੋਡਕਟਸ ਵੱਲੋਂ ਦਲੀਪ ਨੂੰ ਬਾਡੀ ਗਰੋ ਤੇ ਅਮੀਨੋ ਮਾਸ ਪਾਊਡਰ ਮੁਫ਼ਤ
ਦੇਣੇ ਸ਼ੁਰੂ ਕੀਤੇ
।
ਸਹੀ ਟ੍ਰੇਨਿੰਗ,
ਖੁਰਾਕ ਤੇ
ਭਰਪੂਰ ਮਿਹਨਤ ਦੇ ਬਲ ਤੇ ਦਲੀਪ ਐਥਲੈਟਿਕਸ ਛੱਡ ਬਾਡੀ ਬਿਲਡਿੰਗ ਵਿੱਚ ਝੰਡੇ ਗੱਡਣ
ਲੱਗ ਪਿਆ ।
ਇੱਕ ਦਿਨ ਡਾਕਟਰ ਸਾਹਿਬ ਨੇ ਦਲੀਪ ਨੂੰ ਗੱਲਾਂ-ਗੱਲਾਂ ਵਿੱਚ ਕਹਿ ਦਿੱਤਾ
“ਦਲੀਪ
ਤੈਨੂੰ ਡਬਲਯੂ ਡਬਲਯੂ ਈ ਵਿੱਚ ਨਾਂ ਭੇਜ ਦੇਈਏ
?”
ਪਤਾ ਨਹੀਂ ਉਹ ਕਿਹੜੀ
ਸੁਭ ਘੜੀ ਸੀ,
ਜਦ ਉਹਨਾਂ ਨੇ ਇਹ ਗੱਲ
ਕਹੀ ਜੋ ਸਚਮੁੱਚ ਹੀ ਪੂਰੀ ਹੋ ਗਈ
।
ਸ਼ਾਇਦ ਰੱਬ ਵੀ ਡਾਕਟਰ
ਸਾਹਿਬ ਦੇ ਨੇੜੇ,
ਉਹਨਾਂ ਦੇ ਮੂੰਹੋਂ
ਨਿਕਲੀ ਗੱਲ ਪੂਰੀ ਕਰਨ ਦੇ ਮੂੜ ਵਿੱਚ ਬੈਠਾ ਸੀ
।
ਉਹਨਾਂ ਨੇ ਦਲੀਪ ਦੀ
ਅਮਰੀਕਾ ਵਿੱਚ ਹੋਈ ਸਾਰੀ ਟ੍ਰੇਨਿੰਗ ਦਾ ਖ਼ਰਚ ਪੱਲਿਉਂ ਕੀਤਾ
।
ਉਹਨਾਂ ਦੀ ਮਿਹਨਤ ਦੇ
ਖਰਚ ਦਾ ਜੋ ਨਤੀਜਾ ਨਿਕਲਿਆ ਉਹ
‘ਦ
ਗਰੇਟ ਕਾਲੀ’
ਦੇ ਰੂਪ ਵਿੱਚ ਸਾਡੇ
ਸਾਹਮਣੇ ਹੈ ।
ਡਾਕਟਰ ਸਾਹਿਬ ਆਪਣੀ ਜਿੰਦਗੀ ਦੇ
35
ਤੋਂ ਵੱਧ ਸਾਲ ਖੇਡਾਂ ਨੂੰ ਸਮਰਪਿਤ ਕਰ ਚੁੱਕੇ ਹਨ
।
ਉਹਨਾਂ ਦਾ ਜਨਮ
13.10.1953
ਨੂੰ ਸ੍ਰੀ ਤਾਰਾ ਚੰਦ ਸ਼ਰਮਾਂ ਦੇ ਘਰ ਹੋਇਆ
।
ਉਹਨਾਂ ਦੀ ਮਾਤਾ ਦਾ ਨਾਮ
ਸ਼੍ਰੀਮਤੀ ਸੁਦਰਸ਼ਨ ਹਸਤੀਰ ਹੈ ਤੇ ਦੋ ਭਰਾ ਬਲਵੀਰ ਹਸਤੀਰ ਤੇ ਸੁਨੀਲ ਹਸਤੀਰ ਹਨ
।
ਉਹਨਾਂ ਦੇ ਪਿਤਾ ਪੰਜਾਬ
ਪੁਲਿਸ ਵਿੱਚ ਡੀ.ਐਸ.ਪੀ. ਦੇ ਅਹੁਦੇ ਤੇ ਦੇਸ਼ ਦੀ ਸੇਵਾ ਕਰ ਰਹੇ ਸਨ ਕਿ ਅੱਤਵਾਦ ਦੀ
ਕਾਲੀ ਹਨੇਰੀ ਉਹਨਾਂ ਨੂੰ ਨਿਗਲ ਗਈ
।
ਡਾ. ਰਣਧੀਰ ਦੀ ਸ਼ਾਦੀ
18.01.1979
ਨੂੰ ਸ੍ਰੀਮਤੀ ਅਨੀਤਾ ਨਾਲ ਹੋਈ ਤੇ ਹੁਣ ਪਰਿਵਾਰ ਵਿੱਚ ਬੇਟੀ ਪਾਇਲ ਤੇ ਬੇਟਾ ਅੰਕੁਰ
ਸ਼ਾਮਲ ਹਨ ।
ਡਾ. ਸਾਹਿਬ ਨੇ
ਸੁਰੂਆਤੀ ਪੜ੍ਹਾਈ ਜਲੰਧਰ ਤੋਂ ਕੀਤੀ
।
ਫਿਰ ਪੁਲਿਟੀਕਲ ਸਾਇੰਸ
ਦੀ ਐਮ.ਏ. ਕਰਕੇ ਗੁਰੁ ਨਾਨਕ ਦੇਵ ਯੂਨੀਵਰਸਿਟੀ ਤੋਂ ਐਮ.ਬੀ.ਬੀ.ਐਸ. ਕੀਤੀ
।
ਪੜ੍ਹਾਈ ਦੇ ਦਿਨਾਂ ਤੋਂ
ਹੀ ਉਹਨਾਂ ਦਾ ਝੁਕਾਅ ਖੇਡਾਂ ਵੱਲ ਸੀ ਉਸ ਸਮੇਂ ਉਹ ਸ਼ਾਟਪੁੱਟ ਤੇ ਡਿਸਕਸ ਥਰੋ ਕਰਦੇ
ਸਨ ।
ਐਥਲੈਟਿਕਸ ਵਿੱਚ ਉਹਨਾਂ
ਨੇ ਰਾਜ ਤੇ ਰਾਸ਼ਟਰੀ ਪੱਧਰ ਦੇ ਗੋਲਡ ਮੈਡਲ ਜਿੱਤੇ
।
ਫਿਰ ਪਾਵਰ ਵਧਾਉਣ ਲਈ
ਵੇਟ ਟ੍ਰੇਨਿੰਗ ਸੁਰੂ ਕੀਤੀ
।
ਬਾਡੀ ਬਿਲਡਿੰਗ ਵਿੱਚ
ਮਿਸਟਰ ਪੰਜਾਬ,
ਮਿਸਟਰ ਨਾਰਥ ਇੰਡਿਆ ਤੇ
ਜੂਨੀਅਰ ਨੈਸ਼ਨਲ ਪ੍ਰਤੀਯੋਗਿਤਾਵਾਂ ਜਿੱਤੀਆਂ
।
ਇਸੇ ਦੌਰਾਨ ਆਸਟਰੇਲਿਆ
ਵਿੱਚ ਹੋਈ “ਵਰਲਡ
ਪਾਵਰ ਲਿਫਟਿੰਗ ਚੈਂਪੀਅਨਸਿ਼ਪ”
ਵਿੱਚ ਭਾਗ ਲਿਆ
ਤੇ ਛੇਵੇਂ ਸਥਾਨ ਤੇ ਰਹੇ
।
ਡਾਕਟਰ ਸਾਹਿਬ ਬਾਡੀ
ਬਿਲਡਿੰਗ ਵਿੱਚ ਸੀਨੀਅਰ ਮਿਸਟਰ ਇੰਡੀਆ ਬਨਣਾ ਚਾਹੁੰਦੇ ਸਨ ਪਰ ਕੈਰੀਅਰ ਦਾ ਸਵਾਲ
ਸਾਹਮਣੇ ਆ ਜਾਣ ਕਰਕੇ ਖੇਡਾਂ ਨੂੰ ਸ਼ੌਂਕ ਦੇ ਤੌਰ ਤੇ ਹੀ ਲੈਣ ਦਾ ਫੈਸਲਾ ਕਰਕੇ
ਡਾਕਟਰੀ ਸੁਰੂ ਕਰ ਦਿੱਤੀ
।
ਉਹਨਾਂ ਨੁੰ ਫੋਟੋਗਰਾਫ਼ੀ
ਤੇ ਪੇਟਿੰਗ ਦਾ ਬੇਹੱਦ ਸੌ਼ਕ ਹੈ
।
ਉਹਨਾਂ ਦੇ ਸ਼ਬਦਾਂ ਵਿੱਚ
“ਫੋਟੋਗਰਾਫ਼ੀ
ਤਾਂ ਹੁਣ ਵੀ ਕਰ ਲੈਂਦਾ ਹਾਂ ਪਰ ਵਿਅਸਤ ਜਿੰਦਗੀ ਦੇ ਚਲਦਿਆਂ ਪੇਂਟਿੰਗ ਬਹੁਤ ਪਿੱਛੇ
ਰਹਿ ਗਈ ਹੈ ।
ਹੁਣ ਡਾਕਟਰੀ ਦੇ
ਨਾਲ-ਨਾਲ ਚਹੇੜੂ (ਜਲੰਧਰ) ਵਿਖੇ ਫਿਜ਼ੀਓਥੈਰਪੀ ਦਾ ਕਾਲਜ ਚਲਾ ਰਹੇ ਹਨ
।
ਉਹਨਾਂ ਦੇ ਪੁਰਾਣੇ ਸ਼ਾਗਿਰਦਾਂ ਵਿੱਚ ਨਵਲ ਕਪੂਰ,
ਸੁੰਦਰ ਸਿੰਘ,
ਰਾਕੇਸ਼,
ਹਰਬੀਰ,
ਬਿਹਾਰੀ ਲਾਲ,
ਮਨਜੀਤ,
ਲਖਬੀਰ ਤੇ
ਵਰਲਡ ਚੈਂਪੀਅਨ ਪ੍ਰੇਮ ਚੰਦ ਡੇਗਰਾ ਸ਼ਾਮਲ ਹਨ
।
ਅੱਜਕੱਲ ਦੇ ਚੈਂਪੀਅਨਾਂ
ਵਿੱਚੋਂ ਪਰਵੇਸ਼,
ਹੀਰਾ ਲਾਲ,
ਜਗਜੀਤ ਆਦਿ ਦਾ
ਨਾਮ ਬੜੇ ਮਾਣ ਨਾਲ ਲੈਂਦੇ ਹਨ
।
ਉਹਨਾਂ ਨੇ ਬਾਡੀ
ਬਿਲਡਿੰਗ ਨੂੰ ਰਾਸ਼ਟਰੀ ਤੇ ਅੰਤਰ-ਰਾਸ਼ਟਰੀ ਪੱਧਰ ਦੇ ਅਨੇਕਾਂ ਚੈਂਪੀਅਨ ਦਿੱਤੇ
।
ਉਹਨਾਂ ਦੀ ਸੁਯੋਗ
ਰਹਿਨੁਮਾਈ ਹੇਠ ਪੰਜਾਬ ਬਾਡੀ ਬਿਲਡਿੰਗ ਟੀਮ ਨਵੀਆਂ ਮੰਜਿਲਾਂ ਸਰ ਕਰ ਰਹੀ ਹੈ
।
ਉਹਨਾਂ ਜੋ ਕੁਝ ਵੀ
ਸਿੱਖਿਆ,
ਉਸਨੂੰ ਦੂਜਿਆਂ ਵਿੱਚ
ਵੰਡ ਕੇ ਖੁਸ਼ੀ ਮਹਿਸੂਸ ਕਰਦੇ ਹਨ
।
ਉਹਨਾਂ ਨੇ ਭਾਰਤੀ ਬਾਡੀ
ਬਿਲਡਿੰਗ ਦੀ ਤਰੱਕੀ ਲਈ ਵਿਦੇਸ਼ਾਂ ਦੇ ਦੌਰੇ ਵੀ ਕੀਤੇ ਤੇ ਕੈਨੇਡਾ ਵਿੱਚ ਸ੍ਰੀ ਬੇਨ
ਵੀਡਰ (ਇੰਟਰਨੈਸ਼ਨਲ ਫੈਡਰੇਸ਼ਨ ਆਫ਼ ਬਾਡੀ ਬਿਲਡਰਜ਼ ਦੇ ਫਾੳਂੂਡਰ) ਤੋਂ
“ਵੀਡਰ
ਬਾਡੀ ਬਿਲਡਿੰਗ ਟ੍ਰੇਨਰ ਡਿਪਲੋਮਾ”
ਕੀਤਾ
।
ਇਸ ਕੋਰਸ ਨੂੰ ਕਰਨ ਵਾਲੇ
ਉਹ ਪਹਿਲੇ ਭਾਰਤੀ ਹਨ
।
ਡਾਕਟਰ ਸਾਹਿਬ ਨੇ
1974
ਵਿਚ ਸੁਧੀਰ ਚੋਪੜਾ ਤੇ ਹੋਰ ਸਾਥੀਆਂ ਨਾਲ ਮਿਲਕੇ
“ਪੰਜਾਬ
ਐਮਚਿਉਰ ਬਾਡੀ ਬਿਲਡਿੰਗ ਐਸੋਸੀਏਸ਼ਨ”
ਦਾ ਗਠਨ ਕੀਤਾ
।
ਉਹਨਾਂ ਦੁਆਰਾ ਲਗਾਇਆ
ਗਿਆ ਬਾਡੀ ਬਿਲਡਿੰਗ ਦਾ ਪੌਦਾ ਅੱਜ ਫੈਲ ਕੇ ਏਨਾ ਵੱਡਾ ਦਰਖਤ ਬਣ ਚੁੱਕਾ ਹੈ ਕਿ
ਇਸਦੀ ਛਾਂ ਦਾ ਆਨੰਦ ਲੈਣ ਵਾਲਿਆਂ ਦੀ ਕੋਈ ਕਮੀ ਨਹੀਂ
।
ਹੁਣ ਉਹ ਏਸ਼ੀਅਨ ਬਾਡੀ
ਬਿਲਡਿੰਗ ਫੈਡਰੇਸਨ ਦੀ ਡੋਪਿੰਗ ਕਮੇਟੀ (ਹਾਂਗਕਾਂਗ) ਦੇ ਮੈਂਬਰ,
ਇੰਡੀਅਨ ਬਾਡੀ
ਬਿਲਡਿੰਗ ਫੈਡਰੇਸਲਨ ਦੇ ਕਾਰਜਕਾਰੀ ਮੀਤ ਪ੍ਰਧਾਨ,
ਨਾਰਥ ਇੰਡੀਆ
ਬਾਡੀ ਬਿਲਡਿੰਗ ਐਸੋਸੀਏਸ਼ਨ ਦੇ ਪ੍ਰਧਾਨ ਤੇ ਪੰਜਾਬ ਬਾਡੀ ਬਿਲਡਿੰਗ ਦੇ ਜਨਰਲ
ਸੈਕਟਰੀ ਦੇ ਤੌਰ ਤੇ ਗੇਮ ਦੀ ਸੇਵਾ ਕਰ ਰਹੇ ਹਨ
।
ਸਮੇਂ ਸਮੇਂ ਤੇ ਅਨੇਕ
ਸੰਸਥਾਵਾਂ ਵੱਲੋਂ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ
।
1980
ਵਿੱਚ ਪੰਜਾਬ ਸਰਕਾਰ ਵੱਲੋਂ ਉਹਨਾਂ ਨੂੰ ਮਹਾਰਾਜਾ ਰਣਜੀਤ ਸਿੰਘ ਐਵਾਰਡ ਪ੍ਰਦਾਨ
ਕੀਤਾ ਗਿਆ ।
ਡਾਕਟਰ ਹੋਣ ਦੇ ਬਾਵਜੂਦ ਉਹ ਕਹਿੰਦੇ ਹਨ ਕਿ ਬਜਾਏ ਡਾਕਟਰਾਂ ਨੂੰ ਪੈਸੇ ਖੁਆਉਣ ਦੇ,
ਦਵਾਈਆਂ ਤੇ ਖਰਚ
ਕਰਨ ਦੇ ਹੈਲਥ ਕਲੱਬ ਵਿੱਚ ਜਾ ਕੇ ਕਸਰਤ ਕਰੋ ਤੇ ਸਰੀਰ ਨੂੰ ਸੁਡੌਲ ਬਣਾਓ
।
ਚੰਗੀ ਖੁਰਾਕ ਤੇ ਕਸਰਤ
ਦੇ ਨਾਲ ਸਰੀਰ ਨੂੰ ਸਰੀਰ ਨੂੰ ਬਿਮਾਰੀਆਂ ਨਾਲ ਲੜਨ ਦੇ ਯੋਗ ਬਣਾਓ
।
ਵਿਦੇਸ਼ਾਂ ਵਿੱਚ ਔਸਤ
ਉਮਰ ਸਾਡੇ ਤੋਂ ਜਿ਼ਆਦਾ ਹੋਣ ਦਾ ਕਾਰਨ ਉਹਨਾਂ ਦੇ ਸਿਹਤ ਪ੍ਰਤੀ ਚੇਤੰਨ ਹੋਣ ਤੇ
ਸਾਡੀ ਸਿਹਤ ਪ੍ਰਤੀ ਜਾਗਰੂਕਤਾ ਦੀ ਕਮੀ ਦੱਸਿਆ
।
ਵਿਦੇਸ਼ਾਂ ਵਿੱਚ
30
ਸਾਲ ਤੋਂ ਉੱਪਰ ਦੇ ਲੋਕ ਫਿਟਨੈਸ ਲਈ ਕਲੱਬਾਂ ਵਿੱਚ ਜਾਂਦੇ ਹਨ ਤੇ ਸਾਡੇ ਦੇਸ਼ ਵਿੱਚ
ਕੇਵਲ ਨੌਜਵਾਨ ਹੀ ਮਸਲ ਮੇਨੀਆਂ ਦੇ ਚੱਕਰ ਵਿੱਚ ਜਾਂ ਕੁਝ ਸਮੇਂ ਲਈ ਗੇਮ ਕਰਨ ਲਈ
ਵੇਟ ਟ੍ਰੇਨਿੰਗ ਕਰਦੇ ਹਨ
।
ਉਹਨਾਂ ਦੇ ਸ਼ਬਦਾਂ ਵਿੱਚ
“ਜ਼ਰੂਰਤ
ਹੈ ਸਿਹਤ ਸਾਖਰਤਾ ਦੇ ਅਭਿਆਨ ਚਲਾਉਣ ਦੀ,
ਕਸਰਤ ਨੂੰ ਆਪਣੀ
ਜੀਵਨ ਸ਼ੈਲੀ ਬਨਾਉਣ ਦੀ,
ਤਾਂ ਜੋ ਇੱਕ
ਉਸਾਰੂ ਸੋਚ ਵਾਲੇ ਸਮਾਜ ਦੀ ਸਿਰਜਣਾਂ ਹੋ ਸਕੇ
।
ਇੱਕ ਸਿਹਤਮੰਦ ਸਰੀਰ
ਵਿੱਚ ਹੀ ਸਿਹਤਮੰਦ ਮਨ ਵਿਚਰਦਾ ਹੈ,
ਜੋ ਸਮਾਜ ਨੂੰ
ਉਸਾਰੂ ਜਾਂ ਢਾਹੂ ਵਿਚਾਰ ਦਿੰਦਾ ਹੈ
।
ਇਹ ਕੰਮ ਨਾ-ਮੁਮਕਿਨ ਤਾਂ
ਨਹੀਂ ਪਰ ਮੰਜਿ਼ਲ ਅਜੇ ਦੂਰ ਹੈ
।”
****
ਰਿਸ਼ੀ ਗੁਲਾਟੀ
ਅਕਾਊਂਟਿੰਗ ਪੁਆਇੰਟ
ਨੇੜੇ ਅਗਰਵਾਲ ਧਰਮਸ਼ਾਲਾ,
ਪੁਰਾਣੀ ਜੇਲ ਰੋਡ,
ਫਰੀਦਕੋਟ
98722-22722, 92179-86670